Privacy Policy
What information do we collect?
We collect information from you when you register on our site or subscribe to our newsletter. We do not collect any information when you install and use our Mobile Apps. Our mobile Apps require only telephone permission just because we need to pause and mute audio while receiving calls.
When registering on our site, as appropriate, you may be asked to enter your: name, e-mail address, mailing address, phone number. You may, however, visit our site anonymously
What do we use your information for?
Any of the information we collect from you may be used in one of the following ways:
To personalize your experience – (your information helps us to better respond to your individual needs)
To improve our website – (we continually strive to improve our website offerings based on the information and feedback we receive from you)
To improve customer service – (your information helps us to more effectively respond to your customer service requests and support needs)
To process transactions
To administer a contest, promotion, survey or other site feature
To send periodic emails
The email address you provide for order processing, may be used to send you information and updates, in addition to receiving occasional company news, updates, related product or service information, etc.Note: If at any time you would like to unsubscribe from receiving future emails, we include detailed unsubscribe instructions at the bottom of each email.
Your information, whether public or private, will not be sold, exchanged, transferred, or given to any other company for any reason whatsoever, without your consent, other than for the express purpose of delivering the purchased product or service requested.
How do we protect your information?
We implement a variety of security measures to maintain the safety of your personal information when you enter, submit, or access your personal information.
After a transaction, your private information will not be stored on our servers.
Do we use cookies?
No
Do we disclose any information to outside parties?
We do not sell, trade, or otherwise transfer to outside parties your personally identifiable information. This does not include trusted third parties who assist us in operating our website, conducting our business, or servicing you, so long as those parties agree to keep this information confidential. We may also release your information when we believe release is appropriate to comply with the law, enforce our site policies, or protect ours or others rights, property, or safety. However, non-personally identifiable visitor information may be provided to other parties for marketing, advertising, or other uses.
Third party links
Occasionally, at our discretion, we may include or offer third party products or services on our website. These third party sites have separate and independent privacy policies. We therefore have no responsibility or liability for the content and activities of these linked sites. Nonetheless, we seek to protect the integrity of our site and welcome any feedback about these sites.
Australia Online Privacy Protection Act Compliance
Because we value your privacy we have taken the necessary precautions to be in compliance with the Australia Online Privacy Protection Act. We therefore will not distribute your personal information to outside parties without your consent.
Online Privacy Policy Only
This online privacy policy applies only to information collected through our website and not to information collected offline.
Your Consent
By using our site & mobile Apps, you consent to our privacy policy.
Changes to our Privacy Policy
If we decide to change our privacy policy, we will post those changes on this page, and/or update the Privacy Policy modification date below.
Contacting Us
If there are any questions regarding this privacy policy you may contact us at admin@harmanradio.com.
Dear Organizer,
Promoting show or an event is very difficult task. It is often noted that organizers spend hundreds of thousands dollars organizing large events but due to lack of properly managed campaigns, the yields are poor. From my past 20 years experience in Radio business, let me share my knowledge with you, which may help you plan better for your investment and efforts.
When you are certain that you are going plan an event, please allow at least 12 weeks for radio advertising. Make appointment with Radio station’s advertising manager and plan a campaign. Your campaign should cover slow release of information every week, venue updates, playing more songs of the performing artists leading up to last 3 weeks of the shows. Multiple 30sec promos should be running at full pace by now. Full ticketing information and regular appearances in LIVE radio shows will help in last three weeks. Plan LIVE interviews with artists in last week. Ask radio station to share posters or video messages on their facebook page or groups. If tickets sales are slow, offer some free giveaway tickets at least 2 weeks prior to the first show.
You must keep the following in your mind;
Your reputation will matter,
Make professional promos,
Appoint media spokesman for your show to liaise with media,
Customers make up their mind at least 3 weeks before,
You have to reach to the customers,
By giving away 10 free tickets, you may sell 100 tickets,
Pay your advertiser upfront and you will see the difference in their attitude,
After doing all of the above, do the field work.
Common mistakes;
Look for free advertising by inserting media logo on posters,
Using free/cheapest media or such media which in non-existent,
Using facebook media only,
Lack of field work,
No payment for the services.
How Harman Radio can help your show?
Extensive experience in broadcasting
We connect every city in Australia with local presenters
We offer city only or National packages.
We already have profiles of all Artists.
We have direct access to artists from our Patiala Studio.
40 thousand plus genuine facebook followers
Daily campaigning of your show rather than once a month(papers)
Please contact us on phone +61285992811(ext 4) +919814378050 or via info@harmanradio.com http://harmanradio.com/
Happy Organizing,
Getting our podcast is easy and free. No matter what internet device you are using, iPod, smartphone, PC, or another, you can get every episode of our show and listen on your own schedule.
We make every show available under a Creative Commons license, so store them, copy them, and pass them on.
iTunes on Mac and Windows
The easiest way to subscribe to the Harman Radio podcast is through iTunes, which comes preinstalled on every Mac, and is available for download on Windows.
Click this link to visit the Harman Radio page in iTunes. To subscribe to the podcast, simply click the “subscribe” button under the Harman Radio picture on the left side of your screen. While you’re at it, we’d love if you could leave us a rating or review by clicking on the “Ratings and Reviews” tab.
Podcast Apps for iPhone, iPad, and iPod Touch and Android devices
You can search for ‘Podcasts’ on Apple’s mobile devices, there are several podcasting apps that you can use to easily subscribe to our podcast. Apple’s own ‘Podcasts’ app, available in the App Store, is free and works well, especially if you use iTunes on your computer. You can also search for ‘Podcasts’ on Google Play Store and install any App, Personally we recommend Antennapod App. Once you have installed the ‘Podcasts’ app, use this link to go to the Harman Radio page on Apple devices and subscribe to our podcast feed. You can search within the Android App for Harman Radio or subscribe to this link .
‘Stitcher’ for iPhone, iPad, iPod Touch, and Android
Stitcher is another free way to listen to the Harman Radio podcast that works across Android and iOS. Click here to go to the Harman Radio page on Stitcher. Click “Get the app” or follow pop-up instructions to download and install Stitcher.
‘Tunein’ for iPhone, iPad, iPod Touch, and Android
Tunein is another free way to listen to the Harman Radio podcast that works across Android and iOS. Click here to go to the Harman Radio page on Tunein. Click “Get the app” or follow pop-up instructions to download and install Tunein.
Other third-party ‘podcatchers’
If you use a different app to subscribe to podcasts, or we didn’t mention an app for the platform you use, you can manually copy and paste this link ( http://podcast.harmanradio.com/all/mp3 ) into your podcatcher of choice.
Listen on our website
You can listen to each podcast by clicking this link to “play” or “download.”
Still need help? Send us a note here, with the subject line “Podcast Help.”
Thanks for listening!
ਗੁਰਦਵਾਰਿਆਂ ਵਿਚ ਪੁਰਾਣੇ ਰੁਮਾਲਿਆਂ ਦੀ ਸਾਂਭ ਸੰਭਾਲ ਦੀ ਸਮੱਸਿਆ ਨੂੰ ਘੋਖਦਾ ਹੋਇਆ ਹਰਮਨ ਰੇਡੀਉ ਤੇ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਵਿਚ ਮੇਰੇ ਨਾਲ ਮਿੰਟੂ ਬਰਾੜ ਨੇ ਹਿੱਸਾ ਲਿਆ। ਕਈ ਹਫ਼ਤਿਆਂ ਤੋਂ ਕੈਨੇਡਾ ਤੋਂ ਹਰਵਿੰਦਰ ਬਾਸੀ ਹੋਣਾ ਨੇ ਇਸ ਮਸਲੇ ਤੇ ਗੱਲ ਕਰਨ ਲਈ ਕਿਹਾ ਸੀ। ਸੋ ਪੇਸ਼ ਹੈ ਇਸ ਪ੍ਰੋਗਰਾਮ ਦੀ ਆਡੀਓ। ਇਸ ਦੇ ਨਾਲ ਗਿਆਨੀ ਸੰਤੋਖ ਸਿੰਘ ਸਿਡਨੀ ਵਾਲਿਆਂ ਦਾ ਲੇਖ ਵੀ ਨੱਥੀ ਕੀਤਾ ਗਿਆ ਹੈ। ਆਪ ਜੀ ਨੂੰ ਬੇਨਤੀ ਹੈ ਕਿ ਜੇ ਤੁਸੀਂ ਵੀ ਕੋਈ ਵਾਧਾ ਕਰਨਾ ਚਾਹੋਂ ਤਾਂ ਲਿਖ ਭੇਜੋ।
ਇਸ ਆਡੀਓ ਦੀ ਤਰਤੀਬ ਇਸ ਤਰਾਂ ਹੈ;
ਭੂਮਿਕਾ – ਇਤਿਹਾਸ – ਸਮੱਸਿਆ – ਸਮੱਸਿਆ ਦੇ ਹੱਲ ਲਈ ਉੱਦਮ – ਮੌਜੂਦਾ ਹੱਲ ਅਤੇ ਸੰਭਾਵੀ ਹੱਲ
This article also published in Giani Santokh Singh’s first book’s every edition named ‘Sache Da Sacha Dhoa.’
ਗੁਰੂ ਜੀ ਦੇ ਸ਼ਰਧਾਲੂ ਸਿੱਖ ਆਪਣੇ ਖ਼ੂਨ ਪਸੀਨੇ ਦੀ ਕਮਾਈ ਨੂੰ ਆਪਣੇ ਬੱਚਿਆ ਦੇ ਮੂੰਹਾਂ ਵਿਚੋਂ ਬਚਾ ਕੇ, ਮਹਿੰਗੇ ਤੋਂ ਮਹਿੰਗਾ ਰੁਮਾਲਾ ਖ਼ਰੀਦ ਕੇ, ਗੁਰਦੁਆਰਾ ਸਾਹਿਬ ਵਿਖੇ ਲਿਆਉਂਦੇ ਹਨ। ਕੁਝ ਸੁੱਖਣਾ ਲਾਹੁਣ ਲਈ, ਕੁਝ ਵੇਖੋ ਵੇਖੀ, ਕੁਝ ਮਰਯਾਦਾ ਸਮਝ ਕੇ, ਕੁਝ ਧਰਮੀ ਪੁਜਾਰੀਆਂ ਦੀ ਪ੍ਰੇਰਨਾ, ਤੇ ਸ਼ਾਇਦ ਕੁਝ ਹੋਰ ਕਾਰਨਾਂ ਕਰਕੇ, ਹਰ ਰੋਜ਼ ਦੇਸ ਤੇ ਪਰਦੇਸਾਂ ਵਿਚਲੇ ਗੁਰਦੁਆਰਿਆਂ ਵਿਚ, ਲੱਖਾਂ ਦੀ ਗਿਣਤੀ ਵਿਚ ਰੁਮਾਲੇ ਮਹਾਂਰਾਜ ਤੇ ਚੜ੍ਹਾਏ ਜਾਂਦੇ ਹਨ। ਸਿਰਫ ਇਕ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਛੁਹਾ ਕੇ ਤੇ ਫੇਰ ਲਾਹ ਕੇ ਕਿਸੇ ਕੋਠੜੀ ਅੰਦਰ ਸੁੱਟ ਦਿਤੇ ਜਾਂਦੇ ਹਨ, ਜਿਥੇ ਕੇਵਲ ਉਹ ਚੂਹਿਆਂ ਵਾਸਤੇ ‘ਮਹੱਲਾਂ’ ਦਾ ਕੰਮ ਹੀ ਦਿੰਦੇ ਹਨ ਤੇ ਪਰਦੇਸਾਂ ਵਿਚ ਅੱਗ ਦੇ ਖ਼ਤਰੇ ਦਾ ਕਾਰਨ ਵੀ ਬਣਦੇ ਹਨ। ਕੁਝ ਗ੍ਰੰਥੀ ਸਿੰਘ ਵੀ, ਕਿਸੇ ਅੰਧ ਵਿਸ਼ਵਾਸ਼ ਦੇ ਅਸਰ ਹੇਠ, ਨਾ ਤਾਂ ਸੰਗਤਾਂ ਨੂੰ ਇਸ ਬੇਲੋੜੀ ਫ਼ਜ਼ੂਲ ਖ਼ਰਚੀ ਤੋਂ ਬਚਾ ਕੇ ਇਸ ਧਨ ਨੂੰ ਸਕਾਰਥ ਕਾਰਜਾਂ ਵਿਚ ਖ਼ਰਚਣ ਲਈ ਪ੍ਰੇਰਨਾ ਕਰਦੇ ਹਨ ਤੇ ਨਾ ਫਿਰ ਇਸ ਕੀਮਤੀ ਕੱਪੜੇ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰਬੰਧਕਾਂ ਤੇ ਸੰਗਤਾਂ ਨੂੰ ਯੋਗ ਅਗਵਾਈ ਹੀ ਦਿੰਦੇ ਹਨ।
ਕੁਝ ਦਹਾਕੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਇਕ ਬਹੁਤ ਥੋਹੜੀ ਜਿਹੀ ਦਲੇਰੀ ਇਸ ਪਾਸੇ ਕੀਤੀ ਸੀ। ਸੰਗਤਾਂ ਨੂੰ ਤਸਵੀਰਾਂ ਵਾਲੇ ਰੁਮਾਲੇ ਗੁਰੂ ਗ੍ਰ੍ਰੰਥ ਸਾਹਿਬ ਜੀ ਤੇ ਚੜ੍ਹਾਉਣੋ ਰੋਕਿਆ ਸੀ। ਹੁਣ ਕੁਝ ਦਿਨ ਹੋਏ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਦਵਾਨ ਮੁਖ ਗ੍ਰੰਥੀ, ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜੀ, ਨੇ ਆਖਿਆ ਕਿ ਸੰਗਤਾਂ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਵਾਲੇ ਰੁਮਾਲੇ ਖ਼ਰੀਦ ਕੇ ਨਾ ਚੜ੍ਹਾਉਣ ਪਰ ਸਮੱਸਿਆ ਨੂੰ ਸਹੀ ਥਾਂ ਤੇ ਹੱਥ ਪਾਉਣ ਦਾ ਹੌਂਸਲਾ ਕੋਈ ਨਹੀ ਕਰਦਾ।
ਕੁਝ ਦਹਾਕੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚਲੇ ਗੁਰਦੁਆਰਾ ਸਾਹਿਬਾਨ ਵਿਖੇ ਸਟੋਰਾਂ ਵਿਚ ਰੁਲਦੇ ਰੁਮਾਲਿਆਂ ਵਿਚੋਂ, ਸਬੰਧਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੀ ਆਗਿਆ ਨਾਲ, ਨਿਹੰਗ ਸਿੰਘ, ਸੰਤ, ਮਹਾਤਮਾ ਆਦਿ ਰੁਮਾਲੇ ਲੈ ਜਾਇਆ ਕਰਦੇ ਸਨ। ਫੇਰ ਇਸ ਦਾ ਇਕ ਹੱਲ ਇਹ ਸੋਚ ਕੇ ਵਰਤੋਂ ਵਿਚ ਲਿਆਂਦਾ ਗਿਆ ਕਿ ਗੁਰਦੁਆਰਿਆਂ ਦੀਆਂ ਸਰਾਂਵਾਂ ਦੇ ਬਿਸਤਰਿਆਂ ਦੀਆਂ ਰਜਾਈਆਂ/ਤਲਾਈਆਂ ਦੇ ਗਿਲਾਫ਼ ਬਣਾ ਲਏ ਜਾਇਆ ਕਰਨ ਪਰ ਕਮੇਟੀ ਦੇ ਇਕ ਜੁੰਮੇਵਾਰ ਅਧਿਕਾਰੀ ਤੋਂ ਪਤਾ ਲੱਗਾ ਕਿ ਇਸ ਚੰਗੇ ਵਿਚਾਰ ਉਪਰ ਅਮਲ ਨਹੀਂ ਸੀ ਹੋ ਸਕਿਆ।
ਮੇਰੇ ਬਚਪਨ ਸਮੇ ਇਹਨਾਂ ਦੀ ਸੁਚੱਜੀ ਵਰਤੋਂ ਇਕ ਇਹ ਵੀ ਹੁੰਦੀ ਸੀ ਕਿ ਨਵ ਜਨਮੇ ਬੱਚੀ/ਬੱਚੀ ਨੂੰ ਜਦੋਂ ਪਰਵਾਰ ਪਹਿਲੀ ਵਾਰ ਮੱਥਾ ਟਿਕਾਉਣ ਗੁਰਦੁਆਰਾ ਸਾਹਿਬ ਵਿਚ ਲਿਜਾਇਆ ਕਰਦਾ ਸੀ ਤਾਂ ਓਦੋਂ ਗ੍ਰੰਥੀ ਸਿੰਘ, ਸਿਰੋਪੇ ਵਜੋਂ, ਉਸ ਬੱਚੇ ਨੂੰ, ਇਕ ਰੁਮਾਲੇ ਦੀ ਬਖ਼ਸ਼ਿਸ਼ ਕਰਿਆ ਕਰਦੇ ਸਨ; ਜਿਸ ਦਾ ਪਰਵਾਰ ਵਾਲੇ ਚੋਲਾ ਬਣਾ ਕੇ ਬੱਚੇ ਦੇ ਗਲ ਪਾਇਆ ਕਰਦੇ ਸਨ ਜੋ ਕਿ ਹੁਣ ਇਹ ਰਸਮ, ਨਵੀ ਵਿਦਿਆ ਦੀ ਰੋਸ਼ਨੀ ਵਿਚ, ਹੋਰ ਵੀ ਕਈ ਬਹੁਤ ਸਾਰੀਆਂ ਚੰਗੀਆਂ ਰਸਮਾਂ ਵਾਂਗ, ਅਲੋਪ ਹੋ ਚੁੱਕੀ ਹੈ।
1977 ਦੀ ਗੱਲ ਹੈ ਕਿ ਲੰਡਨ ਦੇ ਇਕ ਗੁਰਦੁਆਰਾ ਸਹਿਬ ਵਿਖੇ ਮੈੰ ਧਾਰਮਿਕ ਵਿਖਿਆਨ ਦੇਣ ਹਿਤ ਗਿਆ ਤਾਂ ਉਸ ਸਮੇ ਓਥੋਂ ਦੇ ਗ੍ਰੰਥੀ ਸਿੰਘ ਜੀ ਨੇ ਮੇਰੇ ਕੋਲੋਂ ਰੁਮਾਲਿਆਂ ਦੀ ਸਮੱਸਿਆ ਦਾ ਸਮਾਧਾਨ ਪੁਛਿਆ। ਉਸ ਨੇ ਵਿਖਾਇਆ ਕਿ ਕਿਵੇਂ ਗੁਰਦੁਆਰਾ ਸਾਹਿਬ ਦੀ ਗੈਲਰੀ ਰੁਮਾਲਿਆਂ ਦੀਆਂ ਪੰਡਾਂ ਨਾਲ ਭਰੀ ਪਈ ਹੈ ਤੇ ਇਹਨਾਂ ਵਿਚ ਚੂਹੇ ਲੁੱਡੀਆਂ ਪਾ ਰਹੇ ਹਨ। ਇਸ ਤੋਂ ਇਲਾਵਾ ਜੇਕਰ ਕਿਤੇ ਕੌਂਸਲ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ‘ਫ਼ਾਇਰ ਹੈਜ਼ਰਡ’ ਦਾ ਦੋਸ਼ ਲਾ ਕੇ ਜੁਰਮਾਨਾ ਵੀ ਕਰਨਾ ਏਂ ਤੇ ਫੌਰੀ ਤੌਰ ਤੇ ਇਹਨਾਂ ਨੂੰ ਖ਼ਤਮ ਕਰਨ ਲਈ ਹੁਕਮ ਵੀ ਦੇ ਦੇਣਾ ਹੈ। ਓਹਨੀਂ ਦਿਨੀਂ ਬੰਗਲਾ ਦੇਸ਼ ਵਿਚ ਆਏ ਤੁਫ਼ਾਨ ਤੋਂ ਪ੍ਰਭਾਵਤ ਲੋਕਾਂ ਲਈ, ਗੁਰੂ ਘਰਾਂ ਵਿਚ ਮਾਇਆ, ਕੱਪੜੇ ਆਦਿ ਦੇਣ ਦੀ ਅਪੀਲ ਕੀਤੀ ਜਾ ਰਹੀ ਸੀ। ਮੈਂ ਸਟੇਜ ਤੇ ਸੁਝਾ ਦੇ ਦਿਤਾ ਕਿ ਇਹ ਰੁਮਾਲੇ ਵੀ ਓਥੇ ਲੋੜਵੰਦਾਂ ਨੂੰ ਭੇਜ ਦੇਣੇ ਚਾਹੀਦੇ ਹਨ; ਇਹ ਭਲੇ ਦਾ ਕਾਰਜ ਹੇ। ਦੀਵਾਨ ਦੀ ਸਮਾਪਤੀ ਤੇ ਇਕ ਗੁਰਸਿੱਖ ਸੱਜਣ ਬੜੇ ਜੋਸ਼ ਵਿਚ ਮੇਰੇ ਪਾਸ ਆਏ ਤੇ ਕੁਝ ਇਸ ਤਰ੍ਹਾਂ ਬੋਲੇ, “ਕੋਈ ਸਿਆਣੀ ਗੱਲ ਵੀ ਕਰ ਲਿਆ ਕਰੋ! ਕੀ ਸ਼੍ਰੋਮਣੀ ਕਮੇਟੀ ਵਾਲੇ ਤੁਹਾਨੂੰ ਏਹੀ ਕੁਝ ਸਿਖਾਉਂਦੇ ਨੇ!” ਦੱਸੋ, ਮੈ ਕੀ ਉਤਰ ਦਿੰਦਾ? “ਇਕ ਚੁੱਪ ਤੇ ਸੌ ਸੁਖ।” ਸੋਚ ਕੇ ਚੁੱਪ ਰਿਹਾ।
ਇਸ ਗੱਲ ਦੀ ਮੈਨੂੰ ਅਜੇ ਤੱਕ ਸਮਝ ਨਹੀ ਆਈ ਕਿ ਜੇ ਅੱਜ ਗੁਰੂ ਕੇ ਸਰਧਾਲੂ ਸਿੱਖ ਸ਼ਬਦ-ਗੁਰੂ ਵਾਸਤੇ ਏਨੇ ਕੀਮਤੀ ਤੇ ਬਹੁਤਾਤ ਵਿਚ ਰੁਮਾਲੇ ਭੇਟ ਕਰਦੇ ਹਨ ਤਾਂ ਗੁਰੂ ਸਾਹਿਬ ਜੀ ਦੇ ਸਰੀਰਕ ਜਾਮੇ ਸਮੇ ਕਿੰਨੇ ਸੋਹਣੇ, ਕੀਮਤੀ ਤੇ ਬਹੁਲਤਾ ਵਿਚ ਬਸਤਰ ਭੇਟ ਕਰਦੇ ਹੋਣਗੇ! ਇਹਨਾਂ ਭੇਟ ਹੋਏ ਬਸਤਰਾਂ ਨੂੰ ਕੀ ਮਹਾਂਰਾਜ ਅੱਗ ਵਿਚ ਪਾ ਕੇ ਸਾੜਦੇ ਹੋਣਗੇ ਜਾਂ ਫਿਰ ਗੁਰਸਿੱਖਾਂ ਨੂੰ, ਉਹਨਾਂ ਦੇ ਪਹਿਨਣ ਵਾਸਤੇ ਬਖ਼ਸ਼ਦੇ ਹੋਣਗੇ! ਇਤਿਹਾਸ ਵਿਚ ਕਿਤੇ ਇਸ ਗੱਲ ਦਾ ਜ਼ਿਕਰ ਮੈ ਅਜੇ ਤੱਕ ਨਹੀ ਵੇਖਿਆ ਕਿਸੇ ਗੁਰੂ ਸਾਹਿਬ ਜੀ ਨੇ ਸੰਗਤਾਂ ਵੱਲੋਂ ਸ਼ਰਧਾ ਸਹਿਤ ਭੇਟ ਹੋਏ ਬਸਤਰ ਅੱਗ ਵਿਚ ਸਾੜੇ ਹੋਣ। ਸਗੋਂ ਇਸ ਤੋਂ ਉਲਟ, ਸ੍ਰੀ ਗੁਰੂ ਅਮਰਦਾਸ ਜੀ ਦੇ ਰੋਜ਼ਮੱਰਾ ਦੇ ਜੀਵਨ ਬਾਰੇ ਜ਼ਿਕਰ ਕਰਦੇ ਹੋਏ, ਪ੍ਰੋ. ਸਤਿਬੀਰ ਸਿੰਘ ਜੀ, ਆਪਣੀ ਪੁਸਤਕ ‘ਪਰਬਤੁ ਮੇਰਾਣੁ’ ਦੇ ਪੰਨਾ ੫੫ ਉਪਰ, ਇਸ ਤਰ੍ਹਾਂ ਲਿਖਦੇ ਹਨ:
ਇਸ਼ਨਾਨ ਕਰਨ ਉਪ੍ਰੰਤ ਬਸਤਰ ਸਫ਼ੈਦ ਪਾਉਂਦੇ। ਜੋ ਇਕ ਵਾਰੀ ਬਸਤਰ ਪਾ ਲੈਂਦੇ ਉਸ ਨੂੰ ਫਿਰ ਅੰਗੀਕਾਰ ਨਾ ਕਰਦੇ। ਪਹਿਲਾ ਬਸਤਰ ਗ਼ਰੀਬ ਲੋੜਵੰਦ ਨੂੰ ਦਿੰਦੇ। ਇਸ ਤੇ ਹੈਰਾਨੀ ਇਹ ਕਿ ਦੂਜਾ ਜੋੜਾ ਘਰ ਵਿਚ ਨਹੀ ਸੀ ਰੱਖਦੇ:
ਧਾਰੇ ਸੋ ਬਸਤਰ ਸੁਏਤ॥ ਦੂਜੇ ਨ ਰੱਖੈ ਨਕੇਤ ॥
ਪਹਰੈ ਸੋ ਫੇਰ ਨਵੀਨ॥ ਯਹ ਬਖ਼ਸ਼ ਸਿੱਖਨ ਕੀਨ ॥20॥
[ ਮਹਿਮਾ ਪ੍ਰਕਾਸ਼ ਸਾਖੀ ਦੋ, ਪਾਤਿਸ਼ਾਹੀ ਤੀਜੀ]
ਇਸ ਸਮੱਸਿਆ ਦੇ ਕੁਝ ਮੇਰੀ ਸਾਧਾਰਣ ਸਮਝ ਵਿਚ ਆਉਣ ਵਾਲੇ ਸਰਲ ਸਮਾਧਾਨ:
1. ਸੰਗਤਾਂ ਨੂੰ ਸਮੇ ਸਮੇ ਪ੍ਰਬੰਧਕਾਂ ਵੱਲੋਂ ਤੇ ਗ੍ਰੰਥੀ ਸਿੰਘਾਂ ਵੱਲੋਂ ਪ੍ਰੇਰਿਆ ਜਾਂਦਾ ਰਹੇ ਕਿ ਰੁਮਾਲੇ ਵਾਲੀ ਰਕਮ ਕਿਸੇ ਹੋਰ ਲੋੜੀਂਦੇ ਥਾਂ ਲਾਵੋ। ਭਾਵੇਂ ਇਹ ਗੱਲ ਛੇਤੀ ਕਿਸੇ ਵਿਰਲੇ ਦੀ ਹੀ ਸਮਝ ਵਿਚ ਆਵੇਗੀ ਪਰ ਅਸੀਂ, ਜਿਨ੍ਹਾਂ ਦੀ ਡਿਊਟੀ ਹੀ ਸੱਚੇ ਪ੍ਰਚਾਰ ਦੀ ਹੈ, ਇਸ ਤੋਂ ਕਿਉਂ ਮੂੰਹ ਮੋੜੀਏ!
2. ਪਹਿਲੀ ਵਾਰ ਬੱਚੇ/ਬੱਚੀ ਨੂੰ ਗੁਰੂ ਘਰ ਵਿਚ ਲਿਆਉਣ ਸਮੇ, ਗੁਰੂ ਘਰ ਤੋਂ ਗ੍ਰੰਥੀ ਸਿੰਘ ਜੀ ਵੱਲੋਂ, ਉਸ ਨੂੰ ਰੁਮਾਲੇ ਦਾ ਸਿਰੋਪਾ ਬਖ਼ਸ਼ਿਆ ਜਾਵੇ। ਉਹ ਚੋਲਾ ਬਣਾ ਕੇ ਬੱਚੇ ਦੇ ਗਲ ਵਿਚ ਪਾਉਣ ਜਾਂ ਨਾ ਪਾਉਣ।
3. ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਜਿਵੇਂ ਇਕ ਸੇਹਰਾ ਭੇਟਾ ਕਰਨ ਵਾਲੇ ਹਰੇਕ ਸ਼ਰਧਾਲੂ ਨੂੰ ਇਕ ਸੇਹਰਾ ਮਹਾਂਰਾਜ ਦੀ ਬੀੜ ਤੋਂ ਲੈ ਕੇ ਬਖ਼ਸ਼ਿਆ ਜਾਂਦਾ ਸੀ; ਏਸੇ ਹੀ ਮਰਯਾਦਾ ਅਨੁਸਾਰ ਹਰੇਕ ਨਵਾ ਰੁਮਾਲਾ ਲਿਆਉਣ ਵਾਲੇ ਨੂੰ ਵੀ, ਗੁਰੂ ਘਰ ਵੱਲੋਂ ਪੁਰਾਣੇ ਰੁਮਾਲਿਆਂ ਵਿਚੋਂ ਗ੍ਰੰਥੀ ਸਿੰਘ ਇਕ ਰੁਮਾਲੇ ਦੀ ਬਖ਼ਸ਼ਸ਼ ਕਰੇ। ਅੱਗੋਂ ਉਸ ਲਿਆਉਣ ਵਾਲੇ ਦੀ ਮਰਜੀ ਤੇ ਛੱਡ ਦਿਤਾ ਜਾਵੇ ਕਿ ਉਸ ਨੇ ਇਸ ਦੀ ਕਿਵੇਂ ਯੋਗ ਵਰਤੋਂ ਕਰਨੀ ਹੈ।
4. ਨਵੀ ਸੋਚ ਵਾਲੇ ਵਿਦਵਾਨ ਸਿੱਖਾਂ ਵੱਲੋਂ, ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਵੀ ਇਹ ਸਮਝਾਉਣ ਦੀ ਲੋੜ ਹੈ ਕਿ ਜੇਕਰ ਗੁਰੂ ਸਾਹਿਬਾਨ ਆਪਣੇ ਪੰਜ ਭੂਤਕ ਸਰੀਰਕ ਜਾਮੇ ਸਮੇ, ਆਪਣੇ ਪੁਰਾਣੇ ਬਸਤਰ ਜਾਂ ਜੋ ਵਸਤੂਆਂ ਆਦਿ ਪ੍ਰੇਮੀ ਸਿੱਖਾਂ ਨੂੰ ਬਖ਼ਸ਼ਿਆ ਕਰਦੇ ਸਨ ਤੇ ਪ੍ਰੇਮੀ ਸਿੱਖ ਬੜੀ ਸ਼ਰਧਾ ਨਾਲ ਉਹਨਾਂ ਨੂੰ ਪਹਿਨਿਆਂ ਕਰਦੇ ਸਨ; ਤੇ ਇਹ ਕੁਝ ਕਰਦਿਆਂ ਉਹਨਾਂ ਵਸਤੂਆਂ ਦਾ ਤ੍ਰਿਸਕਾਰ ਨਹੀ ਬਲਕਿ ਸਤਿਕਾਰ ਹੋਇਆ ਸਮਝਦੇ ਸਨ। ਉਹ ਆਪ ਵੀ ਇਸ ਗੱਲ ਨੂੰ ਸਮਝਣ ਤੇ ਸੰਗਤਾਂ ਨੂੰ ਵੀ ਸਮਝਾਉਣ ਕਿ ਜੇਕਰ ਗੁਰੂ ਘਰ ਵੱਲੋਂ ਬਖ਼ਸ਼ਿਸ਼ ਰੁਮਾਲਾ ਗੁਰੂ ਕੇ ਸਿੱਖ ਵਰਤਣ ਤਾਂ ਇਹ ਇਸ ਦੇ ਸਤਿਕਾਰ ਤੋਂ ਬਿਨਾ ਹੋਰ ਕੁਝ ਨਹੀ। ਸਗੋਂ ਗੁਰੂ ਵਲੋਂ ਬਖ਼ਸ਼ੀ ਵਸਤੂ ਨੂੰ, ਉਸ ਮਕਸਦ ਲਈ ਨਾ ਵਰਤਣਾ, ਜਿਸ ਲਈ ਉਸ ਦੀ ਵਰਤੋਂ ਹੋ ਸਕਦੀ ਹੈ, ਤ੍ਰਿਸਕਾਰ ਹੈ। ਰੁਮਾਲਿਆਂ ਦਾ ਸਾੜਨਾ, ਜਿਸ ਨੂੰ ਭੁਲੇਖੇ ਵੱਸ ਸਸਕਾਰ ਕਰਨਾ ਕਿਹਾ ਜਾਂਦਾ ਹੈ, ਅਤੀ ਤ੍ਰਿਸਕਾਰ ਹੈ ਤੇ ਨਾ ਬਖ਼ਸ਼ਿਆ ਜਾਣ ਵਾਲਾ ਅਪਰਾਧ ਹੈ; ਹਰ ਪੱਖੋਂ ਹੀ। ਹਾਂ, ਇਹ ਵੱਖਰੀ ਗੱਲ ਹੈ ਕਿ ਜੇਕਰ ਇਹ ਰੁਮਾਲਾ ਕਿਸੇ ਵਿਅਕਤੀ ਦੇ ਵਰਤੇ ਜਾਣ ਤੋਂ ਬਾਅਦ ਮਹਾਂਰਾਜ ਲਈ ਵਰਤਿਆ ਜਾਵੇ ਤਾਂ ਇਹ ਸਤਿਕਾਰ ਨਹੀ; ਅਜਿਹਾ ਕਦਾਚਿਤ ਨਹੀ ਕਰਨਾ ਚਾਹੀਦਾ।
5. ਜਿਸ ਲੋੜਵੰਦ ਪਰਵਾਰ ਨੂੰ, ਗੁਰੂ ਘਰ ਦੇ ਪ੍ਰਬੰਧਕ ਅਧਿਕਾਰੀ ਸਮਝਣ, ਉਸ ਨੂੰ ਪਰਵਾਰਕ ਮੈਬਰਾਂ ਦੀ ਵਰਤੋਂ ਵਾਸਤੇ, ਲੋੜ ਅਨੁਸਾਰ ਪੁਰਾਣੇ ਰੁਮਾਲੇ ਬਖ਼ਸ਼ ਦਿਤੇ ਜਾਇਆ ਕਰਨ।
6. ਗੁਰਦੁਆਰਾ ਸਾਹਿਬਾਨ ਵਿਖੇ ਆਣ ਵਾਲ਼ੇ ਬਿਨ ਪਗੜੀਏ ਸ਼ਰਧਾਲੂਆਂ ਵਾਸਤੇ, ਇਹਨਾਂ ਦੇ ਛੋਟੇ ਛੋਟੇ ਟੋਟੇ ਕਰਕੇ ਵੀ, ਗੁਰਦੁਆਰਾ ਸਾਹਿਬਾਨ ਦੇ ਦਰਵਾਜਿਆਂ ਦੇ ਬਾਹਰ ਰੱਖੇ ਜਾ ਸਕਦੇ ਹਨ।
ਕਿਉਂ ਨਹੀ ਸ਼੍ਰੋਮਣੀ ਕਮੇਟੀ ਦੇ ਵਿਦਵਾਨ, ਸੁਚੇਤ, ਸਿਆਣੇ, ਸੁਲਝੇ ਹੋਏ ਅਧਿਕਾਰੀ, ਇਸ ਪਾਸੇ ਧਿਆਨ ਦੇ ਕੇ ਸੰਗਤਾਂ ਦੀ ਯੋਗ ਅਗਵਾਈ ਕਰਨ ਦਾ ਉਦਮ ਕਰਦੇ! ਅੱਜ ਕਲ੍ਹ ਤਾਂ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵੀ ਧਾਰਮਿਕ ਵਿਦਿਆ ਦੇ ਨਾਲ ਨਾਲ, ਦੁਨਿਆਵੀ ਵਿਦਿਆ ਪ੍ਰਾਪਤ ਡਿਗਰੀਧਾਰੀ ਵੀ ਹਨ। ਇਸ ਤੋਂ ਇਲਾਵਾ ਏਹਨੀਂ ਦਿਨੀਂ ਵੇਖਣ ਵਿਚ ਆ ਰਿਹਾ ਹੈ ਕਿ ਕਈ ‘ਫਰੀਲਾਂਸ ਕਥਾਵਾਚਕ’ ਵੀ, ਜੋ ਕਿ ਯੂਨੀਵਰਸਿਟੀਆਂ ਤੋਂ ਇਕ ਤੋਂ ਵਧ ‘ਮਾਸਟਰ ਡਿਗਰੀਆਂ’ ਪ੍ਰਾਪਤ ਕਰਤਾ ਹਨ, ਅਤੇ ਸਾਰੀ ਦੁਨੀਆਂ ਤੇ ਸਥਾਪਤ ਸਿੱਖ ਸੰਗਤਾਂ ਵਿਚ ਧਰਮ ਪ੍ਰਚਾਰ ਲਈ ਵਿਚਰ ਰਹੇ ਹਨ; ਸੰਗਤਾਂ ਤੇ ਪ੍ਰਬੰਧਕਾਂ ਨੂੰ ਇਸ ਅਤਿ ਜ਼ਰੂਰੀ ਸਮੱਸਿਆ ਬਾਰੇ ਸਹੀ ਅਗਵਾਈ ਨਹੀ ਬਖ਼ਸ਼ ਰਹੇ। ਇਸ ਪਾਸੇ ਸੰਗਤਾਂ ਨੂੰ ਸੁਚੇਤ ਕਰਨ ਦੀ, ਮੇਰੇ ਖਿਆਲ ਵਿਚ, ਉਪ੍ਰੋਕਤ ਸਾਰੇ ਧਾਰਮਿਕ ਪੁਰਸ਼ਾਂ ਦੀ ਜੁੰਮੇਵਾਰੀ ਹੈ।
ਨਵੰਬਰ 2006 ਵਿਚ, ਇਸ ਕਿਤਾਬ ਦੀ ਛਪਾਈ ਦੌਰਾਨ, ਜਦੋਂ ਮੈ ਆਪਣੇ ਚਿਰਾਂ ਦੇ ਮਿੱਤਰ, ਗੰਭੀਰ ਵਿਦਵਾਨ, ਨਿਰਮਾਣ ਗੁਰਸਿੱਖ, ਸਤਿਕਾਰਯੋਗ ਗਿ. ਜੋਗਿੰਦਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨਾਂ ਦੌਰਾਨ, ਉਹਨਾਂ ਨਾਲ਼ ਇਸ ਸਮੱਸਿਆ ਬਾਰੇ ਵਿਚਾਰ ਵਟਾਂਦਰੇ ਦੌਰਾਨ, ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਦੇ ਨਾਮ ਇਕ ਸੰਦੇਸ਼ ਜਾਰੀ ਕਰਨ ਕਿ ਰੁਮਾਲਿਆਂ ਨੂੰ ਸਾੜਨ ਦੀ ਬਜਾਇ ਇਹਨਾਂ ਦਾ ਸੁੱਚਜਾ ਉਪਯੋਗ ਕਰ/ਕਰਾ ਲਿਆ ਕਰਨ। ਕਿਸੇ ਵਹਿਮ ਅਧੀਨ ਇਹਨਾਂ ਨੂੰ ਸਾੜਨਾ ਯੋਗ ਨਹੀ ਹੈ। ਮੇਰੇ ਵਿਚਾਰਾਂ ਨਾਲ਼ ਸਹਿਮਤੀ ਪਰਗਟ ਕਰਦਿਆਂ ਹੋਇਆਂ ਉਹਨਾਂ ਨੇ ਇਕ ਫੌਰੀ ਸੁਝਾ ਇਹ ਵੀ ਦਿਤਾ ਕਿ ਸਾਰੇ ਫਾਲਤੂ ਰੁਮਾਲਿਆਂ ਨੂੰ, ਡਾਕ ਰਾਹੀ ਪਾਰਸਲ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜ ਦਿਤੇ ਜਾਇਆ ਕਰਨ। ਏਥੇ ਉਹਨਾਂ ਦੀ ਯੋਗ ਵਰਤੋਂ ਕਰ ਲਈ ਜਾਇਆ ਕਰੇਗੀ।
ਉਹਨਾਂ ਵੱਲੋਂ ਕੋਈ ਅਜਿਹਾ ਗੁਰਦੁਆਰਾ ਪ੍ਰਬੰਧਕਾਂ ਦੇ ਨਾਮ ਕੋਈ ਸੰਦੇਸ਼ ਦਿਤਾ ਗਿਆ ਹੋਵੇ, ਇਸ ਦੀ ਅਜੇ ਤੱਕ ਮੇਰੇ ਕੋਲ਼ ਕੋਈ ਸੂਚਨਾ ਨਹੀ ਹੈ।
ਸੰਤੋਖ ਸਿੰਘ
ਇਹ ਗੱਲ ਸਦੈਵ-ਸਮਿਆਂ ਲਈ ਆਪਣੀ ਮਾਨਸਿਕਤਾ ਦਾ ਹਿੱਸਾ ਬਣਾ ਲੈਣੀ ਚਾਹੀਦੀ ਹੈ ਕਿ ਇਤਿਹਾਸ ਦੀ ਸਿਰਜਣਾ ਮਹਿਜ਼ ਇਹ ਕਹਿ ਲੈਣ ਨਾਲ ਨਹੀਂ ਹੁੰਦੀ ਕਿ ਕ੍ਰਿਪਾ ਕਰਕੇ ਮੈਨੂੰ ਆਪਣਾ ਇਤਿਹਾਸ ਸਿਰਜਣ ਦਾ ਮੌਕਾ ਦਿਓ। ਇਤਿਹਾਸ ਅਤਿ ਜੋਖਮ ਅਤੇ ਜਟਿਲ ਪ੍ਰਸਥਿਤੀਆਂ ਨਾਲ ਦਸਤਪੰਜਾ ਲੈ ਕੇ ਸਿਰਜਿਆ ਜਾਂਦਾ ਹੈ। ਸਥਾਪਤੀ ਦੇ ਉਲਟ ਚੱਲਣਾ ਬਹੁਤ ਬਿਖਮ ਮਾਰਗ ਹੁੰਦਾ ਹੈ। ਪਰ ਬਿਖਮ ਮਾਰਗ ‘ਤੇ ਚੱਲੇ ਬਿਨਾਂ ਨਾ ਤਾਂ ਗੁਲਾਮ ਮਾਨਸਿਕਤਾ ਨੂੰ ਸੁਤੰਤਰ ਅਤੇ ਸਿਹਤਮੰਦ ਮਾਨਸਿਕਤਾ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਜੁੱਗ ਗਰਦੀ ਤੇ ਚੰਗੇਜ਼ੀ ਰਾਜ ਸੱਤਾ ਨੂੰ ਨੇਸਤੋ-ਨਾਬੂਦ।
ਧਾਰਮਿਕ ਕੌਮੀਅਤਾਂ ਦੀ ਅਜਿਹੀ ਜੁਝਾਰੂ ਬਿਰਤੀ ਦੇ ਇਤਿਹਾਸਕ ਪ੍ਰਸੰਗ ਦਾ ਅਧਿਐਨ ਸੁਖੈਨ ਪ੍ਰਕਾਰਜ ਨਹੀਂ ਹੈ। ਇਹ ਤੱਥ ਵੀ ਵਿਚਾਰਨਯੋਗ ਹੈ ਕਿ ਇਤਿਹਾਸ ਸਿਰਜਕ ਦੇ ਤੌਰ ‘ਤੇ ਨਿਵੇਕਲੀ ਕੌਮੀਅਤੀ ਦਿੱਖ ਵਜੋਂ ਸਥਾਪਤੀ ਅਤੇ ਜੁਝਾਰੂ ਮਾਨਵਤਾ ਦੇ ਤੌਰ ‘ਤੇ ਸਦੀਵੀ ਪਹਿਚਾਣ ਦਾ ਪ੍ਰਸੰਗ ਵੀ ਕੁਝ ਕੌਮੀਅਤਾਂ ਤੱਕ ਹੀ ਸੀਮਿਤ ਕਿਉਂ ਰਹਿੰਦਾ ਹੈ? ਅਜਿਹੀਆਂ ਕੌਮਾਂ ਦਾ ਮਨੁੱਖ ਰੰਗੀਆਂ ਹੋਈਆਂ ਰੂਹਾਂ ਵਿੱਚ ਕਿਵੇਂ ਤਬਦੀਲ ਹੋ ਜਾਂਦਾ ਹੈ ਅਤੇ ਇਨ੍ਹਾਂ ਰੰਗੀਆਂ ਹੋਈਆਂ ਰੂਹਾਂ ਵਿੱਚ ਸੱਚ ਲਈ ਕੁਰਬਾਨ ਹੋਣ ਦੀ ਤੜਪ ਕਿੱਥੋਂ ਅਤੇ ਕਿਵੇਂ ਪੈਦਾ ਹੋ ਜਾਂਦੀ ਹੈ? ਇਹ ਪ੍ਰਸੰਗ ਅਤਿ-ਹੈਰਾਨੀਜਨਕ ਹੈ। ਹਾਲਾਂਕਿ ਇਸ ਆਤਮਿਕ ਕੁਰਬਾਨੀ ਲਈ ਉਨ੍ਹਾਂ ਅੰਦਰ ਨਾ ਤਾਂ ਕੋਈ ਭੋਰਾ ਲਾਲਚ ਹੁੰਦਾ ਹੈ ਅਤੇ ਨਾ ਹੀ ਕੋਈ ਨਿੱਜ ਦੇ ਸੁਆਰਥ। ਸਗੋਂ ਅੰਤਰ ਆਤਮੇ ਵੱਸੇ ਹੋਏ ਚਾਅ ਦਾ ਸੁਤੇ-ਸਿੱਧ ਹੀ ਪ੍ਰਗਟਾਵਾ ਹੁੰਦਾ ਹੈ। ਇਹ ਗੱਲ ਬਹੁਤ ਹੀ ਧਿਆਨ ਦੇਣ ਯੋਗ ਹੈ ਕਿ ਇਹ ਚਾਅ ਮਾਸੂਮ ਤਾਂ ਹੋ ਸਕਦਾ ਹੈ, ਬਚਕਾਨਾ ਨਹੀਂ। ਇਹ ‘ਵਖਤੇ ਉਪਰਿ ਲੜ ਮੁਇ’ ਦਾ ਉਹ ਪ੍ਰਚੰਡ ਵੇਗ ਹੁੰਦਾ ਹੈ, ਜਿਹੜਾ ਸਮਰਪਿਤ ਭਾਵਨਾ ਦੇ ਸੇਕ ਨਾਲ ਹੌਲੀ-ਹੌਲੀ ਪੱਕਦਾ ਰਹਿੰਦਾ ਹੈ। ਲੋੜ ਪੈਣ ਅਤੇ ਅਵਸਰ ਮਿਲਣ ‘ਤੇ ਇਤਿਹਾਸ ਵਿੱਚ ਪ੍ਰਗਟ ਹੋ ਜਾਂਦਾ ਹੈ। ਇਸਦਾ ਕਿਸੇ ਵੀ ਜ਼ਬਰ ਵਿਰੁੱਧ ਕਿਸੇ ਵੀ ਸਮੇਂ ਪ੍ਰਚੰਡ ਹੋ ਜਾਣ ਪਿੱਛੇ ‘ਪਿਓ ਦਾਦੇ ਦਾ ਖਜ਼ਾਨਾ’ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ਯੁੱਧਬੀਰ ਕੌਮਾਂ ਅਜਿਹੇ ਖਜ਼ਾਨੇ ਤੋਂ ਚਾਰਜ ਹੁੰਦੀਆਂ ਹਨ ਅਤੇ ਨਿਸ਼ਚਿਤ ਨਿਸ਼ਾਨੇ ਦੀ ਪੂਰਤੀ ਹਿੱਤ ਆਪਣੇ ਰੋਲ ਮਾਡਲ ਦੇ ਸਨਮੁੱਖ ਰਹਿਣ ਦੀ ਵਚਨਬੱਧਤਾ ਨਾਲ ਜ਼ਿੰਦਗੀ ਅਤੇ ਮੌਤ ਨੂੰ ਇੱਕੋ ਜਿਹਾ ਸਮਝਦੀਆਂ ਹਨ। ਸਪੱਸ਼ਟ ਹੁੰਦਾ ਹੈ ਕਿ ‘ਮਰਕੇ ਫਿਰ ਜਿਉ ਉਠਣ’ ਦੇ ਵਿਸ਼ਵਾਸ ਅਤੇ ਸਦੀਵੀ ਇਤਿਹਾਸਕ ਪ੍ਰਸੰਗ ਲਈ ਉਨ੍ਹਾਂ ਦਾ ਵਿਰਾਸਤੀ ਫਖ਼ਰ ਅਤੇ ਸ਼ਾਨਦਾਰ ਰਵਾਇਤਾਂ ਕੇਂਦਰੀ ਭੂਮਿਕਾ ਨਿਭਾਉਂਦੀਆਂ ਹਨ।
ਭੂਮਿਕਾ ਵਿੱਚ ਉਠਾਏ ਗਏ ਪ੍ਰਸ਼ਨ ਦਾ ਉਤਰ ਦੇਣ ਲਈ ਹੁਣ ਅਸੀਂ ਇਥੇ ਇੱਕ ਅਜਿਹੀ ਧਾਰਮਿਕ ਕੌਮ ਦੀ ਗੱਲ ਕਰਾਂਗੇ, ਜਿਸਨੇ ਆਪਣੇ ਸਥਾਪਨਾ ਵਰ੍ਹੇ ਤੋਂ ਲੈ ਕੇ ਸਮਕਾਲ ਤੱਕ ਆਪਣਾ ਖੂਬਸੂਰਤ ਵਰਤਮਾਨ ਸਥਾਪਤ ਕਰਨ ਲਈ ਸੰਘਰਸ਼ ਨੂੰ ਕੁੱਲ ਜ਼ਿੰਦਗੀ ਅੰਗੀਕਾਰ ਕਰੀ ਰੱਖਿਆ ਹੈ। ਜ਼ੁਲਮ ਨੂੰ ਭਾਣਾ ਸਮਝਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਜ਼ੁਲਮ ਵਿਰੁੱਧ ਡਟਣ ਅਤੇ ਅੱਤਿਆਚਾਰ ਵਿਰੁੱਧ ਜੂਝ ਮਰਨ ਦੀ ਹਿੰਮਤ ਆਪਣੇ ਅੰਦਰ ਪੈਦਾ ਕਰ ਲਈ। ਮਨੁੱਖਤਾ ਦੀ ਬੰਦ ਖਲਾਸੀ ਲਈ *ਚਰਖੜੀਆਂ ‘ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਬੰਦ ਬੰਦ ਕਟਾਏ, ਪਰ ਧਰਮ ਨਹੀਂ ਹਾਰਿਆ*। ਇਸ ਕੌਮੀਅਤ ਨਾਲ ਸਬੰਧਤ ਮਨੁੱਖ ਨੂੰ ‘ਸਿੱਖ’ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਮੂਲ ਰੂਪ ਵਿੱਚ ਪੰਜਾਬ ਦੇ ਇਹ ਬਸ਼ਿੰਦੇ ਕੁੱਲ ਸੰਸਾਰ ਨੂੰ ਆਪਣਾ ਘਰ ਸਮਝਦੇ ਹਨ ਅਤੇ ‘ਉਜੜ ਜਾਓ’ ਦਾ ਸਿਧਾਂਤਕ ਸੰਕਲਪੀ ਪ੍ਰਸੰਗ ਇਨ੍ਹਾਂ ਦੀ ਪਿੱਠ-ਭੂਮੀ ਹੈ। ਇੱਥੇ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਆਪਣੇ ਪੇਪਰ ਦੀਆਂ ਸੀਮਾਵਾਂ ਪ੍ਰਤੀ ਮੈਂ ਪੂਰਨ ਤੌਰ ‘ਤੇ ਸੁਚੇਤ ਹਾਂ। ਮੇਰੇ ਪੇਪਰ ਦਾ ਵਿਸ਼ਾ ‘ਆਜ਼ਾਦੀ ਦਾ ਸਿੱਖ ਸੰਕਲਪ ਅਤੇ ਗਦਰ ਲਹਿਰ’ ਹੈ। ਇਸ ਲਈ ਸਿੱਖ, ਸਿੱਖ ਧਰਮ ਅਤੇ ਸਿੱਖ ਆਜ਼ਾਦੀ ਦੇ ਪ੍ਰਸੰਗ ਨੂੰ ਸਮਝੇ ਬਿਨਾਂ ਗਦਰ ਲਹਿਰ ਅਤੇ ਇਸਦੇ ਮਹਾਂ-ਨਾਇੱਕਾਂ ਦੀ ਗਾਥਾ ਨਾਲ ਇਨਸਾਫ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਭੂਮਿਕਾ ਵਿੱਚ ਕੀਤੀ ਗੱਲ ਦੀ ਪੁਸ਼ਟੀ ਹਿੱਤ ਇਹ ਵੀ ਸਪੱਸ਼ਟ ਕਰਨਾ ਪਵੇਗਾ ਕਿ ਸਿੱਖ ਮਨੋਬਿਰਤੀ ਵਿੱਚ ਸ਼ੋਸ਼ਣਕਾਰੀ ਸਾਮਰਾਜ ਵਿਰੋਧੀ ਕਿਰਦਾਰ ਦੇ ਬੀਜ ਕਿੱਥੇ ਪਏ ਹਨ ਅਤੇ ਕਿਉਂ ਇੱਕ ਘੱਟ ਗਿਣਤੀ ਭਾਈਚਾਰਾ ਖਾਲਸਾਈ ਸਿਧਾਂਤਾਂ ਤੇ ਆਧਾਰਤ ਲੋਕ ਹਿਤੂ ਡੈਮੋਕਰੈਟਿਕ (ਗੁਰਮਤਿ ਗਣਰਾਜ) ਸਟੇਟ ਦੇ ਨਿਰਮਾਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੰਦਾ ਹੈ।
ਧਰਮਾਂ ਦੇ ਪ੍ਰਸੰਗ ਵਿੱਚ ਸਿੱਖ ਧਰਮ ਸੰਸਾਰ ਦੇ ਮਹੱਤਵਪੂਰਨ ਧਰਮਾਂ ਵਿੱਚ ਇੱਕ ਨਵਾਂ ਧਰਮ ਅਤੇ ਸਿੱਖ ਨਿਵੇਕਲੀ ਕੌਮ ਹੈ। ਇਹ ਆਪਣੇ ਵਿਲੱਖਣ, ਆਲੌਕਿਕ, ਲੋਕ ਹਿਤਕਾਰੀ ਅਤੇ ਸਰਬੱਤ ਦੇ ਭਲੇ ਦੇ ਵਿਲੱਖਣ ਸਿਧਾਂਤਾਂ ਕਰਕੇ ਵਿਸ਼ਵ ਧਰਮਾਂ ਅਤੇ ਕੌਮੀਅਤਾਂ ਵਿੱਚ ਆਪਣੀ ਵੱਖਰੀ ਪਹਿਚਾਣ ਸਥਾਪਤ ਕਰ ਚੁੱਕਿਆ ਹੈ। ਇਸ ਧਰਮ ਦਾ ਇਤਿਹਾਸਕ ਪ੍ਰਗਟਾਅ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਸੰਸਾਰੀ ਆਗਮਨ ਨਾਲ ਹੋਇਆ। ਇਨ੍ਹਾਂ ‘ਤੇ ਅਵਤਰਣ ਹੋਏ ‘ਦੈਵੀ ਨਾਦ’ ਦੇ ਪ੍ਰਕਾਸ਼ ਵਿੱਚੋਂ ਸਿੱਖ ਧਰਮ ਦਾ ਜਨਮ ਹੁੰਦਾ ਹੈ ਅਤੇ ਇਸ ਦੈਵੀ ਨਾਦ ਦੀ ਦਿਸ਼ਾ ਨਿਰਦੇਸ਼ ਵਿੱਚ ਚੱਲਣ ਵਾਲੇ ਪਾਂਧੀਆਂ ਦੀ ਪਹਿਚਾਣ ਸਿੱਖ ਦੇ ਤੌਰ ਤੇ ਹੋਈ ਹੈ। ਇਨ੍ਹਾਂ ਦਾ ਵਿਲੱਖਣ ਬਾਹਰੀ ਸਰੂਪ ਤੇ ਚਰਿੱਤਰ, ਅਲਬੇਲਾ ਕਾਰ-ਵਿਹਾਰ, ਸਿੱਖੀ ਸਿਧਾਂਤਾਂ ਦੇ ਅਮਲ ਵਿੱਚ ਉਤਰਨ ਦੇ ਦੀਦਾਰੇ ਕਰਵਾਉਂਦਾ ਹੈ। ਸਿਧਾਂਤ ਦਾ ਅਮਲੀ ਪ੍ਰਕਾਸ਼ਨ ਜਾਂ ਖਾਲਸਾਈ ਸੱਭਿਆਚਾਰ ਦੀ ਅਖੰਡ ਧਾਰਾ ਨਾਲ ਜੁੜੇ ਹੋਏ ਇਸ ਮਨੁੱਖ ਦੇ ਦੀਦਾਰੇ ਪ੍ਰੋ. ਪੂਰਨ ਸਿੰਘ ਦੇ ਮਹਾਂ ਕਾਵਿ ਵਿੱਚ ਇਸ ਤਰ੍ਹਾਂ ਹੁੰਦੇ ਹਨ:
ਪਿਆਰ ਨਾਲ ਇਹ ਕਰਨ ਗੁਲਾਮੀ
ਜਾਨ ਕੋਹ ਆਪਣੀ ਵਾਰ ਦਿੰਦੇ
ਪਰ ਟੈਂ ਨਾ ਮੰਨਣ ਕਿਸੀ ਦੀ
ਖਲੋ ਜਾਣ ਡਾਂਗਾਂ ਮੋਢੇ ‘ਤੇ ਉਲਾਰਕੇ
ਮੰਨਣ ਬਸ ਇੱਕ ਆਪਣੀ ਜਵਾਨੀ ਦੇ ਜ਼ੋਰ ਦੀ
ਅਖੜਖਾਂਦ, ਅਲਬੇਲੇ
ਧੁਰ ਥੀ ਸਤਿਗੁਰਾਂ ਦੇ ਅਜ਼ਾਦ ਕੀਤੇ
ਇਹ ਬੰਦੇ
ਅਜਿਹੀ ਵਿਲੱਖਣ ਮਾਨਸਿਕਤਾ ਵਾਲੀ ਕੌਮੀਅਤ ਦੀ ਸਿਰਜਣ ਪ੍ਰਕਿਰਿਆ ਵਿੱਚ ਪੈਗੰਬਰ ਅਤੇ ਉਨ੍ਹਾਂ ਉਪਰ ਉਤਰੇ ‘ਰੱਬੀ ਬੋਲ’ ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਰੱਬੀ ਬੋਲਾਂ ਦੇ ਲਿਖਤ ਸੰਗ੍ਰਹਿ ਨੂੰ ਧਰਮ ਗ੍ਰੰਥ ਦੀ ਸੰਗਿਆ ਨਾਲ ਨਿਵਾਜਿਆ ਜਾਂਦਾ ਹੈ। ਪਵਿੱਤਰ ਧਰਮ ਗ੍ਰੰਥਾਂ ਵਿੱਚ ਅੰਕਿਤ ਸਿਧਾਂਤਾਂ ਤੇ ਚਲਦਿਆਂ ਮਨੁੱਖ ਮਹਿਜ਼ ਪਰਮਾਤਮ ਰਹੱਸ ਤੋਂ ਹੀ ਜਾਣੂ ਨਹੀਂ ਹੁੰਦਾ, ਸਗੋਂ ਉਹ ਨਿਰਭਉ ਨਿਰਵੈਰੀ ਕੀਮਤਾਂ ਦਾ ਮਾਲਕ ਵੀ ਬਣ ਜਾਂਦਾ ਹੈ (ਪੁਸ਼ਟੀ ਹਿੱਤ ਬਾਬਾ ਵਿਸਾਖਾ ਸਿੰਘ ਅਤੇ ਭਾਈ ਰਣਧੀਰ ਸਿੰਘ ਆਦਿ ਗਦਰੀ ਬਾਬੇ)। ਇਲਾਹੀ ਨਦਰ ਦੀ ਬਖਸ਼ਿਸ਼ ਨਾਲ ਸ਼ਰਸਾਰ ਹੋਈ ਰੂਹ ਹੀ ‘ਨ ਕੋ ਬੈਰੀ ਨਹੀ ਬੇਗਾਨਾ’ ਦੇ ਮਾਡਲ ‘ਤੇ ਅਧਾਰਤ ‘ਬੇਗ਼ਮਪੁਰੇ’ ਵਰਗੇ ਸਮਾਜ ਦੀ ਸਿਰਜਣਾ ਦਾ ਸੰਕਲਪ ਲੈ ਸਕਦੀ ਹੈ। ਇਸੇ ਕਰਕੇ ਦੈਵੀ ਨਾਦ ਨੂੰ ‘ਬਾਰਸ਼ਿ ਰਹਿਮਤ’ ਦੀ ਸੰਗਿਆ ਨਾਲ ਵੀ ਨਿਵਾਜਿਆ ਜਾਂਦਾ ਹੈ। ਇਸ ਨਾਦ ਨੇ (ਗੁਰੂ ਗ੍ਰੰਥ ਸਾਹਿਬ) ਸੰਸਾਰ ਰੂਪੀ ਮਾਰੂਥਲਾਂ ਦੀ ਤਪਸ਼ ਵਿੱਚ ਭੁੱਜ ਰਹੀ ਲੋਕਾਈ ਲਈ ਪਾਣੀ ਦਾ ਠੰਢਾ ਮਿੱਠਾ ਝਰਨਾ ਬਣ ਆਪਣਾ ਕਰਤੱਵ ਹੀ ਨਹੀਂ ਨਿਭਾਇਆ, ਸਗੋਂ ਠੰਢੀ ਮਿੱਠੀ ਛਾਂ ਬਣ ਕੁੱਲ ਲੋਕਾਈ ਦਾ ਦਰਦ ਆਪਣੇ ਸੀਨੇ ਨਾਲ ਲਾ ਕੇ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕੀਤਾ।
ਇਹ ਗੱਲ ਬਹੁਤ ਹੀ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਕਿਸੇ ਵੀ ਇਲਹਾਮ ਦੀ ਵਿਲੱਖਣਤਾ ਇਸ ਗੱਲ ਵਿੱਚ ਵੀ ਹੁੰਦੀ ਹੈ ਕਿ ਉਹ ਕਿਹੋ ਜਿਹੇ ਵਿਅਕਤੀਤਵ ਦੀ ਘਾੜਤ ਘੜਦਾ ਹੈ। ਗੁਰਮਤਿ ਇਲਹਾਮ (ਬਾਣੀ) ਦੀ ਚੇਤਨਾ ਨੇ ਨਿਰਭਓ, ਨਿਰਵੈਰੀ ਕੀਮਤਾਂ ਦਾ ਮਾਲਕ ਬਣ ਸਦੀਆਂ ਤੋਂ ਦੱਬੀ ਕੁਚਲੀ ਲੋਕਾਈ ਨੂੰ ਮਨੁੱਖ ਹੋਣ ਦਾ ਅਹਿਸਾਸ ਹੀ ਨਹੀਂ ਸੀ ਕਰਾਇਆ, ਸਗੋਂ ‘ਪਤ ਸੇਤੀ’ ਜ਼ਿੰਦਗੀ ਜਿਉਣ ਲਈ ‘ਜੂਝ ਮਰੋਂ ਤਉ ਸਾਚ ਪਤੀਜੈ’ ਦਾ ਨਵਾਂ ਸਿਧਾਂਤਕ ਮਾਰਗ ਵੀ ਪ੍ਰਦਾਨ ਕਰਾਇਆ ਸੀ। ਇਹ ਮਾਰਗ ਨਵੀਂ ਤੇ ਸਨਮਾਨਜਨਕ ਜ਼ਿੰਦਗੀ ਦਾ ਸੀ, ਸਿਰ ਉਚਾ ਚੁੱਕ ਕੇ ਮੜ੍ਹਕ ਨਾਲ ਤੁਰਨ ਦਾ ਸੀ, ਮਨੁੱਖੀ ਖੇੜੇ ਦਾ ਸੀ, ਸਰਬਤਰ ਦੀ ਆਜ਼ਾਦੀ ਦਾ ਸੀ, ਕੁੱਲ ਸੰਸਾਰੀ ਰੋਕਾਂ ਤੇ ਮਨਾਹੀਆਂ ਨੂੰ ਢਾਹ ਕੇ ਗੁਰਮਤਿ ਗਣਰਾਜ ਦੀ ਸਥਾਪਨਾ ਦਾ ਸੀ (ਗੁਰਮਤਿ ਗਣਰਾਜ : ਪਰਮਾਤਮਾ ਦੇ ਇੱਕਤਾ ਤੋਂ ਮਨੁੱਖ ਦੀ ਏਕਤਾ ਤੇ ਆਜ਼ਾਦੀ ਦਾ ਸੰਕਲਪ, ਜਿਸ ਦਾ ਸੰਵਿਧਾਨਕ ਅਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ)। ਜਨ ਸਧਾਰਨ ਦੇ ਮਸਤਕ ਵਿੱਚ ਇੱਕ ਨਵੀਂ ਸਵੇਰ ਦਾ ਆਗਾਜ਼ ਹੋਇਆ। ਜਿਸਨੇ ਗੁਲਾਮ ਮਾਨਸਿਕਤਾ ਦੇ ਅੰਦਰ ਸੁਤੰਤਰਤਾ ਦੀ ਚਿਣਗ ਵੀ ਪੈਦਾ ਕਰ ਦਿੱਤੀ ਸੀ ਅਤੇ ਸਹਿਮ ਦੇ ਸਾਏ ਹੇਠ ਜੀਅ ਰਹੀ ਲੋਕਾਈ ਨੂੰ ਸਿਰ ਉਚਾ ਚੁੱਕ ਕੇ ਚੱਲਣ ਦਾ ਵੱਲ ਵੀ। ਨਾਲ ਦੀ ਨਾਲ ਇਸ ਚੇਤਨਾ ਨੂੰ ਵੀ ਲੋਕ ਮਨਾਂ ਦਾ ਹਿੱਸਾ ਬਣਾ ਦਿੱਤਾ ਸੀ ਕਿ ਬੁਰਾਈ ਦੇ ਖਾਤਮੇ ਲਈ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਵਾਜ਼ਬ ਹੈ ਅਤੇ ਹਰ ਬੁਰਾਈ ਨੂੰ ਖਤਮ ਕਰਕੇ ਨਿਰਭੈਅ ਹੋ ਕੇ ਵਿਚਰਨਾ ਸਿੱਖ ਦੀ ਧਾਰਮਿਕ ਪੁਖਤਗੀ ਵਾਸਤੇ ਜ਼ਰੂਰੀ ਹੈ। ਦਸਮ ਪਾਤਸ਼ਾਹ ਦਾ ਸੰਦੇਸ਼ ਹੈ:
ਚੂੰ ਕਾਰ ਅਜ਼ ਹਮ ਹੀਲਤੇ ਦਰ ਗੁਜਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥
ਸਿੱਖ ਧਰਮ ਦੇ ਬਾਨੀ ਇਸ ਗੱਲ ਤੋਂ ਚੇਤੰਨ ਸਨ ਕਿ ਕਿਸੇ ਵੀ ਦੇਸ਼ ਜਾਂ ਕੌਮ ਦੀ ਆਤਮਾ ਆਜ਼ਾਦ ਅਤੇ ਉਸਾਰੂ ਅਧਿਆਤਮਕ ਵਾਯੂ-ਮੰਡਲ ਵਿੱਚ ਹੀ ਪ੍ਰਫੁਲਤ ਹੋ ਸਕਦੀ ਹੈ। ਪਰ ਹਿੰਦੋਸਤਾਨ ਦੇ ਲੋਕਾਂ ਦੀ ਆਤਮਾ ਸਿੱਖ ਧਰਮ ਦੇ ਆਗਮਨ ਵੇਲੇ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਤੋੜਨ ਤੋਂ ਪੂਰੀ ਤਰ੍ਹਾਂ ਅਸਮਰੱਥ ਹੋ ਗਈ ਸੀ। ਹਿੰਦੋਸਤਾਨੀਆਂ ਦੇ ਮਨਾਂ ਵਿੱਚ ਕਮਜ਼ੋਰੀ, ਨਿਰਾਸ਼ਤਾ ਤੇ ਫੁੱਟ ਦੇ ਕਾਲੇ ਬੱਦਲਾਂ ਨੇ ਮਾਨਵ ਨੂੰ ਐਨਾ ਹੀਣਤਾ ਵੱਲ ਧੱਕ ਦਿੱਤਾ ਸੀ ਕਿ ਉਨ੍ਹਾਂ ਨੇ ਗੁਲਾਮੀ ਦੀ ਘੁਟਣ ਨੂੰ ਹੀ ਜੀਵਨ ਤਸੱਵਰ ਕਰ ਲਿਆ ਸੀ। ਕੌਮੀਅਤ ਦਾ ਪ੍ਰਸ਼ਨ ਅਤੇ ਆਜ਼ਾਦੀ ਦੀ ਭਾਵਨਾ ਦਾ ਪ੍ਰਸ਼ਨ ਹੀ ਲੋਕ ਮਾਨਸਿਕਤਾ ਵਿੱਚੋਂ ਗੁੰਮ ਸੀ। ਅਜਿਹੀ ਸਮਾਜਿਕ ਉਥਲ-ਪੁਥਲ ਦੀ ਸਥਿਤੀ ਵਿੱਚ ਹਿੰਦੋਸਤਾਨ ਦੀ ਧਰਤੀ ਉਤੇ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੋਇਆ। ਉਨ੍ਹਾਂ ਦਾ ਆਗਮਨ ਹੀ ਸਿੱਖ ਧਰਮ ਦਾ ਉਦੈ ਸੀ। ਸਿੱਖ ਧਰਮ ਦੀ ਸਿਧਾਂਤਕ ‘ਦੈਵੀ ਲਲਕਾਰ’ ਨੇ ਇਸ ਧਰਤੀ ‘ਤੇ ਸ਼ੋਸ਼ਿਤ ਤੋਂ ਸੁਤੰਤਰਤਾ ਦਾ ਪ੍ਰਸੰਗ ਸਥਾਪਤ ਕੀਤਾ ਅਤੇ ਲੋਕਾਂ ਨੇ ਸਿਰ ਉਚਾ ਚੁੱਕ ਕੇ ਤੁਰਨ ਦਾ ਜੇਰਾ ਕਰ ਲਿਆ।
ਦੋ ਅਰਥਾਂ ਵਿੱਚ ਗੁਰਬਾਣੀ ‘ਧੁਰ ਕੀ ਬਾਣੀ’ ਪ੍ਰਵਾਨ ਹੋ ਚੁੱਕੀ ਹੈ। ਪਹਿਲਾ ਇਹ ਕਿ ਬਾਣੀ ਵਿੱਚ ‘ਪਰਤਖਿ ਗੁਰੂ ਨਿਸਤਾਰੇ’ ਦੀ ਗੁਹਜ ਜੋਤਿ ਨਿਹਿਤ ਹੈ। ਦੂਜਾ ਇਹ ਕਿ ਬਾਣੀ ਵਿੱਚ ‘ਸਗਲੀ ਚਿੰਤ ਮਿਟਾਈ’ ਦੀ ਜੁਗਤਿ ਪ੍ਰਤੱਖ ਹੈ। ਅਸਲ ਵਿੱਚ ਇਹੀ ਸਿੱਖ ਕੌਮ ਦੀਆਂ ਸ਼ਾਨਦਾਰ ਰਵਾਇਤਾਂ ਦਾ ਸਿਧਾਂਤਕ ਅਤੇ ਇਤਿਹਾਸਕ ਪ੍ਰਸੰਗ ਹੈ, ਜਿਸ ਤੋਂ ਕਿਸੇ ਵੀ ਸੰਕਟ ਵੇਲੇ ਕੌਮ ਅਗਵਾਈ ਲੈਂਦੀ ਹੈ। ਜਦੋਂ ਵੀ ਕੌਮ ਦੇ ਸਨਮੁਖ ਜਾਂ ਉਸਦੇ ਇਰਦ-ਗਿਰਦ ਸਮੱਸਿਆਵਾਂ ਦੇ ਜੰਗਲ ਪੈਦਾ ਹੋ ਜਾਂਦੇ ਹਨ ਤਾਂ ਆਪ-ਮੁਹਾਰੇ ਉਸਦੇ ਮਨ ਮਸਤਕ ਵਿੱਚ ਆਪਣੀ ਵਿਰਾਸਤ ਦਾ ਫ਼ਖ਼ਰ ਰੂਪਮਾਨ ਹੋਣ ਲੱਗਦਾ ਹੈ। ਉਸਦੇ ਅੰਦਰ ਉਸ ਵਿਰੁੱਧ ਡਟਣ ਤੇ ਜੂਝ ਮਰਨ ਦੀ ਹਿੰਮਤ ਪੈਦਾ ਹੋ ਜਾਂਦੀ ਹੈ। ਸ਼ਹੀਦੀ ਦਾ ਚਾਓ ਉਮੜਨਾ ਸ਼ੁਰੂ ਹੋ ਜਾਂਦਾ ਹੈ। ਇਹ ਸ਼ਹੀਦੀ ਕੋਈ ਅਣਚਾਹੀ ਮੌਤ ਮਰਨ ਦਾ ਨਾਮ ਨਹੀਂ ਹੈ। ਇਹ ਤਾਂ ਉਸਦੀ ਸਿਦਕ ਸਬੂਰੀ ਦੀ ਪ੍ਰੀਖਿਆ ਹੈ, ਜਿਸ ਦਾ ਧਾਰਨੀ ਹੋ ਕੇ ਉਹ ਤਸ਼ੱਦਦ, ਜ਼ੁਲਮ ਅਤੇ ਸ਼ੋਸ਼ਣ ਵਿਰੁੱਧ ਸੰਗਰਾਮ ਰਚਾਉਣ ਲਈ ਕਿਰਿਆਸ਼ੀਲ ਹੁੰਦਾ ਹੋਇਆ ਆਪਣੀ ਦਿਗ ਵਿਜੈ ਸਥਾਪਤ ਕਰਦਾ ਹੈ। ਸਿੱਖ ਕੌਮ ਦੇ ਇਤਿਹਾਸਕ ਪ੍ਰਸੰਗ ਵਿੱਚੋਂ ਇਸ ਦੇ ਦੀਦਾਰੇ ਕੀਤੇ ਜਾ ਸਕਦੇ ਹਨ। ਬੰਦਾ ਸਿੰਘ ਬਹਾਦਰ ਤੋਂ ਲੈ ਕੇ ਘੱਲੂਘਾਰਿਆਂ ਦਾ ਸਮਾਂ, ਮਿਸਲਾਂ ਦੇ ਸਮੇਂ ਤੋਂ ਲੈ ਕੇ ਪੰਜਾਬ ਦਾ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲੈਣ ਦਾ ਸਮਾਂ। ਕੂਕਾ ਲਹਿਰ ਤੋਂ ਸਿੰਘ ਸਭਾਈ ਪ੍ਰਸੰਗ ਅਤੇ ਗਦਰ ਲਹਿਰ ਤੋਂ ਲੈ ਕੇ ਹਿੰਦੋਸਤਾਨ ਦੀ ਆਜ਼ਾਦੀ ਤੱਕ ਦਾ ਸਮਾਂ, ਅਸਲ ਵਿੱਚ ਵੱਖ ਵੱਖ ਜੁਝਾਰੂ ਲਹਿਰਾਂ ਦਾ ਹੀ ਨਿਵੇਕਲਾ ਸਿੱਖ ਪ੍ਰਸੰਗ ਹੈ। ਇਨ੍ਹਾਂ ਜੁਝਾਰੂ ਲਹਿਰਾਂ ਵਿੱਚੋਂ ਇੱਕ ਲਹਿਰ ‘ਗਦਰ ਲਹਿਰ’ ਹੈ। ਜਿਸਦੀ ਪੁਨਰ ਪੜ੍ਹਤ ਦਾ ਪ੍ਰਸੰਗ ਇੱਕ ਸਦੀ ਬਾਅਦ ਸੈਮੀਨਾਰ ਦੇ ਰੂਪ ਵਿੱਚ ਉਸੇ ਧਰਤੀ ਤੇ ਕੀਤਾ ਜਾ ਰਿਹਾ ਹੈ, ਜਿਸ ਧਰਤੀ ‘ਤੇ ਮਨੁੱਖਤਾ ਦੀ ਬੰਦ ਖਲਾਸੀ ਦਾ ਉਨ੍ਹਾਂ ਨੇ ਸੁਪਨਾ ਲਿਆ ਸੀ। ਗਦਰ ਲਹਿਰ ਦੀ ਪੁਨਰ ਪੜ੍ਹਤ ਦੀ ਗੱਲ ਕਰਨ ਤੋਂ ਪਹਿਲਾਂ ਇੱਥੇ ਸਪੱਸ਼ਟ ਹੋਣ ਦੀ ਲੋੜ ਹੈ ਕਿ:
1 ਗਦਰ ਲਹਿਰ ਸਿੱਖ ਧਰਮ ਦੀ ਵਿਰਾਸਤ ਦਾ ਫ਼ਖ਼ਰ ਹੈ ਅਤੇ ਗਦਰੀ ਬਾਬੇ ਸਿੱਖ ਕੌਮ ਦੇ ਮਹਾਂਨਾਇਕ। ਸਿੱਖੀ ਸਿਧਾਂਤਾਂ ਨਾਲ ਸਿੰਚਤ ਅਜਿਹੀਆਂ ਰੂਹਾਂ ਜੋ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜਨ ਲਈ ਸ਼ਹੀਦ ਹੋਣ ਨੂੰ ਗੁਰੂ ਆਸ਼ਾ ਪ੍ਰਵਾਨ ਕਰਦੀਆਂ ਸਨ।
2 ਉਹ ਮਰਯਾਦਾ-ਬੱਧ ਸਿੱਖ ਸਨ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਉਨ੍ਹਾਂ ਦੀ ਪ੍ਰੇਰਨਾ ਦਾ ਇੱਕੋ ਇੱਕ ਮੁੱਖ ਸ੍ਰੋਤ। ਉਹ ਆਪਣੀ ਪੰਥਕ ਪਹੁੰਚ ਅਤੇ ਸਿੱਖ ਪਹਿਚਾਣ ਬਾਰੇ ਪੂਰੀ ਤਰ੍ਹਾਂ ਚੇਤੰਨ ਸਨ।
3 ਇਸ ਲਹਿਰ ਦੀ ਸ਼ੁਰੂਆਤ ਗੁਰਦਵਾਰਿਆਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਏ ਫੈਸਲਿਆਂ ਨਾਲ ਹੋਈ। ਗਦਰ ਲਹਿਰ ਦੇ ਅਖਬਾਰ ‘ਗਦਰ’ ਦੇ ਮੁੱਖ ਪੰਨੇ ਉਪਰ ਗੁਰਬਾਣੀ ਦੀਆਂ ਸਤਰਾਂ ਨੂੰ ਸ੍ਰੋਤ ਵਜੋਂ ਵਰਤਣਾ ਵੀ ਇਸ ਲਹਿਰ ਦੇ ਸਿੱਖ ਕਿਰਦਾਰ ਵੱਲ ਸੰਕੇਤ ਕਰਦਾ ਹੈ।
4 ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’! ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਇਨ੍ਹਾਂ ਦਾ ਮੁੱਖ ਸਲੋਗਨ ਸੀ। (ਪੁਸ਼ਟੀ ਹਿੱਤ ਸਾਨਿਆਲ ਦੀਆਂ ਰਚਨਾਵਾਂ ਨੂੰ ਵੇਖਿਆ ਜਾ ਸਕਦਾ ਹੈ)
5 ਉਹ ਧਰਮ ਨਿਰਪੇਖ ਨਹੀਂ ਸਨ, ਬਲਕਿ ਧਰਮੀ ਸਨ ਪਰ ਬਹੁਲਤਾਵਾਦ ਜਾਂ ਵਿਭਿੰਨਤਾ (Diversity) ਉਨ੍ਹਾਂ ਦਾ ਨਿਸ਼ਾਨਾ ਸੀ (ਗੁਰੂ ਗ੍ਰੰਥ ਸਾਹਿਬ ਦਾ ਸਟਰਕਚਰ ਪੁਸ਼ਟੀ ਹਿੱਤ ਵੇਖਿਆ ਜਾ ਸਕਦਾ ਹੈ)।
6 ਇੱਕ ਹੋਰ ਬਹੁਤ ਹੀ ਮਹੱਤਵਪੂਰਨ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਉਹ ਸਿੱਖ ਪਹਿਚਾਣ ਤੇ ਮਾਣ ਕਰਦੇ ਸਨ ਪਰ ਕਿਸੇ ਵੀ ਤਰ੍ਹਾਂ ਦੀ ਮੂਲਵਾਦੀ ਬਿਰਤੀ ਦੇ ਧਾਰਨੀ ਬਿਲਕੁੱਲ ਵੀ ਨਹੀਂ ਸਨ, ਕਿਉਂਕਿ ਸਿੱਖ ਨੂੰ ਮੂਲਵਾਦੀ ਹੋਣ ਦੀ ਆਗਿਆ ਗੁਰੂ ਗ੍ਰੰਥ ਸਾਹਿਬ ਦਿੰਦਾ ਹੀ ਨਹੀਂ ਹੈ। (ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੈਦੇਵ (ਬੰਗਾਲ), ਭਗਤ ਨਾਮਦੇਵ (ਮਹਾਂਰਾਸ਼ਟਰ), ਭਗਤ ਕਬੀਰ (ਬਨਾਰਸ), ਭਗਤ ਧੰਨਾ (ਰਾਜਸਥਾਨ) ਅਤੇ ਬਾਬਾ ਫਰੀਦ (ਮੁਲਤਾਨ) ਆਦਿ ਕੜਿੰਗੜੀ ਪਾ ਕੇ ਤੁਰ ਰਹੇ ਹਨ) ਇਸੇ ਲਈ ਉਹ ਕੇਵਲ ਆਪਣੀ ਹੀ ਨਹੀਂ, ਦੂਸਰੀਆਂ ਧਾਰਮਿਕ ਅਤੇ ਖੇਤਰੀ ਪਹਿਚਾਣਾਂ ਪ੍ਰਤੀ ਪੂਰਨ ਤੌਰ ਤੇ ਸੁਚੇਤ ਵੀ ਸਨ ਅਤੇ ਉਨ੍ਹਾਂ ਨੂੰ ਮਾਨਤਾ ਵੀ ਦਿੰਦੇ ਸਨ:
ਕੱਲ੍ਹਾ ਆਪਣੇ ਆਪ ਨੂੰ ਜਾਣਿਓ ਨਾ
ਸਾਡੇ ਨਾਲ ਹੈ ਸ਼ੇਰ ਬੰਗਾਲ ਸਿੰਘੋ
ਕਾਨਪੁਰ ਦੀ ਜਦੋਂ ਮਸੀਤ ਢਾਹੀ
ਦਿੱਤੇ ਗਾਜ਼ੀਆਂ ਹਥ ਦਿਖਾਲ ਸਿੰਘੋ
7 ਉਹ ਹਰ ਉਸ ਫਲਸਫੇ ਦੀ ਕਦਰ ਕਰਦੇ ਸਨ, ਜੋ ਜਨ-ਸਮੂਹ ਦੀ ਭਲਾਈ ਲਈ ਸੰਗਰਾਮ ਛੇੜਨ ਦੀ ਗੱਲ ਕਰਦਾ ਸੀ। ਪਰ ਉਨ੍ਹਾਂ ਦਾ ਅਤੁੱਟ ਵਿਸ਼ਵਾਸ ਆਪਣੇ ਫਲਸਫੇ (ਬਾਣੀ) ਉਤੇ ਸੀ ਅਤੇ ਹਰ ਸੰਕਟ ਸਮੇਂ ਉਸ ਤੋਂ ਅਗਵਾਈ ਲੈਣ ਵਿੱਚ ਹੀ ਵਿਸ਼ਵਾਸ ਰੱਖਦੇ ਸਨ। ਉਹ ਕਮਿਊਨਿਜ਼ਮ ਦਾ ਸਤਿਕਾਰ ਕਰਦੇ ਸਨ, ਪਰ ਕਮਿਊਨਿਸਟ ਨਹੀਂ ਸਨ (ਵੇਖੋ : ਸੰਤ ਵਿਸਾਖਾ ਸਿੰਘ ਪ੍ਰਵਚਨ)
ਕਿਸੇ ਵੀ ਧਰਮ ਜਾਂ ਕੌਮ ਨਾਲ ਜੁੜੀਆਂ ਹੋਈਆਂ ਇਤਿਹਾਸਕ ਘਟਨਾਵਾਂ ਜਾਂ ਸੰਸਾਰ ਵਿੱਚ ਵਾਪਰਦੇ ਘਟਨਾਕ੍ਰਮ ਦੀ ਕੇਵਲ ਤੱਥ ਅਧਾਰਿਤ ਸਮੀਖਿਆ-ਦਰ-ਸਮੀਖਿਆ ਸਾਨੂੰ ਇੱਕ ਖਾਸ ਤਰ੍ਹਾਂ ਦਾ ਥੀਸਿਸ ਉਸਾਰਨ ਵਿੱਚ ਤੇ ਸਹਾਈ ਹੋ ਸਕਦੀ ਹੈ ਪਰ ਇਸ ਸਾਰੇ ਦਾ ਕਾਰਣ ਬਣੀਆਂ ਮੂਲ ਪਰੰਪਰਾਵਾਂ ਦੀ ਸਮਝ ਨਾ ਹੋਣ ਕਰਕੇ, ਅਕਸਰ ਅਸੀਂ ਉਸ ਖਾਸ ਸਿਧਾਂਤਕ ਤੇ ਇਤਿਹਾਸ ਸਿਰਜਤ ਤੱਤ ਨੂੰ ਸਾਹਮਣੇ ਲਿਆਉਣ ਤੋਂ ਵਾਂਝੇ ਰਹਿ ਜਾਂਦੇ ਹਾਂ। ਜਿਹੜਾ ਅਸਲ ਵਿੱਚ ਉਸਦਾ ਮੂਲ ਆਧਾਰ ਹੁੰਦਾ ਹੈ। ਬੇਸ਼ੱਕ ਸੰਸਾਰ ਦੀਆਂ ਅਨੇਕਾਂ ਲਹਿਰਾਂ ਦਾ ਇਹ ਦੁਖਾਂਤ ਰਿਹਾ ਹੈ, ਪਰ ਜੋ ਨਾ-ਇਨਸਾਫੀ ਗਦਰ ਲਹਿਰ ਨਾਲ ਹੋਈ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਗਦਰ ਲਹਿਰ ਨੂੰ ਮਹਿਜ ਤੱਥਾਂ ਤੇ ਅਧਾਰਿਤ ਨਿਰਖਣ ਪਰਖਣ ਅਤੇ ਉਨ੍ਹਾਂ ਦੇ ਸਮਕਾਲ ਵਿੱਚ ਵਾਪਰੀਆਂ ਘਟਨਾਵਾਂ ਦਾ ਲੇਖਾ-ਜੋਖਾ ਕਰਨ ਉਪਰੰਤ ਕਿਸੇ ਨੂੰ ਗਦਰੀ ਬਾਬੇ ਧਰਮ ਨਿਰਪੇਖ ਭਾਰਤ ਦੀ ਆਜ਼ਾਦੀ ਦੇ ਘੁਲਾਟੀਏ ਨਜ਼ਰ ਆਉਂਦੇ ਹਨ, ਕਿਸੇ ਨੂੰ ਪਰੋਲੇਤੋਰੀਅਨ ਕਮਿਊਨਿਸਟ, ਜੋ ਕੇਵਲ ਕਮਿਊਨਿਜ਼ਮ ਦੇ ਸਿਧਾਂਤਕ ਪੱਖ ਨੂੰ ਹੀ ਉਭਾਰ ਰਹੇ ਸਨ, ਕਿਸੇ ਨੂੰ ਰਾਸ਼ਟਰਵਾਦੀ ਅਤੇ ਕਿਸੇ ਨੂੰ ਅਨਪੜ੍ਹ, ਅਨਸੇਧਤ ਬੇਮੁਹਾਰੇ ਬਾਗੀ।
ਗਦਰੀ ਬਾਬਿਆਂ ਬਾਰੇ ਅਜਿਹੇ ਨਤੀਜੇ ਕੱਢਣ ਵਿੱਚ ਵੱਡੀ ਭੂਮਿਕਾ ਉਨ੍ਹਾਂ ਨੇ ਨਿਭਾਈ ਜੋ ਸਿੱਖ ਸਿਧਾਂਤਕ ਪ੍ਰਸੰਗ ਤੋਂ ਬਿਲਕੁੱਲ ਅਣਜਾਣ ਸਨ (ਯੂਰਪੀਨ ਚਿੰਤਕ) ਜਾਂ ਜਾਣ ਬੁੱਝ ਕੇ ਅਜਿਹਾ ਕਰ ਰਹੇ ਸਨ (ਭਾਰਤੀ ਚਿੰਤਕ) ਜਾਂ ਗੁਰਬਾਣੀ ਤੋਂ ਵਿਹੂਣੇ ਸਨ (ਸਿੱਖ ਚਿੰਤਕ)। ਸੋ ਸਪੱਸ਼ਟ ਹੈ ਕਿ ਗਦਰੀ ਉਹ ਨਹੀਂ ਸਨ ਜੋ ਦੱਸੇ ਜਾ ਰਹੇ ਹਨ ਅਤੇ ਜੋ ਸਨ, ਉਹ ਦੱਸਣ ਤੋਂ ਜਾਂ ਸਾਹਮਣੇ ਲਿਆਉਣ ਤੋਂ ਅਚੇਤ ਜਾਂ ਸੁਚੇਤ ਤੌਰ ‘ਤੇ ਯਤਨ ਕੀਤੇ ਗਏ ਸਨ ਅਤੇ ਇਹ ਯਤਨ ਨਿਰੰਤਰਤਾ ਵਿੱਚ ਵੀ ਜਾਰੀ ਹਨ।
ਸਬੰਧਤ ਦੀ ਪੁਸ਼ਟੀ ਹਿੱਤ ਪ੍ਰਸਿੱਧ ਵਿਦਵਾਨ ਵਾਲਟਰ ਬੈਂਜੇਮਨ ਦਾ ਕਥਨ ਹੈ, *ਅਕਸਰ ਸਮੇਂ ਦੀਆਂ ਹਾਕਮ ਜਮਾਤਾਂ ਲੋਕਾਂ ਦਾ ਇਤਿਹਾਸ ਪਲੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖਾਸ ਕਰਕੇ ਉਨ੍ਹਾਂ ਦੀਆਂ ਕਾਮਯਾਬ ਜੱਦੋ-ਜਹਿਦਾਂ ਅਤੇ ਉਨ੍ਹਾਂ ਦੇ ਅਤੀਤ ਦੇ ਹਰਮਨ ਪਿਆਰੇ ਨਾਇਕਾਂ ਦਾ ਇਤਿਹਾਸ। ਅਜਿਹਾ ਕਰਨ ਲਈ ਉਹ ਹਰ ਉਚਿਤ ਜਾਂ ਅਣਉਚਿਤ ਤਰੀਕਾ (ਸਾਮ, ਦਾਮ, ਦੰਡ, ਭੇਦ) ਅਪਣਾਉਂਦੇ ਹਨ। ਆਪਣੇ ਨਿਸ਼ਾਨੇ ਦੀ ਪੂਰਤੀ ਹਿੱਤ ਕਈ ਵਾਰ ਉਨ੍ਹਾਂ ਨੂੰ ਦਮਨ ਵੀ ਕਰਨਾ ਪੈਂਦਾ ਹੈ ਅਤੇ ਗਲਤ ਬਿਆਨਬਾਜ਼ੀ ਵੀ। ਬਹੁਤੀ ਵਾਰ ਸਬੰਧਤ ਕੌਮ ਦੇ ਕੁਝ ਬੰਦਿਆਂ ਦੀ ਲਾਲਚੀ ਬਿਰਤੀ ਉਨ੍ਹਾਂ ਲਈ ਬੇਹੱਦ ਲਾਹੇਵੰਦ ਸਿੱਧ ਹੁੰਦੀ ਹੈ। ਕਿਉਂਕਿ ਅਜਿਹੀ ਬਿਰਤੀ ਵਾਲਾ ਮਨੁੱਖ ਕੌਮ ਦੀ ਵਫ਼ਾਦਾਰੀ ਛੱਡ ਕੇ ਹਾਕਮਾਂ ਦੀ ਵਫ਼ਾਦਾਰੀ ਪ੍ਰਤੀ ਸੇਧਤ ਹੋ ਜਾਂਦਾ ਹੈ। ਇਸ ਲਈ ਹਰੇਕ ਸਮੇਂ ‘ਤੇ ਆਪਣੇ ਇਤਿਹਾਸ ਦੀ ਰਾਖੀ ਖੁਦ ਆਪ (ਕੌਮ) ਨੂੰ ਹੀ ਕਰਨੀ ਪੈਂਦੀ ਹੈ।* ਸਪੱਸ਼ਟ ਹੋਇਆ ਕਿ ਆਪਣੇ ਇਤਿਹਾਸ ਪ੍ਰਤੀ ਥੋੜ੍ਹਾ ਜਿਹਾ ਅਵੇਸਲਾਪਣ ਵੀ ਕੌਮੀਅਤ ਦੇ ਵਿਰਾਸਤੀ ਪ੍ਰਸੰਗ ਦੀ ਸਦ-ਤਾਜ਼ਗੀ ਨੂੰ ਦੂਸ਼ਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਵਾਰਸ ਜੇ ਸੁੱਤੜ ਜਾਂ ਮੌਕਾ-ਪ੍ਰਸਤ ਹੋ ਜਾਣ ਤਾਂ ਇਸ ਖਲਾਅ ਵਿੱਚ ਘੁਸਪੈਠ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਇਸ ਹਾਲਤ ਵਿੱਚ ਵਿਰਾਸਤ ਦੇ ਰੰਗਾਂ ਨੂੰ ਸਦੈਵ-ਸਮਿਆਂ ਲਈ ਸੁਰੱਖਿਅਤ ਰੱਖਣ ਅਤੇ ਆਮ ਚੇਤਨਾ ਤੱਕ ਲੈ ਕੇ ਜਾਣ ਦੀ ਜਿੰਮੇਵਾਰੀ ਵਿਦਵਾਨਾਂ ਦੀ ਹੋ ਜਾਂਦੀ ਹੈ। ਜਿਹੜੀਆਂ ਕੌਮਾਂ ਵਿਦਵਾਨਾਂ ਦੀ ਪੁਸ਼ਤ-ਪਨਾਹੀ ਤੋਂ ਮਹਿਰੂਮ ਰਹਿ ਜਾਂਦੀਆਂ ਹਨ, ਉਹ ਹੌਲੀ ਹੌਲੀ ਅਗਿਆਨ ਦੇ ਰਾਹ ਪੈ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਸਿੱਧ ਕਰਨ ਦਾ ਰਸਤਾ ਚੁਣ ਲੈਂਦੀਆਂ ਹਨ। ਗਦਰ ਲਹਿਰ ਦਾ ਇਤਿਹਾਸ ਕਿਸੇ ਨਾ ਕਿਸੇ ਰੂਪ ਵਿੱਚ ਇਸੇ ਦੁਖਾਂਤ ਦਾ ਸ਼ਿਕਾਰ ਹੋਇਆ ਹੈ।
ਉਪਰੋਕਤ ਪਹਿਲੂਆਂ ਦੇ ਮੱਦੇ-ਨਜ਼ਰ ਗਦਰ ਲਹਿਰ ਨਾਲ ਸਬੰਧਤ ਕੁਝ ਅਹਿਮ ਪਹਿਲੂਆਂ ਬਾਰੇ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ ਤਾਂ ਜੋ ਗਦਰ ਲਹਿਰ ਦੇ ਸ਼ਾਨਦਾਰ ਇਤਿਹਾਸ ਵਿੱਚ ਕੀਤੀ ਗਈ ਘੁਸਪੈਠ ਨੂੰ ਜਨ-ਸਧਾਰਨ ਦੀ ਚੇਤਨਾ ਦਾ ਹਿੱਸਾ ਬਣਾ ਕੇ ਸਮੁੱਚੀ ਲਹਿਰ ਦੇ ਇਤਿਹਾਸਕ ਪੱਖ ਦੀ ਪੁਨਰ ਪੜ੍ਹਤ ਹੀ ਨਾ ਕੀਤੀ ਜਾਵੇ, ਸਗੋਂ ਉਸ ਜ਼ਰਖੇਜ਼ ਇਤਿਹਾਸ ਦੀ ਹਕੀਕਤ ਦੀ ਪੁਨਰ ਉਸਾਰੀ ਵੀ ਕੀਤੀ ਜਾਵੇ। ਗਦਰ ਲਹਿਰ ਨਾਲ ਸਬੰਧਤ ਇਤਿਹਾਸਕ ਦਸਤਾਵੇਜ਼ਾਂ ਦੇ ਅਧਿਐਨ ਉਪਰੰਤ ਜ਼ਿਆਦਾਤਰ ਆਏ ਲਿਟਰੇਚਰ ਵਿੱਚ ਇਹ ਸਤਰਾਂ ਬਹੁਤ ਹੀ ਜ਼ੋਰ ਦੇ ਕੇ ਕਹੀਆਂ ਗਈਆਂ ਹਨ ਕਿ *ਗਦਰ ਲਹਿਰ ਭਾਰਤ ਦੀ ਕੌਮੀ ਆਜ਼ਾਦੀ ਦੀ ਪਹਿਲੀ ਧਰਮ-ਨਿਰਪੱਖ ਲਹਿਰ ਹੈ, ਜਿਸਦਾ ਨਿਸ਼ਾਨਾ ਹਥਿਆਰਾਂ ਦੀ ਤਾਕਤ ਨਾਲ ਭਾਰਤ ਨੂੰ ਆਜ਼ਾਦ ਕਰਾਉਣਾ ਸੀ। ਇਸ ਲਹਿਰ ਵਿੱਚ ਜਿਹੜੇ ਲੋਕ ਸ਼ਾਮਲ ਹੋਏ ਸਨ, ਉਨ੍ਹਾਂ ਵਿੱਚੋਂ 95 ਫੀਸਦੀ ਤੋਂ ਵੱਧ ਸਿੱਖ ਸਨ, ਜਿਹੜੇ ਉਤਰੀ ਅਮਰੀਕਾ ਦੇ ਸ਼ਾਂਤ ਮਹਾਂਸਾਗਰੀ ਤੱਟ ਉਤੇ, ਅਣਸਿੱਖਿਅਤ ਕਾਮਿਆਂ, ਖੇਤ ਮਜ਼ਦੂਰਾਂ ਵਜੋਂ ਕੰਮ ਕਰਦੇ ਸਨ।* ਉਪਰੋਕਤ ਸਤਰਾਂ ਬਹੁਤ ਹੀ ਨੀਝ ਨਾਲ ਅਧਿਐਨ ਦੀ ਮੰਗ ਕਰਦੀਆਂ ਹਨ, ਜਿਨ੍ਹਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਕੁਝ ਇੱਕ ਪੰਕਤੀਆਂ ਵਿੱਚ ਹੀ ਕਿੰਨਾ ਸਵੈ-ਵਿਰੋਧਾਭਾਸ ਹੈ। ਇਥੇ ਤਿੰਨ ਮੁੱਦੇ ਅਹਿਮ ਖੋਜ ਦੀ ਮੰਗ ਕਰਦੇ ਹਨ:
1 ਧਰਮ ਨਿਰਪੇਖ
2 ਭਾਰਤੀ ਕੌਮੀਅਤ
3 ਸਿੱਖ
ਪਹਿਲਾ ਅਹਿਮ ਪ੍ਰਸ਼ਨ ਇਹ ਬਣਦਾ ਹੈ ਕਿ ਸਬੰਧਤ ਲਿਟਰੇਚਰ ਵਿੱਚ ਜਿਸ ਤਰ੍ਹਾਂ ਧਰਮ ਨਿਰਪੇਖਤਾ ਦੇ ਸੰਕਲਪ ਦਾ ਪ੍ਰਸ਼ਨ ਉਘਾੜਿਆ ਜਾ ਰਿਹਾ ਹੈ, ਉਹ ਪੱਛਮ ਦੀ ਉਪਜ ਹੈ ਅਤੇ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਧਰਮ ਦਾ ਲੋਕ ਮੁਕਤੀ ਵਾਲਾ ਰੂਪ ਬਿਪਰਨ ਦੀ ਭੇਂਟ ਚੜ੍ਹ ਲੋਕਾਂ ਦੇ ਪੈਰਾਂ ਦੀ ਜ਼ੰਜ਼ੀਰ ਬਣ ਗਿਆ ਸੀ। ਮਨੁੱਖ ਦੀ ਹਰ ਤਰ੍ਹਾਂ ਦੀ ਆਜ਼ਾਦੀ ਖੋਹ ਲਈ ਸੀ। ਇਥੋਂ ਤੱਕ ਕਿ ਉਸਦਾ ਨਿੱਜ ਵੀ ਆਪਣਾ ਨਹੀਂ ਸੀ। ਫਲਸਰੂਪ ਧਰਮ ਵਿਰੁੱਧ ਬਗ਼ਾਵਤੀ ਸੁਰ ਪੈਦਾ ਹੋਈ ਅਤੇ ਧਰਮ ਨਿਰਪੇਖਤਾ ਨੂੰ ਕਿਸੇ ਹੱਦ ਤੱਕ ਚਰਚ ਨੂੰ ਵੀ ਮਾਨਤਾ ਦੇਣੀ ਪੈ ਗਈ ਸੀ। ਅਜਿਹੀ ਧਰਮ ਨਿਰਪੇਖਤਾ ਸਿੱਖਾਂ ਵਿੱਚ ਤੇ ਕੀ, ਪੂਰੇ ਪੂਰਬ ਵਿੱਚ ਕਿਤੇ ਨਜ਼ਰ ਨਹੀਂ ਆਉਂਦੀ। ਸਪੱਸ਼ਟ ਹੋਇਆ ਕਿ ਗਦਰ ਨਾਲ ਸਬੰਧਤ ਰਚਨਾ ਕਰ ਰਹੇ ਇਤਿਹਾਸਕਾਰ ਜਾਂ ਤਾਂ ਧਰਮ ਨਿਰਪੇਖਤਾ ਦੇ ਸੰਕਲਪੀ ਪ੍ਰਸੰਗ ਤੋਂ ਹੀ ਅਣਜਾਣ ਹਨ ਜਾਂ ਮੰਦ-ਨੀਤੀ ਦੇ ਧਾਰਨੀ। ਅਹਿਮ ਪ੍ਰਸ਼ਨ ਇਹ ਵੀ ਹੈ ਕਿ ਜੇ ਗਦਰੀ ਸਿੱਖ ਹਨ ਤਾਂ ਫਿਰ ਉਹ ਧਰਮ ਨਿਰਪੇਖ ਕਿਵੇਂ ਹੋਏ। ਮਹਾਨਕੋਸ਼ ਵਿੱਚ ਸਿੱਖ ਦੀ ਪਰਿਭਾਸ਼ਾ ਇਸ ਤਰ੍ਹਾਂ ਅੰਕਿਤ ਹੈ, ਜੋ ਇਸਤਰੀ ਜਾਂ ਪੁਰਸ਼ ਦਸ ਗੁਰੂ ਸਾਹਿਬਾਨ ਨੂੰ ਆਪਣਾ ਗੁਰੂ ਮੰਨਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਸਦਾ ਪੂਰਨ ਵਿਸ਼ਵਾਸ ਹੈ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਉਹ ਜ਼ਿੰਦਗੀ ਜਿਉਂਦਾ ਹੈ, ਉਹ ਸਿੱਖ ਹੈ। ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਗਦਰੀ ਬਾਬੇ ਰਹਿਤ-ਬਹਿਤ ਵਾਲੇ ਸਿੱਖ ਸਨ। ਜੇ ਉਹ ਰਹਿਤ ਵਾਲੇ ਸਿੱਖ ਸਨ ਤਾਂ ਉਨ੍ਹਾਂ ਨੂੰ ਧਰਮ ਨਿਰਪੇਖੀ ਹੋਣ ਦੀ ਸੰਗਿਆ ਕਿਵੇਂ ਦਿੱਤੀ ਜਾ ਸਕਦੀ ਹੈ। ਕੀ ਧਰਮ ਨਿਰਪੇਖ ਦਾ ਲੇਬਲ ਧੱਕੇ ਨਾਲ ਤੇ ਗਦਰੀ ਬਾਬਿਆਂ ਨਾਲ ਨਹੀਂ ਜੋੜਿਆ ਜਾ ਰਿਹਾ। ਇਹ ਸਵਾਲ ਖੁੱਲ੍ਹੇ ਸੰਵਾਦ ਤੇ ਗੰਭੀਰ ਅਧਿਐਨ ਦੀ ਮੰਗ ਕਰਦਾ ਹੈ।
ਅਗਲਾ ਪ੍ਰਸ਼ਨ ਭਾਰਤੀ ਕੌਮੀਅਤ ਦਾ ਹੈ। ਭਾਰਤੀ ਸੰਵਿਧਾਨ ਵਿੱਚ ਅੰਕਿਤ ਹੈ ਕਿ ਭਾਰਤ ਬਹੁ-ਧਰਮੀ ਅਤੇ ਬਹੁ-ਕੌਮੀ ਦੇਸ਼ ਹੈ। ਜੇ ਅਜਿਹਾ ਹੈ ਤਾਂ ਫਿਰ ਉਪਰੋਕਤ ਉਸਾਰੇ ਜਾ ਰਹੇ ਸੰਕਲਪ ਦਾ ਕੀ ਕੀਤਾ ਜਾਵੇ। ਸਿੱਖ ਭਾਰਤੀ ਬਸ਼ਿੰਦਿਆਂ ਦੀ ਆਜ਼ਾਦੀ ਲਈ ਲੜੇ (ਜਿਨ੍ਹਾਂ ਵਿੱਚ ਉਨ੍ਹਾਂ ਦੀ ਕੌਮ ਵੀ ਸ਼ਾਮਲ ਹੈ), ਇਹ ਤਾਂ ਸਮਝ ਆਉਂਦਾ ਹੈ ਕਿਉਂਕਿ ਜਿਸ ਵਿਚਾਰਧਾਰਕ ਪ੍ਰਬੰਧ ਦੀ ਉਹ ਸਿਰਜਣਾ ਹਨ, ਉਸ ਦਾ ਨਿਸ਼ਾਨਾ ਬਦੀ ਦਾ ਨਾਸ਼ ਕਰਕੇ ਨੇਕ ਤੇ ਰੂਹਾਨੀਅਤ ਵਾਲੇ ਆਜ਼ਾਦ ਸਮਾਜ ਦੀ ਸੰਰਚਨਾ ਕਰਨਾ ਹੈ। ਜਿਵੇਂ ਆਰੰਭ ਵਿੱਚ ਵੀ ਦੱਸਿਆ ਹੈ ਕਿ ਸਿੱਖ ਨੂੰ ਕਿਸੇ ਕੌਮੀਅਤ ਦਾ ਬੰਧਨ ਨਹੀਂ ਹੈ। ਕਿਸੇ ਵੀ ਕੌਮ ਤੇ ਕਿਸੇ ਵੀ ਸਮੇਂ ਕਿਸੇ ਵੀ ਰਾਹੀਂ ਠੋਸੀ ਗੁਲਾਮ ਮਾਨਸਿਕਤਾ ਵਿਰੁੱਧ ਜੂਝਣ ਦਾ ਅਧਾਰ ਉਨ੍ਹਾਂ ਦੀ ਵਿਰਾਸਤ ਵਿੱਚ ਪਿਆ ਹੋਇਆ ਹੈ। ਕੌਮੀਅਤ ਦੇ ਇਸ ਉਭਾਰੇ ਜਾ ਰਹੇ ਪ੍ਰਸ਼ਨ ਦੀ ਪੁਸ਼ਟੀ ਲਈ ਇਥੇ ਸ਼ਾਨਦਾਰ ਰਵਾਇਤਾਂ ਵਾਲੇ ਜੋਧੇ ਸਾਨਿਆਲ ਦੇ ਇਹ ਸ਼ਬਦ ਧਿਆਨ ਦੀ ਮੰਗ ਕਰਦੇ ਹਨ, *ਸਿੱਖਾਂ ਵਾਂਗ ਮਜ਼ਬੂਤ, ਸਮਰੱਥ ਤੇ ਭਾਵੁਕ ਕੌਮ ਭਾਰਤ ਵਿੱਚ ਹੋਰ ਕੋਈ ਨਹੀਂ ਹੈ। ਸਿੱਖ ਲੋਕ ਜਿਸ ਤਰ੍ਹਾਂ ਸਹਿਜੇ ਹੀ ਵੱਡੇ ਸੰਘਰਸ਼ਾਂ ਲਈ ਲਾਮਬੰਦ ਹੋ ਜਾਂਦੇ ਹਨ, ਉਸ ਤਰ੍ਹਾਂ ਦਾ ਇਤਿਹਾਸ ਹੋਰ ਭਾਰਤੀ ਕੌਮਾਂ ਵਿੱਚ ਗੁੰਮ ਹੈ। ਭਾਵਨਾਵੀ (ਓਮੋਟਿਨaਲ) ਪ੍ਰਸੰਗ ਵਿੱਚ ਸਿੱਖ ਘੜੀ ਭਰ ਵਿੱਚ ਜਿਸ ਤਰ੍ਹਾਂ ਇੱਕ ਅਸੰਭਵ ਕਾਰਜ ਨੂੰ ਸੰਭਵ ਕਰ ਵਿਖਾਉਂਦੇ ਹਨ ਉਹੋ ਜਿਹਾ ਭਾਰਤ ਦੀ ਕੋਈ ਕੌਮ ਨਹੀਂ ਕਰ ਸਕਦੀ। ਸਿੱਖਾਂ ਦੀ ਕਹਿਣੀ ਤੇ ਕਥਨੀ ਵਿੱਚ ਅੰਤਰ ਨਹੀਂ ਹੁੰਦਾ। ਇਸ ਲਈ ਮੈਂ ਸਮਝਦਾ ਹਾਂ ਕਿ ਅਜਿਹਾ ਕੋਈ ਵੀ ਕੰਮ ਨਹੀਂ ਹੈ, ਜਿਸ ਨੂੰ ਸਿੱਖ ਢੁਕਵੀਂ ਲੀਡਰਸ਼ਿਪ ਹੋਣ ਤੇ ਨਾ ਕਰ ਸਕਣ।* ਸਾਨਿਆਲ ਦੇ ਉਪਰੋਕਤ ਸ਼ਬਦਾਂ ਤੋਂ ਬਹੁਤ ਸੁਖੈਨ ਢੰਗ ਨਾਲ ਧਰਮ ਨਿਰਪੇਖ, ਸਿੱਖ ਅਤੇ ਕੌਮ ਦੀ ਅਢੁੱਕਵੀਂ ਕੀਤੀ ਗਈ ਪਹਿਲੀ ਪਰਿਭਾਸ਼ਾ ਬੇਨਕਾਬ ਹੋ ਜਾਂਦੀ ਹੈ। ਸਬੰਧਤ ਇਤਿਹਾਸਕਾਰ ਧਰਮ ਨਿਰਪੱਖਤਾ ਤੇ ਕੌਮੀਅਤ ਦੀ ਪਰਿਭਾਸ਼ਾ ਦੇ ਗੈਰ-ਆਧਾਰ ਪ੍ਰਸੰਗ ਦੇ ਅੰਧ-ਵਿਸ਼ਵਾਸੀ ਹੋਣ ਕਰਕੇ ਉਹ ਧਰਮ ਨਿਰਪੱਖਤਾ ਦੀਆਂ ਸੀਮਾਵਾਂ ਅਤੇ ਬਹੁਲਤਾਵਾਦ ਦੀਆਂ ਸੰਭਾਵਨਾਵਾਂ ਤੋਂ ਅੱਖਾਂ ਮੀਟ ਰਹੇ ਲਗਦੇ ਹਨ। ਦੂਸਰੇ ਉਹ ਸਿੱਖ ਵਿਚਾਰਧਾਰਾ ਅਤੇ ਇਤਿਹਾਸ ਵਿਚਲੇ ਬਹੁਵਾਦੀ ਸੰਵਾਦ ਦੀਆਂ ਰੈਡੀਕਲ ਪਰੰਪਰਾਵਾਂ ਤੋਂ ਵੀ ਬਿਲਕੁੱਲ ਹੀ ਅਣਜਾਣ ਜਾਪਦੇ ਹਨ।
ਗਦਰੀ ਬਾਬਿਆਂ ਦੇ ਧਰਮ ਨਿਰਪੇਖੀ ਕਰੈਕਟਰ ਨੂੰ ਵੱਧ ਪ੍ਰਸੰਗਕ ਬਣਾਉਣ ਅਤੇ ਪੂਰਨ ਤੌਰ ‘ਤੇ ਕਮਿਊਨਿਜ਼ਮ ਵਿਚਾਰਧਾਰਾ ਦੇ ਮੁਦੱਈ ਸਥਾਪਤ ਕਰਨ ਲਈ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਮਾਰਕਸ ਰਚਿਤ ਗ੍ਰੰਥ ‘ਪੂੰਜੀ’ ਦੇ ਉਪਾਸ਼ਕ ਸਿੱਧ ਕਰਨ ਦਾ ਵੱਧ ਯਤਨ ਕੀਤਾ ਗਿਆ ਹੈ। ਉਨ੍ਹਾਂ ਦਾ ਰੂਸੀ ਕਮਿਊਨਿਸਟ ਪਾਰਟੀ ਨਾਲ ਸਬੰਧ ਅਤੇ ਗਦਰੀ ਬਾਬਿਆਂ ਦੀਆਂ ਮਾਸਕੋ ਫੇਰੀਆਂ ਪੁਸ਼ਟੀ ਹਿੱਤ ਪੇਸ਼ ਕੀਤੀਆਂ ਜਾਂਦੀਆਂ ਹਨ। ਅਸਲ ਵਿੱਚ ਇਹ ਵਿਦਵਾਨ ਕੌਮ, ਕੌਮੀ ਸੰਘਰਸ਼ ਅਤੇ ਧਰਮ ਨਿਰਪੱਖਤਾ ਬਾਰੇ ਆਪਣੇ ਮੂਲਵਾਦੀ ਵਿਚਾਰਾਂ ਕਰਕੇ ਪੱਛਮ ਦੀ ਆਧੁਨਿਕਤਾਵਾਦੀ ਵਿਚਾਰਧਾਰਾ ਦੇ ਡੱਬੇ ਵਿੱਚੋਂ ਬਾਹਰ ਨਿਕਲ ਕੇ ਸੋਚ ਹੀ ਨਹੀਂ ਪਾ ਰਹੇ। ਕੌਮ ਅਤੇ ਕੌਮੀ ਸੰਘਰਸ਼ ਦੀ ਵੰਨ-ਸੁਵੰਨਤਾ ਉਨ੍ਹਾਂ ਦੀ ਪਕੜ ਵਿੱਚ ਹੀ ਨਹੀਂ ਆ ਰਹੀ। ਇਥੋਂ ਤੱਕ ਕਿ ਸਿੱਖ ਫਲਸਫੇ ਤੇ ਗਹਿਰ ਗੰਭੀਰ ਪ੍ਰਵਚਨ ਉਸਾਰਨ ਦਾ ਭਰਮ ਪਾਲਣ ਵਾਲੇ ਸਿੱਖ ਚਿੰਤਕ ਵੀ (ਮੈਕਲੋਡੀਅਨ ਸਕੂਲ ਤੇ ਹੋਰ) ਉਪਰੋਕਤ ਭੇਦ (ਧਰਮ ਨਿਰਪੇਖ ਤੇ ਬਹੁਲਤਾਵਾਦ) ਨੂੰ ਸਪੱਸ਼ਟ ਕਰਨ ਦਾ ਯਤਨ ਨਹੀਂ ਕਰ ਰਹੇ। ਅਜਿਹੇ ਸਿੱਖਾਂ ਬਾਰੇ ਪਿੱਛੇ ‘ਬਾਣੀ ਵਿਹੂਣੇ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਬਾਣੀ ਵਿਹੂਣੇ ਕਹਿਣਾ ਉਨ੍ਹਾਂ ਦੀ ਹੇਠੀ ਕਰਨਾ ਨਹੀਂ ਹੈ ਪਰ ਇਹ ਦੱਸਣਾ ਹੈ ਕਿ ਸਿੱਖ ਧਰਮ ਦੇ ਪਵਿੱਤਰ ਧਰਮ ਗ੍ਰੰਥ ਦਾ ਸਿਧਾਂਤਕ ਪ੍ਰਸੰਗ, ਜੋ ਬਾਣੀ ਵਿੱਚ ਨਿਹਤ ਹੈ, ਦਾ ਨੀਝ ਨਾਲ ਅਧਿਐਨ (ਪਾਠ ਪਠਨ) ਕਰਨ ਤੋਂ ਬਿਨਾਂ ਕੇਵਲ ਇਤਿਹਾਸਕਾਰੀ ਦੇ ਅਧਾਰ ਤੇ ਸਾਰਥਿਕ ਨਤੀਜੇ ਸਾਹਮਣੇ ਨਹੀਂ ਲਿਆਂਦੇ ਜਾ ਸਕਦੇ। ਇਤਿਹਾਸ ਨੂੰ ਪ੍ਰਵਚਨ (ਬਾਣੀ) ਦੀ ਲੋੜ ਹੈ ਨਾ ਕਿ ਪ੍ਰਵਚਨ ਨੂੰ ਇਤਿਹਾਸ ਦੀ। ਇਸੇ ਕਰਕੇ ‘ਮਰਣੁ ਕਬੂਲਿ’ ਨਾਂ ਦੀ ਰਚਨਾ ਵਿੱਚ ਅੰਕਿਤ ਹੈ ਕਿ *ਜਿੱਥੇ ‘ਧੁਰ ਕੀ ਬਾਣੀ’ ਦਾ ਪ੍ਰਵਾਹ ਵਗਿਆ ਸੀ, ਉਸੇ ਧਰਤਿ ਤੇ ਧੁਰ ਕੀ ਬਾਣੀ ਦੇ ਵੇਗ ਵਿੱਚੋਂ ਇੱਕ ਮਹਾਂ ਮਾਨਵ ਪੈਦਾ ਹੋਇਆ ਸੀ, ਜਿਸਨੇ ਸਰਬਤ ਦੀ ਆਜ਼ਾਦੀ ਲਈ ਕਾਲੀਆਂ ਬਦਰੂਹਾਂ ਦੇ ਖਿਲਾਫ ਖੰਡਾ ਖੜਕਾ ਜਨ-ਸਧਾਰਨ ਦੀ ਮਾਨਸਿਕਤਾ ਵਿੱਚ ਆਜ਼ਾਦੀ ਦਾ ਪ੍ਰਸ਼ਨ ਖੜ੍ਹਾ ਕਰ ਦਿੱਤਾ ਸੀ।* ਇਸ ਲਈ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਗੁਹਜ ਨੂੰ ਜਾਨਣ ਤੋਂ ਅਸਮਰੱਥ ਹੈ, ਉਹ ਸਾਰਥਿਕ ਪਹੁੰਚ ਬਣਾ ਹੀ ਨਹੀਂ ਸਕਦਾ ਅਤੇ ਸਾਰਥਿਕ ਪਹੁੰਚ ਤੋਂ ਬਿਨਾਂ ਨਤੀਜੇ ਤੇ ਪਹੁੰਚਣਾ ਮੁਸ਼ਕਲ ਹੀ ਨਹੀਂ, ਕਦੀ ਸੰਭਵ ਵੀ ਨਹੀਂ ਹੋ ਸਕਦਾ। ਕਿਉਂਕਿ ਸਿੱਖ ਪਵਿੱਤਰ ਧਰਮ ਗ੍ਰੰਥ ਦਾ ਸਿਧਾਂਤਕ ਪ੍ਰਸੰਗ ਬਹੁ-ਰੰਗੇ ਸੰਸਾਰ ਦੀ ਬਹੁਲਤਾ ਨੂੰ ਬਰਾਬਰ ਵਧਣ-ਫੁੱਲਣ ਦਾ ਮੌਕਾ ਪ੍ਰਦਾਨ ਕਰਵਾਉਣ ਦੀ ਪੈਰਵਾਈ ਕਰਦਾ ਹੈ। ਬਾਣੀ ਦਾ ਵਿਚਾਰਧਾਰਕ ਪ੍ਰਵਚਨ ਰੰਗਾਂ, ਨਸਲਾਂ, ਸੱਭਿਆਤਾਵਾਂ ਜਾਂ ਹੋਰ ਹੱਦ-ਬੰਦੀਆਂ ਤੋਂ ਮੁਕਤ ‘ਸਭ ਸੈ ਲਏ ਮਿਲਾਇ ਜੀਓ’ ਅਤੇ ‘ਰੰਗ ਪਰੰਗ ਉਪਾਰਜਨਾ’ ਦੀ ਬਹੁ ਬਿਧਿ ਸ੍ਰਿਸ਼ਟਿ ਵਿੱਚ ‘ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੈ ਬੈਰਾਈ’ ਦਾ ਪ੍ਰਵਚਨ ਸਰਬ ਸਾਂਝੇ ਸੰਸਾਰ ਨੂੰ ਨਾਲ ਲੈ ਕੇ ਤੁਰਦਾ ਹੈ।
ਇਹੀ ਕਾਰਨ ਸੀ ਕਿ ਗਦਰੀ ਬਾਬਿਆਂ ਨੇ ਜੇ ਕਮਿਊਨਿਜ਼ਮ ਦੇ ਸਿਧਾਂਤ ਵਿੱਚ ਗੁਲਾਮ ਮਾਨਸਿਕਤਾ ਦੀ ਬੰਦ-ਖਲਾਸੀ ਦੇ ਕੁਝ ਅੰਸ਼ ਦਿਸਦੇ ਹੋਣਗੇ ਤਾਂ ਜ਼ਰੂਰ ਉਨ੍ਹਾਂ ਨੇ ਉਸ ਨੂੰ ਧਿਆਨ ਨਾਲ ਪੜ੍ਹਨ ਦਾ ਯਤਨ ਕੀਤਾ ਹੋਵੇਗਾ। ਕਿਸੇ ਵਿਚਾਰਧਾਰਾ ਨੂੰ ਪੜ੍ਹਨਾ ਤੇ ਕਿਸੇ ਵਿਚਾਰਧਾਰਾ ਨੂੰ ਅੰਗੀਕਾਰ ਕਰਨਾ, ਇਹ ਦੋਵੇਂ ਵੱਖ-ਵੱਖ ਪਹਿਲੂ ਹਨ। ਇਸ ਨੂੰ ਮਹਾਨ ਗਦਰੀ ਜਰਨੈਲ ਸੰਤ ਵਿਸਾਖਾ ਸਿੰਘ ਦੇ ਇਨ੍ਹਾਂ ਸ਼ਬਦਾਂ ਨਾਲ ਬਹੁਤ ਸੌਖੀ ਤਰ੍ਹਾਂ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ : “ਕਈ ਕਹਿੰਦੇ ਹਨ ਕਿ ਮੈਂ ਕਮਿਊਨਿਸਟ ਹਾਂ ਤੇ ਰੂਸੀ ਸਾਂਝੀਵਾਲਤਾ ਮੇਰਾ ਨਿਸ਼ਾਨਾ ਹੈ। ਮੇਰਾ ਨਿਸ਼ਾਨਾ ਸ੍ਰੀ ਦਸ਼ਮੇਸ਼ ਜੀ ਦੀ ਕਰਨੀ ਹੈ ਤੇ ਮੇਰੀ ਸਾਂਝੀਵਾਲਤਾ ਗੁਰੂ ਕਿਆਂ ਵਾਲੀ ਸਾਂਝੀਵਾਲਤਾ ਹੈ। 1906-07 ਈਸਵੀ ਵਿੱਚ ਕਿਹੜੀ ਰੂਸੀ ਸਾਂਝੀਵਾਲਤਾ ਸੀ, ਜਦ ਤੋਂ ‘ਸਰਬੱਤ ਦਾ ਭਲਾ’ ਮੇਰੇ ਵਿਚਾਰ ਅਤੇ ਕਰਮ ਦਾ ਸ੍ਰੇਸ਼ਟ ਅੰਗ ਬਣਿਆ ਹੈ? ਮੈਂ ਜੋ ਕੁਝ ਲਿਆ ਹੈ, ਇਹ ਗੁਰੂ ਘਰੋਂ ਲਿਆ ਹੈ। ਕਮਿਊਨਿਜ਼ਮ ਨੇ ਗਰੀਬ ਦੁਖੀ ਦੁਨੀਆਂ ਦਾ ਬੜਾ ਭਲਾ ਕੀਤਾ ਹੈ, ਪਰ ਇਸ ਵਿੱਚ ਅਜੇ ਤਰੁੱਟੀਆਂ ਹਨ। ਸਿੱਖੀ ਬਹੁਤ ਵੱਡੀ ਚੀਜ਼ ਹੈ। ਕਮਿਊਨਿਜ਼ਮ ਸਿੱਖੀ ਦਾ ਇੱਕ ਅੰਗ ਹੈ। ਇਹ ਸਿੱਖੀ ਵਿੱਚ ਸਮਾ ਸਕਦਾ ਹੈ ਪਰ ਸਿੱਖੀ ਇਸ ਵਿੱਚ ਨਹੀਂ ਸਮਾ ਸਕਦੀ। ਕਮਿਊਨਿਜ਼ਮ ਤੇ ਅਜੇ ਕੱਲ ਦੀ ਗੱਲ ਹੈ ਪਰ ਸੈਂਕੜੇ ਸਾਲਾਂ ਤੋਂ ਗੁਰੂ ਸਾਹਿਬਾਨ ਨੇ ਸਾਂਝੀਵਾਲਤਾ ਅਤੇ ਬਰਾਬਰਤਾ ਦਾ ਰਾਹ ਦੱਸਦਿਆਂ ਮਨੁਖਤਾ ਦੀ ਬੰਦ-ਖਲਾਸੀ ਅਤੇ ‘ਤੇਰਾ ਘਰ ਸੋ ਮੇਰਾ ਘਰ’ ਦਾ ਸੰਦੇਸ਼ ਦਿੱਤਾ ਹੈ।”
ਸਪੱਸ਼ਟ ਹੈ ਕਿ ਗਦਰੀ ਬਾਬਿਆਂ ਨੇ ਆਪਣੀਆਂ ਪਰੰਪਰਾਵਾਂ ਨੂੰ, ਜਿਨ੍ਹਾਂ ਵਿੱਚ ਉਹ ਪੈਦਾ ਹੋਏ, ਕੁੱਲ ਜ਼ਿੰਦਗੀ ਨਿਭਾਇਆ, ਥਿੜਕਣ ਜਾਂ ਡੋਲਣ ਦੀ ਸੰਭਾਵਨਾ ਸਧਾਰਨ ਮਨੁੱਖ ਵਿੱਚ ਤੇ ਜ਼ਰੂਰ ਹੁੰਦੀ ਹੈ, ਪਰ ਜਾਂਬਾਜ਼ ਯੋਧਾ, ਜਿਹੜਾ ਆਪਣੀ ਦੇਹ ਦੇ ਮੋਹ ਤੋਂ ਮੁਕਤ ਹੋ ਕੇ ਇਲਾਹੀ ਗੁਹਜ ਦਾ ਹਿੱਸਾ ਹੋ ਗਿਆ ਹੁੰਦਾ ਹੈ, ਇਸ ਦੇ ਥਿੜਕਣ ਦੀਆਂ ਸੰਭਾਵਨਾਵਾਂ ਬਾਰੇ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਇਸੇ ਪ੍ਰਥਾਇ ਇੱਕ ਵਿਦਵਾਨ ਦਾ ਕਥਨ ਹੈ ਕਿ “ਯੋਧੇ ਮਨੁੱਖ ਦਾ ਰੂਹਾਨੀ ਸਫ਼ਰ ਅਜ਼ੀਮ ਸਾਬਤ ਹੋ ਜਾਂਦਾ ਹੈ ਅਤੇ ਉਸਨੂੰ ਹਾਸਲ ਕਰਦੇ ਹੋਏ ਰਹਿਮ ਵਿੱਚ ਅੰਤਮ ਨਾਂਹ ਨੂੰ ਆਪਣੇ ਵਿੱਚ ਸਮੋ ਲੈਣ ਦੀ ਤਾਕਤ ਆ ਜਾਂਦੀ ਹੈ, ਦਿਸ਼ਾ ਤੋਂ ਭਟਕਣ ਜਾਂ ਫਿਰਨ ਦਾ ਸਵਾਲ ਹੀ ਖ਼ਤਮ ਹੋ ਜਾਂਦਾ ਹੈ ਅਤੇ ਅਜਿਹਾ ਯੋਧਾ ਸਦ ਜੀਵਿਤ ਹੋ ਜਾਂਦਾ ਹੈ ਅਤੇ ਫਿਰ ਸਦੈਵ-ਸਮਿਆਂ ਲਈ ਉਸਦਾ ਵਿਸ਼ਵਾਸ ਲੋਕਾਂ ਲਈ ਮਾਰਗ ਦਰਸ਼ਨ ਬਣ ਜਾਂਦਾ ਹੈ।”
ਸਿੱਖ ਵਿਰਾਸਤ ਕੁੱਲ ਧਰਮਾਂ ਦੇ ਬਾਨੀਆਂ ਨੂੰ ਰੱਬ ਦੇ ਦੂਤ ਅਤੇ ਉਨ੍ਹਾਂ ਤੇ ਉਤਰੀ ਬਾਣੀ ਨੂੰ ਦੈਵੀ ਨਾਦ ਪ੍ਰਵਾਨ ਕਰਦੀ ਹੈ। ਕੁੱਲ ਸਿੱਖ ਭਾਈਚਾਰੇ ਇਸ ਨੂੰ ਆਪਣੀ ਪੈਗੰਬਰੀ ਅਜ਼ਮਤ (ਗੁਰੂ ਸਾਹਿਬਾਨ) ਦਾ ਹੁਕਮ ਮੰਨ ਕੇ ਜੀਅ-ਜਾਨ ਨਾਲ ਦਿੱਤੇ ਆਦੇਸ਼ ਨੂੰ ਨਿਭਾਉਣਾ ਆਪਣਾ ਧਾਰਮਿਕ ਫਰਜ਼ ਸਮਝਦਾ ਹੈ। ਇਸਦੇ ਨਾਲ ਹੀ ਪੂਰੀ ਕੌਮ ਨੂੰ ਇਹ ਨਿਰਾਲਾ ਆਦੇਸ਼ ਵੀ ਦਿੱਤਾ ਹੋਇਆ ਹੈ ਕਿ ਉਹ ਕਿਸੇ ਵੀ ਧਰਮ ਜਾਂ ਕੌਮ ਦੇ ‘ਬੋਲੇ’ ਨੂੰ ਬਣਦਾ ਸਤਿਕਾਰ ਦੇਵੇ ਬਸ਼ਰਤੇ ਕਿ ਉਸ ਦਾ ਨਿਸ਼ਾਨਾ ਸੱਚ ਵੱਲ ਸੇਧਤ ਹੋਵੇ ਅਤੇ ਉਸਦੀ ਭਾਵਨਾ ਲੋਕ-ਮੁਖੀ। ਇਸ ਲਈ ਆਜ਼ਾਦੀ ਦੇ ਸੰਗਰਾਮ ਵਿੱਚ ਜੂਝ ਰਹੀਆਂ ਹੋਰ ਕੌਮਾਂ ਜਦੋਂ ‘ਬੰਦੇ ਮਾਤਰਮ’ ਦੇ ਬੋਲੇ ਨੂੰ ਅੰਗੀਕਾਰ ਕਰਕੇ ਚੱਲ ਰਹੀਆਂ ਹੋਣਗੀਆਂ ਤਾਂ ਇਹ ਸੁਭਾਵਕ ਹੈ ਕਿ ਵਿਰਾਸਤੀ ਆਦੇਸ਼-ਸੰਦੇਸ਼ ਅਨੁਸਾਰ ਉਹ ‘ਬੰਦੇ ਮਾਤਰਮ’ ਨੂੰ ਪੂਰਨ ਸਤਿਕਾਰ ਦਿੰਦੇ ਰਹੇ ਹੋਣਗੇ, ਉਨ੍ਹਾਂ ਨਾਲ ਰਲ ਕੇ ਇਸ ਦਾ ਗਾਇਨ ਵੀ ਕਰਦੇ ਹੋਣਗੇ। ਪਰ ਇਹ ਕਦਾਚਿਤ ਸੰਭਵ ਨਹੀਂ ਕਿ ਉਨ੍ਹਾਂ ਨੇ ਆਪਣੇ ਬੋਲਿਆਂ ਨੂੰ ਤਿਆਗ ਕੇ ਕੇਵਲ ਬੰਦੇ ਮਾਤਰਮ ਨੂੰ ਅੰਗੀਕਾਰ ਕਰ ਲਿਆ ਹੋਵੇਗਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਗਦਰ ਨਾਲ ਸਬੰਧਤ ਕੁਝ ਅਹਿਮ ਰਚਨਾਵਾਂ ਵਿੱਚ ਗਦਰੀ ਬਾਬਿਆਂ ਨੂੰ ਆਪਣੇ ਬੋਲਿਆਂ ਤੋਂ ਕਿਨਾਰਾ ਕਰਦੇ ਦਿਖਾਇਆ ਹੈ। ਉਦਾਹਰਨ ਲਈ ਡਾ. ਹਰੀਸ਼ ਪੁਰੀ ਜੀ ਦੀ ਰਚਨਾ ‘ਗਦਰ ਲਹਿਰ : ਵਿਚਾਰਧਾਰਾ ਜਥੇਬੰਦੀ ਅਤੇ ਰਣਨੀਤੀ’ ਵੇਖੀ ਜਾ ਸਕਦੀ ਹੈ। ਉਹ ਲਿਖਦੇ ਹਨ ਕਿ “ਐਸੀ ਗਵਾਹੀ ਸ਼ਾਇਦ ਹੀ ਕੋਈ ਮਿਲਦੀ ਹੋਵੇ ਕਿ ਗਦਰੀਆਂ ਨੇ ਸਿੱਖਾਂ ਦਾ ਮੁਤਵਾਜੀ ਧਾਰਮਿਕ ਜਾਂ ਜੰਗੀ ਨਾਅਰਾ : ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਅਤੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਵਰਤਿਆ ਹੋਵੇ। ਇਸ ਦੀ ਥਾਂ ਹਮੇਸ਼ਾ ਹੀ ‘ਬੰਦੇ ਮਾਤਰਮ’ ਦੇ ਨਾਅਰੇ ਦੀ ਵਰਤੋਂ ਕਰਦੇ ਨਜ਼ਰ ਆਉਂਦੇ ਹਨ।”
ਅਸਲ ਵਿੱਚ ਰਾਜਨੀਤੀ ਦੀ ਚਾਣਕਿਯ ਨੀਤੀ ਦਾ ਇਹ ਮੁੱਖ ਬਾਣ (ਭਾਵੇਂ ਪੱਛਮ ਹੋਵੇ ਜਾਂ ਪੂਰਬ) ਰਿਹਾ ਹੈ ਕਿ ਕਿਸੇ ਵੀ ਕੌਮ ਜਾਂ ਧਰਮ ਵਿੱਚ ਸਵੈ-ਵਿਰੋਧ ਪੈਦਾ ਕਰਨ ਲਈ ਉਸਨੂੰ ਉਸਦੀਆਂ ਪਰੰਪਰਾਵਾਂ ਤੋਂ ਵਿਛੁੰਨੇ ਕਰ ਦਿੱਤਾ ਜਾਵੇ। ਜੇ ਅਜਿਹਾ ਕਰਨ ਵਿੱਚ ਤੁਸੀਂ ਸਫ਼ਲ ਹੋ ਗਏ ਤਾਂ ਆਪ-ਮੁਹਾਰੇ ਤੁਸੀਂ ਉਨ੍ਹਾਂ ਨੂੰ ਆਪਣੇ ਵਿੱਚ ਅਸਿਮੀਲੇਟ(Assimilate) ਕਰਨ ਵਿੱਚ ਕਾਮਯਾਬ ਹੋ ਜਾਵੋਗੇ। ਅਜਿਹਾ ਕਰਦਿਆਂ ਸਮੇਂ ਦੇ ਬੰਧਨ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਨਹੀਂ, ਦਹਾਕਿਆਂ ਤੋਂ ਲੈ ਕੇ ਸਦੀਆਂ ਵਿੱਚ ਵੀ ਅਜਿਹਾ ਵਾਪਰ ਜਾਂਦਾ ਹੈ ਤਾਂ ਇਸ ਨੂੰ ਪ੍ਰਾਪਤੀ ਹੀ ਮੰਨਿਆ ਜਾਵੇਗਾ (ਪੰਜਾਬ ਵਿੱਚ ਮੌਜੂਦਾ ਇਸਾਈ ਪ੍ਰਚਾਰ ਇਸੇ ਨਿਸ਼ਾਨੇ ਵੱਲ ਸੇਧਤ ਹੈ)। ਗਦਰ ਵਿਚ ਜੂਝੇ ਇਨਕਲਾਬੀਆਂ ਬਾਰੇ ਇਹੋ ਜਿਹਾ ਸਾਹਿਤ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਪਰੋਸਿਆ ਜਾ ਰਿਹਾ ਹੈ ਤਾਂ ਜੋ ਕਿਸੇ ਨਾ ਕਿਸੇ ਢੰਗ ਨਾਲ ਉਨ੍ਹਾਂ ਦੀ ਬਿਰਤੀ ਨੂੰ ਖੰਡਿਤ ਕੀਤਾ ਜਾ ਸਕੇ। ਪਰ ਸੱਚ ਜਾਂ ਤੱਥ ਬਿਲਕੁੱਲ ਇਸ ਦੇ ਵਿਪਰੀਤ ਸੀ। ਗਦਰੀ ਬਾਬਿਆਂ ਦੀ ਆਪਣੇ ਪਰੰਪਰਕ ਬੋਲਿਆਂ ਬਾਰੇ ਚੇਤਨਾ ਮਹਾਨ ਯੋਧੇ ਸਾਨਿਆਲ ਦੀ ਲਿਖਤਾਂ ਵਿੱਚੋਂ ਇਸ ਤਰ੍ਹਾਂ ਰੂਪਮਾਨ ਹੁੰਦੀ ਹੈ:
“ਫਾਟਕ ਤੋਂ ਬਾਹਰ ਆਉਂਦੇ ਹੀ ਪੰਜਾਬ ਦੇ ਗਦਰੀ ਅਕਾਸ਼ ਗੂੰਜਾਉਂਦੀਆਂ ਅਵਾਜ਼ਾਂ ਵਿੱਚ ‘ਸਤਿ ਸ੍ਰੀ ਅਕਾਲ’ ਦੇ ਨਾਅਰੇ ਲਾਉਣ ਲੱਗੇ। ਇੱਕ ਨੇ ਕਿਹਾ ‘ਜੋ ਬੋਲੇ ਸੋ ਨਿਹਾਲ’ ਅਤੇ ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ‘ਸਤਿ ਸ੍ਰੀ ਅਕਾਲ’। ਫਾਟਕ ਦੇ ਅੰਦਰ ਅਨੁਸ਼ਾਸਨ ਸਖ਼ਤ ਸੀ। ਫਾਟਕ ਦੇ ਬਾਹਰ ਵੀ ਇੱਕ ਤਰ੍ਹਾਂ ਦਾ ਜੇਲ੍ਹਖਾਨਾ ਹੀ ਸੀ। ਪਰ ਜਦੋਂ ਇਹ ਨਾਅਰੇ ਲੱਗਣ ਲੱਗੇ, ਓਨੇ ਹੀ ਜ਼ੋਰ ਨਾਲ ਮੇਰਾ ਹਿਰਦਾ ਧੜਕਣਾ ਸ਼ੁਰੂ ਹੋ ਗਿਆ। ਮੇਰੀਆਂ ਅੱਖਾਂ ਵਿੱਚ ਅੱਥਰੂ ਸਨ ਤੇ ਸਤਿਕਾਰ ਵਿੱਚ ਸਿਰ ਝੁਕਿਆ। ਹਰ ਇੱਕ ਨਾਅਰੇ ਨਾਲ ਮੇਰੇ ਲੂੰ ਕੰਡੇ ਖੜ੍ਹੇ ਹੋ ਰਹੇ ਸਨ। ਸਵੇਰ ਦਾ ਸਮਾਂ ਸੀ। ਚਾਰੇ ਪਾਸੇ ਸ਼ਾਂਤੀ ਸੀ। ਦੂਰ ਤੱਕ ਸਮੁੰਦਰ ਫੈਲਿਆ ਹੋਇਆ ਸੀ ਅਤੇ ਇਸ ਵਿੱਚ ਛੋਟੀਆਂ ਛੋਟੀਆਂ ਪਹਾੜੀਆਂ ਅਤੇ ਹਰੇ ਭਰੇ ਦਰੱਖਤ ਖੜ੍ਹੇ ਸਨ, ਜਿਹੜੇ ਬੜੇ ਸੋਹਣੇ ਲੱਗ ਰਹੇ ਸਨ। ਸਿੱਖਾਂ ਦੇ ਲਗਾਏ ਜੈਕਾਰੇ ਚਾਰੇ ਪਾਸੇ ਗੂੰਜ ਰਹੇ ਸਨ। ਜਦ ਕਈ ਵਾਰ ਨਾਅਰੇ ਲੱਗ ਗਏ ਤਾਂ ਅਸੀਂ ਅੱਗੇ ਵਧੇ। ਨਾਅਰਿਆਂ ਦੀ ਥਾਂ ਤੇ ਹੁਣ ਪੰਜਾਬੀ ਵਿੱਚ ਗੀਤ ਹੋਣ ਲੱਗੇ। ਇਨ੍ਹਾਂ ਗੀਤਾਂ ਵਿੱਚ ਇੱਕ ਮੈਨੂੰ ਹੁਣ ਵੀ ਯਾਦ ਏ – ‘ਚਿੜੀਆਂ ਤੋਂ ਮੈਂ ਬਾਜ ਤੁੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ’। ਪਹਿਲਾਂ ਦੀ ਤਰ੍ਹਾਂ ਹੀ ਇੱਕ ਦੋ ਬੰਦੇ ਏਸ ਦੀ ਇੱਕ ਤੁਕ ਨੂੰ ਸ਼ੁਰੂ ਕਰਦੇ ਅਤੇ ਬਾਕੀ ਬਾਅਦ ਵਿੱਚ ਦੁਹਰਾਉਂਦੇ।”
ਸਪੱਸ਼ਟ ਹੈ ਕਿ ਗਦਰੀ ਬਾਬੇ ਆਪਣੀਆਂ ਸ਼ਾਨਦਾਰ ਰਵਾਇਤਾਂ ਨਾਲ ਕੁੱਲ ਜ਼ਿੰਦਗੀ ਜਿਊਏ। *ਸਿਰ ਉਚਾ ਚੁੱਕ ਕੇ* ਤੁਰਨ ਦੀ ਜਾਂਚ ਉਨ੍ਹਾਂ ਦੀ ਵਿਰਾਸਤ ਵਿੱਚ ਨਿਹਿਤ ਸੀ ਤੇ ਹੈ ਅਤੇ *ਬਾਰ ਪਰਾਏ ਬੈਸਣ* ਤੋਂ ਇਨਕਾਰੀ ਹੋਣਾ ਉਨ੍ਹਾਂ ਦਾ ਚੇਤਨਾ ਪ੍ਰਸੰਗ।
ਅਖੀਰ ਵਿੱਚ ਮੈਂ ਅਮਰੀਕਨ ਬਸ਼ਿੰਦਿਆਂ ਨੂੰ ਜਿਨ੍ਹਾਂ ਨੇ ਆਪਣੀ ਵਿਰਾਸਤ ਦੇ ਫ਼ਖ਼ਰ ਨੂੰ ਯਾਦ ਕਰਨ ਹਿੱਤ ਇਹ ਇਤਿਹਾਸਕ ਸੈਮੀਨਾਰ ਆਯੋਜਿਤ ਕੀਤਾ, ਵਧਾਈ ਦਿੰਦਾ ਹਾਂ ਅਤੇ ਨਾਲ ਹੀ ਇਹ ਪ੍ਰੇਰਨਾ ਵੀ ਕਿ ਵਿਰਾਸਤ ਦੇ ਫ਼ਖ਼ਰ ਨੂੰ ਯਾਦ ਕਰਨਾ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ, ਜੋ ਆਪਣੇ ਵਿਰਾਸਤ ਦੇ ਫ਼ਖ਼ਰ ਨੂੰ ਭੁੱਲ ਜਾਂਦਾ ਹੈ ਉਹ ਸਮੇਂ ਜਾਂ ਕਾਲ ਚੱਕਰ ਵਿੱਚ ਆਪਣਾ ਸਰੂਪ ਅਤੇ ਸਿਧਾਂਤ ਦੋਵੇਂ ਗਵਾ ਲੈਂਦਾ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ॥
This article was published in the first edition of Kookaburra Magazine in 2014
ਬਾਲਕ ਫ਼ਰੀਦ ਦਾ ਜਨਮ ਬਾਹਰਵੀਂ ਸਦੀ ਦੇ ਸੱਤਵੇਂ-ਅੱਠਵੇਂ ਦਹਾਕੇ ਦੇ ਕਿਸੇ ਸਾਲ ਭਾਵ ਗੁਰੂ ਨਾਨਕ ਤੋਂ ਤਕਰੀਬਨ ਤਿਂਨ ਸਦੀਆਂ ਪਹਿਲਾਂ ਮੁਲਤਾਨ ਦੇ ਇਲਾਕੇ ‘ਚ ਇਕ ਨਿੱਕੇ ਜਿਹੇ ਪਿੰਡ ‘ਚ ਗਰੀਬ ਮੌਲਵੀ ਦੇ ਘਰ ਹੋਇਆ।
ਬਾਬਾ ਫ਼ਰੀਦ ਜੀ ਨੂੰ ਜਦ ਅਸੀਂ ਪੰਜਾਬੀ ਜ਼ੁਬਾਨ ਦਾ ਪਹਿਲਾ ਕਵੀ ਆਖਦੇ ਹਾਂ ਤਾਂ ਇਹਦਾ ਇਹ ਭਾਵ ਬਿਲਕੁਲ ਨਹੀਂ ਕਿ ਉਹਨਾਂ ਤੋਂ ਪਹਿਲਾਂ ਪੰਜਾਬੀ ਜ਼ੁਬਾਨ ਬੋਲੀ ਨਹੀਂ ਸੀ ਜਾਂਦੀ। ਅਸਲ ਵਿਚ ਉਸ ਵੇਲੇ ਸਰਕਾਰੀ ਜ਼ੁਬਾਨ ਫਾਰਸੀ ਸੀ, ਅਰਬੀ ਮੁੱਖ ਤੌਰ ਤੇ ਮੁਸਲਿਮ ਆਲਮਾਂ ਅਤੇ ਇਲਮ ਦੀ ਬੋਲੀ ਸੀ, ਸੰਸਕ੍ਰਿਤ ਸਨਾਤਨੀ ਵਿਦਵਾਂਨਾ ਦੀ ਭਾਸ਼ਾ ਸੀ ਅਤੇ ਪੰਜਾਬੀ ਇਸ ਖਿੱਤੇ ਦੇ ਆਮ ਲੋਕਾਂ ਦੀ ਬੋਲ ਚਾਲ ਦੀ ਜ਼ੁਬਾਨ ਸੀ ਜਿਸ ਦੀ ਸਾਹਿਤ ਜਾਂ ਚਿੰਤਨ ਦੇ ਖੇਤਰ ਵਿਚ ਨਾ ਕੋਈ ਮਾਨਤਾ ਸੀ ਅਤੇ ਨਾ ਕੋਈ ਦਖ਼ਲ ਸੀ। ਇਸ ਤਰ੍ਹਾਂ ਬਾਬੇ ਫ਼ਰੀਦ ਤੋਂ ਪਹਿਲਾਂ ਸਥਾਨਕ ਲੋਕਾਂ ਦੀ ਇਸ ਜ਼ੁਬਾਨ ਵਿਚ ਸ਼ਾਇਰੀ ਦੀ ਕੋਈ ਰਵਾਇਤ ਨਹੀਂ ਸੀ। ਬਾਬੇ ਫ਼ਰੀਦ ਨੇ ਲੋਕਾਂ ਦੀ ਇਸ ਜ਼ੁਬਾਨ ਵਿਚ ਕਾਵਿ ਸਿਰਜ ਕੇ ਤਿੰਨ ਮੁੱਖ ਭਾਸ਼ਾਵਾਂ ਦੀ ਇਜਾਰੇਦਾਰੀ ਅਤੇ ਗਲਬੇ ਨੂੰ ਤੋੜਨ ਦਾ ਯਤਨ ਕੀਤਾ। ਲੋਕਾਂ ਦੀ ਭਾਸ਼ਾ ਦਾ ਰੁਤਬਾ ਉੱਚਾ ਕੀਤਾ। ਉਹਨਾਂ ਵਲੋਂ ਸਭਿਆਚਾਰਕ ਸਥਾਪਤੀ ਵਿਰੁੱਧ ਕੀਤੀ ਗਈ ਇਸ ਬਾਗੀਆਨਾ ਕਾਰਵਾਈ ਦਾ ਬਾਬੇ ਨਾਨਕ ਨੂੰ ਪਸੰਦ ਆਉਣਾ ਬੜਾ ਸੁਭਾਵਕ ਸੀ। ਕਿਉਂਕਿ ਜਿਸ ਵਰਗ ਵਿਚ ਬਾਬਾ ਨਾਨਕ ਪੈਦਾ ਹੋਏ ਉਥੇ ਬ੍ਰਾਹਮਣ ਸੰਸਕ੍ਰਿਤ ਨੂੰ ਦੇਵ ਭਾਸ਼ਾ ਆਖਦਾ ਸੀ, ਬ੍ਰਾਹਮਣ ਮੁਤਾਬਕ ਰੱਬਤਾ ਅਤੇ ਗਿਆਨ ਦੀ ਗੱਲ ਸਿਰਫ ਸੰਸਕ੍ਰਿਤ ਵਿਚ ਹੀ ਲਿਖੀ, ਪੜ੍ਹੀ, ਸੁਣੀ, ਵਿਚਾਰੀ ਜਾ ਸਕਦੀ ਸੀ। ਇਸ ਤਰ੍ਹਾਂ ਉਹ ਆਮ ਲੋਕਾਂ ਨੂੰ ਹਨੇਰੇ ਵਿਚ ਰੱਖ ਕੇ ਆਪਣੀ ਸਮਾਜਕ ਚੌਧਰ ਅਤੇ ਬੌਧਕ ਧੌਂਸ ਕਾਇਮ ਰੱਖ ਸਕਦਾ ਸੀ। ਇਸ ਤੋਂ ਉਲਟ ਗੁਰੂ ਨਾਨਕ ਆਮ ਬੰਦੇ ਨੂੰ ਗਿਆਨ ਦੇ ਭਾਗੀ ਅਤੇ ਭਾਗੀਦਾਰ ਬਣਾਉਣਾ ਚਾਹੁੰਦੇ ਸਨ ਅਤੇ ਬ੍ਰਾਹਮਣ ਦੇ ਇਕ ਵਿਸ਼ੇਸ਼ ਜਾਤੀ ਦੇ ਤੌਰ ਤੇ ਗਲਬੇ ਨੂੰ ਤੋੜਨਾ ਚਾਹੁੰਦੇ ਸਨ। ਇਸ ਲਈ ਉਹਨਾਂ ਇਸ ਵੱਡੇ ਸ਼ਾਇਰ ਦੀ ਲੋਕਾਂ ਦੀ ਜ਼ੁਬਾਨ ‘ਚ ਹੋਈ ਸ਼ਾਇਰੀ ਦੀ ਬੁਲੰਦੀ, ਸਮਰੱਥਾ ਅਤੇ ਜਲੌਅ ਨੂੰ ਲੋਕਾਈ ਸਾਹਮਣੇ ਵੱਡੇ ਆਦਰ ਮਾਣ ਨਾਲ ਪੇਸ਼ ਕਰਨ ਨੂੰ ਆਪਣੇ ਏਜੰਡੇ ਵਿਚ ਸ਼ਾਮਲ ਕੀਤਾ। ਗੁਰੂ ਅਰਜਨ ਸਾਹਿਬ ਵਲੋਂ ਸ਼੍ਰੀ ਆਦਿ ਗਰੰਥ ਦੀ ਸੰਪਾਦਨਾ ਨਾਲ ਇਸ ਏਜੰਡੇ ਨੂੰ ਸੰਪੂਰਨਤਾ ਮਿਲੀ ਅਤੇ ਸ਼੍ਰੀ ਆਦਿ ਗਰੰਥ ਵਿਚ ਬਾਬਾ ਜੀ ਦੀ ਬਾਣੀ ਸ਼ੇਖ ਫਰੀਦ ਦੇ ਨਾਂ ਨਾਲ ਦਰਜ ਹੋਈ। ਗੁਰੂ ਸਾਹਿਬਾਨ ਨੇ ਸ਼੍ਰੀ ਆਦਿ ਗਰੰਥ ਨੂੰ ਹੋਰ ਗੁਣਾ ਦੇ ਨਾਲ ਨਾਲ ਕਾਵਿ ਤੇ ਸੰਗੀਤ ਕਲਾ ਦੇ ਉਚਤਮ ਮਿਆਰਾਂ ਨੂੰ ਸਥਾਪਤ ਕਰਨ ਅਤੇ ਲੋਕਾਂ ਦੀ ਜ਼ੁਬਾਨ ਦੀ ਅਮੀਰੀ ਪ੍ਰਗਟ ਕਰਨ ਵਾਲੇ ਅਜੂਬੇ ਦੇ ਤੌਰ ਤੇ ਵੀ ਸਥਾਪਤ ਕਰਨਾ ਸੀ। ਇਸ ਲਈ ਉਹਨਾਂ ਬਾਬਾ ਫਰੀਦ ਦੇ ਕਾਵਿ ਦੇ ਉਹ ਸਾਰੇ ਅੰਸ਼ ਵੀ ਸ਼ਾਮਲ ਕੀਤੇ ਜਿਹਨਾਂ ਨਾਲ ਉਹਨਾਂ ਦਾ ਸਿਧਾਂਤਕ ਵਖਰੇਵਾਂ ਸੀ ਜਾਂ ਅਸਹਿਮਤੀ ਸੀ। ਇਹਨਾਂ ਅਸਹਿਮਤੀਆਂ ਨੂੰ ਗੁਰੂ ਸਾਹਿਬਾਨਾਂ ਨੇ ਕਈ ਥਾਈਂ ਜ਼ਾਹਰਾ ਤੌਰ ਤੇ ਆਪਣੀਆਂ ਟਿੱਪਣੀਆਂ ਦੇ ਰੂਪ ਵਿਚ ਦਰਜ ਕੀਤਾ।ਕਈ ਵਖਰੇਵਿਆਂ ਨੂੰ ਸਮੁੱਚੀ ਬਾਣੀ ਦੇ ਤੁਲਨਾਤਮਕ ਵਿਸ਼ਲੇਸ਼ਣ ਰਾਹੀਂ ਵੀ ਨਿਤਾਰਿਆ ਜਾ ਸਕਦਾ ਹੈ।
ਬਾਬਾ ਫ਼ਰੀਦ ਜੀ ਦਾ ਜੋ ਪੰਜਾਬੀ ਕਲਾਮ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ, ਉਸ ਦਾ ਹੋਰ ਕੋਈ ਪੁਰਾਤਨ ਸਰੋਤ ਨਹੀਂ ਹੈ। ਹਾਲਾਂ ਕਿ ਦੂਸਰੀਆਂ ਜ਼ੁਬਾਨਾਂ ਵਿਚਲਾ ਉਹਨਾਂ ਦਾ ਕਲਾਮ ਹੋਰ ਥਾਈਂ ਮਿਲਦਾ ਹੈ। ਇਹ ਬਾਣੀ ਬਾਬਾ ਫ਼ਰੀਦ ਜੀ ਤੋਂ ਢਾਈ ਸਦੀਆਂ ਬਾਅਦ ਉਹਨਾਂ ਦੀ ਦਰਗਾਹ ਅਜੋਧਨ (ਹੁਣ ਪਾਕ ਪਤਨ) ਵਿਖੇ ਬਾਬਾ ਨਾਨਕ ਜੀ ਨੇ ਆਪਣੀ ਤੀਸਰੀ ਉਦਾਸੀ ਦੌਰਾਨ ਹਾਸਲ ਕੀਤੀ। ਇਸ ਸਮੇਂ ਤੱਕ ਬਾਬਾ ਨਾਨਕ ਜੀ ਮਹਾਨ ਰਚਨਾਕਾਰਾਂ ਦੀ ਬਾਣੀ ਲੱਭਣ, ਖੋਜਣ, ਇਕੱਠੀ ਕਰਨ ਅਤੇ ਸੰਭਾਲਣ ਵਾਲੀ ਮਹਾਨ ਸੰਸਥਾ ਦੇ ਤੌਰ ਤੇ ਸਥਾਪਤ ਹੋ ਚੁੱਕੇ ਸਨ। ਬਾਬਾ ਫ਼ਰੀਦ ਦੇ ਗੱਦੀ ਨਸ਼ੀਨ ਜਾਂ ਵੰਸ਼ਜਾਂ ਨੇ ਇਹ ਬਾਣੀ ਮੂਲ ਰੂਪ ਵਿਚ ਹੀ ਪੂਰੇ ਭਰੋਸੇ ਨਾਲ ਬਾਬਾ ਨਾਨਕ ਜੀ ਦੇ ਸਪੁਰਦ ਕਰ ਦਿੱਤੀ ਹੋਵੇਗੀ ਅਤੇ ਇਸ ਦੇ ਮਹਿਫੂਜ਼ ਹੋਣ ਪ੍ਰਤੀ ਬੇਫਿਕਰ ਅਤੇ ਸੁਰਖ਼ਰੂ ਮਹਿਸੂਸ ਕੀਤਾ ਹੋਵੇਗਾ। ਜਿਸ ਕਰਕੇ ਉਹਨਾਂ ਇਸ ਦਾ ਕੋਈ ਉਤਾਰਾ ਸੰਭਾਲਣ ਜਾਂ ਹੋਰ ਕਿਧਰੇ ਦਰਜ ਕਰਨ ਦੀ ਸ਼ਾਇਦ ਲੋੜ ਨਹੀਂ ਸਮਝੀ।
ਬਾਲਕ ਫ਼ਰੀਦ ਦਾ ਜਨਮ ਬਾਹਰਵੀਂ ਸਦੀ ਦੇ ਸੱਤਵੇਂ-ਅੱਠਵੇਂ ਦਹਾਕੇ ਦੇ ਕਿਸੇ ਸਾਲ ਭਾਵ ਗੁਰੂ ਨਾਨਕ ਤੋਂ ਤਕਰੀਬਨ ਤਿਂਨ ਸਦੀਆਂ ਪਹਿਲਾਂ ਮੁਲਤਾਨ ਦੇ ਇਲਾਕੇ ‘ਚ ਇਕ ਨਿੱਕੇ ਜਿਹੇ ਪਿੰਡ ‘ਚ ਗਰੀਬ ਮੌਲਵੀ ਦੇ ਘਰ ਹੋਇਆ। ਛੋਟੀ ਉਮਰ ਵਿਚ ਹੀ ਅਰਬੀ ਅਤੇ ਫਾਰਸੀ ਜ਼ੁਬਾਨਾ ਚੰਗੀ ਤਰ੍ਹਾਂ ਸਿੱਖ ਲਈਆਂ ਅਤੇ ਇਹਨਾਂ ਦਾ ਕਾਫੀ ਸਾਹਿਤ ਪੜ੍ਹਿਆ। ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰ ਲਿਆ। ਫਰੀਦ ਦੀ ਤੀਖਣ ਬੁੱਧੀ ਅਤੇ ਇਲਮ ਵਿਚ ਦਿਲਚਸਪੀ ਨੂੰ ਦੇਖਦਿਆਂ ਗਰੀਬੀ ਦੇ ਬਾਵਜੂਦ ਉਸ ਨੂੰ ਮੁਲਤਾਨ ਉਚੇਰੀ ਸਿੱਖਿਆ ਲਈ ਭੇਜਿਆ ਗਿਆ ਜੋ ਉਸ ਸਮੇਂ ਇਲਮ ਦਾ ਵੱਡਾ ਕੇਂਦਰ ਸੀ। ਉਹਨਾਂ ਦਿਨਾਂ ‘ਚ ਹੁਸ਼ਿਆਰ ਵਿਦਿਆਰਥੀ ਵਧੇਰੇ ਰੋਹਬ ਦਾਬ ਅਤੇ ਪੱਕੀ ਤਨਖਾਹ ਵਾਲੇ ਰੁਤਬੇ ਜਿਵੇਂ ਕਾਜੀ, ਮੁਫਤੀ ਜਾਂ ਹੋਰ ਸਰਕਾਰੀ ਅਹਿਲਕਾਰ ਹੋਣਾ ਪਸੰਦ ਕਰਦੇ ਸਨ। ਫ਼ਰੀਦ ਏਨਾ ਹੋਣਹਾਰ ਅਤੇ ਕਾਬਲ ਨੌਜਵਾਨ ਸੀ ਕਿ ਉਹ ਕੁਝ ਵੀ ਹੋ ਸਕਦਾ ਸੀ। ਪਰ ਉਸ ਨੇ ਸੁੱਖ ਸਹੂਲਤਾਂ ਅਤੇ ਰੁਤਬੇ ਵਾਲੀ ਜ਼ਿੰਦਗੀ ਦੀ ਬਜਾਏ ਲਗਾਤਾਰ ਤੁਰਦੇ ਰਹਿਣ ਵਾਲਾ ਸ਼ਾਇਰੀ, ਇਲਮ ਅਤੇ ਰੱਬਤਾ ਵਾਲਾ ਕਠਨਾਈਆਂ ਅਤੇ ਮੁਸ਼ਕਲਾਂ ਭਰਿਆ ਰਸਤਾ ਚੁਣਿਆਂ। ਪਰ ਉਹ ਆਪਣੇ ਆਪ ਨੂੰ ਅਜਿਹੇ ਰਸਤੇ ਤੇ ਤੁਰਨ ਲਈ ਹੀ ਬਣਿਆਂ ਮਹਿਸੂਸ ਕਰਦੇ ਸਨ। ਉਹਨਾਂ ਨੂੰ ਇਸ ਰਸਤੇ ਤੇ ਚੱਲਣ ਨਾਲ ਜੋ ਆਨੰਦ ਤੇ ਖੁਮਾਰੀ ਵਾਲਾ ਰਸ ਹਾਸਲ ਹੋਣਾ ਸੀ ਉਹ ਸੰਸਾਰੀ ਜਾਂ ਪਦਾਰਥੀ ਪ੍ਰਾਪਤੀਆਂ ‘ਚੋਂ ਨਹੀਂ ਸੀ ਹੋਣਾ:
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ॥
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ॥
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ॥ (1379, ਫਰੀਦ ਜੀ)
ਆਪ ਨੇ ਦਿੱਲੀ ਵਿਖੇ ਸੂਫੀਆਂ ਦੇ ਚਿਸ਼ਤੀਆ ਫਿਰਕੇ ਦੇ ਮੁਖੀ ਖਵਾਜਾ ਕੁਤਬੂਦੀਨ ਬਖ਼ਤਿਆਰ ਕਾਕੀ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ।ਚਿਸ਼ਤੀ ਸੂਫ਼ੀ ਇਸਲਾਮ ਤੋਂ ਇਲਾਵਾ ਦੂਸਰੇ ਮਜ਼ਹਬਾਂ ਦੀਆਂ ਗੱਲਾਂ ਪੜ੍ਹਨ, ਜਾਣਨ, ਸਿੱਖਣ ਦੇ ਆਹਰ ਵਿਚ ਵੀ ਰਹਿੰਦੇ ਸਨ। ਇਸ ਕਰਕੇ ਬਾਬੇ ਫਰੀਦ ਦੀ ਬਾਣੀ ਵਿਚ ਸਨਾਤਨੀ ਸ਼ਬਦਾਵਲੀ ਦਾ ਰੰਗ ਵੀ ਦੇਖਿਆ ਜਾ ਸਕਦਾ ਹੈ:
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ (488, ਫਰੀਦ ਜੀ)
ਪਿਰਹਿ ਬਿਹੂਨ ਕਤਹਿ ਸੁਖੁ ਪਾਏ॥ ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ॥
ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥ (794, ਫਰੀਦ ਜੀ)
ਚਿਸ਼ਤੀਆ ਸੂਫ਼ੀ ਬੰਦਗੀ ਲਈ ਜੋਗੀਆਂ ਵਾਲੀਆਂ ਕਈ ਕਰੜੀਆਂ ਵਿਧੀਆਂ ਵੀ ਅਪਣਾਉਂਦੇ ਸਨ। ਇਹਨਾਂ ਕਰੜਾਈਆਂ ਨੂੰ ਸੁੱਖਾਂ ਦਾ ਅਤੇ ਬਹੁਤਾ ਖਾਣ ਪੀਣ ਨੂੰ ਆਪਣੇ ਦੁੱਖਾਂ ਦਾ ਆਧਾਰ ਮੰਨਦੇ ਸਨ। ਦਿੱਲੀ ਰਹਿੰਦਿਆਂ ਫਰੀਦ ਜੀ ਨੇ ਆਪਣੇ ਮੁਰਸ਼ਦ ਦੀ ਨਿਗਰਾਨੀ ਹੇਠ ਕਰੜੀ ਬੰਦਗੀ ਕੀਤੀ। ਭੁੱਖਿਆਂ ਤਿਰਹਾਇਆਂ ਲੰਮੇ ਚਿਲੇ ਕੱਟੇ:
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥
ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ॥ (1379, ਫਰੀਦ ਜੀ)
ਫਰੀਦ ਜੀ ਦਾ ਮੱਤ ਬਣ ਗਿਆ ਸੀ ਕਿ ਹੋਰ ਸਾਰੇ ਰਸਾਂ ਰੰਗਾਂ ਨੂੰ ਜਵਾਨੀ ਵਿਚ ਹੀ ਤਿਆਗ ਕੇ ਰੱਬ ਦੀ ਬੰਦਗੀ ਦੇ ਰੰਗ ਨੂੰ ਧਾਰਨ ਕਰਨਾ ਚਾਹੀਦਾ ਹੈ।ਜਵਾਨੀ ‘ਚ ਚੜ੍ਹਿਆ ਭਗਤੀ ਰੰਗ ਹੀ ਬੁਢਾਪੇ ‘ਚ ਕਾਇਮ ਰਹਿ ਸਕਦਾ ਹੈ:
ਫਰੀਦਾ ਕਾਲਂੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥ (1378, ਫਰੀਦ ਜੀ)
ਫ਼ਰੀਦ ਜੀ ਦਾ ਉਪਰੋਕਤ ਸਲੋਕ ਗੁਰੂ ਨਾਨਕ, ਗੁਰੂ ਅੰਗਦ ਦੀ ਮਾਰਫ਼ਤ ਜਦ ਗੁਰੂ ਅਮਰਦਾਸ ਕੋਲ ਪਹੁੰਚਦਾ ਹੈ ਤਾਂ ਉਹਨਾਂ ਨੂੰ ਇਹ ਅਟਪਟਾ ਜਿਹਾ ਲੱਗਦਾ ਹੈ। ਬਾਬਾ ਅਮਰਦਾਸ ਜੀ ਨੂੰ ਗੁਰਸ਼ਬਦ ਦੀ ਛੋਹ ਬੁਢਾਪੇ ਵਿਚ ਹਾਸਲ ਹੋਈ ਅਤੇ ਭਗਤੀ ਦਾ ਰੰਗ ਵਡੇਰੀ ਉਮਰ ਵਿਚ ਚੜ੍ਹਿਆ ਇਸ ਲਈ ਉਮਰ ਦੇ ਲਿਹਾਜ਼ ਨਾਲ ਉੇਹਨਾਂ ਦਾ ਅਨੁਭਵ ਫ਼ਰੀਦ ਜੀ ਤੋਂ ਵੱਖਰਾ ਹੈ। ਇਸ ਲਈ ਉਹਨਾਂ ਫ਼ਰੀਦ ਜੀ ਦੇ ਇਸ ਸਲੋਕ ਨਾਲ ਆਪਣੇ ਵਲੋਂ ਅਸਹਿਮਤੀ ਦਰਜ ਕੀਤੀ ਕਿ ਪਿਆਰੇ ਨਾਲ ਪ੍ਰੀਤ ਉਮਰ ਤੇ ਨਿਰਭਰ ਨਹੀਂ ਕਰਦੀ, ਨਾ ਇਹ ਆਪਣੇ ਚਾਹੁਣ ਜਾਂ ਲਾਉਣ ਨਾਲ ਲੱਗਦੀ ਹੈ, ਇਹ ਸਭ ਤਾਂ ਪ੍ਰਮਾਤਮਾ ਦੀ ਮਰਜ਼ੀ ਅਤੇ ਮਿਹਰ ਤੇ ਨਿਰਭਰ ਕਰਦਾ ਹੈ:
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ॥
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ॥
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥ (1378, ਮ; 3)
ਫ਼ਰੀਦ ਜੀ ਨੇ ਆਪਣੇ ਮੁਰਸ਼ਦ ਦੇ ਆਦੇਸ਼ ਨਾਲ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਯਾਤਰਾ ਕੀਤੀ। ਪੈਦਲ ਯਾਤਰਾਵਾਂ ਕਰਨ ਨਾਲ ਉਹਨਾਂ ਨੂੰ ਧਰਤੀ ਨਾਲ ਗਹਿਰੀ ਤਰ੍ਹਾਂ ਜੁੜਨ ਦਾ ਅਵਸਰ ਮਿਲਿਆ। ਇਸ ਕਰਕੇ ਬਹੁਤ ਸਾਰੇ ਭੂ-ਦ੍ਰਿਸ਼ਾਂ ਦਾ ਉਹਨਾਂ ਦੇ ਕਲਾਮ ਵਿਚ ਆਗਮਨ ਹੋਇਆ, ਜਿਵੇਂ ਮੈਦਾਨ, ਕੱਲਰੀ ਧਰਤੀ, ਢਾਹਾ, ਟੋਏ, ਟਿੱਬੇ, ਛੱਪੜ, ਸਰਵਰ, ਜੰਗਲ, ਦਰਿਆ, ਪੱਤਣ, ਪਹਾੜ, ਬਾਗ, ਮਾਰੂਥਲ, ਖੇਤ, ਰਸਤੇ ਆਦਿ। ਰੁੱਤਾਂ, ਰੁੱਖਾਂ, ਫ਼ਸਲਾਂ ਦੇ ਨਾਲ ਨਾਲ ਕਈ ਪ੍ਰਕਾਰ ਦੇ ਪੰਛੀਆਂ ਦਾ ਆਉਣਾ ਹੋਇਆ, ਜਿਵੇਂ ਕੋਇਲ, ਕੂੰਜ, ਹੰਸ, ਬਗਲਾ, ਕਾਂ, ਬਾਜ ਆਦਿ। ਉਹਨਾਂ ਆਪਣੀਆਂ ਯਾਤਰਾਵਾਂ ਦੌਰਾਨ ਬਗਦਾਦ, ਕੰਧਾਰ, ਗਜ਼ਨੀ, ਖੁਰਾਸਾਨ, ਬੁਖਾਰਾ ਆਦਿ ਥਾਵਾਂ ਤੇ ਸਥਿਤ ਇਲਮ ਦੇ ਕੇਂਦਰਾਂ ਤੇ ਜਾ ਕੇ ਆਪਣੇ ਮਸਤਕ ਨੂੰ ਰੌਸ਼ਨ ਕੀਤਾ। ਦੁਨੀਆਂ ਨੂੰ ਖੂਬ ਦੇਖਿਆ, ਜਾਣਿਆਂ ਅਤੇ ਸਮਝਿਆ। ਇਸਲਾਮ ਦੇ ਸਾਰੇ ਰੰਗਾਂ ਢੰਗਾਂ ਨੂੰ ਜਾਨਣ ਸਮਝਣ ਦੇ ਨਾਲ ਨਾਲ ਹੋਰ ਮਜ਼ਹਬਾਂ ਦੇ ਵਿਚਾਰਾਂ ਨਾਲ ਵੀ ਸਾਂਝ ਪਾਈ। ਹੋਰ ਧਰਤੀਆਂ ਤੇ ਵਿਚਰਦਿਆਂ, ਹੋਰ ਲੋਕਾਂ ਨੂੰ ਮਿਲਦਿਆਂ, ਹੋਰ ਸੱਭਿਆਚਾਰਾਂ ਨੂੰ ਦੇਖਦਿਆਂ ਉਹਨਾਂ ਦੇ ਅੰਦਰ ਆਪਣੀ ਧਰਤੀ ਅਤੇ ਆਪਣੇ ਸੱਭਿਆਚਾਰ ਨਾਲ ਸੰਵਾਦ ਵੀ ਚਲਦਾ ਰਿਹਾ। ਉਹ ਆਪਣੀ ਧਰਤੀ ਦੇ ਲੋਕਾਂ ਲਈ ਬੜੇ ਨਿਵੇਕਲੇ ਅਤੇ ਅੱਲੋਕਾਰੇ ਸੁਨੇਹੇ ਵੀ ਲਿਖਦੇ ਰਹੇ:
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥ (1378, ਫ਼ਰੀਦ ਜੀ)
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (1382, ਫ਼ਰੀਦ ਜੀ)
ਫਰੀਦ ਜੀ ਜਿਸ ਸੱਭਿਆਚਾਰ ਨਾਲ ਸਬੰਧਤ ਸਨ ਜਾਂ ਜਿਸ ਖਿੱਤੇ ਵਿਚ ਉਹ ਜੰਮੇ, ਪਲ਼ੇ ਅਤੇ ਰਹੇ ਸਨ ਉਥੇ “ਬੁਰੇ ਦਾ ਭਲਾ” ਵਾਲੀ ਸਿਆਣਪ ਸ਼ਾਇਦ ਲੋਕ-ਮਨ ਦਾ ਹਿੱਸਾ ਨਹੀਂ ਸੀ।ਕਮਜ਼ੋਰ ਨਾਲ ਅਨਿਆਂ ਅਤੇ ਮਾਸੂਮ ਤੇ ਜ਼ੁਲਮ, ਜਾਂ ਕਹਿ ਲਓ “ਭਲੇ ਨਾਲ ਬੁਰਾ” ਤਾਂ ਬਹੁਤ ਸੀ, “ਭਲੇ ਦਾ ਭਲਾ” ਗਰਜ਼ ਮੁਤਾਬਕ ਹੋ ਸਕਦਾ ਹੈ ਪਰ “ਬੁਰੇ ਦਾ ਭਲਾ” ਸੋਚਿਆ ਨਹੀਂ ਸੀ ਜਾਂਦਾ।ਵੈਸੇ ਇਹ ਤੱਥ ਅਜੇ ਤੱਕ ਇਸ ਖਿੱਤੇ ਦੇ ਸੱਭਿਆਚਾਰ ਦੀ ਤਾਸੀਰ ਵਿਚ ਗੁੰਨ੍ਹਿਆਂ ਹੋਇਆ ਹੈ। ਫ਼ਰੀਦ ਜੀ ਦੇ ਇਸ ਉਪਦੇਸ਼ ਨੂੰ ਬਾਬਾ ਨਾਨਕ ਜੀ ਹੋਰ ਗੂੜ੍ਹਾ ਅਤੇ ਗਹਿਰਾ ਕਰਨਾ ਚਾਹੁੰਦੇ ਹਨ। ਉਹਨਾਂ ਮੁਤਾਬਕ ਸਾਨੂੰ ਬੁਰੇ ਦਾ ਭਲਾ ਕਰਨ ਵਿਚ ਓਨਾ ਚਿਰ ਦਿੱਕਤ ਆਉਂਦੀ ਰਹੇਗੀ ਜਦ ਤੱਕ ਬੁਰੇ ਨੂੰ ਬੁਰਾ ਸਮਝਦੇ ਰਹਾਂਗੇ ਜਾਂ ਕਹਿ ਅਓ ਕਿ ਜਦ ਤੱਕ ਬੁਰੇ ਅਤੇ ਭਲੇ ਨੂੰ ਅਲਹਿਦਾ ਅਲਹਿਦਾ ਤਸਲੀਮ ਕਰਾਂਗੇ ਤਦ ਤੱਕ ਸਾਡਾ ਮਨ ਬੁਰੇ ਦਾ ਭਲਾ ਕਰਨ ਵੱਲ ਰੁਚਿਤ ਨਹੀਂ ਹੋਵੇਗਾ। ਇਸ ਲਈ ਬਾਬਾ ਨਾਨਕ ਜੀ ਬੁਰੇ ਨੂੰ ਬੁਰਾ ਸਮਝਣ ਤੇ ਹੀ ਰੋਕ ਲਾਉਂਦੇ ਹਨ:
ਬੁਰਾ ਭਲਾ ਕਹੁ ਕਿਸ ਨੋ ਕਹੀਐ॥ ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ॥ (353, ਮ; 1)
ਗੁਰੂ ਨਾਨਕ ਹੋਰਾਂ ਨੂੰ ਬੁਰੇ ਅਤੇ ਭਲੇ ਵਿਚ ਨਿਖੇੜਨ ਤੇ ਰੋਕ ਲਾਉਣ ਲਈ ਕਬੀਰ ਜੀ ਦੀ ਦੱਸੀ ਜੁਗਤ ਦੀ ਪੁਸ਼ਟੀ ਕਰਦੇ ਹਨ ਕਿ ਸਾਰੇ ਲੋਕ ਤਾਂ ਹੀ ਭਲੇ ਲੱਗ ਸਕਦੇ ਹਨ ਜੇ ਅਸੀਂ ਆਪਣੇ ਆਪ ਨੂੰ ਬੁਰੇ ਅਤੇ ਹੋਰਨਾਂ ਨੂੰ ਆਪਣੇ ਤੋਂ ਚੰਗੇ ਸਮਝੀਏ:
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥ (1364, ਕਬੀਰ ਜੀ)
ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ (728, ਮ; 1)
ਗੁਰੂ ਨਾਨਕ ਦੂਸਰੇ ਸ਼ਬਦਾਂ ਵਿਚ ਸਪਸ਼ਟ ਕਰਦੇ ਹਨ ਕਿ ਫ਼ਰੀਦ ਜੀ ਦੇ ‘ਬੁਰੇ ਦਾ ਭਲਾ ਕਰਨ’ ਦੇ ਉਪਦੇਸ਼ ਨੂੰ ਤਾਂ ਹੀ ਜੀਵਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੀ ਹਾਊਮੈ ਤਿਆਗ ਸਕਦੇ ਹੋਈਏ:
ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ॥
ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ॥ (1015, ਮ; 1)
ਇਹ ਗੱਲ ਜਿੰਨੀ ਕਹਿਣੀ ਸੌਖੀ ਹੈ ਸੁਣਨੀ ਓਸ ਤੋਂ ਔਖੀ, ਮੰਨਣੀ ਓਸ ਤੋਂ ਵੀ ਔਖੀ ਅਤੇ ਅਪਨਾਉਣੀ ਲਗਪਗ ਅਸੰਭਵ ਹੈ।ਜਿਸ ਧਰਤੀ ਦੇ ਸੱਭਿਆਚਾਰ ਵਿਚ ‘ਦੁਸ਼ਮਣੀ’ ਅਤੇ ‘ਬਦਲਾ’ ਏਨਾ ਰਚਿਆ ਹੋਵੇ ਉਥੋਂ ਦੇ ਲੋਕ-ਮਨ ਵਿਚ ਉਪਰੋਕਤ ਵਿਚਾਰ ਨੂੰ ਟਿਕਾਉਣਾ ਬਹੁਤ ਕਠਿੱਨ ਹੈ। ਇਸ ਲਈ ਗੁਰੂ ਅਰਜਨ ਜੀ ਮਹਿਸੂਸ ਕਰਦੇ ਹਨ ਕਿ ਇਸ ਵਿਚਾਰ ਨੂੰ ਵਾਰ ਵਾਰ ਦੁਹਰਾਉਣ ਦੀ ਲੋੜ ਹੈ ਕਿ ਸਿੱਖ ਨੇ ਕਿਸੇ ਨੂੰ ਆਪਣਾ ਦੁਸ਼ਮਣ ਕਰਕੇ ਨਹੀਂ ਜਾਨਣਾ, ਕਿਸੇ ਨਾਲ ਵੈਰ ਨਹੀਂ ਕਮਾਉਣਾ, ਕਿਸੇ ਪ੍ਰਤੀ ਬਦਲੇ ਦੀ ਭਾਵਨਾ ਨਹੀਂ ਰੱਖਣੀ:
ਜਬ ਧਾਰੈ ਕੋਊ ਬੈਰੀ ਮੀਤੁ॥ ਤਬ ਲਗੁ ਨਿਹਚਲੁ ਨਾਹੀ ਚੀਤੁ ॥ (278, ਮ; 5)
ਬੁਰਾ ਭਲਾ ਕੋਈ ਨ ਕਹੀਜੈ॥ ਛੋਡਿ ਮਾਨੁ ਹਰਿ ਚਰਨ ਗਹੀਜੈ ॥ (186, ਮ; 5)
ਮਨ ਅਪੁਨੇ ਤੇ ਬੁਰਾ ਮਿਟਾਨਾ॥ ਪੇਖੈ ਸਗਲ ਸ੍ਰਿਸਟਿ ਸਾਜਨਾ ॥ (266, ਮ; 5)
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮਾਰੇ ॥ (383, ਮ; 5)
ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥ (386, ਮ; 5)
ਬੈਰੀ ਸਭਿ ਹੋਵਹਿ ਮੀਤ॥ ਨਿਰਮਲੁ ਤੇਰਾ ਹੋਵੈ ਚੀਤ ॥ (895, ਮ; 5)
ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥ (1077, ਮ; 5)
ਬੈਰੀ ਮੀਤ ਹੋਏ ਸੰਮਾਨ॥ ਸਰਬ ਮਹਿ ਪੂਰਨ ਭਗਵਾਨ ॥ (1147, ਮ; 5)
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥ (1299, ਮ; 5)
ਇਹ ਗਿਣਤੀ ਦੀਆਂ ਉਦਾਹਰਨਾ ਹਨ, ਪਰ ਗੁਰੂ ਸਾਹਿਬ ਨੇ ਇਸ ਸੰਦੇਸ਼ ਨੂੰ ਅਣਗਿਣਤ ਵਾਰ ਦੁਹਰਾਇਆ ਹੈ। ਇਸ ਦੇ ਬਾਵਜੂਦ ਗੁਰਮਤਿ ਵਿਚਾਰਧਾਰਾ ਦਾ ਇਹ ਬੁਨਿਆਦੀ ਤੱਤ ਸਥਾਨਕ ਸੱਭਿਆਚਾਰ ਦੇ ‘ਦੁਸ਼ਮਣੀ’ ਅਤੇ ‘ਬਦਲਾ’ ਦੇ ਤੱਤ ਨੂੰ ਅਜੇ ਤੱਕ ਮਾਤ ਨਹੀਂ ਦੇ ਸਕਿਆ। ਮੈਂ ਆਪਣੇ ਬਚਪਨ ਤੋਂ ਹੁਣ ਤੱਕ ਸਿੱਖ ਸਟੇਜਾਂ ਤੋਂ ਸਿੱਖ ਪ੍ਰਚਾਰਕਾਂ, ਢਾਡੀਆਂ, ਕਵੀਸ਼ਰਾਂ, ਲੀਡਰਾਂ ਅਤੇ ਸਿੱਖ ਮੀਡੀਏ ਤੋਂ ਇਹੀ ਸੁਣਿਆਂ ਹੈ ਅਤੇ ਸਿੱਖ ‘ਹਤੈਸ਼ੀ’ ਅਖ਼ਬਾਰਾਂ, ਰਸਾਲਿਆਂ ‘ਚ ਇਹੀ ਪੜ੍ਹਿਆ ਹੈ ਕਿ ਸਿੱਖਾਂ ਦੇ ਮੁਗਲ ਦੁਸ਼ਮਨ, ਅਫਗਾਨ ਦੁਸ਼ਮਨ, ਡੋਗਰੇ ਦੁਸ਼ਮਨ, ਮਰਹੱਟੇ ਦੁਸ਼ਮਨ, ਅੰਗਰੇਜ਼ ਦੁਸ਼ਮਨ, ਮਹੰਤ ਦੁਸ਼ਮਨ, ਮੁਸਲਮਾਨ ਦੁਸ਼ਮਨ, ਕਾਂਗਰਸ ਦੁਸ਼ਮਨ, ਕੇਂਦਰ ਦੁਸ਼ਮਨ, ਹਿੰਦੂ ਦੁਸ਼ਮਨ, ਆਰ.ਐਸ.ਐਸ. ਦੁਸ਼ਮਨ, ਕਮਿਊਨਿਸਟ ਦੁਸ਼ਮਨ, ਮੀਡੀਆ ਦੁਸ਼ਮਨ। ਕਈ ਵਾਰ ਤਾਂ ਗੱਲ ਇਸ ਤੋਂ ਵੀ ਅਗਾਂਹ ਚਲੀ ਜਾਂਦੀ ਹੈ ਕਿ ਮਾਸਟਰ ਤਾਰਾ ਸਿੰਘ ਦੁਸ਼ਮਨ, ਲੌਂਗੋਵਾਲ ਦੁਸ਼ਮਨ ਵਗੈਰਾ ਵਗੈਰਾ। ਕਿਸੇ ਵਲੋਂ ਸਾਡੇ ਨਾਲ ਦੁਸ਼ਮਨੀ ਕਰਨਾ ਹੋਰ ਗੱਲ ਹੈ ਪਰ ਸਾਡਾ ਉਸ ਨੂੰ ਆਪਣਾ ਦੁਸ਼ਮਨ ਤਸਲੀਮ ਕਰਨਾ ਹੋਰ ਗੱਲ ਹੈ। ਗੁਰੂ ਸਾਹਿਬ ਤਾਂ ਕਹਿ ਰਹੇ ਹਨ ਕਿ ਸਿੱਖ ਹੋ ਕੇ ਉਹ ਅਵੱਸਥਾ ਧਾਰਨ ਕਰਨੀ ਹੈ ਜਿਥੇ ਕੋਈ ਦੁਸ਼ਮਨ ਮਹਿਸੂਸ ਹੀ ਨਾ ਹੋਵੇ, ਦੁਸ਼ਮਨੀ ਦਾ ਭਾਵ ਹਿਰਦੇ ਤੋਂ ਦੂਰ ਰਹੇ। ਪਰ ਸਾਨੂੰ ਸਾਰੇ ਹੀ ਦੁਸ਼ਮਨ ਲਗਦੇ ਹਨ, ਕੋਈ ਮੀਤ ਨਜ਼ਰ ਹੀ ਨਹੀਂ ਆਉਂਦਾ। ਗੁਰੂ ਦੇ ਸਨਮੁਖ ਸਾਡੀ ਸਥਿਤੀ ਕਿੰਨੀ ਹਾਸੋਹੀਣੀ ਹੈ, ਗੁਰੂ ਕਿਵੇਂ ਬਹੁੜੀ ਕਰੇਗਾ? ਸਾਡੇ ਮਨ ਨੂੰ ਜੋ ਹੁਲਾਰਾ ‘ਦੁਸ਼ਮਨੀ’ ਜਾਂ ‘ਬਦਲੇ’ ਦੇ ਜੈਕਾਰੇ ਜਾਂ ਲਲਕਾਰੇ ਨਾਲ ਮਿਲਦਾ ਹੈ ਉਹ ਗੁਰੂ ਦੇ ‘ਸਰਬੱਤ ਦੇ ਭਲੇ’ ਦੇ ਸੰਦੇਸ਼ ਨਾਲ ਨਹੀਂ ਮਿਲਦਾ। 1984 ਤੋਂ 1992 ਦੌਰਾਨ ਜਦ ਡਾਹਢੇ ਸਿੱਖਾਂ ਨੇ ਪੰਜਾਬੀ ਗਵੱਈਆਂ ਨੂੰ ਇਸ਼ਕੀਆ ਕਿਸਮ ਦੇ ਗੀਤ ਗਾਉਣ ਤੋਂ ਵਰਜ ਦਿੱਤਾ ਸੀ ਤਾਂ ਉਹਨਾਂ ਨੇ ਸਿਰਾਂ ਤੇ ਗੋਲ ਕੇਸਰੀ ਪਰਨੇ ਸਜਾ ਕੇ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਵਰਗੇ ਗੀਤ ਰਿਕਾਰਡ ਕਰਾਉਣੇ ਸ਼ੁਰੂ ਕਰ ਦਿਤੇ ਸਨ, ਜੋ ਲੱਚਰ ਗੀਤਾਂ ਨਾਲੋਂ ਵੀ ਜ਼ਿਆਦਾ ਮਕਬੂਲ ਹੋਏ। ਭਾਵ ਹਰੇਕ ਨੂੰ ਆਪਣਾ ਵੈਰੀ ਤਸਲੀਮ ਕਰਨਾ ਸਾਨੂੰ ਬੜਾ ਸੁਖਦ ਲੱਗਦਾ ਹੈ, ਆਪਣੀ ਵਡਿਆਈ ਲਗਦੀ ਹੈ।ਬਾਬਾ ਫ਼ਰੀਦ, ਕਬੀਰ ਜੀ, ਬਾਬਾ ਨਾਨਕ ਅਤੇ ਗੁਰੂ ਅਰਜਨ ਦੇ ਉਪਰੋਕਤ ਵਿਚਾਰਾਂ ਸਮੇਤ ਆਦਿ ਸ੍ਰੀ ਗਰੰਥ ਸਾਹਿਬ ਨੂੰ ਗੁਰੂ ਦਰਜਾ ਮਿਲਣ ਤੋਂ ਬਾਅਦ ਦੇ ਬਹੁ ਗਿਣਤੀ ਸਿੱਖ ਯੋਧਿਆਂ ਭਾਵ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸ. ਬਲਵੰਤ ਸਿੰਘ ਰਾਜੋਆਣਾ ਤੱਕ ਦੀ ਮਹਿਮਾ (ਸਮੇਤ ਸ. ਭਗਤ ਸਿੰਘ, ਸ. ਊਧਮ ਸਿੰਘ ਦੇ) ਅਸੀਂ ਉਹਨਾਂ ਵਲੋਂ ‘ਦੁਸ਼ਮਣਾਂ ਤੋਂ ਲਏ ਬਦਲੇ’ ਕਾਰਨ ਗਾਉਂਦੇ, ਸੁਣਦੇ ਅਤੇ ਜਾਣਦੇ ਹਾਂ। ਨਾ ਬਾਬਾ ਬੰਦਾ ਸਿੰਘ ਨੂੰ ਵੱਡੀਆਂ ਅਤੇ ਸਿਫਤੀ ਪ੍ਰਸ਼ਾਸਨਕ ਤਬਦੀਲੀਆਂ ਲਿਆਉਣ ਵਾਲੇ ਸ਼ਾਸਕ ਵਜੋਂ ਅਤੇ ਨਾ ਭਗਤ ਸਿੰਘ ਨੂੰ ਸਮਾਜਵਾਦੀ ਚਿੰਤਕ ਅਤੇ ਕਾਰਕੁੰਨ ਵਜੋਂ ਗਾਇਆ ਜਾਂਦਾ ਹੈ। ਸਰਬੱਤ ਦਾ ਭਲਾ ਚਾਹੁਣ ਵਾਲੇ ਅਤੇ ਮਨੁੱਖਤਾ ਦਾ ਦੁੱਖ ਘਟਾਉਣ ਵਾਲੇ ਭਗਤ ਪੂਰਨ ਸਿੰਘ ਦੀ ਬਜਾਏ ‘ਦੁਸ਼ਮਣਾ ਤੋਂ ਬਦਲਾ ਲੈਣ’ ਵਾਲੇ ਜਿਊਣੇ ਮੌੜ ਅਤੇ ਸੁੱਚੇ ਸੂਰਮੇ ਦੀਆਂ ਵਾਰਾਂ ਗਾਈਆਂ, ਸੁਣੀਆਂ ਜਾਂਦੀਆਂ ਹਨ। ਭਾਈ ਤਾਰੂ ਸਿੰਘ ਜੈਸੇ ਨਾਇਕ ਦੇ ਸਿੱਖੀ ਪਿਆਰ ਅਤੇ ਸਿੱਖੀ ਸਿਦਕ ਬਾਰੇ ਜਿੰਨੀ ਭਾਵਪੂਰਤ ਕਵਿਤਾ ਬੰਗਾਲ ‘ਚ ਬੈਠੇ ਰਾਵਿੰਦਰ ਨਾਥ ਟੈਗੋਰ ਨੇ ਲਿਖੀ ਓਨੀ ਵੱਡੇ ਤੋਂ ਵੱਡੇ ਪੰਜਾਬੀ ਜਾਂ ਕਿਸੇ ਸਿੱਖ ਕਵੀ ਦੇ ਲਿਖਣੀਂ ਭਾਗੀਂ ਨਹੀਂ ਹੋਈ। ਅਸੀਂੇ ਉਸ ਆਗੂ ਨੂੰ ਬਹੁਤ ਤੇਜ਼ੀ ਨਾਲ ਅਤੇ ਵੱਡੇ ਪੱਧਰ ਤੇ ਮਾਨਤਾ ਦਿੱਤੀ ਜਿਸ ਨੇ ‘ਦੁਸ਼ਟਾਂ ਨੂੰ ਸੋਧਣ’ ਜਾਂ ‘ਜ਼ਾਲਮਾ ਨੂੰ ਗੱਡੀ ਚਾੜ੍ਹਨ’ ਭਾਵ ਦੁਸ਼ਮਣਾਂ ਤੋਂ ਬਦਲਾ ਲੈਣ ਦੇ ‘ਹਿੱਟ ਲਿਸਟੀ’ ਖਿਆਲ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਿਆ। ‘ਦੁਸ਼ਮਣ ਤੋਂ ਬਦਲਾ ਲੈਣ’ ਦੀ ਇਕਲੌਤੀ ਯੋਗਤਾ ਦੇ ਆਧਾਰ ਤੇ ਇੱਕ ਸਿੰਘ ਨੂੰ ਸਰਬ ਉੱਚ ਧਾਰਮਕ ਪਦਵੀ ਤੇ ਵੀ ਬਿਰਾਜਮਾਨ ਕੀਤਾ ਗਿਆ।
ਪੰਜਾਬ ਦੇ ਮੁਸਲਮਾਨ ‘ਬੁਰੇ ਦਾ ਭਲਾ ਕਰਿ’ ਕਹਿਣ ਵਾਲੇ ਬਾਬਾ ਫਰੀਦ ਨੂੰ ਆਪਣਾ ਪੀਰ ਮੰਨਦੇ ਹਨ ਅਤੇ ਸਿੱਖ ‘ਬੁਰਾ ਨ ਦਿਸੈ ਕੋਇ’ ਕਹਿਣ ਵਾਲੇ ਬਾਬੇ ਨਾਨਕ ਨੂੰ ਆਪਣਾ ਪੈਗੰਬਰ ਜਾਣਦੇ ਹਨ। ਪਰ 1947 ਦੀ ਪੰਜਾਬ ਵੰਡ ਵੇਲੇ ਪੱਛਮੀ ਪਾਸੇ ਦੇ ਮੁਸਲਮਾਨਾਂ ਨੇ ਬੇਕਸੂਰ ਹਿੰਦੂ ਸਿੱਖਾਂ ਦਾ ਅਤੇ ਪੂਰਬੀ ਪਾਸੇ ਦੇ ਹਿੰਦੂ ਸਿੱਖਾਂ ਨੇ ਬੇਕਸੂਰ ਮੁਸਲਮਾਨਾ ਦਾ ਰੱਜ ਕੇ ਲਹੂ ਵਹਾਇਆ, ਮਾਸੂਮ ਬੱਚਿਆਂ ਨੂੰ ਨਹੀਂ ਬਖ਼ਸ਼ਿਆ, ਦਿਲ ਖੋਲ੍ਹ ਕੇ ਲੁੱਟਾਂ ਖੋਹਾਂ ਕੀਤੀਆਂ, ਔਰਤਾਂ ਦੀ ਰੱਜ ਕੇ ਬੇਪਤੀ ਕੀਤੀ। ਗੁਰਾਂ ਦੇ ਨਾਂ ਤੇ ਵਸਦੇ ਪੰਜਾਬ ਦੀ ਧਰਤੀ ਤੇ ਵਾਪਰਿਆ ਇਹ ਦੁਖਾਂਤ ਮਨੁੱਖੀ ਸਭਿਅਤਾ ਦੇ ਇਤਿਹਾਸ ਵਿਚ ਵਾਪਰੀਆਂ ਸਭ ਤੋਂ ਘਿਨਾਉਣੀਆਂ ਘਟਨਾਵਾਂ ਵਿਚ ਗਿਣਿਆਂ ਜਾਂਦਾ ਹੈ। ਅਸਲ ਵਿਚ “ਬੁਰੇ ਦਾ ਭਲਾ ਕਰਿ” ਕਹਿਣ ਵਾਲੇ ਬਾਬਾ ਫ਼ਰੀਦ ਤੋਂ ਲੈ ਕੇ “ਬੈਰੀ ਮੀਤ ਸਮਾਨਿ” ਕਹਿਣ ਵਾਲੇ ਗੁਰੂ ਤੇਗ ਬਹਾਦਰ ਤੱਕ ਸਾਰੇ ਰਹਿਬਰ ਗੁਰੂ ਗ੍ਰੰਥ ਸਾਹਿਬ ਦੇ ਰੂਪ ‘ਚ ਇਕਜੁੱਟ ਹੋ ਕੇ ‘ਦੁਸ਼ਮਣੀ’ ਅਤੇ ‘ਬਦਲਾ’ ਦੇ ਤੱਤ ਨੂੰ ਸਾਡੇ ਸੱਭਿਆਚਾਰ ‘ਚੋਂ ਮੇਟਣਾ ਚਾਹੁੰਦੇ ਹਨ। ਇਸ ਲਈ ਉਹ ਸਾਰੇ ‘ਹਊਮੈ’ ਨੂੰ ਮਿਟਾਉਣ ਦੀ ਗੁਹਾਰ ਲਗਾ ਰਹੇ ਹਨ। ਪਰ ਅਸੀਂ ਉਹਨਾਂ ਨੂੰ ਹਰਗਿਜ਼ ਕਾਮਯਾਬ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਸਾਡੇ ਪੰਜਾਬੀ ਸੱਭਿਆਚਾਰ ਦੀ ਤਾਂ ਬੱਲੇ ਬੱਲੇ ਹੀ ਇਸ ‘ਦੁਸ਼ਮਣੀ’ ਅਤੇ ‘ਬਦਲਾ’ ਦੇ ਤੱਤ ਕਾਰਨ ਹੈ। ਇਹ ਗੱਲ ਵੱਖਰੀ ਹੈ ਕਿ ਗੁਰੂ ਨੂੰ ਘਚਾਨੀ ਦੇਣ ਲਈ ਸਾਨੂੰ ਆਪਣੀ ਵਿਅਕਤੀਗਤ ਅਤੇ ਜਮਾਤੀ ਹਊਮੈ ਦਾ ਨਾਂ ਬਦਲ ਕੇ ‘ਅਣਖ’ ਰੱਖਣਾ ਪੈਂਦਾ ਹੈ।ਸਾਡੀਆਂ ਹੋਰ ਵੀ ਕਈ ਚੀਜ਼ਾਂ ਹਨ ਜੋ ਗੁਰੂ ਨੂੰ ਬਿਲਕੁਲ ਪਸੰਦ ਨਹੀਂ, ਅਸੀਂ ਉਹਨਾਂ ਨੂੰ ਤਿਆਗਣ ਦੀ ਬਜਾਏ ਉਹਨਾਂ ਦਾ ਨਾਂ ਬਦਲੀ ਕਰ ਲੈਂਦੇ ਹਾਂ।
ਪੁਰਾਣੇ ਜ਼ਮਾਨੇ ਵਿਚ ਰਾਜ ਭਾਗ ਤੇ ਕਬਜ਼ੇ ਦਾ ਫੈਸਲਾ ਜੰਗਾਂ-ਯੁੱਧਾਂ ਵਿਚ ਹੋਣ ਵਾਲੀ ਹਾਰ ਜਿੱਤ ਨਾਲ ਹੁੰਦਾ ਸੀ।ਜੰਗਾਂ ਯੁੱਧਾਂ ਦੀ ਹਿੰਸਾ ਤੋਂ ਨਜਾਤ ਪਾਉਣ ਲਈ ਸੱਭਿਅਕ ਲੋਕਾਂ ਨੇ ਚੋਣਾਂ ਜਾਂ ਵੋਟਾਂ ਦੀ ਕਾਢ ਕੱਢੀ।ਪਰ ਸਾਡਾ ਆਪਣੇ ਪੁਰਾਣੇ ਸੱਭਿਆਚਾਰ ਨਾਲ ਪਿਆਰ ਦੇਖੋ। ਅਸੀਂ ਅਜੇ ਵੀ ਚੋਣਾਂ ਵਿਚ ਭਾਗ ਲੈਣ ਨੂੰ ਚੋਣ ਲੜਨਾ, ਚੁਣੇ ਜਾਣ ਨੂੰ ਚੋਣ ਜਿੱਤਣਾ ਅਤੇ ਨਾ ਚੁਣੇ ਜਾਣ ਨੂੰ ਚੋਣ ਹਾਰਨਾ ਆਖਦੇ ਹਾਂ। ਗੱਲ ਕੀ, ਸਾਡਾ ਲੜਾਈ, ਟਾਕਰੇ, ਹਿੰਸਾ ਤੋਂ ਬਿਨਾ ਜਿਵੇਂ ਗੁਜ਼ਾਰਾ ਨਹੀਂ ਹੈ। ਹਿੰਸਾ, ਲੜਾਈ, ਬਦਲੇ, ਹੈਂਕੜ, ਧੌਂਸ ਅਦਿ ਦੇ ਮਸਾਲੇ ਨਾਲ ਨੱਕੋ ਨੱਕ ਭਰੇ ਪੰਜਾਬੀ ਗੀਤ ਗਾਉਣ ਵਾਲੇ ਗਵੱਈਏ ਜਦ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਵਾਲੇ ਰਖਵਾਲੇ ਦੱਸਦੇ ਹਨ ਤਾਂ ਜਾਪਦਾ ਹੈ ਕਿ ਉਹ ਠੀਕ ਹੀ ਕਹਿ ਰਹੇ ਹਨ ਕਿਉਂਕਿ ਅਜਿਹਾ ਕਰਕੇ ਉਹ ਪੰਜਾਬੀ ਸੱਭਿਆਚਾਰ ਨੂੰ ਗੁਰੂ ਗਰੰਥ ਸਾਹਿਬ ਦੇ ਫਲਸਫੇ ਦੇ ਪ੍ਰਭਾਵ ਤੋਂ ਬਚਾ ਰਹੇ ਹਨ। ਸਿੱਖ ਇਤਿਹਾਸ ਦੀ ਮਹਿਮਾ ਗਾਉਣ ਦੇ ਨਾਂ ਹੇਠ ਸਾਡੇ ਢਾਡੀ, ਕਵੀਸ਼ਰ ਵੀ ਮੁੱਖ ਤੌਰ ਤੇ ਏਹੀ ਸੇਵਾ ਨਿਭਾ ਰਹੇ ਹਨ।
ਦੁਸ਼ਮਨ ਵਲੋਂ ਇਕ ਗੱਲ੍ਹ ਤੇ ਚਪੇੜ ਮਾਰੇ ਜਾਣ ਤੇ ਦੂਜੀ ਗੱਲ੍ਹ ਅੱਗੇ ਕਰਨ ਵਾਲੀ ਮਹਾਤਮਾ ਗਾਂਧੀ ਦੀ ਗੱਲ ਦਾ ਪੰਜਾਬੀਆਂ ਵਲੋਂ ਬੜਾ ਮਜ਼ਾਕ ਉਡਾਇਆ ਜਾਂਦਾ ਹੈ ਹਾਲਾਂ ਕਿ ਮਹਾਤਮਾ ਗਾਂਧੀ ਦੀ ਇਸ ਗੱਲ ਦੀ ਭਾਵਨਾ ਪੰਜਾਬੀ ਦੇ ਮੋਢੀ ਸ਼ਾਇਰ ਬਾਬਾ ਫਰੀਦ ਦੇ ਗੁਰੂ ਗਰੰਥ ਸਾਹਿਬ ਵਿਚ ਦਰਜ “ਤਿਨਾ ਨ ਮਾਰੇ ਘੁੰਮਿ” ਅਤੇ “ਬੁਰੇ ਦਾ ਭਲਾ ਕਰਿ” ਵਾਲੇ ਦੋਹਾਂ ਸਲੋਕਾਂ ਦੇ ਬੜੀ ਨੇੜੇ ਤੇੜੇ ਹੈ। ਜਦ ਮੈਂ ਫ਼ਰੀਦ ਜੀ ਦੇ ਇਹਨਾਂ ਸਲੋਕਾਂ ਦਾ ਧਿਆਨ ਧਰਦਾ ਹਾਂ ਤਾਂ ਮੈਨੂੰ 1999 ਵਿਚ ਉੜੀਸਾ ‘ਚ ਇਕ ਪਰਿਵਾਰ ਨਾਲ ਵਾਪਰੀ ਭਿਆਨਕ ਘਟਨਾ ਯਾਦ ਆ ਜਾਂਦੀ ਹੈ। ਆਸਟ੍ਰੇਲੀਆ ਦੇ ਇਸਾਈ ਮਿਸ਼ਨਰੀ ਡਾ. ਗਰ੍ਹੱਮ ਸਟੇਨਜ਼ 1965 ਤੋਂ ਉਡੀਸਾ ਦੇ ਕਬਾਇਲੀ ਇਲਾਕਿਆਂ ਦੇ ਗਰੀਬਾਂ ਖਾਸਕਰ ਕੋਹੜ ਦੇ ਮਰੀਜ਼ਾਂ ਲਈ ਕੰਮ ਕਰਦੇ ਸਨ। ਕਬਾਇਲੀ ਲੋਕ ਉਹਨਾਂ ਨੂੰ ਮਸੀਹੇ ਵਾਂਗ ਸਮਝਦੇ ਸਨ। ਉਹਨਾਂ ਦੀ ਨੇਕੀ ਕਰਕੇ ਕਈ ਲੋਕ ਇਸਾਈਅਤ ਵੱਲ ਵੀ ਆਕਰਸ਼ਤ ਹੋਏ ਹੋਣਗੇ। ਇਸ ਗੱਲ ਤੋਂ ਖਫ਼ਾ ਹੋ ਕੇ ਇਕ ਮਜ਼ਹਬੀ ਸੰਗਠਨ ਦੇ ਕਾਰਕੁੰਨਾ ਨੇ ਇਕ ਰਾਤ ਉਹਨਾਂ ਨੂੰ ਉਹਨਾਂ ਦੇ 9 ਸਾਲ ਅਤੇ 6 ਸਾਲ ਦੇ ਪੁੱਤਰਾਂ ਸਮੇਤ ਉਸ ਸਮੇਂ ਜਿੰਦਾ ਜਲ਼ਾ ਦਿੱਤਾ ਜਦ ਉਹ ਤਿੰਨੋਂ ਆਪਣੀ ਗੱਡੀ ਵਿਚ ਸੁੱਤੇ ਪਏ ਸਨ। ਆਪਣੇ ਪਤੀ ਅਤੇ ਮਾਸੂਮ ਬੱਚਿਆ ਦੇ ਇਸ ਬੇਰਹਿਮ ਕਤਲ ਮਗਰੋਂ ਸ਼੍ਰੀਮਤੀ ਗਲੈਡੀ ਸਟੇਨਜ਼ ਨੇ ਆਪਣੇ ਅਦਾਲਤੀ ਬਿਆਨ ‘ਚ ਕਿਹਾ:
“ਡਾ. ਗਰ੍ਹੱਮ ਦੁਆਰਾ ਆਰੰਭੇ ਕਾਰਜ ਨੂੰ ਅੱਗੇ ਤੋਰਨ ਲਈ ਅਤੇ ਮੈਨੂੰ ਨੇਕੀ ਦਾ ਰਸਤਾ ਦਿਖਾਉਣ ਲਈ ਪ੍ਰਮਾਤਮਾ ਹਮੇਸ਼ਾ ਮੇਰੇ ਅੰਗ ਸੰਗ ਹੈ। ਮੈਨੂੰ ਆਪਣੇ ਪਤੀ ਅਤੇ ਬੱਚਿਆਂ ਦੇ ਏਨੀ ਬੇਰਹਿਮੀ ਨਾਲ ਮਾਰੇ ਜਾਣ ਤੇ ਕਈ ਵਾਰ ਹੈਰਾਨੀ ਤਾਂ ਹੁੰਦੀ ਹੈ ਪਰ ਮੇਰੇ ਦਿਲ’ਚ ਇਹ ਬਿਲਕੁਲ ਨਹੀਂ ਆਉਂਦਾ ਕਿ ਜਿੰਮੇਵਾਰ ਵਿਅਕਤੀਆਂ ਨੂੰ ਕੋਈ ਸਜ਼ਾ ਦਿੱਤੀ ਜਾਵੇ। ਮੈਨੂੰ ਆਸ ਹੈ ਕਿ ਉਹਨਾਂ ਦੇ ਮਨਾਂ ‘ਚ ਜ਼ਰੂਰ ਆਪਣੇ ਕੀਤੇ ਲਈ ਪਛਤਾਵਾ ਹੋਵੇਗਾ ਅਤੇ ਉਹ ਆਪਣੇ ਆਪ ਨੂੰ ਸੁਧਾਰ ਲੈਣਗੇ।”
ਸ਼੍ਰੀਮਤੀ ਗਲੈਡੀ ਨੇ ਆਪਣੇ ਪਤੀ ਡਾ. ਗਰ੍ਹੱਮ ਸਟੇਨਜ਼ ਤੋਂ ਮਗਰੋਂ ਉਸ ਦੇ ਮਿਸ਼ਨਰੀ ਕਾਰਜਾਂ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ, ਕੋਈ ਢਿੱਲ ਨਹੀਂ ਆਉਣ ਦਿੱਤੀ। ਕਬਾਇਲੀ ਖੇਤਰ ਵਿਚ ਕੋਹੜ ਦੇ ਰੋਗੀਆਂ ਦੀ ਭਲਾਈ ਲਈ ਕੀਤੇ ਕਾਰਜਾਂ ਲਈ ਉਸ ਨੂੰ 2005 ਵਿਚ ਪਦਮ ਸ਼੍ਰੀ ਐਵਾਰਡ ਦਿੱਤਾ ਗਿਆ। ਇਸ ਉਦਾਹਰਨ ਦਾ ਇਹ ਮਤਲਬ ਨਹੀਂ ਕਿ ਇਸਾਈਆਂ ਨੇ ਕਦੀ ਮਨੁੱਖਤਾ ਵਿਰੋਧੀ ਕੰਮ ਨਹੀਂ ਕੀਤੇ ਜਾਂ ਇਸਾਈਅਤ ਕਰਕੇ ਮਨੁੱਖਤਾ ਦਾ ਖੂਨ ਨਹੀਂ ਡੁਲ੍ਹਿਆ ਜਾਂ ਸਾਰੇ ਇਸਾਈ ਡਾ. ਗਰ੍ਹੱਮ ਜਾਂ ਗਲੈਡੀ ਸਟੇਨਜ਼ ਵਰਗੇ ਨੇਕ ਹਨ। ਅਸੀਂ ਜਾਣਦੇ ਹਾਂ ਕਿ ਸਿੱਖਾਂ ਤੇ ਸਟੇਨਜ਼ ਪਰਿਵਾਰ ਨਾਲੋਂ ਵੀ ਵੱਡੇ ਅਤੇ ਅਣਗਿਣਤ ਕਹਿਰ ਵਾਪਰੇ ਹਨ, ਅਸਹਿ ਅਤੇ ਅਕਹਿ ਕਸ਼ਟ ਸਹਾਰੇ ਹਨ ਪਰ ਗੁਰੂ ਸਾਹਿਬਾਨਾਂ ਤੋਂ ਮਗਰਲੇ ਸਿੱਖ ਇਤਿਹਾਸ ਵਿਚ ਕਿਸੇ ਵੀ ਦੁਖਦਾਈ ਘਟਨਾ ਮਗਰੋਂ ਕਦੀ ਇਹੋ ਜਿਹਾ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਜਿਸ ਤਰ੍ਹਾਂ ਦਾ ਅਸੀਂ ਸ਼੍ਰੀਮਤੀ ਗਲੈਡੀ ਦੇ ਲਫ਼ਜ਼ਾਂ ਵਿਚ ਉਪਰ ਪੜ੍ਹਿਆ ਹੈ। ਇਸ ਗੱਲ ਨੂੰ ਇਥੇ ਸਮੇਟਦਿਆਂ ਫ਼ਰੀਦ ਜੀ ਦਾ ਇਕ ਸਲੋਕ ਸਾਂਝਾ ਕਰਕੇ ਅੱਗੇ ਤੁਰਦੇ ਹਾਂ:
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ॥ (1382, ਫਰੀਦ ਜੀ)
ਅਸੀਂ ਬਾਬਾ ਫ਼ਰੀਦ ਦੇ ਦੂਰ ਦਰਾਜ਼ ਦੇ ਭਰਮਣ ਦੀ ਗੱਲ ਕਰ ਰਹੇ ਸੀ। ਵੱਖ ਵੱਖ ਥਾਵਾਂ ਦੀ ਲੰਮੀ ਯਾਤਰਾ ਤੋਂ ਪਰਤ ਕੇ ਜਦ ਦਿੱਲੀ ਮੁਰਸ਼ਦ ਸਨਮੁਖ ਹਾਜ਼ਰ ਹੋਏ ਤਾਂ ਖੁਆਜਾ ਬਖ਼ਤਿਆਰ ਕਾਕੀ ਨੇ ਉਹਨਾਂ ਨੂੰ ਹਾਂਸੀ ਨਗਰ ਵਿਖੇ ਡੇਰਾ ਕਰਨ ਦੀ ਹਦਾਇਤ ਕੀਤੀ। ਇਥੇ 20-22 ਸਾਲ ਰਹਿੰਦਿਆਂ ਉਹਨਾਂ ਲੋਕਾਈ ਨਾਲ ਆਪਣੇ ਵਿਚਾਰਾਂ ਅਤੇ ਅਨੁਭਵਾਂ ਦੀ ਸਾਂਝ ਕੀਤੀ। ਬਹੁਤੀ ਬਾਣੀ ਦੀ ਰਚਨਾ ਵੀ ਹਾਂਸੀ ਰਹਿੰਦਿਆਂ ਕੀਤੀ। ਇਥੇ ਹੀ ਉਹਨਾਂ ਦੀ ਪਹਿਲੀ ਸ਼ਾਦੀ ਹੋਈ। ਉਹਨਾਂ ਦਾ ਗ੍ਰਹਿਸਤ ਜੀਵਨ ਬਹੁਤ ਰਸੀਲਾ, ਇਕਸੁਰਤਾ ਅਤੇ ਸਕੂਨ ਭਰਿਆ ਸੀ। ਉਹਨਾਂ ਔਰਤ ਦੇ ਤਨ ਅਤੇ ਮਨ ਦੀਆਂ ਲੋੜਾਂ, ਉਮੰਗਾਂ, ਖਹਿਸ਼ਾਂ, ਪ੍ਰਗਟਾਵੇ ਅਤੇ ਉਹਨਾਂ ਦੇ ਪ੍ਰਸਪਰ ਸਬੰਧਾਂ ਦੇ ਹਵਾਲੇ ਨਾਲ ਬਹੁਤ ਹੀ ਦਿਲ ਟੁੰਬਵੇਂ ਕਲਾਮ ਦੀ ਸਿਰਜਨਾ ਕੀਤੀ। ਉਹ ਜਾਣਦੇ ਸਨ ਕਿ ਪੜ੍ਹਨਹਾਰ ਦੇ ਦਿਲ ਨੂੰ ਟੁੰਬਣ ਦੀ ਕਲਾ ਬਗੈਰ ਆਪਣੇ ਵਿਚਾਰ ਜਾਂ ਸੰਦੇਸ਼ ਨੂੰ ਟਿਕਾਣੇ ਸਿਰ ਨਹੀਂ ਪਹੁੰਚਾਇਆ ਜਾ ਸਕਦਾ:
ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ॥
ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥
ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ॥
ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ॥(488, ਫਰੀਦ ਜੀ)
ਕਾਲੀ ਕੋਇਲ ਤੂ ਕਿਤ ਗੁਨ ਕਾਲੀ॥
ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ॥ (794, ਫਰੀਦ ਜੀ)
ਇਕ ਆਪੀਨੈ ਪਤਲੀ ਸਹ ਕੇਰੇ ਬੋਲਾ॥ ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ॥
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥ (794, ਫਰੀਦ ਜੀ)
ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ॥ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ॥(1377, ਫਰੀਦ ਜੀ)
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ॥ (1379, ਫਰੀਦ ਜੀ)
ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ॥
ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ॥ (1381, ਫਰੀਦ ਜੀ)
ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ॥ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨ ਹੋਰ॥ (1384, ਫਰੀਦ ਜੀ)
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ (1384, ਫਰੀਦ ਜੀ)
ਅਸੀਂ ਦੇਖਦੇ ਹਾਂ ਕਿ ਗੁਰਬਾਣੀ ਵਿਚ ਆਤਮਾ ਦੇ ਪ੍ਰਮਾਤਮਾ ਪ੍ਰਤੀ ਲਗਾਓ ਨੂੰ ਪ੍ਰੇਮੀ ਪ੍ਰੇਮਿਕਾ ਦੇ ਪਿਆਰ ਅਤੇ ਆਤਮਾ ਪ੍ਰਮਾਤਮਾ ਦੇ ਮਿਲਾਪ ਨੂੰ ਪਤੀ ਪਤਨੀ ਦੇ ਮਿਲਾਪ ਦੇ ਹਵਾਲੇ ਨਾਲ ਚਿਤਰਨ ਦੀ ਰਵਾਇਤ ਫ਼ਰੀਦ ਸਾਹਿਬ ਤੋਂ ਚਲੀ ਆਉਂਦੀ ਹੈ। ਫ਼ਰਕ ਇਹ ਹੈ ਕਿ ਫ਼ਰੀਦ ਸਾਹਿਬ ਪ੍ਰਮਾਤਮਾ ਜਾਂ ਪ੍ਰੇਮੀ ਪਤੀ ਦੇ ਮਿਲਾਪ ਲਈ ਆਤਮਾ ਅਤੇ ਔਰਤ ਨੂੰ ਵਾਰ ਵਾਰ ਉਚੇਚੇ ਯਤਨ ਕਰਨ ਦੀ ਤਾਕੀਦ ਕਰਦੇ ਹਨ, ਢੁੱਕਵੀਂ ਯੋਗਤਾ ਅਤੇ ਗੁਣ ਪੈਦਾ ਕਰਨ ਲਈ ਮਿਹਨਤ ਦੀ ਮੰਗ ਕਰਦੇ ਹਨ:
ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ॥ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ॥(1379, ਫਰੀਦ ਜੀ)
ਪਰ ਗੁਰੂ ਨਾਨਕ ਤੱਤਪਰਤਾ ਅਤੇ ਉਚੇਚ ਦੀ ਬਜਾਏ ਸਹਿਜ ਮਿਲਾਪ ਦੀ ਗੱਲ ਕਰਦੇ ਹਨ ਕਿਂਉਕਿ ਜਿਥੇ ਫ਼ਰੀਦ ਜੀ ਰੱਬ ਦੀ ਹਸਤੀ ਨੂੰ ਜੀਵਾਂ ਤੋਂ ਅਲਹਿਦਾ ਤਸਲੀਮ ਕਰਦੇ ਹਨ ਉਥੇ ਗੁਰੂ ਨਾਨਕ ਰੱਬ ਨੂੰ ਸਾਰੇ ਜੀਵਾਂ ਵਿਚ ਰਸਿਆ ਵਸਿਆ ਮੰਨਦੇ ਹਨ:
ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ॥ ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ॥ (1379, ਮ; 1)
ਦੋ ਹੋਰ ਉਦਾਹਨਾਂ ਹਨ ਜਿਹਨਾਂ ਵਿਚ ਫ਼ਰੀਦ ਜੀ ਰਾਤ ਨੂੰ ਪਤੀ ਪਤਨੀ ਦੇ ਸਰੀਰਕ ਮਿਲਾਪ ਦੇ ਸੂਖ਼ਮ ਹਵਾਲੇ ਨਾਲ ਸਮਝਾਉਂਦੇ ਹਨ ਕਿ ਮਿਲਾਪ ਦੀਆਂ ਘੜੀਆਂ ਵੇਲੇ ਸੁਚੇਤ ਜਾਂ ਜਾਗਦੇ ਹੋਣ ਨਾਲ ਹੀ ਪ੍ਰੇਮ ਮਿਲਾਪ ਦੀ ਦਾਤ ਹਾਸਲ ਹੋ ਸਕਦੀ ਹੈ।
ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ॥
ਜਿੰਨਾ ਨੈਣ ਨਂੀਦ੍ਰਾਵਲੇ ਤਿੰਨਾ ਮਿਲਣੁ ਕੁਆਉ ॥ (1382, ਫਰੀਦ ਜੀ)
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ॥
ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ॥ (1384, ਫਰੀਦ ਜੀ)
ਪਰ ਗੁਰੂ ਨਾਨਕ ਜੀ ਆਖਦੇ ਹਨ ਕਿ ਜੇ ਆਪਸ ਵਿਚ ਸਬੰਧ ਠੀਕ ਨਹੀਂ ਤਾਂ ਜਾਗਦਿਆਂ ਵੀ ਮਿਲਾਪ ਨਸੀਬ ਨਹੀਂ ਹੁੰਦਾ ਪਰ ਜੇ ਰਿਸ਼ਤਾ ਪਿਆਰ ਭਰਿਆ ਹੈ ਤਾਂ ਸੁੱਤਿਆਂ ਨੂੰ ਵੀ ਜਗਾ ਲਿਆ ਜਾਂਦਾ ਹੈ:
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥
ਇਕਿ ਜਾਗੰਦੇ ਨਾ ਲਹਨਿ ਇਕਨਾ ਸੁਤਿਆ ਦੇਇ ਉਠਾਲਿ ॥ (1384, ਮ; 1)
ਇਹ ਸੰਵਾਦ ਅੱਗੇ ਚਲਦਾ ਹੈ।ਫ਼ਰੀਦ ਜੀ ਆਖਦੇ ਹਨ ਕਿ ਰੱਬ ਤੱਕ ਪਹੰਚਣ ਅਤੇ ਮਿਲਣ ਦਾ ਰਸਤਾ ਬਹੁਤ ਲੰਮੇਰਾ ਅਤੇ ਕਠਿੱਨ ਹੈ। ਇਸ ਤੇ ਤੁਰਦਿਆਂ ਸਰੀਰ ਤੰਦੂਰ ਵਾਂਗ ਤਪਣ ਲਗਦਾ ਹੈ, ਜਿਸ ਅੰਦਰ ਹੱਡੀਆਂ ਬਾਲਣ ਵਾਂਗ ਬਲਣ ਲੱਗਦੀਆਂ ਹਨ, ਪੈਰ ਏਨੇ ਥੱਕ ਜਾਂਦੇ ਹਨ ਕਿ ਸਿਰ ਭਾਰ ਤੁਰਨ ਦੀ ਨੌਬਤ ਆ ਜਾਂਦੀ ਹੈ:
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ॥
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ॥ (1384, ਫਰੀਦ ਜੀ)
ਪਰ ਗੁਰੂ ਨਾਨਕ ਦੀ ਟਿੱਪਣੀ ਹੈ ਕਿ ਸਰੀਰ ਨੂੰ ਏਨਾ ਕਸ਼ਟ ਦੇਣ ਦੀ ਲੋੜ ਹੀ ਨਹੀਂ, ਜਦ ਰੱਬ ਬੰਦੇ ਦੇ ਅੰਦਰ ਹੈ, ਬੰਦੇ ਦੇ ਹਰ ਸਮੇਂ ਨਾਲ ਹੈ, ਫਿਰ ਤੁਰ ਤੁਰ ਕੇ ਪੈਰਾਂ ਤੇ ਸਿਰ ਦਾ ਕਿਉਂ ਨਾਸ ਮਾਰਨਾ ਹੈ:
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ॥
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥
ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ॥
ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ॥ (1384, ਮ; 1)
ਜਦੋਂ ਨੈਤਿਕਤਾ ਦਾ ਜਾਂ ਮਨੁੱਖ ਹੋਣ ਦੇ ਨਾਤੇ ਆਪਣੇ ਫ਼ਰਜ਼ਾਂ ਦੀ ਪੂਰਤੀ ਦਾ ਉਪਦੇਸ਼ ਦਿੱਤਾ ਗਿਆ ਤਾਂ ਫ਼ਰੀਦ ਜੀ ਇਹ ਗੱਲ ਰੱਬ ਦਾ ਭੈਅ ਦੇ ਕੇ ਕਰਦੇ ਹਨ:
ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ॥
ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥ (1379, ਫਰੀਦ ਜੀ)
ਪਰ ਗੁਰੂ ਨਾਨਕ ਆਪਣੀ ਹਸਤੀ ਦੇ ਮਹੱਤਵ ਨੂੰ ਸਫਲ ਕਰਨ ਲਈ ਆਪਣੇ ਅੰਦਰੋਂ ਪ੍ਰੇਰਨਾ ਪੈਦਾ ਕਰਨ ਲਈ ਆਖਦੇ ਹਨ, ਆਪਾ ਚੀਨਣ ਦੀ ਗੱਲ ਕਰਦੇ ਹਨ:
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ (156, ਮ; 1)
ਗੁਰੂ ਅਮਰਦਾਸ ਵੀ ਫ਼ਰੀਦ ਜੀ ਨਾਲ ਸੰਵਾਦ ਬਣਾਉਂਦੇ ਹਨ, ਜਦ ਫ਼ਰੀਦ ਜੀ ਆਖਦੇ ਹਨ ਕਿ ਮੈਂ ਆਪਣੇ ਕਪੜੇ ਪਾੜ ਕੇ ਲੀਰਾਂ ਕਰ ਲਏ ਹਨ ਅਤੇ ਸਿਰਫ ਇਕ ਕੰਬਲੀ ਉੱਤੇ ਲਈ ਹੈ। ਅਜਿਹਾ ਫਕੀਰੀ ਪਹਿਰਾਵਾ ਕਰਨ ਨਾਲ ਹੀ ਰੱਬ ਨਾਲ ਮਿਲਾਪ ਹੁੰਦਾ ਹੈ:
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥
ਜਿਨੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥ (1383, ਫਰੀਦ ਜੀ)
ਗੁਰੂ ਅਮਰਦਾਸ ਜੀ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ। ਉਹਨਾਂ ਦਾ ਵਿਚਾਰ ਹੈ ਕਿ ਰੱਬ ਦੇ ਮਿਲਾਪ ਲਈ ਫਕੀਰੀ ਵੇਸ ਧਾਰਨ ਕਰਕੇ ਬਾਹਰ ਭਟਕਣ ਦੀ ਲੋੜ ਨਹੀਂ, ਘਰ ਬੈਠਿਆਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ:
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ॥ (1383, ਮ; 3)
ਗੱਲ ਅੱਗੇ ਤੋਰੀਏ।ਖੁਆਜਾ ਬਖ਼ਤਿਆਰ ਕਾਕੀ ਦਾ ਅੰਤਮ ਸਮਾਂ ਨੇੜੇ ਆਉਣ ਤੇ ਦਿੱਲੀ ਵਿਖੇ ਉਹਨਾਂ ਦੇ ਕਈ ਪੈਰੋਕਾਰ ਚਿਸਤੀਆ ਫਿਰਕੇ ਦੇ ਮੁਖੀ ਹੋਣਾ ਲੋਚਦੇ ਸਨ। ਬਾਬਾ ਫ਼ਰੀਦ ਨੂੰ ਮਜ਼ਹਬੀ ਪੇਸ਼ਵਾ ਹੋਣ ਦੀ ਕੋਈ ਲਾਲਸਾ ਨਹੀਂ ਸੀ।ਪਰ ਖੁਆਜਾ ਸਾਹਿਬ ਨੇ ਉਹਨਾਂ ਨੂੰ ਹਾਂਸੀ ਤੋਂ ਦਿੱਲੀ ਬੁਲਾ ਕੇ ਆਪਣਾ ਉਤਰਾ ਅਧਿਕਾਰੀ ਥਾਪ ਦਿੱਤਾ। ਫ਼ਰੀਦ ਜੀ ਨੇ ਇਸ ਨੂੰ ਰੁਤਬੇ ਵਾਂਗ ਧਾਰਨ ਨਹੀਂ ਕੀਤਾ, ਸਿਰਫ ਆਪਣੇ ਮੁਰਸ਼ਦ ਦਾ ਹੁਕਮ ਜਾਣ ਕੇ ਇਸ ਦਾ ਪਾਲਣ ਕੀਤਾ:
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥ ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥ (488, ਫਰੀਦ ਜੀ)
ਪਰ ਨਿੱਕੇ ਪਿੰਡ ‘ਚ ਜੰਮੇ ਪਲ਼ੇ, ਦੂਰ ਦੂਰ ਤੱਕ ਸੁਤੰਤਰ ਵਿਚਰਨ ਵਾਲੇ ਅਲਬੇਲੇ ਸੁਭਾਅ ਵਾਲੇ ਸ਼ਾਇਰ ਬਾਬਾ ਫਰੀਦ ਨੂੰ ਦਿੱਲੀ ਰਾਸ ਨਹੀਂ ਆਈ। ਉਹਨਾਂ ਦਾ ਲੋਕਾਂ ਨੂੰ ਖੁੱਲ੍ਹੇ ਡੁੱਲ੍ਹੇ ਮਾਹੌਲ ਵਿਚ ਮਿਲਣਾ ਗਿਲਣਾ ਬੰਦ ਹੋ ਗਿਆ। ਇਸ ਤਰ੍ਹਾਂ ਦੀ ਜਿੰਮੇਵਾਰੀ ਨਾਲ ਜੁੜੀਆਂ ਦੁਸ਼ਵਾਰੀਆਂ ਤੋਂ ਉਹ ਹੁਣ ਤਕ ਅਣਭਿੱਜ ਸਨ। ਉਹਨਾਂ ਆਪਣੇ ਆਪ ਨੂੰ ਕਈ ਸਾਜ਼ਿਸ਼ਾਂ ਅਤੇ ਅਣਸੁਖਾਵੀਆਂ ਹਾਲਤਾਂ ਵਿਚ ਘਿਰਿਆ ਮਹਿਸੂਸ ਕੀਤਾ। ਆਪਣੇ ਕਈ ਸੁਨੇਹੀਆਂ ਦੇ ਪਿਆਰ ਨੂੰ ਈਰਖਾ ‘ਚ ਵਟਦੇ ਦੇਖਿਆ। ਆਸ ਪਾਸ ਦੇ ਸਾਰੇ ਵਰਤਾਰੇ ਨੂੰ ਦੇਖ ਕੇ ਉਹ ਬੜੇ ਉਦਾਸ ਅਤੇ ਦੁਖੀ ਹੋਏ:
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ॥
ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ॥ (1378, ਫਰੀਦ ਜੀ )
ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥ (1379, ਫਰੀਦ ਜੀ )
ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥
ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥ (1384, ਫਰੀਦ ਜੀ )
ਫ਼ਰੀਦ ਜੀ ਜਿਥੇ ਹੋਣਾ ਚਾਹੁੰਦੇ ਸਨ ਉਥੇ ਨਹੀਂ ਸਨ, ਜਿਹੋ ਜਿਹੇ ਹੋਣਾ ਚਾਹੁੰਦੇ ਸਨ ਹੁਣ ਉਹੋ ਜਿਹੇ ਹੋ ਨਹੀਂ ਪਾ ਰਹੇ ਸਨ। ਪਰ ਉਹਨਾਂ ਦਿੱਲੀ ‘ਚ ਵਸਦਿਆਂ ਵੀ ਦਿੱਲੀ ਨੂੰ ਆਪਣੇ ਅੰਦਰ ਵਸਣ ਨਾ ਦਿੱਤਾ।ਜਦ ਜਾਨ ਪੂਰੀ ਤਰ੍ਹਾਂ ਬਿਰਓਂ ਦੇ ਮੂੰਹ ਆ ਗਈ ਤਾਂ ਉਹਨਾਂ ਦਿੱਲੀ ਛੱਡ ਦਿੱਤੀ ਅਤੇ ਸਤਲੁਜ ਕੰਢੇ ਅਜੋਧਨ ਨਗਰ ਆ ਗਏ। ਬਾਅਦ ਵਿਚ ਅਕਬਰ ਨੇ ਆਪਣੇ ਰਾਜ ਸਮੇਂ ਫ਼ਰੀਦ ਜੀ ਦੇ ਆਦਰ ਵਿਚ ਇਸ ਦਾ ਨਾਂ ਪਾਕ ਪਤਨ ਰੱਖਿਆ। ਫ਼ਰੀਦ ਜੀ ਦੀ ਆਮਦ ਨਾਲ ਅਜੋਧਨ ਗਿਆਨ, ਚਿੰਤਨ ਅਤੇ ਸ਼ਾਇਰੀ ਦਾ ਵੱਡਾ ਕੇਂਦਰ ਬਣ ਗਿਆ। ਫ਼ਰੀਦ ਜੀ ਦੁਆਲੇ ਉਹਨਾਂ ਦੇ ਪ੍ਰਸੰਸਕਾਂ, ਸ਼ਰਧਾਲੂਆਂ, ਦਾਨਿਸ਼ਵਰਾਂ ਅਤੇ ਦਰਵੇਸ਼ਾਂ ਦੀਆਂ ਭੀੜਾਂ ਜੁੜਨ ਲੱਗੀਆਂ। ਇਸ ਗੱਲ ਦੀ ਸ਼ਹਿਰ ਦੇ ਕਾਜੀ ਅਤੇ ਸੂਬੇਦਾਰ ਨੂੰ ਬੜੀ ਤਕਲੀਫ ਰਹਿਣ ਲੱਗੀ, ਉਹਨਾਂ ਪ੍ਰਤੀ ਦੁਸ਼ਮਣੀ ਦਾ ਭਾਵ ਰੱਖਣ ਲੱਗੇ। ਫ਼ਰੀਦ ਜੀ ਦੇ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਤੰਗੀਆਂ ਦੇਣ ਲੱਗੇ। ਬਾਦਸ਼ਾਹ ਕੋਲ ਉਹਨਾਂ ਦੀਆਂ ਸ਼ਕਾਇਤਾਂ ਅਤੇ ਚੁਗਲੀਆਂ ਵੀ ਕੀਤੀਆਂ। ਪਰ ਬਾਬਾ ਜੀ ਨੇ ਉਹਨਾਂ ਦੀ ਈਨ ਨਹੀਂ ਮੰਨੀ।
ਫ਼ਰੀਦ ਜੀ ਨੇ ਅਮੀਰੀ ਗਰੀਬੀ ਦੇ ਫਰਕ ਨੂੰ ਮੇਟਣ ਲਈ ਭਾਵੇਂ ਕੋਈ ਮੁਹਿੰਮ ਨਹੀਂ ਚਲਾਈ ਪਰ ਇਹ ਫਰਕ ਆਪ ਨੂੰ ਬਹੁਤ ਬੇਚੈਨ ਕਰਦਾ ਰਿਹਾ। ਉਹਨਾਂ ਦੀ ਇਹ ਬੇਚੈਨੀ ਰੱਜ ਨਾਲੋਂ ਵੱਧ ਹਾਸਲ ਕਰਨ ਵਾਲਿਆਂ ਨੂੰ ਰੱਬ ਦਾ ਭੈਅ ਦਿੰਦੀ:
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ॥
ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ॥ (1380, ਫਰੀਦ ਜੀ)
ਫ਼ਰੀਦ ਜੀ ਦੀ ਇਕ ਪੀਰ ਵਜੋਂ ਅਤੇ ਇਕ ਫਿਰਕੇ ਦੇ ਮੁਖੀ ਵਜੋਂ ਏਨੀ ਮਹਿਮਾ ਅਤੇ ਮਾਨਤਾ ਸੀ ਕਿ ਉਹ ਚਾਹੁੰਦੇ ਤਾਂ ਬਹੁਤ ਸੁੱਖਾਂ ਸਹੂਲਤਾਂ ਵਾਲਾ ਜੀਵਨ ਬਸਰ ਕਰ ਸਕਦੇ ਸਨ, ਆਪਣੇ ਪਰਿਵਾਰ ਨੂੰ ਮੌਜਾਂ ਕਰਾ ਸਕਦੇ ਸਨ ਪਰ ਉਹਨਾਂ ਗਰੀਬ ਤੋਂ ਗਰੀਬ ਬੰਦੇ ਵਰਗਾ ਜੀਵਨ ਜੀਵਿਆ, ਅਮੀਰਾਂ ਦੀ ਅਮੀਰੀ ਅਤੇ ਨਖ਼ਰੇ ਵਾਲੇ ਜੀਵਨ ਪ੍ਰਤੀ ਆਪਣੀ ਨਾਪਸੰਦੀ ਜ਼ਾਹਿਰ ਕੀਤੀ:
ਫਰੀਦਾ ਜਿਨ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ॥
ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ॥ (1378, ਫਰੀਦ ਜੀ)
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ॥
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥ (1380, ਫਰੀਦ ਜੀ)
ਪਰ ਉਹਨਾਂ ਦਾ ਪਰਿਵਾਰ ਉਹਨਾਂ ਦੇ ਰਵੱਈਏ ਤੋਂ ਖੁਸ਼ ਨਹੀਂ ਸੀ। ਉਹਨਾਂ ਦੀ ਏਨੀ ਮਾਨਤਾ ਦੇ ਬਾਵਜੂਦ ਪਰਿਵਾਰ ਨੂੰ ਕੋਈ ਸੁੱਖ ਸਹੂਲਤ ਨਹੀਂ ਸੀ। ਪਰਿਵਾਰ ਦੇ ਸਾਰੇ ਜੀਆਂ ਨੂੰ ਆਪਣੀ ਰੋਟੀ ਦਾ ਤੋਰਾ ਆਪ ਤੋਰਨਾ ਪੈਂਦਾ ਸੀ।ਫ਼ਰੀਦ ਜੀ ਕਿਸੇ ਤੋਂ ਕੋਈ ਭੇਟਾ, ਤੋਹਫਾ ਜਾਂ ਰਿਆਇਤ ਸਵੀਕਾਰ ਨਹੀਂ ਸਨ ਕਰਦੇ। ਇਕ ਵਾਰ ਬਾਦਸ਼ਾਹ ਮੁਹੰਮਦ ਤੁਗਲਕ ਨੇ ਇਕ ਫੌਜੀ ਟੁਕੜੀ ਫ਼ਰੀਦ ਜੀ ਵਾਸਤੇ ਕੁਝ ਨਕਦੀ ਅਤੇ ਅਜੋਧਨ ਦੇ ਆਸ ਪਾਸ ਦੇ 8-10 ਪਿੰਡਾਂ ਦੀ ਜਾਗੀਰ ਦਾ ਨਜ਼ਰਾਨਾ ਦੇ ਕੇ ਭੇਜੀ। ਇਹਨਾਂ ਪਿੰਡਾਂ ਦੇ ਮਾਲੀਏ ਨਾਲ ਉਹਨਾਂ ਦੀ ਦਰਗਾਹ/ਡੇਰੇ ਦੀਆਂ ਲੋੜਾਂ ਸੁਖਾਲ਼ੀਆਂ ਪੂਰੀਆਂ ਹੋ ਸਕਦੀਆਂ ਸਨ। ਫ਼ਰੀਦ ਜੀ ਨੂੰ ਨਜ਼ਰਾਨਾ ਲੈ ਕੇ ਆਏ ਫੌਜੀਆਂ ਦੀ ਆਮਦ ਬਾਬਤ ਦੱਸਿਆ ਗਿਆ ਤਾਂ ਉਹਨਾਂ ਅੰਦਰੋਂ ਹੀ ਕਹਿ ਦਿੱਤਾ ਕਿ ਜੋ ਨਕਦੀ ਹੈ ਬਾਹਰ ਦਰਵੇਸ਼ਾਂ ਨੂੰ ਲੋੜ ਅਨੁਸਾਰ ਵੰਡ ਦਿੱਤੀ ਜਾਵੇ, ਜਾਗੀਰ ਤਾਂ ਉੱਕਾ ਕੋਈ ਨਹੀਂ ਲੈਣੀ। ਨਿਰਾਸ਼ ਹੋਏ ਫੌਜੀਆਂ ਨੇ ਕਿਹਾ, ਚਲੋ ਸਾਨੂੰ ਬਾਬਾ ਜੀ ਦੇ ਦੀਦਾਰ ਹੀ ਕਰਾ ਦਿਓ, ਪਰ ਫ਼ਰੀਦ ਜੀ ਨੇ ਦਰਸ਼ਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਫੌਜੀਆਂ ਦੇ ਬਹੁਤਾ ਵੈਰਾਗ ਕਰਨ ਤੇ ਫ਼ਰੀਦ ਜੀ ਦੇ ਇਕ ਪੁਰਾਣੇ ਕੁੜਤੇ ਦੀ ਬਾਂਹ ਬਾਹਰ ਕੰਧ ਨਾਲ ਲਟਕਾ ਦਿੱਤੀ ਗਈ, ਜਿਸ ਨੂੰ ਸ਼ਰਧਾਲੂ ਦੇਖ ਜਾਂ ਛੂਹ ਸਕਦੇ ਸਨ। ਸ਼ਾਮ ਤੱਕ ਲੋਕਾਂ ਨੇ ਇਸ ਨਾਲ ਹੱਥ ਘਸਾ ਕੇ ਇਸ ਦਾ ਧਾਗਾ ਧਾਗਾ ਕਰ ਦਿੱਤਾ। ਇਕ ਫੌਜੀ ਕਿਸੇ ਤਰੀਕੇ ਅੰਦਰ ਫ਼ਰੀਦ ਜੀ ਤੱਕ ਪਹੰਚਣ ‘ਚ ਕਾਮਯਾਬ ਜੋ ਗਿਆ। ਸਲਾਮ ਅਰਜ਼ ਤੋਂ ਬਾਅਦ ਉਸ ਬੜੀ ਆਧੀਨਗੀ ਨਾਲ ਕਿਹਾ, “ਬਾਬਾ ਜੀ, ਇਹ ਗੱਲਾਂ ਠੀਕ ਨਹੀਂ।” ਫ਼ਰੀਦ ਜੀ ਨੇ ਉਸ ਨੂੰ ਘੁੱਟ ਕੇ ਜੱਫੀ ਪਾਈ ਅਤੇ ਹੱਸ ਕੇ ਕਹਿਣ ਲੱਗੇ, “ਇਹ ਪਾਬੰਦੀ ਤੇਰੇ ਲਈ ਨਹੀਂ ਸੀ। ਤੂੰ ਮਿਲਣਾ ਸੀ, ਇਸ ਲਈ ਜਿਵੇਂ ਕਿਵੇਂ ਵੀ ਪਹੁੰਚ ਗਿਆ।” ਇਕ ਤਾਂ ਫ਼ਰੀਦ ਜੀ ਨੇ ਚਿਸ਼ਤੀਆ ਅਸੂਲ ਅਨੁਸਾਰ ਸਰਕਾਰੀ ਬੰਦਿਆਂ ਨਾਲ ਮੇਲ ਮਿਲਾਪ ਨੂੰ ਟਾਲਣਾ ਸੀ, ਦੂਸਰਾ ਉਹਨਾਂ ਸੋਚਿਆ ਕਿ ਜਿਹਨਾਂ ਦਾ ਲੀੜੇ ਨੂੰ ਹੱਥ ਲਾ ਕੇ ਸਰੀ ਜਾਂਦਾ ਉਹਨਾਂ ਨਾਲ ਕਾਹਨੂੰ ਵਕਤ ਖਰਾਬ ਕਰਨਾ। ਹੱਥ ਘਸਾਉਣ ਵਾਲੇ ਸਚਮੁਚ ਅਜੇ ਤੱਕ ਉਵੇਂ ਹੀ ਸਾਰੀ ਜਾ ਰਹੇ ਹਨ। ਫ਼ਰੀਦਕੋਟ ਵਿਖੇ ਫ਼ਰੀਦ ਜੀ ਨਾਲ ਸਬੰਧਤ ਜੰਡ ਸ਼ਰਧਾਲੂਆਂ ਨੇ ਹੱਥ ਫੇਰ ਫੇਰ ਕੇ ਲਿਸ਼ਕਾਇਆ ਪਿਆ ਹੈ। ਹੋਰ ਇਤਿਹਾਸਕ ਗੁਰਧਾਮਾਂ ਤੇ ਵੀ ਦੇਖਿਆ ਗਿਆ ਹੈ ਕਿ ਸੰਗਤ ਅੰਦਰ ਗੁਰ ਕੇ ਸ਼ਬਦ ਦੀ ਵਿਚਾਰ ਨਾਲ ਓਨੀ ਰੁਚੀ ਨਾਲ ਨਹੀਂ ਜੁੜਦੀ ਜਿੰਨੀ ਬਕਾਇਦਗੀ ਨਾਲ ਬਾਹਰ ਇਤਿਹਾਸਕ ਰੁੱਖ ਨੂੰ ਮੱਥੇ ਟੇਕਦੀ ਜਾਂ ਉਸ ਤੇ ਹੱਥ ਫੇਰਦੀ ਹੈ। ਬੇਹਿਸਾਬੇ ਹੱਥ ਫਿਰਨ ਕਰਕੇ ਤਣੇ ਦੀ ਛਿੱਲ ਘਸ ਕੇ ਖਤਮ ਹੋ ਸਕਦੀ ਹੈ ਅਤੇ ਰੁੱਖ ਸੁੱਕ ਸਕਦਾ ਹੈ। ਇਸ ਲਈ ਸ਼ਰਧਾ ਦੀ ਮਾਰ ਤੋਂ ਬਚਾਉਣ ਲਈ ਕਈ ਵਾਰ ਪ੍ਰਬੰਧਕਾਂ ਨੂੰ ਇਤਿਹਾਸਕ ਰੁੱਖਾਂ ਦੇ ਤਣੇ ਉਦਾਲੇ ਕਪੜਾ ਲਪੇਟਣਾ ਪੈਂਦਾ ਹੈ।
ਬਾਬਾ ਫ਼ਰੀਦ ਜੀ ਨੂੰ ਗੰਜੇਸ਼ਕਰ ਜਾਂ ਸ਼ਕਰਗੰਜ (ਮਿਠਾਸ ਦਾ ਖਜ਼ਾਨਾ) ਵੀ ਕਿਹਾ ਜਾਂਦਾ ਹੈ। ਅਜਿਹਾ ਕਹੇ ਜਾਣ ਦਾ ਕਾਰਨ ਪੂਰੀ ਤਰ੍ਹਾਂ ਗਿਆਤ ਨਹੀਂ ਪਰ ਉਹਨਾਂ ਦੇ ਜੀਵਨ ਨਾਲ ਸਬੰਧਤ ਹੋਰ ਵਚਿਤਰ ਸਾਖੀਆਂ ਵਾਂਗ ਇਸ ਸਬੰਧੀ ਵੀ ਕਈ ਸਾਖੀਆਂ ਹਨ। ਇਕ ਸਾਖੀ ਤਾਂ ਇਹ ਹੈ ਕਿ ਕੁਛ ਵਪਾਰੀ ਲੂਣ ਦੀਆਂ ਬੋਰੀਆਂ ਲੱਦੀ ਜਾਂਦੇ ਸਨ, ਉਹਨਾਂ ਬਾਬਾ ਫ਼ਰੀਦ ਪ੍ਰਤੀ ਬਹੁਤ ਆਦਰ ਪ੍ਰਗਟ ਕੀਤਾ ਤਾਂ ਬਾਬਾ ਜੀ ਨੇ ਅਸੀਸ ਦਿੱਤੀ ਕਿ ਤੁਹਾਨੂੰ ਇਸ ਖੰਡ ਦੀ ਵਿਕਰੀ ‘ਚੋਂ ਬਹੁਤ ਮੁਨਾਫ਼ਾ ਹਾਸਲ ਹੋਵੇ। ਅਜਿਹਾ ਕਹਿਣ ਤੇ ਉਹਨਾਂ ਦੀਆਂ ਬੋਰੀਆਂ ਵਿਚਲਾ ਸਾਰਾ ਲੂਣ ਖੰਡ ਬਣ ਗਿਆ ਅਤੇ ਉਹਨਾਂ ਨੂੰ ਸਚੁਮੱਚ ਬਹੁਤ ਮੁਨਾਫਾ ਹੋਇਆ। ਇਹ ਸਾਖੀ ਉਹਨਾਂ ਦੇ ਜੀਵਨ ਤੋਂ ਬਹੁਤ ਮਗਰੋਂ ਘੜੀ ਗਈ ਲਗਦੀ ਹੈ ਕਿਉਂਕਿ ਉਹਨਾਂ ਦੇ ਜ਼ਮਾਨੇ ਵਿਚ ਤਾਂ ਲੂਣ ਖੰਡ ਨਾਲੋਂ ਮਹਿੰਗਾ ਹੁੰਦਾ ਸੀ। ਦੂਸਰੀ ਕਹਾਣੀ ਹੈ ਕਿ ਇਕ ਵਾਰੀ ਫ਼ਰੀਦ ਜੀ ਆਪਣੇ ਮੁਰਸ਼ਦ ਦੇ ਘਰ ਵੱਲ ਅਹੁਲ਼ੇ ਜਾਂਦੇ ਸਨ, ਰਸਤੇ ਵਿਚ ਡਿੱਗ ਪਏ। ਉਹਨਾਂ ਦੇ ਕਪੜੇ ਮਿੱਟੀ ਘੱਟੇ ਜਾਂ ਚਿੱਕੜ ਨਾਲ ਲੱਥ-ਪੱਥ ਹੋ ਗਏ। ਪਰ ਰੱਬ ਦੀ ਕਰਨੀ, ਇਹ ਸਾਰੀ ਮਿੱਟੀ ਖੰਡ ਬਣ ਗਈ।ਜੋ ਕਹਾਣੀ ਪੜ੍ਹੇ ਲਿਖੇ ਲੋਕਾਂ ਨੇ ਘੜੀ ਹੈ ਉਹ ਵੀ ਪੂਰੀ ਤਰ੍ਹਾਂ ਮਨ ਨਹੀਂ ਲੱਗਦੀ। ਅਜਿਹੇ ਸਿਆਣੇ ਲੋਕਾਂ ਦਾ ਕਹਿਣਾ ਹੈ ਕਿ ਬਾਬਾ ਫਰੀਦ ਜੀ ਨੂੰ ਗੰਜੇਸ਼ਕਰ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਬਾਣੀ ਵਿਚ ਮਿਠਾਸ ਬਹੁਤ ਹੈ। ਪਰ ਬਾਬਾ ਫਰੀਦ ਜੀ ਤਾਂ ਕੂਲ਼ੇ ਉਪਦੇਸ਼ ਦੇਣ ਵਾਲੇ ਜਮਾਲੀ ਪੀਰ ਨਹੀਂ ਸਨ, ਉਹ ਤਾਂ ਰੱਬ ਦਾ ਕਰੜੇ ਲਫਜ਼ਾਂ ਵਿਚ ਕਰੜਾ ਭੈਅ ਪੈਦਾ ਕਰਨ ਵਾਲੇ ਜਲਾਲੀ ਪੀਰ ਸਨ। ਮਿਸਾਲ ਦੇ ਤੌਰ ਤੇ ਨਿਵਾਜ ਨਾ ਅਦਾ ਕਰਨ ਵਾਲੇ ਨੂੰ ਉਹ ਕੁੱਤਾ ਕਹਿ ਕੇ ਦੁਰਕਾਰਦੇ ਹਨ, ਰੱਬ ਦੇ ਅਦਬ ਵਿਚ ਨਾ ਝੁਕਣ ਵਾਲੇ ਸਿਰ ਨੂੰ ਵੱਢਣਯੋਗ ਮੰਨਦੇ ਹੋਏ ਆਖਦੇ ਹਨ ਕਿ ਅਜਿਹੇ ਸਿਰ ਨੂੰ ਕੀ ਕਰਨਾ ਹੈ? ਇਹ ਤੌੜੀ ਹੇਠ ਚੁਲ੍ਹੇੇ ਵਿਚ ਬਾਲਣ ਦੀ ਜਗ੍ਹਾ ਡਾਹਿਆ ਜਾਣਾ ਚਾਹੀਦਾ ਹੈ:
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ॥
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ॥
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ॥
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ॥ (1381, ਫਰੀਦ ਜੀ)
ਫਰੀਦ ਜੀ ਬਹੁਤ ਖੁੱਦਾਰ ਤਬੀਅਤ ਸਖ਼ਸ਼ੀਅਤ ਸਨ। ਬੇਗਰਜ਼ ਹੋਣ ਕਰਕੇ ਖੁੱਦਾਰ ਬੰਦਿਆਂ ਦੇ ਸੁਭਾਅ ‘ਚ ਨਿਮਰਤਾ ਦੇ ਪਾਖੰਡ ਦੀ ਚਾਸ਼ਨੀ ਨਹੀਂ ਹੁੰਦੀ। ਇਹ ਸੁਭਾਅ ਦੇ ਕੜਕ, ਵਤੀਰੇ ਦੇ ਸਖਤ ਅਤੇ ਵਿਹਾਰ ਦੇ ਬੇਲਿਹਾਜ਼ ਹੁੰਦੇ ਹਨ। ਫਰੀਦ ਜੀ ਨੇ ਹਮੇਸ਼ਾ ਕਿਸੇ ਤੇ ਨਿਰਭਰ ਨਾ ਹੋਣ ਦੀ ਕਾਮਨਾ ਕੀਤੀ। ਉਹ ਰੱਬ ਅੱਗੇ ਪ੍ਰਾਰਥਨਾ ਇਹੀ ਕਰਦੇ ਹਨ ਕਿ ਮੈਨੂੰ ਕਿਸੇ ਬੇਗਾਨੀ ਸਹਾਇਤਾ ਜਾਂ ਆਸ ਤੇ ਨਾ ਰਹਿਣਾ ਪਵੇ:
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥ (1380, ਫ਼ਰੀਦ ਜੀ)
ਉਹਨਾਂ ਅਨੁਸਾਰ ਕਿਸੇ ਦਾ ਮੁਥਾਜ਼ ਹੋਣ ਨਾਲੋਂ ਤਾ ਬਿਹਤਰ ਹੈ ਕਿ ਰੱਬ ਬੰਦੇ ਦੇ ਸਰੀਰ ‘ਚੋਂ ਜਾਨ ਕੱਢ ਲਵੇ। ਫ਼ਰੀਦ ਜੀ ਤੇ ਜਦ ਬੁਢਾਪੇ ਦਾ ਦੌਰ ਅਜੇ ਸ਼ੁਰੂ ਹੀ ਹੋਇਆ ਸੀ ਤਾਂ ਉਹਨਾਂ ਨੂੰ ਸੁਖਾਲਾ ਤੁਰਨ ਲਈ ਖੂੰਡੀ ਫੜਨੀ ਪਈ। ਪਰ ਥੋੜ੍ਹੀ ਦੇਰ ਬਾਅਦ ਹੀ ਉਹਨਾਂ ਨੂੰ ਖਿਆਲ ਆਇਆ ਕਿ ਮੈਂ ਤਾਂ ਹਮੇਸ਼ਾ ਆਤਮ-ਨਿਰਭਰਤਾ ਮੰਗੀ ਹੈ, ਬੇਮੁਥਾਜੀ ਦਾ ਗੀਤ ਗਾਇਆ ਹੈ, ਇਹ ਖੂੰਡੀ ਵਿਚ ਕਿਥੋਂ ਆ ਗਈ? ਕਹਿੰਦੇ ਨੇ ਫਰੀਦ ਜੀ ਨੇ ਖੂੰਡੀ ਵਗਾਹ ਕੇ ਪਰ੍ਹਾਂ ਮਾਰੀ। ਪਰ ਇਹ ਤਾਂ ਅਜੇ ਬੁਢਾਪੇ ਦੀ ਸ਼ੁਰੂਆਤ ਸੀ। ਬਾਬਾ ਫਰੀਦ ਜੀ ਦੀ ਉਮਰ 95 ਸਾਲ ਤੋਂ ਜ਼ਿਆਦਾ ਹੋਈ ਹੈ ਅਤੇ ਉਹਨਾਂ ਦੇ ਬੁਢਾਪੇ ਦਾ ਕਾਲ ਬਹੁਤ ਲੰਮਾ ਰਿਹਾ ਹੈ। ਜਦ ਬੁਢਾਪਾ ਨਾਂ ਹੀ ਦੂਸਰਿਆਂ ਤੇ ਨਿਰਭਰਤਾ ਜਾਂ ਹੋਰਾਂ ਦੀ ਮੁਥਾਜੀ ਦਾ ਹੈ ਤਾਂ ਇਹ ਅਨੁਮਾਨ ਲਗਾਉਣਾ ਔਖਾ ਨਹੀਂ ਹੈ ਕਿ ਇਸ ਬੁਢਾਪੇ ਨੇ ਫ਼ਰੀਦ ਜੀ ਦੇ ਸਰੀਰ ਨਾਲੋਂ ਮਨ ਨੂੰ ਕਿੰਨੇ ਗੁਣਾ ਜ਼ਿਆਦਾ ਕਸ਼ਟ ਦਿੱਤਾ ਹੋਵੇਗਾ। ਕਿਉਂਕਿ ਜਵਾਨੀ ਵਿਚ ਤਾਂ ਬੰਦਾ ਸਰੀਰ ਦੇ ਜ਼ੋਰ ਅਤੇ ਮਨ ਦੇ ਜੋਸ਼ ਨਾਲ ਦੂਰ ਦੂਰ ਤੱਕ ਮਾਰੂਥਲ ਤੇ ਪਹਾੜ ਵੀ ਗਾਹ ਲੈਂਦਾ ਹੈ ਪਰ ਬੁਢਾਪੇ ਵਿਚ ਕੋਲ ਪਿਆ ਪਾਣੀ ਵਾਲਾ ਕੁੱਜਾ ਚੁੱਕਣਾ ਵੀ ਏਨਾ ਮੁਸ਼ਕਿਲ ਹੁੰਦਾ ਹੈ ਜਿਵੇਂ ਸੈਂਕੜੇ ਕੋਹਾਂ ਦੂਰ ਪਿਆ ਹੋਵੇ:
ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿ॥
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥ (1378, ਫ਼ਰੀਦ ਜੀ)
ਐਸੀ ਅਵਸਥਾ ‘ਚ ਫ਼ਰੀਦ ਜੀ ਕਾਮਨਾ ਕਰਦੇ ਹਨ ਕਿ ਜਦ ਸੌ ਸਾਲਾਂ ਦੇ ਹੋ ਕੇ ਵੀ ਅੰਤ ਖ਼ਾਕ ਨਾਲ ਹੀ ਮਿਲਣਾ ਹੈ ਤਾਂ ਇਹ ਬੁਢਾਪੇ ਦੀ ਕਮਜ਼ੋਰੀ ਅਤੇ ਮਜਬੂਰੀ ਨਾ ਸਤਾਵੇ ਤਾਂ ਚੰਗਾ ਹੈ, ਮੌਤ ਵੇਲੇ ਸਿਰ ਹੀ ਆ ਜਾਵੇ:
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ॥
ਜੇ ਸਉ ਵਰਿਆ ਜੀਵਣਾ ਭੀ ਤਨੁ ਹੋਸੀ ਖੇਹ॥ (1380, ਫ਼ਰੀਦ ਜੀ)
ਕਿਉਂਕਿ ਬੁਢਾਪੇ ਕਾਰਨ ਸਰੀਰ ਦੁਖਦਾ ਹੈ, ਮਨ ਬੇਚੈਨ ਹੁੰਦਾ ਹੈ, ਖਾਧਾ ਪੀਤਾ ਠੀਕ ਤਰ੍ਹਾਂ ਪਚਦਾ ਵੀ ਨਹੀਂ। ਦੁੱਖ ਅਤੇ ਬੇਚੈਨੀ ਦੇਣ ਵਾਲੀਆਂ ਲੰਮੀਆਂ ਰਾਤਾਂ ਬੜੀ ਮੁਸ਼ਕਲ ਨਾਲ ਮੁੱਕਦੀਆ ਹਨ। ਦੂਸਰਿਆਂ ਦੇ ਆਸਰੇ ਸਮਾਂ ਗੁਜ਼ਾਰਨਾ ਪੈਂਦਾ ਹੈ, ਜਿਸ ਨੂੰ ਫਰੀਦ ਜੀ ਹਮੇਸ਼ਾ ਲਾਹਣਤ ਸਮਝਦੇ ਰਹੇ ਹਨ:
ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ॥
ਧਿਗੁ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ ॥ (1379, ਫ਼ਰੀਦ ਜੀ)
ਬੰਦੇ ਦਾ ਆਪਣੇ ਮਾਂ ਪਿਓ ਤੇ ਨਿਰਭਰ ਹੋਣਾ ਤਾਂ ਸੁਭਾਵਕ ਹੁੰਦਾ ਹੈ ਕਿਉਂਕਿ ਮਾਂ ਪਿਓ ਤੋਂ ਬੱਚਾ ਪੈਦਾ ਹੋਇਆ ਹੁੰਦਾ ਹੈ, ਮਾਂ ਪਿਓ ਨੇ ਹੀ ਬੱਚੇ ਨੂੰ ਪਾਲਿਆ ਅਤੇ ਵੱਡਾ ਕੀਤਾ ਹੁੰਦਾ ਹੈ। ਪਰ ਬੁਢਾਪੇ ਵਿਚ ਜਦ ਮੁਥਾਜੀ ਦਾ ਆਲਮ ਬੰਦੇ ਨੂੰ ਘੇਰਦਾ ਹੈ ਤਦ ਤੱਕ ਮਾਂ ਪਿਓ ਸੰਸਾਰ ਤੋਂ ਜਾ ਚੁੱਕੇ ਹੁੰਦੇ ਹਨ। ਅਜਿਹੀ ਹਾਲਤ ਵਿਚ ਬੇਮੁਹਤਾਜੀ ਜਾਂ ਸਵੈ-ਨਿਰਭਰਤਾ ਚਾਹੁਣ ਵਾਲੇ ਬੰਦੇ ਕੋਲ ਮੌਤ ਦੀ ਇੱਛਾ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਬਚਦਾ:
ਕਿਥੈ ਤੈਡੇ ਮਾਪਿਆ ਜਿਨੀ ਤੂ ਜਣਿਓਹਿ ॥
ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥ (1381, ਫ਼ਰੀਦ ਜੀ)
ਅਜਿਹੀ ਅਵੱਸਥਾ ਵਿਚ ਉਹਨਾਂ ਨੂੰ ਸਦੀਵੀ ਚੈਨ ਅਤੇ ਆਰਾਮ ਦੇਣ ਵਾਲੀ ਕਬਰ ਆਵਾਜ਼ਾਂ ਮਾਰਦੀ ਲੱਗਦੀ ਹੈ ਅਤੇ ਖੁਦ ਫ਼ਰੀਦ ਜੀ ਮੌਤ ਬਖਸ਼ਣ ਵਾਲੇ ਰੱਬ ਨੂੰ ਆਵਾਜ਼ਾਂ ਮਾਰਦੇ ਹਨ:
ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ॥
ਸਰਪਰ ਮੈਥੈ ਆਵਣਾ ਮਰਣਹੁ ਨ ਡਰਿਆਹੁ॥ (1382, ਫ਼ਰੀਦ ਜੀ)
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ॥ (1382, ਫ਼ਰੀਦ ਜੀ)
ਜਦੋਂ ਅਖੀਰੀ ਰੱਬ ਬਹੁੜਿਆ ਤਾਂ ਫ਼ਰੀਦ ਜੀ ਦੇ ਅੱਕੇ ਹੋਏ ਘਰਦਿਆਂ ਨੇ ਉਹਨਾਂ ਨੂੰ ਘਰ ਜਾਂ ਘਰ ਦੇ ਕੋਲ ਦਫਨਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਮੁਰੀਦਾਂ ਨੂੰ ਕਿਹਾ ਕਿ ਤੁਸੀਂ ਜਿਥੇ ਮਰਜ਼ੀ ਸ਼ਹਿਰ ਤੋਂ ਬਾਹਰ ਲਿਜਾ ਕੇ ਦਫ਼ਨਾ ਦਿਓ। ਵਿਚੋਂ ਕਿਸੇ ‘ਸਿਆਣੇ’ ਨੇ ਸਮਝਾਇਆ ਕਿ ਫ਼ਰੀਦ ਜੀ ਜਿਉਂਦੇ ਜੀਅ ਭਾਵੇਂ ਕੋਈ ਭੇਟਾ ਸਵੀਕਾਰ ਨਹੀਂ ਸਨ ਕਰਦੇ ਪਰ ਹੁਣ ਚਲਾਣਾ ਕਰਨ ਤੋਂ ਬਾਅਦ ਉਹਨਾਂ ਕਬਰ ‘ਚ ਪਿਆਂ ਨੇ ਤਾਂ ਚੜ੍ਹਾਵਾ ਚੜ੍ਹਨ ਤੋਂ ਰੋਕ ਨਹੀਂ ਸਕਣਾ, ਜੇ ਕਬਰ ਸ਼ਹਿਰੋਂ ਬਾਹਰ ਹੋਵੇਗੀ ਤਾਂ ਤੁਹਾਨੂੰ (ਘਰਦਿਆਂ ਨੂੰ) ਚੜ੍ਹਵਾ ਕਿਵੇਂ ਮਿਲੇਗਾ? ਇਹ ਗੱਲ ਘਰਦਿਆਂ ਦੇ ਸਮਝ ਆ ਗਈ। ਫ਼ਰੀਦ ਜੀ ਨੂੰ ਉਹਨਾਂ ਦੇ ਘਰ ਦਫਨਾਇਆ ਗਿਆ। ਪਰ ਗਰੀਬੀ ਏਨੀ ਕਿ ਕਬਰ ਤੇ ਇੱਟਾਂ ਲਾਉਣ ਨੂੰ ਪੈਸੇ ਨਹੀਂ ਸਨ। ਘਰ ਦੀ ਡਿਉੜੀ ਦੀਆਂ ਇੱਟਾਂ ਪੁੱਟ ਕੇ ਕਬਰ ਤੇ ਲਾਈਆਂ ਗਈਆਂ।
ਗੁਰੂ ਗਰੰਥ ਸਾਹਿਬ ਵਿਚ ਫ਼ਰੀਦ ਜੀ ਦੇ ਚਾਰ ਸ਼ਬਦ ਹਨ, ਦੋ ਆਸਾ ਰਾਗ ਵਿਚ ਅਤੇ ਦੋ ਸੂਹੀ ਰਾਗ ਵਿਚ। ਕੁਲ 130 ਸਲੋਕਾਂ ਦੇ ਵਿਚ ਵਿਚ ਕੁਝ ਸਲੋਕ ਗੁਰੂ ਸਾਹਿਬਾਨ ਦੇ ਹਨ। ਇਹਨਾਂ ਵਿਚ ਜਿਥੇ ਜਿਥੇ ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੇ ਸਲੋਕ ਹਨ ਉਹਨਾਂ ਦੇ ਉਪਰ ਮਹਲਾ 3 ਜਾਂ ਮਹਲਾ 5 ਲਿਖਿਆ ਹੋਇਆ ਹੈ। ਜਿਨ੍ਹਾਂ ਸਲੋਕਾਂ ਦੇ ਉਪਰ ਅਜਿਹਾ ਕੁਝ ਨਹੀਂ ਲਿਖਿਆ ਪਰ ਸਲੋਕ ਦੇ ਅੰਦਰ ‘ਨਾਨਕ’ ਆਉਂਦਾ ਹੈ ਉਹਨਾਂ ਨੂੰ ਗੁਰੂ ਨਾਨਕ ਦੀ ਰਚਨਾ ਮੰਨਿਆਂ ਜਾਣਾ ਚਾਹੀਦਾ ਹੈ। ਇਹਨਾਂ ਸਲੋਕਾਂ ਨੂੰ ਥੋੜ੍ਹੇ ਬਦਲਵੇਂ ਰੂਪ ‘ਚ ਗੁਰੂ ਨਾਨਕ ਦੀ ਹੋਰ ਬਾਣੀ ‘ਚ ਸ਼ਾਮਲ ਦੇਖਿਆ ਜਾ ਸਕਦਾ ਹੈ। ਮਿਸਾਲ ਦੇ ਤੌਰ ਤੇ ਪੰਨਾ 1384 ਉਤੇ ‘ਨਾਨਕ’ ਛਾਪ ਵਾਲਾ ਸਲੋਕ 124 ਦੇਖੀਏ ਜਿਸ ਤੇ ਕਰਤੇ ਦਾ ਨਾਂ ਦਰਜ ਨਹੀਂ:
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ॥ ਸਦਡਸ ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ॥(1384)
ਇਹ ਸਲੋਕ ਅੱਖਰਾਂ ਦੇ ਮਾਮੂਲੀ ਅੰਤਰ ਪਰ ਭਾਵ ਦੀ ਸਮਾਨਤਾ ਨਾਲ ਪੰਨਾ 91 ਤੇ ਸਿਰੀ ਰਾਗ ਵਿਚ ਗੁਰੂ ਨਾਨਕ ਦੀ ਰਚਨਾ ਦੇ ਤੌਰ ਤੇ ਦਰਜ ਹੈ:
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥ (91, ਮ;1)
ਕੁੱਲ 130 ਸਲੋਕਾਂ ਵਿਚੋਂ ਫਰੀਦ ਜੀ ਦੇ ਆਪਣੇ ਸਲੋਕਾਂ ਦੀ ਗਿਣਤੀ ਵੱਧ ਘੱਟ ਦੱਸੀ ਜਾਂਦੀ ਹੈ। ਕਿਉਂਕਿ ਉਹਨਾਂ ਦੇ ਸਲੋਕਾਂ ਵਿਚ ਕੁਝ ਅਜਿਹੇ ਸਲੋਕ ਵੀ ਹਨ ਜਿਹਨਾਂ ਵਿਚ ‘ਫਰੀਦ’ ਜਾਂ ‘ਨਾਨਕ’ ਨਹੀਂ ਲਿਖਿਆ ਅਤੇ ਉਪਰ ਰਚਨਾਕਾਰ ਦਾ ਵੇਰਵਾ ਵੀ ਨਹੀਂ ਹੈ। ਇਹਨਾਂ ਬਾਰੇ ਨਿਸਚਿਤ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸ ਦੀ ਰਚਨਾ ਹਨ। ਮਿਸਾਲ ਤੇ ਤੌਰ ਤੇ ਪੰਨਾ 1384 ਤੇ ਇਹ ਦੋ ਸਲੋਕ ਇਕੱਠੇ ਹਨ:
ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ॥
ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ॥ ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ॥ (1384}
ਕਹਿ ਨਹੀਂ ਸਕਦੇ ਕਿ ਇਹ ਫਰੀਦ ਜੀ ਦੀ ਰਚਨਾ ਹੈ ਜਾਂ ਗੁਰੂ ਅਮਰਦਾਸ ਦੀ, ਕਿਉਂਕਿ ਇਹ ਸਲੋਕ ਮਾਮੂਲੀ ਫਰਕ ਨਾਲ ਪੰਨਾ 585 ਤੇ ਵਡਹੰਸ ਰਾਗ ਵਿਚ ਮਹਲਾ 3 ਕਰਕੇ ਵੀ ਦਰਜ ਹਨ:
ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ॥
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥
ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ॥ ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ॥(585, ਮ; 3)
ਫ਼ਰੀਦ ਜੀ ਦੀ ਬਾਣੀ ਓਪਰੀ ਨਜ਼ਰੇ ਜਿੰਨੀ ਸਾਦੀ ਅਤੇ ਸਧਾਰਨ ਜਾਪਦੀ ਹੈ ਇਹ ਓਨੀ ਹੀ ਗਹਿਰੀ ਅਤੇ ਰਮਜ਼ਾਂ ਭਰੀ ਹੈ। ਇਹ ਇਕਹਿਰੇ ਅਰਥਾਂ ਵਾਲੀ ਨਹੀਂ।ਹੋ ਸਕਦਾ ਹੈ ਕਿ ਅੱਠ ਸਦੀਆਂ ਬੀਤਣ ਤੇ ਵੀ ਅਸੀਂ ਕਈ ਰਮਜ਼ਾਂ ਨੂੰ ਅਜੇ ਤੱਕ ਸਮਝੇ ਨਾ ਹੋਈਏ। ਮਿਸਾਲ ਦੇ ਤੌਰ ਤੇ ਹੇਠ ਲਿਖੇ ਦੋ ਸਲੋਕਾਂ ਵਿਚ ਸਾਨੂੰ ਮਰੇ ਹੋਏ ਪਸ਼ੂਆਂ ਦੀ ਹੱਡਾਰੋੜੀ ਵਰਗਾ ਦ੍ਰਿਸ਼ ਨਜ਼ਰ ਆਉਂਦਾ ਹੈ:
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ॥
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ॥
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥ (1382, ਫ਼ਰੀਦ ਜੀ)
ਅਸੀਂ ਇਸ ਦਾ ਏਹੀ ਭਾਵ ਲੈਂਦੇ ਹਾਂ ਕਿ ਫ਼ਰੀਦ ਜੀ ਇਕ ਲਾਵਾਰਿਸ ਲਾਸ਼ ਵਾਂਗ ਪੱਧਰੇ ਪਏ ਸਨ ਅਤੇ ਉੇਹਨਾਂ ਦੇ ਸਰੀਰ ਦੇ ਮਾਸ ਨੂੰ ਕਾਂ ਨੋਚ ਰਹੇ ਸਨ ਅਤੇ ਉਸੇ ਸਮੇਂ ਫ਼ਰੀਦ ਜੀ ਇਹ ਸਲੋਕ ਲਿਖੀ ਜਾਂਦੇ ਸਨ। ਚਿਤਰਕਾਰਾਂ ਨੇ ਵੀ ਇਸ ਦਾ ਦ੍ਰਿਸ਼ ਚਿਤਰਨ ਇਸੇ ਤਰ੍ਹਾਂ ਕੀਤਾ ਹੈ। ਪਰ ਇਹ ਗੱਲ ਤਾਂ ਫ਼ਰੀਦ ਜੀ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਨੂੰ ਅਸੀਂ ‘ਕਾਂ’ ਕਹਿੰਦੇ ਹਾਂ ਉਹ ਕਿਸੇ ਜਿਉਂਦੇ ਬੰਦੇ (ਭਾਵੇਂ ਉਹ ਕਿੰਨਾ ਹੀ ਬਿਰਧ ਜਾਂ ਕਮਜ਼ੋਰ ਹੋਵੇ) ਦੇ ਮਾਸ ਨੂੰ ਨੋਚਣ ਨਹੀਂ ਪੈਂਦਾ। ਦੂਸਰਾ, ਫ਼ਰੀਦ ਜੀ ਬਹੁਤ ਮਾਨਤਾ ਵਾਲੇ ਪੀਰ ਸਨ, ਇਹ ਹੋ ਨਹੀਂ ਸਕਦਾ ਕਿ ਉਹਨਾਂ ਦੇ ਆਸ ਪਾਸ ਕਦੀ ਇਕ ਵੀ ਮੁਰੀਦ ਨਾ ਹੋਵੇ ਤੇ ਉਹਨਾਂ ਦੀ ਉਹ ਦੁਰਦਸ਼ਾ ਹੋਵੇ ਜੋ ਸਾਨੂੰ ਇਹਨਾਂ ਸਲੋਕਾਂ ਵਿਚ ਨਜ਼ਰ ਆਉਂਦੀ ਹੈ। ਅਸਲ ਵਿਚ ਇਸ ਸਲੋਕ ਵਿਚਲੇ ‘ਕਾਂ’ ਉਹ ਕਾਂ ਨਹੀਂ ਹਨ ਜੋ ਸਾਨੂੰ ਨਜ਼ਰ ਆਉਂਦੇ ਹਨ। ਇਹ ਕੋਈ ਹੋਰ ‘ਕਾਂ’ ਹਨ ਜਿਹਨਾਂ ਨੂੰ ਦੇਖਣ ਲਈ ‘ਹੋਰ’ ਅੱਖਾਂ ਚਾਹੀਦੀਆਂ ਨੇ। ਇਹਨਾਂ ‘ਚੋਂ ਪਹਿਲੇ ਸਲੋਕ ਦੀ ਇਕ ਪੜ੍ਹਤ ਇਹ ਹੋ ਸਕਦੀ ਹੈ ਕਿ ਕਲਯੁਗ (ਵਰਤਮਾਨ ਸਮੇਂ) ਵਿਚ ਮਨੁੱਖੀ ਭਾਈਚਾਰੇ ਦੀ ਦਸ਼ਾ ਹੱਡਾਰੋੜੀ ਵਰਗੀ ਹੈ, ਜਿਥੇ ਖੋਹਾ ਖਿੱਚੀ ਦਾ ਮਹੌਲ ਹੈ। ਤ੍ਰਿਸ਼ਨਾ, ਲਾਲਸਾ ਅਤੇ ਲਾਲਚ ਦੇ ਕਾਂ ਬੰਦਿਆਂ ਦੇ ਉਸ ਮਾਸ ਨੂੰ ਚੂੰਢ ਰਹੇ ਹਨ ਜਿਸ ਨਾਲ ਉਸ ਦੀਆਂ ਸੰਵੇਦਨਾ ਇੰਦਰੀਆਂ ਭਾਵ ਕੰਨ, ਨੱਕ, ਜੀਭ, ਚਮੜੀ ਬਣੀਆਂ ਹਨ। ਭਾਵ ਅਜਿਹੇ ਮਾਹੌਲ ਵਿਚ ਬੰਦੇ ਦੀ ਸੰਵੇਦਨਸ਼ੀਲਤਾ ਘਟਦੀ ਜਾ ਰਹੀ ਹੈ। ਪਰ ਫ਼ਰੀਦ ਜੀ ਚਾਹੁੰਦੇ ਹਨ ਕਿ ਏਨੇ ਨਿਰਾਸ਼ਾਜਨਕ ਮਹੌਲ ਦੇ ਬਾਵਜੂਦ ਬੰਦਾ ਬਿਲਕੁਲ ਅੰਨ੍ਹਾਂ ਹੀ ਨਾ ਹੋ ਜਾਵੇ। ਉਸ ਦੀ ਸੰਵੇਦਨਾ ਕੁਛ ਨਾ ਕੁਛ (ਅੱਖਾਂ) ਤੇ ਬਚੀ ਰਹਿਣੀ ਚਾਹੀਦੀ ਹੈ ਜਿਸ ਨਾਲ ਉਹ ਚੰਗੇਰੀ ਸੰਭਾਵਨਾਵਾਂ ਨੂੰ ਮਾਣ ਸਕੇ, ਕੁਛ ਚੰਗਾ ਵਾਪਰਦਾ ਦੇਖ ਸਕੇ, ਮਹਿਸੂਸ ਕਰ ਸਕੇ।
ਉਹਨਾਂ ਦੇ ਹਰੇਕ ਸਲੋਕ ਦੀਆਂ ਅਜਿਹੀਆਂ ਅਨੇਕਾਂ ਪੜ੍ਹਤਾਂ ਹੋ ਸਕਦੀਆਂ ਹਨ। ਗੁਰੂ ਅਮਰਦਾਸ ਜੀ ਉਦਾਹਰਨ ਮਾਤਰ ਇਕ ਸਲੋਕ ਦੀ ਰਮਜ਼ ਖੋਲ੍ਹ ਕੇ ਦੱਸਦੇ ਹਨ ਕਿ ਫ਼ਰੀਦ ਜੀ ਨੂੰ ਕਿਵੇਂ ਪੜ੍ਹਨਾ ਹੈ। ਹੋਰ ਕਿਸੇ ਵੀ ਚੰਗੇ ਕਲਾਮ ਵਾਂਗ ਉਹਨਾਂ ਦੇ ਕਲਾਮ ਨੂੰ ਵੀ ਇਕਹਿਰੇ ਅਰਥਾਂ ‘ਚ ਨਹੀਂ ਪੜ੍ਹਿਆ ਵਿਚਾਰਿਆ ਜਾਣਾ ਚਾਹੀਦਾ, ਗੱਲ ਦੀ ਗਹਿਰਾਈ ਤੱਕ ਪਹੁੰਚਣ ਦਾ ਯਤਨ ਹੋਣਾ ਚਾਹੀਦਾ ਹੈ। ਜੇ ਫਰੀਦ ਜੀ ਇਹ ਕਹਿੰਦੇ ਹਨ ਕਿ ਰੱਬ ਦੇ ਰੰਗ ‘ਚ ਰੱਤਿਆ ਦੇ ਤਨ ‘ਚ ਰੱਤ ਨਹੀਂ ਹੁੰਦੀ ਤਾਂ ਇਹਦਾ ਇਹ ਭਾਵ ਨਹੀਂ ਕਿ ਉਹਨਾਂ ਦੇ ਸਰੀਰ ‘ਚ ਖੂਨ ਨਹੀਂ ਹੁੰਦਾ। ਸਮਝਣ ਵਾਲੀ ਗੱਲ ਤਾਂ ਰਮਜ਼ ਰੂਪ ਵਿਚ ਪਈ ਹੈ:
ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥
ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥ (1380, ਫਰੀਦ ਜੀ)
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥
ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥
ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥
ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥
ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥ (1380, ਮ; 3)
ਗੁਰੂ ਅਮਰਦਾਸ ਜੀ ਨੇ ਤਾਂ ਰਮਜ਼ ਦਾ ਭੇਦ ਜਾਨਣ ਲਈ ਇਸ਼ਾਰੇ ਮਾਤਰ ਲੋਭ ਦੀ ਉਦਾਹਣ ਦਿੱਤੀ ਹੈ।ਉਂਜ ਗੁਰਬਾਣੀ ਅਨੁਸਾਰ ਰੱਬ-ਰੱਤਿਆਂ ਵਿਚੋਂ ਕੇਵਲ ਲੋਭ ਹੀ ਨਹੀਂ ਸਗੋਂ ਕਾਮ, ਕਰੋਧ, ਮੋਹ ਅਤੇ ਹੰਕਾਰ ਦੀ ਰੱਤ ਵੀ ਸੁੱਕ ਜਾਂਦੀ ਹੈ। ਇਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਨੇ ਆਖਰੀ ਤੋਂ ਪਹਿਲੀ ਸਤਰ ਵਿਚ ਇਕੱਠਿਆਂ ‘ਦੁਰਮਤਿ ਮੈਲੁ’ ਕਹਿ ਕੇ ਫ਼ਰੀਦ ਜੀ ਦੇ ਸਲੋਕ ਅੰਦਰਲੀਆਂ ਪੰਜ ਰਮਜ਼ਾਂ ਨੂੰ ਪ੍ਰਗਟ ਕਰਕੇ ਅਰਥਾਂ ਨੂੰ ਵਿਸ਼ਾਲਤਾ ਦਿੱਤੀ ਹੈ। ਸੂਹੀ ਰਾਗ ਵਿਚ ਅੰਕਤ ਫ਼ਰੀਦ ਜੀ ਅਤੇ ਗੁਰੂ ਨਾਨਕ ਜੀ ਦੇ ਸ਼ਬਦਾਂ ਦੀਆਂ ਪਹਿਲੀਆਂ ਸਤਰਾਂ ਨੂੰ ਰਲਾ ਕੇ ਪੜ੍ਹਦੇ ਹਾਂ:
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥ (794, ਫ਼ਰੀਦ ਜੀ)
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥
ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥ (729, ਮ; 1)
ਗੁਰੂ ਨਾਨਕ ਸਾਹਿਬ ਨੇ ਫ਼ਰੀਦ ਜੀ ਦੇ ‘ਬੇੜੇ’ ਦੀ ਰਮਜ਼ ਨੂੰ ਖੋਲ੍ਹਿਆ ਹੈ। ਨਾਲ ਹੀ ਫ਼ਰੀਦ ਜੀ ਵਲੋਂ ਨਾਂਹ-ਵਾਚਕੀ ਢੰਗ ਨਾਲ ਦੱਸੀ ਕਠਿੱਨ ਸਥਿਤੀ ਦਾ ਹਾਂ-ਵਾਚਕੀ ਅਤੇ ਸਹਿਜ ਹੱਲ ਦੱਸਿਆ ਹੈ। ਫਰੀਦ ਜੀ ਦੀ ਹੋਰ ਬਾਣੀ ਦੀਆਂ ਰਮਜ਼ਾਂ ਸਮਝਣ ਲਈ ਸਾਨੂੰ ਆਪ ਮਿਹਨਤ ਕਰਨੀ ਪਏਗੀ, ਹੁਣ ਤੱਕ ਛਪੇ ਬਹੁਤੇ ਟੀਕਿਆਂ ਵਿਚ ਤਾਂ ਫ਼ਰੀਦ ਬਾਣੀ ਦੇ ਸਿਧਰੇ ਜਿਹੇ ਅਰਥ ਹੀ ਮਿਲਦੇ ਹਨ। ਕੁਝ ਸਹਾਇਤਾ ਜਨਾਬ ਨਜਮ ਹੁਸੈਨ ਸਈਅਦ ਤੋਂ ਲਈ ਜਾ ਸਕਦੀ ਹੈ।
ਫ਼ਰੀਦ ਜੀ ਦੇ ਸਲੋਕਾਂ ਦੇ ਵਿਚ ਵਿਚ ਜੋ ਸਲੋਕ ‘ਮਹਲਾ 5’ ਲਿਖ ਕੇ ਦਰਜ ਕੀਤੇ ਗਏ ਹਨ ਉਹਨਾਂ ਬਾਰੇ ਕੁਝ ਗੱਲ ਕਰਨ ਨੂੰ ਜੀਅ ਕਰਦਾ ਹੈ।ਜ਼ਾਹਿਰ ਹੈ ਕਿ ਇਹ ਗੁਰੂ ਅਰਜਨ ਦੇਵ ਜੀ ਦੀ ਰਚਨਾ ਹਨ। ਜਿਥੇ ਜਿਥੇ ਵੀ ਇਹ ਸਲੋਕ ਪਏ ਹਨ ਇਹਨਾਂ ਦਾ ਗੁਰੂ ਨਾਨਕ ਅਤੇ ਗੁਰੂ ਅਮਰਦਾਸ ਜੀ ਦੇ ਸਲੋਕਾਂ ਵਰਗਾ ਫ਼ਰੀਦ ਜੀ ਦੇ ਸਲੋਕਾਂ ਨਾਲ ਕੋਈ ਸਿੱਧਾ ਸੰਵਾਦ ਨਹੀਂ ਹੈ। ਭਾਵ ਜਿਥੇ ਗੁਰੂ ਅਰਜਨ ਦਾ ਸਲੋਕ ਹੈ ਉਸਦਾ ਫ਼ਰੀਦ ਜੀ ਦੇ ਉਤਲੇ ਜਾਂ ਹੇਠਲੇ ਸਲੋਕ ਵਾਲਾ ਵਿਸ਼ਾ ਨਹੀਂ ਹੈ ਸਗੋਂ ਇਹ ਸੁਤੰਤਰ ਇਕਾਈ ਵਾਂਗ ਹਨ। ਪਰ ਇਹਨਾਂ ਸਾਰੇ ਸਲੋਕਾਂ ਦੀ ਬੋਲੀ, ਸ਼ੈਲੀ, ਸੰਗੀਤ, ਚਾਲ ਅਤੇ ਪ੍ਰਭਾਵ ਹੂ-ਬ-ਹੂ ਫ਼ਰੀਦ ਜੀ ਦੇ ਸਲੋਕਾਂ ਵਾਲਾ ਹੈ।ਜੇ ਇਹਨਾਂ ਤੇ ‘ਮਹਲਾ 5’ ਨਾ ਲਿਖਿਆ ਹੋਵੇ ਤਾਂ ਇਹਨਾਂ ਨੂੰ ਫ਼ਰੀਦ ਜੀ ਦੀ ਰਚਨਾ ਤੋਂ ਅੱਡਰਾ ਪਛਾਣਿਆਂ ਨਹੀਂ ਜਾ ਸਕਦਾ। ਇੰਜ ਜਾਪਦਾ ਹੈ ਕਿ ਜਦੋਂ ਪੰਚਮ ਪਾਤਸ਼ਾਹ ਫ਼ਰੀਦ ਜੀ ਦੀ ਬਾਣੀ ਸ਼੍ਰੀ ਆਦਿ ਗਰੰਥ ਵਿਚ ਚੜ੍ਹਵਾ ਰਹੇ ਸਨ ਤਾਂ ਇਸ ਨੂੰ ਗੁਣਗੁਣਾਉਂਦਿਆ ਉਹ ਪੂਰੀ ਤਰ੍ਹਾਂ ਫ਼ਰੀਦ ਜੀ ਦੇ ਰੰਗ ਵਿਚ ਰੰਗੇ ਹੋਏ ਸਨ, ਉਹਨਾਂ ਦੇ ਹਿਰਦੇ ਵਿਚ ਫ਼ਰੀਦ ਜੀ ਵਸੇ ਹੋਏ ਸਨ। ਉਹਨਾਂ ਪਲਾਂ ਵਿਚ ਗੁਰੂ ਅਰਜਨ ਜੀ ਅੰਦਰਲੇ ਕਈ ਵਿਚਾਰਾਂ ਨੇ ਫ਼ਰੀਦ ਜੀ ਦੇ ਰੰਗ ਵਿਚ ਸੁਖ਼ਨੀ ਰੂਪ ਧਾਰਨ ਕੀਤਾ। ਜਿਉਂ ਜਿਉਂ ਇਹ ਵਿਚਾਰ ਫ਼ਰੀਦ ਜੀ ਦੇ ਸਲੋਕਾਂ ਜਿਹਾ ਰੂਪ ਧਾਰਦੇ ਗਏ ਗੁਰੂ ਸਾਹਿਬ ਨਾਲੋ ਨਾਲ ਇਹਨਾਂ ਨੂੰ ਵੀ ਦਰਜ ਕਰਾਉਂਦੇ ਗਏ। ਇਸ ਦੌਰਾਨ ਗੁਰੂ ਸਾਹਿਬ ਨੇ ਇਕ ਬਹੁਤ ਪਿਆਰੀ ਗੱਲ ਕੀਤੀ। ਉਹ ਇਹ ਕਿ ਫ਼ਰੀਦ ਜੋਤ ਦੀ ਰੋਸ਼ਨੀ ‘ਚ ਉਚਾਰੇ ਇਹਨਾਂ ਸਲੋਕਾਂ ਵਿਚ ਗੁਰੂ ਸਾਹਿਬ ਨੇ ਆਪਣੇ ਆਪ ਨੂੰ ‘ਨਾਨਕ’ ਦੀ ਬਜਾਏ ‘ਫ਼ਰੀਦ’ ਹੀ ਕਿਹਾ ਹੈ। ਸਮਾਪਤੀ ਤੋਂ ਪਹਿਲਾਂ ਇਹਨਾਂ ਸਲੋਕਾਂ ਦਾ ਪਾਠ ਕਰਦੇ ਹਾਂ:
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥ (1381, ਮ; 5 )
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥
ਜੋ ਜਨ ਪੀਰਿ ਨਿਵਾਜਿਆ ਤਿੰਨਾ ਅੰਚ ਨ ਲਾਗ ॥
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥
ਵਿਰਲੇ ਕੇਈ ਪਾਈਅਨਿ ਜਿੰਨਾ ਪਿਆਰੇ ਨੇਹ ॥ (1382, ਮ; 5)
ਫਰੀਦਾ ਗਰਬੁ ਜਿਨਾ ਵਡਿਆਈਆ ਧਨਿ ਜੋਬਨਿ ਆਗਾਹ ॥
ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥
ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥
ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ॥ (1383, ਮ; 5)
ਜਾਂਦੇ ਜਾਂਦੇ ਇਕ ਕਵੀ ਦੀ ਪ੍ਰਾਥਨਾ ਹੈ ਕਿ ਜਿਸ ਤਰ੍ਹਾਂ ਹੋਰ ਭਗਤਾਂ ਬਾਣੀਕਾਰਾਂ ਦੀ ਬਾਣੀ ‘ਚੋਂ ਲੰਘਦਿਆਂ ਸਾਡੇ ਗੁਰੂ ਸਾਹਿਬਾਨ ਉਹਨਾਂ ਦੇ ਰੰਗ ਵਿਚ ਰੰਗੇ ਜਾਂਦੇ ਰਹੇ ਹਨ, ਸਾਨੂੰ ਵੀ ਉਹਨਾਂ ਨੂੰ ਪੜ੍ਹਦਿਆਂ ਉਹਨਾਂ ਦਾ ਕੁਝ ਨਾ ਕੁਝ ਰੰਗ ਨਸੀਬ ਹੋਵੇ:
ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ॥
ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ॥ (1382, ਫਰੀਦ ਜੀ)
ਬਈ ਸਾਡਾ ਬਾਬਾ ਬਹੁਤ ਕੌਤਕੀ ਸੀ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਨਿਆਣਿਆਂ ਦੀਆਂ ਡਾਰਾਂ ਦੀਆਂ ਡਾਰਾਂ ਹੁੰਦੀਆਂ ਸਨ ਜਿਵੇਂ ਕਾਂ ਤੋਤੇ ਫਿਰਦੇ ਹਨ। ਬਈ ਉਦੋਂ ਗਰੀਬੀ ਬਹੁਤ ਹੁੰਦੀ ਸੀ ਸਾਡੇ ਘਰ। ਰੋਟੀ ਬਾਬੇ ਦੀ ਹਿੱਸੇ ਉਹ ਆਂਦੀ ਸੀ ਜਿਸ ਨੂੰ ਕੀੜੀਆਂ ਦੇ ਭੌਣ ਨੇ ਜੱਫੀ ਪਾਈ ਹੁੰਦੀ ਸੀ। ਸਾਡੇ ਬਾਬੇ ਨੇ ਫਿਰ ਰੋਟੀ ਦੇ ਨਾਲ ਕੀੜੀਆਂ ਦਾ ਵੀ ਧੁਰ ਦਾ ਪਟਾ ਕੱਟ ਦੇਣਾ।
ਹੁਣ ਮੈਂ ਪੜ੍ਹਦਾਂ ਬਈ ਚੀਨ ਆਲੇ ਕੀੜੀਆਂ ਦਾ ਸੂਪ ਪੀਂਦੇ ਹਨ। ਫੇਰ ਸਾਡਾ ਬਾਬਾ ਤਾਂ ਚੀਨ ਵਾਲਿਆਂ ਤੋਂ ਵੀ ਅੱਗੇ ਸੀ। ਉਹ ਤਾਂ ਕੀੜੀਆਂ ਉਬਾਲ ਕੇ ਸੂਪ ਬਣਾਉਂਦੇ ਹਨ ਪਰ ਬਾਬਾ ਤਾਂ ਸਿੱਧੇ ਗੱਫੇ ਲਾਂਦਾ ਸੀ, ਸੂਪ ਤਾਂ ਫੇਰ ਢਿੱਡ ਵਿਚ ਜਾ ਕੇ ਆਪੇ ਬਣੀ ਜਾਂਦਾ ਸੀ।
ਬਈ ਗਰੀਬੀ ਤਾਂ ਬਹੁਤ ਸੀ ਪਰ ਬਾਬਾ ਅਪਣੀ ਉਸਤਾਦੀ ਗੈਲ ਬੁੱਲੇ ਲੁੱਟਦਾ ਰਿਹਾ। ਬਾਬਾ ਜਦ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਇਕ ਦਿਨ ਲੰਬੜਦਾਰਾਂ ਦੇ ਬਾਗ ਵਿਚ ਅੰਬ ਚੁੂਪਣ ਲੱਗ ਗਿਆ। ਉਪਰੋਂ ਲੰਬੜਦਾਰ ਆ ਗਿਆ। ਉਸ ਨੇ ਬਾਬੇ ਦੇ ਚਿੱਤੜਾਂ ਤੇ ਛਿੱਤਰਾਂ ਦੇ ਨੰਬਰ ਲਿਖ ਦਿੱਤੇ। ਬਾਬਾ ਨਿਆਣਾ ਤਾ ਜਦ ਤਾਂ ਕੁਸ਼ ਨਾ ਬੋਲਿਆ।
ਇਕ ਦਿਨ ਲੰਬੜਦਾਰਾਂ ਕਾ ਕੱਟਾ ਪਿੜਾਂ ਵਿਚ ਫਿਰ ਰਿਹਾ ਸੀ। ਬਾਬਾ ਉਸ ਨੂੰ ਹਰਾ ਵਿਖਾ ਕੇ ਖੂਹ ਕੋਲ ਲੈ ਗਿਆ ਤੇ ਨੇੜੇ ਲਿਜਾ ਕੇ ਧੱਕਾ ਦੇ ਕੇ ਖੂਹ ਵਿਚ ਸੁੱਟ ਦਿੱਤਾ। ਲੋਕਾਂ ਨੇ ਰੱਸੇ ਪਾ ਕੇ ਕੱਟਾ ਖੂਹ ਚੋਂ ਕੱਢਿਆ।
ਬਾਬੇ ਦੀ ਪਿੰਡ ਦੇ ਗੁਰਦਵਾਰੇ ਦੇ ਭਾਈ ਜੀ ਗੈਲ ਯਾਰੀ ਲਾਈ ਬੀ ਤੀ। ਬਾਬਾ ਭਾਈ ਜੀ ਦੀ ਬੱਕਰੀ ਚਾਰ ਲਿਆਂਦਾ ਸੀ। ਭਾਈ ਜੀ ਪਿੰਡ ਚੋਂ ਕੱਠੀ ਕੀਤੀ ਡਾਲੀ ਚੋਂ ਹਿੱਸਾ ਦੇ ਦਿੰਦਾ ਸੀ। ਬਾਬਾ ਬੱਕਰੀ ਨੂੰ ਲੋਕਾਂ ਦੀ ਬਰਸੀਣ ਵਿਚ ਛੱਡ ਕੇ ਆਪ ਮੌਜ ਨਾਲ ਸੂਏ ਵਿਚ ਨਹਾਂਦਾ ਰਹਿੰਦਾ ਸੀ। ਇਕ ਵਾਰ ਬਾਬੇ ਦਾ ਕੱਛਾ ਪਾਟ ਗਿਆ। ਬਾਬੇ ਦੀ ਬੇਬੇ ਕੋਲ ਕੱਛੇ ਦਾ ਕੱਪੜਾ ਲੈਣ ਵਾਸਤੇ ਪੈਸੇ ਨਹੀਂ ਸਨ। ਬਾਬੇ ਨੇ ਕੀ ਕੀਤਾ, ਭਾਈ ਜੀ ਦੀ ਬੱਕਰੀ ਕਿਸੇ ਨੂੰ ਇਕ ਰੁਪਏ ਵਿਚ ਵੇਚ ਦਿੱਤੀ। ਜਦ ਭਾਈ ਜੀ ਨੇ ਪੁੱਛਿਆ ਤਾਂ ਬਾਬਾ ਕਹਿੰਦਾ ਕਿ ਉਸ ਨੂੰ ਤਾਂ ਸਾਧਾਂ ਦਾ ਇਕ ਟੋਲਾ ਮੰਗ ਕੇ ਲੈ ਗਿਆ ਬਈ ਉਨ੍ਹਾਂ ਨੂੰ ਦੁੱਧ ਦੀ ਤੋਟ ਰਹਿੰਦੀ ਐ। ਭਾਈ ਜੀ ਨੇ ਸੋਚਿਆ ਚਲੋ ਇਹ ਵੀ ਪੁੰਨ ਦਾ ਕੰਮ ਹੈ।
ਬਾਬੇ ਦੀ ਬੇਬੇ ਨੇ ਫੇਰ ਇਕ ਰੁਪਏ ਦਾ ਕੱਪੜਾ ਲਿਆ ਕੇ ਕੱਛੇ ਸੀਤੇ। ਬਾਬਾ ਨਵਾਂ ਕੱਛਾ ਪਾ ਕੇ ਸਰੋਂ ਦਾ ਤੇਲ ਲੱਤਾਂ ਤੇ ਲਾ ਕੇ ਗਲੀ ਵਿਚ ਇੰਜ ਫਿਰਿਆ ਕਰੇ ਜਿਵੇਂ ਆੜਤੀਆਂ ਦਾ ਮੁੰਡਾ ਪਿੰਡ ਵਿਚ ਉਗਰਾਹੀ ਕਰਦਾ ਹੁੰਦਾ। ਬਈ ਫੇਰ ਬਾਬੇ ਨੇ ਕੱਛੇ ਆਲੇ ਮਸਲੇ ਦਾ ਪੱਕਾ ਹੀ ਹੱਲ ਕੱਢ ਲਿਆ। ਜਦੋਂ ਲੋਕਾਂ ਨੇ ਖੂਹ ਤੇ ਪਰਨਾ ਲਾ ਕੇ ਨਹਾਣਾ ਤਾਂ ਬਾਬੇ ਨੇ ਅੱਖ ਬਚਾ ਕੇ ਉਨ੍ਹਾਂ ਦੇ ਕੱਛੇ ਚੱਕ ਕੇ ਤਿੱਤਰ ਹੋ ਜਾਣਾ। ਬਾਬੇ ਦੀ ਮਾਂ ਨੇ ਫੇਰ ਉਨ੍ਹਾਂ ਕੱਛਿਆਂ ਨੂੰ ਵੱਢ ਕੇ ਬਾਬੇ ਦੇ ਮੇਚ ਦੇ ਬਣਾ ਦੇਣਾ। ਅੱਗੇ ਬਾਬਾ ਦੋ ਦੋ ਮਹੀਨੇ ਇਕ ਕੱਛਾ ਪਾ ਕੇ ਰੱਖਦਾ ਸੀ ਫੇਰ ਹਫਤੇ ਚ ਨੂੰ ਦੋ ਦੋ ਪਾਣ ਲੱਗ ਪਿਆ।
ਜਦ ਬਾਬਾ ਜਵਾਨ ਹੋ ਗਿਆ ਤਾਂ ਅੰਨ ਵੀ ਬਹੁਤ ਖਾਣ ਲੱਗ ਪਿਆ। ਜਦੋਂ ਵੀ ਸਾਡੀ ਗਲੀ ਵਿਚ ਕਿਸੇ ਦੇ ਘਰ ਕੁੱਤਾ ਬਿੱਲਾ ਕੋਈ ਦਹੀਂ ਲੱਸੀ ਜੂਠੀ ਕਰ ਜਾਂਦਾ ਸੀ ਤਾਂ ਉਹ ਸਾਡੇ ਘਰ ਦੇ ਜਾਂਦਾ ਸੀ। ਬਾਬਾ ਕੁੱਤੇ ਦੇ ਜੂਠੇ ਦਹੀਂ ਲੱਸੀ ਨੂੰ ਗੇੜਾ ਨੀ ਪੈਣ ਦਿੰਦਾ ਸੀ। ਉਹ ਕਹਿੰਦਾ ਸੀ ਕਿ ਇਸ ਵਿਚ ਕਿਹੜਾ ਕੀੜੇ ਪਏ ਹਨ, ਕੁੱਤਾ ਤਾਂ ਦਰਵੇਸ਼ ਹੁੰਦਾ। ਕਈ ਵਾਰ ਤਾਂ ਬਾਬਾ ਆਪ ਤੋਏ ਤੋਏ ਕਰਕੇ ਕੁੱਤੇ ਨੂੰ ਗੁਆਂਢੀਆਂ ਦੇ ਘਰ ਵਾੜ ਦਿੰਦਾ ਸੀ। ਫੇਰ ਉਡੀਕ ਕਰਦਾ ਸੀ ਕਿ ਕਦੋਂ ਗੁਆਂਢੀਆਂ ਘਰੋਂ ਹਾਕ ਪੈਂਦੀ ਹੈ ਕਿ ਕੁੱਤਾ ਦਹੀਂ ਜੂਠਾ ਕਰ ਗਿਆ ਬਾਬੇ ਹਜ਼ਾਰੇ ਨੂੰ ਦੇ ਆਉ।
ਸਾਡੇ ਬਾਬੇ ਦੇ ਵਿਆਹ ਚੋਂ ਸਾਡੇ ਬਾਪੂ ਹੋਰੀਂ ਦਸ ਪੰਦਰਾਂ ਨਿਆਣੇ ਹੋਏ। ਜਿਹੜੇ ਮਰ ਗਏ ਉਨ੍ਹਾਂ ਦੀ ਗਿਣਤੀ ਹੀ ਕੋਈ ਨੀ। ਜਦ ਕੋਈ ਨਿਆਣਾ ਜੰਮ ਕੇ ਮਰ ਜਾਂਦਾ ਸੀ ਤਾਂ ਸਾਡੀ ਬੇਬੇ ਨੇ ਰੋਣ ਲੱਗ ਜਾਣਾ। ਸਾਡੇ ਬਾਬੇ ਨੇ ਕਹਿਣਾ ,,,,,,,,,,ਇਹਦੇ ਵਿਚ ਰੋਣ ਵਾਲੀ ਕਿਹੜੀ ਗੱਲ ਹੈ। ਬਿੱਲੀ ਵੇਖ ਲੈ ਕਿੰਨੇ ਬਲੂੰਗੜੇ ਜੰਮਦੀ ਐ, ਬਚਦੇ ਤਾਂ ਦੋ ਚਾਰ ਈ ਐਂ ਬਾਕੀਆਂ ਨੂੰ ਕੁੱਤੇ ਰਾੜ੍ਹ ਦਿੰਦੇ ਆ। ਉਹ ਕਦੇ ਮਸੋਸ ਕਰਦੀ ਵੇਖੀ। ਉਸ ਨੂੰ ਪਤਾ ਇਹ ਕਿਹੜਾ ਕੁੰਭ ਦਾ ਮੇਲਾ ਅਗਲੇ ਸਾਲ ਹੋਰ ਜੰਮ ਜਾਣਗੇ।
ਬਾਬੇ ਨੇ ਨਿਆਣੇ ਵੀ ਬਹੁਤ ਸਕੀਮ ਨਾਲ ਪਾਲੇ। ਅੱਧੇ ਨਿਆਣਿਆਂ ਨੂੰ ਤਾਂ ਉਹ ਰਿਸ਼ਤੇਦਾਰੀ ਵਿਚ ਤੋਰੀ ਰੱਖਦਾ ਸੀ। ਕਿਸੇ ਨੂੰ ਮਾਸੀ ਕੋਲ ਤੇ ਕਿਸੇ ਨੂੰ ਮਾਮੀ ਕੋਲ। ਜਿਹੜੇ ਘਰ ਰਹਿ ਜਾਂਦੇ ਸਨ ਉਨ੍ਹਾਂ ਨੂੰ ਕਹਿੰਦਾ ਸੀ ਚਰ੍ਹੀ ਚ ਚਿੱਬੜਾਂ ਦੇ ਢੇਰ ਲਗੇ ਹੁੰਦੇ ਹਨ। ਮੈਂ ਚਿੱਬੜ ਖਾ ਕੇ ਹੀ ਜਵਾਨ ਹੋਇਐਂ। ਜਾਉ ਨਾਲੇ ਚਰ੍ਹੀ ਵੱਢ ਕੇ ਲਿਆਉ ਨਾਲੇ ਰੱਜ ਕੇ ਚਿੱਬੜ ਖਾ ਕੇ ਆਉ ਘਰ ਦਾ ਆਟਾ ਬਚੇਗਾ।
ਜਦ ਬਾਬੇ ਨੇ ਸਾਡੇ ਬਾਪੂ ਦਾ ਵਿਆਹ ਕੀਤਾ ਤਾਂ ਆਪਣੇ ਕੁੜਮਾਂ ਨੂੰ ਕਿਹਾ, ਜੰਨ ਦੀ ਸੇਵਾ ਵਿਚ ਝੁੱਗਾ ਚੌੜ ਨਾ ਕਰਵਾ ਲਿਉ। ਲੋਕਾਂ ਨੇ ਤਾਂ ਖਾ ਕੇ ਪੱਦ ਹੀ ਮਾਰਨੇ ਹੁੰਦੇ ਹਨ। ਬੱਸ ਤੁਸੀਂ ਇਕ ਕੰਮ ਜ਼ਰੂਰ ਕਰਿਉ। ਆਪਣੀ ਕੁੜੀ ਨੂੰ ਚਾਹੇ ਹੋਰ ਕੁਸ਼ ਨਾ ਦਿਉ ਬੱਸ ਦੋ ਬੋਰੀਆਂ ਸ਼ੱਕਰ ਦੀਆਂ ਦੇ ਦਿਉ। ਮੇਰੇ ਨਿਆਣੇ ਸਾਰੀ ਉਮਰ ਚਿੱਬੜ ਹੀ ਖਾਂਦੇ ਰਹੇ ਹਨ ਉਹ ਵੀ ਸ਼ੱਕਰ ਖਾ ਕੇ ਮੂੰਹ ਦਾ ਸੁਆਦ ਬਦਲ ਲੈਣੇਗੇ।
ਇਕ ਵਾਰੀ ਸਾਡੇ ਚਾਚੇ ਦਾ ਸੌਹਰਾ ਆ ਗਿਆ। ਸਾਡੇ ਪਿੰਡ ਉਦੋਂ ਗੁੱਗਾ ਮਾੜੀ ਦਾ ਮੇਲ ਭਰ ਰਿਹਾ ਸੀ। ਬਾਬੇ ਨੇ ਚਾਹ ਤਾਂ ਕਿਸੇ ਤਰ੍ਹਾਂ ਪਿਲਾ ਦਿੱਤੀ ਆਪਣੇ ਕੁੜਮ ਨੂੰ। ਫੇਰ ਕਹਿਣ ਲੱਗਿਆ ਆ ਰਿਸ਼ਤੇਦਾਰ ਮੋਟਰ ਪਰ ਗੋਤਾ ਲੁਆ ਕੇ ਲਿਆਵਾਂ। ਨੇੜੇ ਹੀ ਮਾੜੀ ਸੀ। ਬਾਬਾ ਕਹਿੰਦਾ ਲੈ ਰਿਸ਼ਤੇਦਾਰ ਮਾੜੀ ਤੇ ਵੀ ਮੱਥਾ ਟੇਕ ਚਲਦੇ ਹਾਂ। ਲਉ ਜੀ ਮੱਥਾ ਟੇਕ ਕੇ ਬਾਬਾ ਕਹਿੰਦਾ, ਲੈ ਰਿਸ਼ਤੇਦਾਰ ਲਗਦੇ ਹੱਥ ਚੌਲਾਂ ਤੇ ਵੀ ਹੱਥ ਮਾਰ ਲੈਂਦੇ ਹਾਂ ਲੰਗਰ ਤਾਂ ਚਲ ਹੀ ਰਿਹਾ। ਚਾਚੇ ਦਾ ਸੌਹਰਾ ਦੋ ਦਿਨ ਸਾਡੇ ਘਰ ਰਿਹਾ ਤੇ ਬਾਬੇ ਉਸ ਨੂੰ ਮਾੜੀ ਤੇ ਲਿਜਾ ਕੇ ਚੌਲਾਂ ਨਾਲ ਢਿੱਡ ਭਰਦਾ ਰਿਹਾ। ਉਹ ਕਹਿੰਦਾ ਤੁਸੀਂ ਰੋਟੀਆਂ ਨੀ ਪਕਾਂਦੇ। ਬਾਬਾ ਕਹਿੰਦਾ ਰੋਟੀਆਂ ਤਾਂ ਰੋਜ਼ ਹੀ ਖਾਂਦੇ ਹਾਂ ਗੁੱਗੇ ਦੇ ਚੌਲ ਤਾਂ ਕਿਸੇ ਕਰਮਾਂ ਆਲੇ ਨੂੰ ਮਿਲਦੇ ਹਨ। ਸਾਡੇ ਚਾਚੇ ਦੇ ਸੌਹਰੇ ਦਾ ਜਦ ਚੌਲਾਂ ਨਾਲ ਢਿੱਡ ਪਾਟਣ ਆਲਾ ਹੋ ਗਿਆ ਤਾਂ ਉਸ ਨੇ ਭੱਜਣ ਵਿਚ ਹੀ ਭਲਾਈ ਸਮਝੀ।
ਬਾਬੇ ਦਾ ਜਦ ਵਕਤ ਨੇੜੇ ਆ ਗਿਆ ਤਾਂ ਕਹਿਣ ਲੱਗਾ, ਮੇਰੇ ਮਰਨੇ ਪਰ ਬਹੁਤਾ ਖਰਚ ਨਾ ਕਰਿਓ। ਅਰਥੀ ਬਣਾਉਣ ਦੀ ਲੋੜ ਨੀ ਕਿਸੇ ਟੁੱਟੇ ਮੰਜੇ ਤੇ ਚੁੱਕ ਕੇ ਮੜ੍ਹੀਆਂ ਚ ਸੁੱਟ ਆਇਓ। ਭਾਈ ਜੀ ਤੋਂ ਉਂਜ ਹੀ ਨਾ ਅਰਦਾਸਾਂ ਕਰਵਾਈ ਜਾਇਓ ਅਰਦਾਸਾਂ ਨਾਲ ਕਿਹੜਾ ਮੈਂ ਮੁੜ ਆਵਾਂਗਾ। ਭਾਈ ਜੀ ਜਿੰਨੀਆਂ ਅਰਦਾਸਾਂ ਕਰੇਗਾ ਉਨੀਆਂ ਦੇ ਹਿਸਾਬ ਨਾਲ ਹੀ ਪੈਸੇ ਲਏਗਾ। ਮੇੇਰੇ ਵਰਗੇ ਬੁੜ੍ਹਿਆਂ ਦੀਆਂ ਅਰਦਾਸਾਂ ਦੇ ਸਿਰ ਤੇ ਹੀ ਭਾਈ ਜੀ ਬੰਬੂਕਾਟ ਲਈ ਫਿਰਦੇ ਹਨ।
ਲੱਡੂ ਜਲੇਬੀ ਨਾ ਕਰਨ ਲੱਗ ਜਾਇਓ ਕਿਤੇ ਲੋਕ ਗੁਹਾਰਿਆਂ ਵਰਗੇ ਢਿੱਡ ਲਈ ਫਿਰਦੇ ਐ। ਆਲੂ ਬਥੇਰੇ ਸਸਤੇ ਐ ਜਿੰਨੇ ਮਰਜ਼ੀ ਪਾਣੀ ਚ ਉਬਾਲ ਕੇ ਛਕਾਈ ਜਾਇਓ।
ਬਾਬੇ ਦੇ ਚਲਾਣੇ ਤੋਂ ਬਾਅਦ ਸਾਡੇ ਘਰ ਦਿਆਂ ਨੇ ਭੋਗ ਤੇ ਦੋ ਰੁਪਏ ਕਿੱਲੋ ਆਲੇ ਆਲੂ ਲੋਕਾਂ ਨੂੰ ਛਕਾਏ। ਸਬਜ਼ੀ ਚ ਇੰਨਾ ਪਾਣੀ ਸੀ ਕਿ ਇਕ ਬੰਦਾ ਕਹਿੰਦਾ ਕਿ ਆਲੂ ਤਾਂ ਕੌਲੀ ਚ ਗੋਤਾ ਲਾ ਕੇ ਟੋਲਣਾ ਪੈਂਦਾ। ਇਕ ਹੋਰ ਕਹਿੰਦਾ,,,,,,,,,ਬੁੜ੍ਹਾ ਤਾ ਐਹੋ ਜਿਹਾ ਹੋਣਾ ਚਾਹੀਦਾ ਜਿਹੜਾ ਚਿੱਬੜਾਂ ਦੇ ਸਿਰ ਤੇ ਦਰਜਨ ਨਿਆਣੇ ਪਾਲ ਗਿਆ।
ਬਈ ਇਹ ਗੱਲਾਂ ਕੁੱਝ ਮੈਨੂੰ ਲੋਕਾਂ ਨੇ ਤੇ ਕੁੱਝ ਬਾਬੇ ਨੇ ਆਪ ਸੁਣਾਈਆਂ ਸਨ। ਸਾਡੇ ਬਾਬੇ ਦੀਆਂ ਗੱਲਾਂ ਸੁਣ ਕੇ ਤਾਂ ਤੁਸੀਂ ਵੀ ਮੰਨ ਗਏ ਹੋਣੇ ਕਿ ਸਾਡਾ ਬਾਬਾ ਬਹੁਤ ਕੌਤਕੀ ਸੀ।
ਇਨ੍ਹਾਂ ਚਿਤਰਾਂ ਨੂੰ ਸਮਝਣ ਲਈ ਗੁਲੇਰ ਦੇ ਇਤਿਹਾਸ ਨੂੰ ਜਾਨਣਾ ਜਰੂਰੀ ਹੈ। ਰਾਜਾ ਹਰੀ ਚੰਦ ਨੇ 1405 ਈਸਵੀ ਵਿਚ ਗੁਲੇਰ ਦੀ ਰਾਜਧਾਨੀ ਨੂੰ ਕਾਇਮ ਕੀਤਾ। ਰਾਜਾ ਹਰੀ ਚੰਦ ਕਾਂਗੜੇ ਦਾ ਰਾਜਾ ਸੀ ਜਿਥੋਂ ਇਹ ਬੜੀ ਵਚਿੱਤਰ ਹਾਲਤ ਵਿਚ ਤੁਰ ਆਇਆ। ਕਿਹਾ ਜਾਂਦਾ ਹੈ ਕਿ ਰਾਜਾ ਆਪਣੇ ਸਾਥੀਆਂ ਨਾਲ ਸ਼ਿਕਾਰ ਕਰ ਰਿਹਾ ਸੀ ਕਿ ਇਕ ਜੰਗਲੀ ਸੂਰ ਦੇ ਮਗਰ ਲੱਗਿਆ ਇਹ ਬਹੁਤ ਦੂਰ ਨਿਕਲ ਗਿਆ। ਹਨੇਰਾ ਪੈਣ ਉੱਤੇ ਇਹ ਰਸਤਾ ਭੁੱਲ ਗਿਆ ਤੇ ਆਪਣੇ ਘੋੜੇ ਸਮੇਤ ਇਕ ਢੱਠੇ ਖੂਹ ਵਿਚ ਡਿੱਗ ਪਿਆ। ਕੁਝ ਦਿਨਾਂ ਬਾਅਦ ਖੱਚਰਾਂ ਦੀ ਲਾਮ ਡੋਰੀ ਲਈ ਓਧਰੋਂ ਇਕ ਵਪਾਰੀ ਲੰਘਿਆ, ਜਿਸ ਨੇ ਇਸ ਨੂੰ ਖੂਹ ਵਿਚੋਂ ਕੱਢਿਆ।ਰਾਜੇ ਦੇ ਇੰਜ ਆਲੋਪ ਹੋ ਜਾਣ ਉੱਤੇ ਉਸਦਾ ਛੋਟਾ ਭਰਾ ਤਖ਼ਤ ਉੱਤੇ ਬੈਠ ਗਿਆ ਤੇ ਉਸਦੀਆਂ ਰਾਣੀਆਂ ਸਤੀਆਂ ਹੋ ਗਈਆਂ।
ਜਦ ਹਰੀ ਚੰਦ ਨੂੰ ਇਹ ਸਭ ਪਤਾ ਲੱਗਾ ਤਾਂ ਉਸ ਕਾਂਗੜੇ ਵਾਪਸ ਜਾਣਾ ਮੁਨਾਸਿਬ ਨਹੀਂ ਸਮਝਿਆ। ਉਹ ਸਿੱਧਾ ਹਰੀਪੁਰ ਆ ਗਿਆ ਤੇ ਨਵੀਂ ਰਾਜਧਾਨੀ ਬਣਾਈ। ਕਿਹਾ ਜਾਂਦਾ ਹੈ ਕਿ ਜਿੱਥੇ ਕਿਲਾ ਹੈ, ਉੱਥੇ ਇਕ ਗਵਾਲਾ ਗਊਆਂ ਚੁਰਾਉਂਦਾ ਸੀ। ਇਕ ਵਾਰ ਗਵਾਲੇ ਨੇ ਵੇਖਿਆ ਕਿ ਇਕ ਬਾਘ ਤੇ ਬੱਕਰੀ ਇਕ ਚਸ਼ਮੇ ‘ਤੇ ਇਕੱਠੇ ਪਾਣੀ ਪੀ ਰਹੇ ਹਨ। ਹਰੀ ਚੰਦ ਉੱਥੇ ਪਹੁੰਚਿਆ ਤਾਂ ਗਵਾਲੇ ਨੇ ਉਹ ਜਗ੍ਹਾ ਉਸਨੂੰ ਵਿਖਾਈ। ਜਦ ਕੋਈ ਵੱਡੀ ਇਮਾਰਤ ਜਾਂ ਖ਼ਾਸ ਕਰਕੇ ਕਿਲਾ ਬਣਾਇਆ ਜਾਂਦਾ ਸੀ ਤਾਂ ਬਲੀ ਜ਼ਰੂਰ ਦਿੱਤੀ ਜਾਂਦੀ ਸੀ। ਕਿਹਾ ਜਾਂਦਾ ਹੈ ਕਿ ਉਸੇ ਗਵਾਲੇ ਦੀ ਬਲੀ ਦਿੱਤੀ ਗਈ, ਤੇ ਨੀਂਹ ਵਿਚ ਉਸਦਾ ਸਿਰ ਦਬਾਇਆ ਗਿਆ। ਏਸੇ ਕਰਕੇ ਗੁਲੇਰ ਦਾ ਪਹਿਲਾ ਨਾ ਗਵਾਲੇਰ ਸੀ।
ਹਰੀ ਚੰਦ ਤੋਂ ਬਾਅਦ ਉਹਦੇ ਕਈ ਜ਼ਾਨਸੀਨ ਹੋਏ, ਜਿੰਨ੍ਹਾ ਦੇ ਰਾਜ ਵਿਚ ਕੋਈ ਵਿਸ਼ੇਸ਼ ਘਟਨਾ ਨਹੀਂ ਵਾਪਰੀ। ਸਤਾਰਵੀਂ ਸਦੀ ਦੇ ਸ਼ੁਰੂ ਵਿਚ ਫੇਰ ਅਸੀਂ ਗੁਲੇਰ ਤੇ ਇਹਦੇ ਰਾਜਿਆ ਬਾਰਿਆ ਸੁਣਨਾ ਸ਼ੁਰੂ ਕਰਦੇ ਹਾਂ। ਰੂਪ ਚੰਦ ਤੋਂ ਬਿਕਰਮ ਸਿੰਘ ਤਕ ਗੁਲੇਰ ਦੇ ਰਾਜਿਆਂ ਦਾ ਮੁਗ਼ਲ ਬਾਦਸ਼ਾਹਾਂ ਨਾਲ ਬਹੁਤ ਚੰਗਾ ਸੰਬੰਧ ਰਿਹਾ। ਰੂਪ ਚੰਦ (1610 ਈ:) ਨੇ ਬਾਦਸ਼ਾਹ ਜਹਾਂਗੀਰ ਦੀ ਮੁਗ਼ਲ ਫੌਜ ਦੀ ਕਾਂਗੜੇ ਦੇ ਕਿਲੇ ਉੱਤੇ ਹਮਲਾ ਕਰਨ ਵੇਲੇ ਮੱਦਦ ਕੀਤੀ ਤੇ ਮੁਗ਼ਲ ਬਾਦਸਾਹ ਨੇ ਇਕ ਹਾਥੀ ਤੇ ਘੋੜਾ ਉਹਨੂੰ ਤੋਹਫ਼ੇ ਵਜੋਂ ਦਿੱਤਾ। ਇਸ ਤੋਂ ਬਾਅਦ ਇਸ ਰਾਜੇ ਨੇ ਜਹਾਂਗੀਰ ਦੀ ਨੌਕਰੀ ਕਰ ਲਈ ਤੇ ਉਹਨੇ ਇਹਨੂੰ ਦੱਖਣ ਵਲ ਇਕ ਮੁਹਿੰਮ ਤੇ ਭੇਜ ਦਿੱਤਾ। ਜਹਾਂਗੀਰ ਤੋਂ ਬਾਅਦ ਸ਼ਾਹ ਜਹਾਨ ਨੇ ਰੂਪ ਚੰਦ ਨੂੰ 1634 ਈਸਵੀ ਵਿਚ ਗੜ੍ਹਵਾਲ ਉੱਤੇ ਚੜਾਈ ਕਰਨ ਲਈ ਭੇਜਿਆ ਤੇ ਇਸੇ ਹਮਲੇ ਵਿਚ ਉਸਦੀ ਮੌਤ ਹੋ ਗਈ। ਰੂਪ ਚੰਦ ਦੇ ਪੁੱਤਰ ਮਾਨ ਸਿੰਘ (1645 ਈ:) ਨੇ ਵੀ ਸ਼ਾਹ ਜਹਾਨ ਦੀ ਨੌਕਰੀ ਕੀਤੀ ਤੇ ਉੱਤਰ ਪੂਰਬੀ ਇਲਾਕੇ ਦੀਆਂ ਮੁਹਿੰਮਾਂ ਵਿਚ ਲੜਦਾ ਰਿਹਾ। ਫੇਰ ਉਹ ਔਰੰਗਜੇਬ ਦੀ ਫੌਜ ਵਿਚ ਰਿਹਾ ਤੇ 1637 ਈ: ਵਿਚ ਕੰਧਾਰ ਦੇ ਹਮਲੇ ਵਿਚ ਉਸਨੇ ਹਿੱਸਾ ਲਿਆ। ਇਸਦਾ ਪੁੱਤਰ ਬਿਕਰਮ ਸਿੰਘ ਬੜਾ ਰਿਸ਼ਟ ਪੁਸ਼ਟ ਸੀ। ਕਿਹਾ ਜਾਂਦਾ ਹੈ ਕਿ ਉਹ ਨਾਰੀਅਲ ਨੂੰ ਉਂਗਲਾਂ ਨਾਲ ਦਬਾ ਕੇ ਤੋੜ ਦਿੰਦਾ ਸੀ।
ਦਲੀਪ ਸਿੰਘ ਦੇ ਜ਼ਮਾਨੇ ਵਿਚ ਹਿੰਦੂ ਕਲਾਕਾਰ, ਜਿਹੜੇ ਪਹਿਲੇ ਮੁਗ਼ਲ ਦਰਬਾਰ ਵਿਚ ਕੰਮ ਕਰਦੇ ਸਨ, ਨਾਦਰਸ਼ਾਹ ਦੇ ਹਮਲੇ ਕਰਕੇ ਖਿੰਡਰ-ਪੁਡਰ ਗਏ ਤੇ ਉਨ੍ਹਾਂ ਵਿਚੋਂ ਕਈ ਤਾਂ ਪਹਾੜੀਂ ਰਿਆਸਤਾਂ ਵਿਚ ਆ ਗਏ। ਮੁਗ਼ਲ ਸਲਤਨਤ ਬੜੀ ਕਮਜ਼ੋਰ ਹੋ ਗਈ ਸੀ, ਨਾਦਰਸ਼ਾਹ ਦੇ ਹਮਲੇ ਨੇ 1739 ਵਿਚ ਦਿੱਲੀ ਰਾਜਧਾਨੀ ਵਿਚ ਬੜੀ ਅਬਤਰੀ ਪੈਦਾ ਕੀਤੀ। ਹਜ਼ਾਰਾਂ ਸ਼ਹਿਰੀ ਕਤਲ ਕਰ ਦਿੱਤੇ ਗਏ ਤੇ ਬਾਕੀ ਰਾਜਸਥਾਨ ਤੇ ਪੰਜਾਬ ਦੇ ਪਹਾੜਾਂ ਅਤੇ ਹੋਰ ਅਜਿਹੀਆਂ ਥਾਵਾਂ ਵਲ ਭੱਜ ਗਏ। ਇਨ੍ਹਾਂ ਵਿਚੋਂ ਕੁਝ ਹਿੰਦੂ ਕਲਾਕਾਰ ਵੀ ਸਨ। ਇਨ੍ਹਾਂ ਪੁਰਾਣੇ ਕਲਾਕਾਰਾਂ ਵਿਚੋਂ ਪੰਡਤ ਸੇਊ ਤੇ ਉਹਦੇ ਪੁੱਤਰ ਨੈਣ ਸੁੱਖ ਤੇ ਮਾਣਕ ਦੇ ਚਿੱਤਰ ਮਿਲਦੇ ਹਨ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਕਾਂਗੜਾ-ਕਲਾ ਦਾ ਮੁੱਢ ਇਨ੍ਹਾਂ ਚਿਤਰਕਾਰਾਂ ਨੇ ਹੀ ਹਰੀਪੁਰ ਗੁਲੇਰ ਵਿਚ ਬੰਨ੍ਹਿਆਂ। ਨੈਣ ਸੁੱਖ 1748 ਵਿਚ ਜੰਮੂ ਚਲਾ ਗਿਆ ਜਿੱਥੇ ਉਸਨੇ ਰਾਜਾ ਬਲਵੰਤ ਦੇਵ ਦੀ ਨੌਕਰੀ ਕੀਤੀ। ਇਕ ਚਿਤਰ ਵਿਚ ਰਾਜਾ ਬਿਕਰਮ ਸਿੰਘ ਮੁਗ਼ਲ-ਕਲਾ ਦੇ ਮੁਤਾਬਿਕ ਇਕ ਹਾਥੀ ਉੱਤੇ ਸਵਾਰ ਹੈ। ਇਹ ਤਸਵੀਰ ਅੱਜ ਕੱਲ੍ਹ ਮਿਊਜੀਅਮ ਚੰਡੀਗੜ ਵਿਚ ਹੈ। ਇਕ ਹੋਰ ਚਿਤਰ ਰਾਜਾ ਦਲੀਪ ਸਿੰਘ ਦਾ ਪੋਲੋ ਖੇਡਦੇ ਦਾ ਹੈ। ਰਾਜਾ ਤੇ ਉਸਦੇ ਸਾਥੀ ਮੁਗ਼ਲਾਂ ਦੇ ਪਹਿਰਾਵੇ ਵਿਚ ਦਰਸਾਏ ਗਏ ਹਨ, ਉਨ੍ਹਾਂ ਨੇ ਚੋਗੇ ਪਾਏ ਹੋਏ ਹਨ ਤੇ ਉਨ੍ਹਾਂ ਦੇ ਸਾਫ਼ੇ ਸਿੱਧੇ ਹਨ। ਇਸ ਚਿਤਰ ਵਿਚ ਰਾਜਾ ਅਕਬਰ ਵਾਂਗ ਲੱਗਦਾ ਹੈ।
ਆਦਮੀਆਂ ਤੇ ਘੋੜਿਆਂ ਦੇ ਚਿਤਰ ਬਹੁਤ ਸੁਚੱਜਤਾ ਨਾਲ ਬਣਾਏ ਗਏ ਹਨ। ਇਹ ਚਿਤਰ ਪੋਲੋ ਖੇਡ ਰਹੇ ਲੋਕਾਂ ਦਾ ਇਕ ਵਧੀਆ ਚਿੱਤਰ ਹੈ, ਖਿਡਾਰੀਆਂ ਦੇ ਚਿਹਰਿਆਂ ਤੇ ਹੱਲਾ ਕਰਨ ਤੇ ਗੇਂਦ ਨੂੰ ਮਾਰਨ ਦੀ ਕੋਸ਼ਸ਼ ਸਪੱਸ਼ਟ ਚਿੱਤਰੀ ਹੋਈ ਹੈ, ਤੇ ਘੋੜਿਆਂ ਦੇ ਪੱਠਿਆਂ ਵਿਚ ਇਉਂ ਜਾਪਦਾ ਹੈ ਜਿਵੇਂ ਬੜੀ ਫੁਰਤੀ ਤੇ ਤਾਕਤ ਹੋਵੇ। ਇਸ ਚਿਤਰ ਵਿਚ ਉਹ ਸਾਰੇ ਵਿਸ਼ੇਸ਼ ਗੁਣ ਹਨ ਜਿਹੜੇ ਮੁਗ਼ਲ ਕਲਾ ਵਿਚ ਪਾਏ ਜਾਂਦੇ ਹਨ।
ਇਕ ਹੋਰ ਚਿੱਤਰ ਰਾਜਾ ਗਵਰਧਨ ਚੰਦ ਦਾ ਹੈ, ਜਿਸ ਵਿਚ ਰਾਜਾ ਮੁਗ਼ਲਈ ਅੰਦਾਜ਼ ਨਾਲ ਹਾਥੀ ਉੱਤੇ ਸਵਾਰ ਹੈ। ਹਾਥੀ ਨੂੰ ਬਹੁਤ ਵਧੀਆਂ ਤਰੀਕੇ ਨਾਲ ਸਜਾਇਆ ਹੋਇਆ ਹੈ, ਤੇ ਮਹਾਵਤ ਦੀ ਦਾਹੜੀ ਮੁਗ਼ਲਈ ਤਰੀਕੇ ਨਾਲ ਕਟੀ ਹੋਈ ਹੈ। ਇਹ ਤਸਵੀਰ ਵਿਸ਼ੇ ਤੇ ਚਿੱਤਰਨ ਦੋਹਾਂ ਕਰਕੇ ਮੁਗ਼ਲ ਕਲਾ ਦਾ ਇਕ ਵਧੀਆਂ ਨਮੂਨਾ ਹੈ।
ਗਵਰਧਨ ਚੰਦ (1740-1773) ਦੇ ਜ਼ਮਾਨੇ ਵਿਚ ਗੁਲੇਰ ਦੇ ਜਿਹੜੇ ਚਿੱਤਰ ਬਣਾਏ ਗਏ ਉਨ੍ਹਾਂ ਵਿਚ ਕਾਂਗੜਾ ਕਲਾ ਦਾ ਵਿਕਾਸ ਸਾਫ਼ ਤੌਰ ਤੇ ਵਿਖਾਈ ਦਿੰਦਾ ਹੈ। ਗੁਲੇਰ ਦਾ ਮੈਦਾਨੀ ਇਲਾਕੇ ਦੇ ਨਜਦੀਕ ਹੋਣਾ ਤੇ ਇੱਥੋਂ ਦੇ ਰਾਜਿਆ ਦਾ ਮੁਗ਼ਲਾਂ ਦੇ ਨਾਲ ਸੰਬੰਧ ਇਸ ਕੰਮ ਵਿਚ ਬਹੁਤ ਸਹਾਇਕ ਸਿੱਧ ਹੋਇਆ। ਇਸ ਲਈ ਕਾਂਗੜਾ ਕਲਾ ਦਾ ਜਨਮ ਅਸਥਾਨ ਗੁਲੇਰ ਹੀ ਹੈ ਤੇ ਕਾਂਗੜੇ ਦੇ ਸਭ ਤੋਂ ਪੁਰਾਣੇ ਚਿੱਤਰ ਗੁਲੇਰ ਵਿਚ ਹੀ ਚਿਤਰੇ ਗਏ। ਮਿ: ਵਿਲੀਅਮ ਆਰਚਰ ਨੇ ਠੀਕ ਹੀ ਕਿਹਾ ਹੈ, “ਗੁਲੇਰ ਪਹਾੜੀ ਕਲਾ ਦੇ ਅਠੱਤੀ ਕੇਂਦਰਾਂ ਵਿਚੋਂ ਕੇਵਲ ਇਕ ਨਹੀਂ, ਸਗੋਂ ਇਹ ਪੰਜਾਬ ਦੀ ਪਹਾੜੀ ਕਲਾ ਦੀ ਇਕ ਵਿਸ਼ੇਸ਼ ਸ਼ੈਲੀ ਦਾ ਜਨਮ ਦਾਤਾ ਹੈ।” ਗੁਲੇਰ ਨੇ ਆਪਣੀ ਸਥਾਨਕ ਕਲਾ ਵਿਚ ਨਜ਼ਾਕਤ ਤੇ ਸਿਮਰਤਾਈ ਹੀ ਨਹੀਂ ਪੈਦਾ ਕੀਤੀ ਸਗੋਂ ਇਹ ਕਲਾ ਜਦੋਂ 1790 ਈ: ਵਿਚ ਆਪਣੇ ਸਿਖ਼ਰ ਤੇ ਪੁੱਜੀ ਤਾਂ ਇਹ ਕਾਂਗੜਾ-ਕਲਾ ਦੇ ਨਾਂ ਨਾਲ ਮਸ਼ਹੂਰ ਹੋ ਗਈ।
ਹੁਣ ਅਸੀਂ ਉਨ੍ਹਾਂ ਚਿਤਰਾਂ ਦਾ ਜ਼ਿਕਰ ਕਰਾਂਗੇ ਜਿੰਨ੍ਹਾਂ ਨੂੰ ਕਾਂਗੜੇ ਦੀ ਕਲਾ ਦੇ ਚਿਤਰ ਕਿਹਾ ਜਾਂਦਾ ਹੈ। ਇਕ ਤਸਵੀਰ ਰਾਜਾ ਗਵਰਧਨ ਚੰਦ ਦੀ ਹੈ। ਰਾਜਾ ਕੇਸਰੀ ਰੰਗ ਦੇ ਕੱਪੜੇ ਪਹਿਨੀ ਆਪਣੇ ਮਸ਼ਹੂਰ ਘੋੜੇ ਉੱਤੇ ਚੜ੍ਹਿਆ ਹੋਇਆ ਹੈ। ਚਿੱਤਰ ਦਾ ਪਿਛਵਾੜਾ ਲਾਲ ਰੰਗ ਦਾ ਹੈ। ਗਵਰਧਨ ਚੰਦ ਦੇ ਇਸ ਘੋੜੇ ਨੂੰ ਜਲੰਧਰ ਦੇ ਨਵਾਬ ਅਦੀਨਾ ਬੇਗ ਨੇ ਬਹੁਤ ਪਸੰਦ ਕੀਤਾ। ਗਵਰਧਨ ਚੰਦ ਨੇ ਘੋੜਾ ਦੇਣ ਤੋਂ ਨਾਂਹ ਕਰ ਦਿੱਤੀ। ਦੋਨਾਂ ਦੀ ਲੜਾਈ ਹੋਈ ਜਿਸ ਵਿਚ ਅਦੀਨਾ ਬੇਗ਼ ਦੀ ਹਾਰ ਹੋਈ ਤੇ ਇਹ ਮਸ਼ਹੂਰ ਘੋੜਾ ਰਾਜਾ ਗਵਰਧਨ ਚੰਦ ਕੋਲ ਹੀ ਰਿਹਾ। ਪਿਛਲੇ ਜ਼ਮਾਨੇ ਵਿਚ ਘੋੜਿਆਂ ਦੀ ਬਹੁਤ ਕਦਰ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਆਪਣੀ ਘੋੜੀ ਲੇਲੀ ਨੂੰ ਜਾਨ ਨਾਲੋਂ ਵਧੀਕ ਪਿਆਰਾ ਸਮਝਦਾ ਸੀ ਤੇ ਉਸਨੇ ਤੀਹ ਲੱਖ ਰੁਪਏ ਦੇ ਹੀਰੇ ਜਵਾਹਰਾਂ ਨਾਲ ਉਹਦੀ ਕਾਠੀ ਤੇ ਸਾਜ਼ ਸਜਾਇਆ ਸੀ।
ਰਾਜਾ ਗਵਰਧਨ ਚੰਦ ਦਾ ਇਕ ਹੋਰ ਸੁੰਦਰ ਚਿੱਤਰ ਹੈ ਜਿਸ ਵਿਚ ਰਾਜਾ ਗਾਣੇ ਦੀ ਮਹਿਫ਼ਲ ਵਿਚ ਬੈਠਾ ਹੈ-ਇਹ ਚਿੱਤਰ ਰੰਗਾਂ ਦੀ ਚੋਣ ਤੇ ਉਨ੍ਹਾਂ ਦੀ ਵਰਤੋਂ ਦੀ ਨਜ਼ਾਕਤ ਕਰਕੇ ਬਹੁਤ ਵਿਸ਼ੇਸ਼ ਹੈ। ਇਸ ਤਸਵੀਰ ਦਾ ਚਿਤਰਨ ਢੰਗ ਸਾਦਾ ਹੈ-ਰਾਜਾ ਬਾਨ ਗੰਗਾ ਦੇ ਉੱਤੇ ਇਕ ਚਬੂਤਰੇ ਤੇ ਬੈਠਾ ਹੁੱਕਾ ਪੀ ਰਿਹਾ ਹੈ। ਦਰਬਾਰੀਆਂ ਵਿਚ ਇਕ ਦਰਬਾਰੀ ਤਿੱਬਤ ਦੇ ਭਿਖਸ਼ੂਆਂ ਵਾਂਗ ਲਗਦਾ ਹੈ। ਰਾਜਾ ਬਲਦੇਵ ਸਿੰਘ ਦੇ ਕਹਿਣ ਅਨੁਸਾਰ ਇਹ ਦਰਬਾਰੀ ਪਿੰਡੋਰੀ ਦਾ ਮਹੰਤ ਸੀ।ਰਾਜੇ ਨੇ ਕੇਸਰੀ ਚੋਗਾ ਪਾਇਆ ਹੋਇਆ ਹੈ, ਤੇ ਦਰਬਾਰੀਆਂ ਦੇ ਚੋਗੇ ਵੱਖ-ਵੱਖ ਰੰਗਾਂ ਤੇ ਢੰਗਾਂ ਦੇ ਹਨ। ਸ਼ਹਿਨਾਈ ਤੇ ਨਗਾਰੇ ਵਜਾਉਣ ਵਾਲਿਆਂ ਦੇ ਪਹਿਰਾਵੇ ਵੀ ਰੰਗੀਨ ਹਨ। ਨਗਾਰਿਆਂ ਉੱਤੇ ਵੀ ਪੀਲੇ ਰੰਗ ਦੇ ਗਿਲਾਫ਼ ਚੜ੍ਹੇ ਹੋਏ ਹਨ। ਚਬੂਤਰੇ ਦੇ ਹੇਠ ਹਰੇ ਦਰਖ਼ਤਾਂ ਦਾ ਝੁੰਡ ਇਸ ਚਿਤਰ ਨੂੰ ਇਕ ਅਤਿਅੰਤ ਸੁੰਦਰਤਾ ਬਖ਼ਸ਼ ਰਿਹਾ ਹੈ। ਇਸ ਚਿਤਰ ਵਿਚ ਮੁਗ਼ਲ ਤੇ ਕਾਂਗੜਾ ਕਲਾ ਦੀਆਂ ਵਿਸ਼ੇਸ਼ਤਾਈਆਂ ਹਨ। ਰਾਜਾ ਸੰਗੀਤ ਸੁਣ ਰਿਹਾ ਹੈ ਤੇ ਇੰਜ ਜਾਪਦਾ ਹੈ ਜਿਵੇਂ ਹਵਾ ਵਿਚ ਇਕ ਨਸ਼ਾ ਜਿਹਾ ਫੈਲਿਆ ਹੋਵੇ। ਇਹ ਚਿਤਰ ਮੁਗ਼ਲ ਕਲਾ ਦੇ ਸਭ ਤੋਂ ਵਧੀਆਂ ਨਮੂਨੇ ਨਾਲ ਟੱਕਰ ਖਾ ਸਕਦਾ ਹੈ।ਇਹਦੇ ਵਿਚ ਇਕ ਨਜ਼ਾਕਤ ਹੈ, ਇਕ ਅਧਿਆਤਮਕ ਰੰਗਣ ਹੈ ਜਿਹੜੀ ਮੁਗ਼ਲ ਕਲਾ ਵਿਚ ਕਿਤੇ ਵਿਖਾਈ ਨਹੀਂ ਦਿੰਦੀ। ਇਸ ਜ਼ਮਾਨੇ ਦੇ ਕਾਂਗੜ ਦੇ ਚਿੱਤਰਾਂ ਵਿਚ ਰੰਗਾਂ ਦੀ ਚੋਣ ਬਹੁਤ ਅਕਰਸ਼ਕ ਹੈ। ਕਾਂਗੜੇ ਦੇ ਕਲਾਕਾਰਾ ਕੋਲ ਪਹੁ-ਫੁਟਾਲੇ ਤੇ ਸਤ-ਰੰਗੀ ਪੀਂਘ ਦੇ ਰੰਗ ਜਿਵੇਂ ਫੁੱਟ-ਫੁੱਟ ਪੈ ਰਹੇ ਹੋਣ।
ਇਕ ਹੋਰ ਚਿਤਰ ਵਿਚ ਰਾਜਾ ਗਵਰਧਨ ਚੰਦ ਜ਼ਰਾ ਵਡੇਰੀ ਉਮਰ ਦਾ ਹੈ ਉਹਦੇ ਕੋਲ ਉਹਦੀ ਬਲੌਰੀ ਰਾਣੀ ਤੇ ਬੱਚੇ ਹਨ। ਰਾਜਾ ਆਪਣੇ ਬੱਚੇ ਕੰਵਰ ਪ੍ਰਕਾਸ਼ ਚੰਦ ਨੂੰ ਮਿਠਾਈ ਦੇ ਰਿਹਾ ਵਿਖਾਇਆ ਗਿਆ ਹੈ। ਦਰੀ ਉੱਤੇ ਦੋ ਸਿਰਤੋੜੇ ਬੈਠੇ ਹਨ। ਸਿਰਤੋੜਾ ਉਹ ਬੱਚਾ ਹੁੰਦਾ ਹੈ ਜਿਹੜਾ ਕਿਸੇ ਦਾਸੀ ਦੀ ਕੁੱਖੋਂ ਪੇਦਾ ਹੋਇਆ ਹੋਵੇ। ਕਾਂਗੜੇ ਦੀ ਕਲਾ ਦੇ ਵਿਕਾਸ ਦੇ ਦ੍ਰਿਸ਼ਟੀਕੋਨ ਤੋਂ ਇਹ ਗੱਲ ਬੜੀ ਦਿਲਚਸਪ ਹੈ ਕਿ ਰਾਜਾ ਗਵਰਧਨ ਚੰਦ ਦੀ ਰਾਣੀ ਬਸੋਹਲੀ ਰਿਆਸਤ ਦੀ ਸੀ। ਬਸੋਹਲੀ 1678 ਤੋਂ ਲੈ ਕੇ ਰਾਜਪੂਤ ਕਲਾ ਦਾ ਇਕ ਕੇਂਦਰ ਸੀ। ਉੱਥੇ ਇਹ ਕਲਾ ਰਾਜਾ ਕਿਰਪਾਲ ਪਾਲ ਦੇ ਸਮੇਂ (1678 ਈ:) ਵਿਚ ਸ਼ੁਰੂ ਹੋਈ ਤੇ ਮੇਦਨੀ ਪਾਲ (1725 ਈ:) ਦੇ ਜ਼ਮਾਨੇ ਵਿਚ ਆਪਣੇ ਪੂਰੇ ਸਿਖ਼ਰ ਤੇ ਪੁੱਜੀ। ਗੁਲੇਰ ਦੇ ਸ਼ੁਰੂ-ਸ਼ੁਰੂ ਦੇ ਚਿਤਰਾਂ ਵਿਚ ਬਸੋਹਲੀ ਕਲਾ ਦਾ ਰੰਗ-ਢੰਗ ਪ੍ਰਧਾਨ ਹੈ।
ਕਾਂਗੜੇ ਕਲਾ ਤੇ ਮੁਗ਼ਲ ਕਲਾ ਦੀ ਕੀ ਪਛਾਣ ਹੈ? ਲੀਕ ਦੀ ਬਾਰੀਕੀ ਤਾਂ ਦੋਹਾਂ ਵਿਚ ਇਕੋ ਜਿਹੀ ਹੈ, ਪਰ ਕਾਂਗੜਾ ਕਲਾ ਵਿਚ ਪਹਾੜ, ਦਰਿਆ ਤੇ ਜੰਗਲ ਵਿਖਾਏ ਗਏ ਹਨ, ਤੇ ਮੁਗ਼ਲ ਕਲਾ ਵਿਚ ਉਤਰੀ ਹਿੰਦ ਦੇ ਪਧਰੇ ਮੈਦਾਨ ਹੀ ਦਿਸਦੇ ਹਨ। ਪ੍ਰਕ੍ਰਿਤੀ ਪਿਆਰ ਜੋ ਕਾਂਗੜਾ ਕਲਾ ਵਿਚ ਵਿਖਾਈ ਦਿੰਦਾ ਹੈ, ਉਹ ਮੁਗਲ ਕਲਾ ਵਿਚ ਨਹੀਂ। ਕਾਂਗੜਾ ਕਲਾ ਦਾ ਮੁੱਖ ਲੱਛਣ ਇਹ ਹੈ ਕਿ ਇਹ ਹਿੰਦੂ ਕਲਾ ਹੈ ਤੇ ਵੈਸ਼ਨਵ ਧਰਮ ਤੇ ਕ੍ਰਿਸ਼ਨ ਜੀ ਦੀ ਪ੍ਰੇਮ ਤੇ ਭਗਤੀ ਭਾਵ ਨੇ ਕਾਂਗੜਾ ਕਲਾ ਨੂੰ ਬਹੁਤ ਸੁੰਦਰ ਬਣਾ ਦਿਤਾ ਹੈ। ਮੁਗਲ ਕਲਾ ਵਿਚ ਮੁਗ਼ਲ ਬਾਦਸ਼ਾਹ ਤੇ ਉਨ੍ਹਾਂ ਦੇ ਦਰਬਾਰੀ ਹੀ ਵਿਖਾਈ ਦਿੰਦੇ ਹਨ ਜਾਂ ਕਿਤੇ-ਕਿਤੇ ਸ਼ਿਕਾਰ ਬੇਗਮਾਂ, ਤੇ ਹਰਮਸਰਾ ਦੇ ਦ੍ਰਿਸ਼ ਵੀ ਵਿਖਾਏ ਗਏ ਹਨ। ਦਰਬਾਰੀ ਕਲਾ ਕਦੇ ਵੀ ਉੱਚੀ ਕਲਾ ਨਹੀਂ ਹੋ ਸਕਦੀ ਕਿਉਂਕਿ ਇਹਦੇ ਵਿਚੋਂ ਖ਼ੁਸ਼ਾਮਦ ਦੀ ਬੂ ਆਉਂਦੀ ਹੈ। ਕਲਾਕਾਰ ਉਦੋਂ ਹੀ ਉੱਚੇ ਦਰਜੇ ਦੀ ਕਲਾ ਪੈਦਾ ਕਰ ਸਕਦਾ ਹੈ ਜਦ ਉਸਦਾ ਮਨ ਸੁਤੰਤਰ ਹੋਵੇ ਤੇ ਸਿਵਾਏ ਆਪਣਾ ਮਨ ਖ਼ੁਸ਼ ਕਰਨ ਦੇ ਦਿਲ ਵਿਚ ਹੋਰ ਕੋਈ ਮਤਲਬ ਨਾ ਹੋਵੇ। ਗੁਲੇਰ ਦੀ ਚਿਤਰ ਕਲਾ ਵਿਚ ਇਹ ਸੁਤੰਤਰਤਾ ਸਪੱਸਟ ਵਿਖਾਈ ਦਿੰਦੀ ਹੈ, ਤੇ ਇਨ੍ਹਾਂ ਚਿਤਰਾਂ ਦੀਆਂ ਲੀਕਾਂ ਇੰਜ ਲੱਗਦੀਆਂ ਹਨ ਜਿਵੇਂ ਸੰਗੀਤ ਕਰ ਰਹੀਆਂ ਹੋਣ।
ਪ੍ਰਕਾਸ਼ ਚੰਦ 1733 ਵਿਚ ਗੁਲੇਰ ਦਾ ਰਾਜਾ ਬਣਿਆ। ਇਕ ਚਿਤਰ ਵਿਚ ਜਿਹੜਾ ਸ਼ਾਇਦ ਗਵਰਧਨ ਚੰਦ ਦੇ ਰਾਜ ਨਾਲ ਸੰਬੰਧ ਰੱਖਦਾ ਹੈ, ਪ੍ਰਕਾਸ਼ ਚੰਦ ਆਪਣੇ ਭਰਾ ਪਰਾਕ੍ਰਮ ਚੰਦ ਨਾਲ ਵਿਖਾਇਆ ਗਿਆ ਹੈ। ਪ੍ਰਕਾਸ਼ ਚੰਦ ਦੇ ਰਾਜ ਵਿਚ ਗੁਲੇਰ ਦੀ ਕਲਾ ਬਹੁਤ ਪ੍ਰਫਲਿਤ ਹੋਈ ਤੇ ਇਸ ਜ਼ਮਾਨੇ ਦੇ ਚਿੱਤਰਾਂ ਦਾ ਪੱਧਰ ਬਹਤ ਉੱਚਾ ਹੈ। ਕਈ ਚਿਤਰਾਂ ਵਿਚ ਰਾਜੇ ਦੇ ਘਰੋਗੀ ਜੀਵਨ ਨੂੰ ਦਰਸਾਇਆ ਗਿਆ ਹੈ।ਇਕ ਚਿਤਰ ਰਾਜਾ ਪ੍ਰਕਾਸ਼ ਚੰਦ ਦੀ ਚੰਬੇ ਦੀ ਰਾਣੀ ਸ੍ਰੀ ਮਤੀ ਅਨੰਤੀ ਦੇਵੀ ਦਾ ਹੈ। ਰਾਣੀ ਆਪਣੇ ਪੁੱਤਰ ਭੂਪ ਸਿੰਘ ਨਾਲ ਨੌਕਰਾਣੀਆਂ ਵਿਚ ਘਿਰੀ ਬੈਠੀ ਹੈ। ਇਕ ਨੌਕਰਾਣੀ ਭੂਪ ਸਿੰਘ ਨੂੰ ਖਿਡਾਉਣਾ ਦੇ ਰਹੀ ਹੈ। ਤਲਾਅ ਦੇ ਕੰਢੇ ਤੇ ਦੋ ਮਰਾਸਣਾਂ ਸਿਤਾਰ ਤੇ ਢੋਲਕ ਵਜਾ ਰਹੀਆਂ ਹਨ। ਇਕ ਬਾਂਦੀ ਪਿੰਜਰੇ ਵਿਚ ਬੰਦ ਤੋਤੇ ਨੂੰ ਚੋਗ ਖਿਲਾ ਰਹੀ ਹੈ। ਫਵਾਰੇ ਤੋਂ ਇਕ ਬਾਂਦਰ ਪਾਣੀ ਪੀ ਰਿਹਾ ਵਿਖਾਇਆ ਗਿਆ ਹੈ। ਚਿੱਟੇ ਤੇ ਪੀਲੇ ਫੁੱਲ ਅਤੇ ਇਸਤਰੀਆਂ ਦੇ ਰੰਗਦਾਰ ਪਹਿਰਾਵੇ ਇਸ ਚਿਤਰ ਨੂੰ ਇਕ ਅਨੋਖਾ ਹੁਸਨ ਬਖ਼ਸ਼ਦੇ ਹਨ। ਰਾਜਾ ਪ੍ਰਕਾਸ਼ ਚੰਦ ਬੜਾ ਫ਼ਜ਼ੂਲ-ਖ਼ਰਚ ਸੀ। ਕਿਹਾ ਜਾਂਦਾ ਹੈ ਕਿ ਉਸਦਾ ਵੱਡਾ ਸੁਗ਼ਲ ਕੱਪੜਿਆਂ ਦੇ ਟੋਟੇ ਪਾੜ ਕੇ ਆਪਣੀ ਪਰਜਾ ਵਿਚ ਵੰਡਣਾ ਸੀ। ਉਸਨੂੰ ਕੱਪੜੇ ਦੇ ਪਾਟਣ ਦਾ ਝਿੜਾਕਾ ਬੜਾ ਸਵਾਦ ਦਿੰਦਾ ਸੀ। ਉਸਦਾ ਖ਼ਰਚ ਆਮਦਨ ਤੋਂ ਹਮੇਸ਼ਾ ਜ਼ਿਆਦਾ ਹੁੰਦਾ ਤੇ ਉਹਨੂੰ ਅਕਸਰ ਸ਼ਾਹੂਕਾਰਾਂ ਕੋਲੋ ਉਧਾਰ ਲੈਣਾ ਪੈਂਦਾ ਸੀ। ਹਰੀਪੁਰ ਦਾ ਅਵਤਾਰਾ ਬ੍ਰਾਹਮਣ ਉਸਦਾ ਇਕ ਖ਼ਾਸ ਸ਼ਾਹੂਕਾਰ ਸੀ। ਇਕ ਚਿਤਰ ਵਿਚ ਰਾਜਾ ਪ੍ਰਕਾਸ਼ ਚੰਦ ਅਵਤਾਰੇ ਸ਼ਾਹੂਕਾਰ ਦੇ ਬੈਠਾ ਵਿਖਾਇਆ ਗਿਆ ਹੈ। ਚਿਟ-ਦਾੜ੍ਹੀਆ ਰਾਜਾ ਹੁੱਕਾ ਪੀ ਰਿਹਾ ਹੈ ਤੇ ਅਵਤਾਰੇ ਦਾ ਬੇਟਾ ਰਾਜੇ ਪ੍ਰਕਾਸ਼ ਚੰਦ ਦੇ ਪੁੱਤਰ ਭੂਪ ਸਿੰਘ ਨੂੰ ਲੱਡੂ ਦੇ ਰਿਹਾ ਹੈ। ਕਿਹਾ ਜਾਂਦਾ ਹੈ ਕਿ ਸ਼ਾਹੂਕਾਰ ਤੇ ਰਾਜੇ ਦੇ ਹਿਸਾਬ ਕਰਦਿਆਂ ਝਗੜਾ ਹੋ ਗਿਆ। ਰਾਜੇ ਨੇ ਫ਼ੈਸਲਾ ਕੀਤਾ ਕਿ ਉਸਨੂੰ ਤੇ ਸ਼ਾਹੂਕਾਰ ਨੂੰ ਪਿੱਪਲ ਦੇ ਮੁੱਢ ਨਾਲ ਬੰਨਿਆ ਜਾਵੇ। ਦੋਵੇਂ ਪਿੱਪਲ ਦੇ ਮੁੱਢ ਨਾਲ ਬੰਨ੍ਹੇ ਗਏ, ਤੇ ਰਾਤ ਵੇਲੇ ਪਿੱਪਲ ਦਾ ਟਾਹਣਾ ਟੁੱਟ ਸ਼ਾਹੂਕਾਰ ਦੇ ਸਿਰ ਤੇ ਵੱਜਾ ਤੇ ਉਹ ਉੱਥੇ ਹੀ ਢੇਰੀ ਹੋ ਗਿਆ। ਇਸ ਤੋਂ ਸਿੱਧ ਹੋਇਆ ਕਿ ਰਾਜਾ ਠੀਕ ਸੀ ਤੇ ਸ਼ਾਹੂਕਾਰ ਬੇਈਮਾਨ।
ਰਾਜਾ ਪ੍ਰਕਾਸ਼ ਚੰਦ ਦਾ ਵਜ਼ੀਰ ਧਿਆਨ ਸਿੰਘ ਸਿਆਣਪ ਤੇ ਕੰਮ ਕਾਰ ਦੀ ਚਤੁਰਤਾ ਲਈ ਬੜਾ ਮਸਹੂਰ ਸੀ। ਰਾਜ ਪਾਟ ਦਾ ਕੰਮ ਉਸਨੇ ਸੰਭਾਲਿਆ ਹੋਇਆ ਸੀ। ਪ੍ਰਕਾਸ਼ ਚੰਦ ਦੇ ਰਾਜ ਦੇ ਪਿਛਲੇ ਹਿੱਸੇ ਦੇ ਬਹੁਤ ਸਾਰੇ ਚਿਤਰਾਂ ਵਿਚ ਧਿਆਨ ਸਿੰਘ ਹੀ ਵਜ਼ੀਰ ਵਿਖਾਇਆ ਗਿਆ ਹੈ। ਇਕ ਚਿੱਤਰ ਵਿਚ ਧਿਆਨ ਸਿੰਘ ਕਮਾਨ ਚੁੱਕੀ ਕੰਵਰ ਭੂਪ ਸਿੰਘ ਦੇ ਨਾਲ ਜਾ ਰਿਹਾ ਹੈ। ਭੂਪ ਸਿੰਘ ਧਿਆਨ ਸਿੰਘ ਦੇ ਨਾਲ ਆਪਣੇ ਪਿਤਾ ਦੀ ਰਿਆਸਤ ਦੇ ਦੌਰੇ ਤੇ ਨਿਕਲਿਆ ਹੈ। ਜਲੂਸ ਦੇ ਅੱਗੇ-ਅੱਗੇ ਚੋਬਦਾਰ ਝੰਡੇ ਚੁੱਕੀ ਜਾ ਰਹੇ ਹਨ। ਰਾਜਾ ਇਕ ਪਿੰਡ ਦੇ ਨੇੜੇ ਪੁੱਜਾ ਹੈ ਤੇ ਨਗਾਰਚੀ ਨਗਾਰੇ ਪਿਟ ਪਿਟ ਕੇ ਇਸ ਖ਼ਬਰ ਦਾ ਐਲਾਨ ਕਰ ਰਹੇ ਹਨ। ਭੂਪ ਸਿੰਘ ਦੇ ਪਿੱਛੇ ਇਕ ਨੌਕਰ ਮੋਰ-ਪੰਖੀ ਦਾ ਚੌਰ ਲਈ ਖੜੋਤਾ ਹੈ। ਪਿੱਛੇ ਕਈ ਨੌਕਰ ਹਨ ਜਿੰਨ੍ਹਾਂ ਦੇ ਹੱਥਾਂ ਵਿਚ ਬਾਜ਼ ਹਨ।
ਇਕ ਹੋਰ ਚਿਤਰ ਵਿਚ ਧਿਆਨ ਸਿੰਘ ਦਾ ਵਜ਼ੀਰ ਭੂਪ ਸਿੰਘ ਨਾਲ ਸ਼ਿਕਾਰ ਖੇਡਦਾ ਵਿਖਾਇਆ ਗਿਆ ਹੈ। ਧਿਆਨ ਸਿੰਘ ਨੇ ਇਕ ਹਿਰਨ ਦੇ ਪਿੱਛੇ ਤੀਰ ਛਡਿਆ ਹੈ ਤੇ ਭੂਪ ਸਿੰਘ ਦਾ ਸਾਲਾ ਨੌਰੰਗ ਪਟਿਆਲ ਇਕ ਜੰਗਲੀ ਸੂਰ ਨੂੰ ਆਪਣੀ ਤਲਵਾਰ ਨਾਲ ਵੱਢ ਰਿਹਾ ਹੈ। ਇਕ ਨੌਕਰ ਉੱਤੇ ਇਕ ਬਾਘ ਹਮਲਾ ਕਰ ਰਿਹਾ ਹੈ। ਪਿਛਵਾੜੇ ਵਿਚ ਕਈ ਨੌਕਰ ਜੰਗਲੀ ਸੂਰਾਂ ਨੂੰ ਮਾਰ ਕੇ ਮੋਢਿਆਂ ਤੇ ਚੁੱਕੀ ਫਿਰਦੇ ਹਨ। ਇਹ ਚਿਤਰ ਬੜਾ ਦਿਲਚਸਪ ਹੈ।
ਰਾਜਾ ਪ੍ਰਕਾਸ਼ ਚੰਦ ਨਾਲ ਕੋਈ ਬਦਮਜ਼ਗੀ ਹੋ ਜਾਣ ਕਰਕੇ ਵਜ਼ੀਰ ਧਿਆਨ ਸਿੰਘ ਨੇ 1785 ਵਿਚ ਗੁਲੇਰ ਛੱਡ ਦਿੱਤਾ। ਕੋਟਲੇ ਦੇ ਕਿਲ੍ਹੇ ਉੱਤੇ ਇਸ ਵਜ਼ੀਰ ਨੇ ਕਬਜਾ ਕਰ ਲਿਆ ਤੇ ਖ਼ੁਦਮੁਖ਼ਤਾਰ ਹੋ ਕੇ ਰਾਜ ਕਰਨ ਲਗ ਪਿਆ। ਧਿਆਨ ਸਿੰਘ ਇਤਨਾ ਜੋਰਾਵਰ ਹੋ ਗਿਆ ਕਿ ਸੰਸਾਰ ਚੰਦ ਆਪਣੇ ਪੂਰੇ ਜੋਬਨ ਵਿਚ ਵੀ ਕੋਟਲੇ ਦੇ ਕਿਲੇ ਨੂੰ ਫ਼ਤਿਹ ਨਾ ਕਰ ਸਕਿਆ, ਤੇ ਕਈ ਸਾਲ ਧਿਆਨ ਸਿੰਘ ਇਸ ਕਿਲੇ ਤੇ ਕਾਬਜ ਰਿਹਾ। ਅਖ਼ੀਰ ਕੋਟਲੇ ਦਾ ਕਿਲਾ ਸਰਦਾਰ ਦੇਸਾ ਸਿੰਘ ਮਜੀਠੀਏ ਨੇ ਧਿਆਨ ਸਿੰਘ ਦੇ ਭਤੀਜੇ ਕਿਸ਼ਨ ਸਿੰਘ ਤੋਂ ਖੋਹ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਮੀਰਥਲ ਸਮੇਤ 27 ਪਿੰਡਾਂ ਦੀ ਇਕ ਜਾਗੀਰ ਕਿਸ਼ਨ ਸਿੰਘ ਨੂੰ ਬਖ਼ਸੀ। ਕਿਸ਼ਨ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਅਮਰ ਸਿੰਘ ਨੂੰ ਜਿਸਨੂੰ ਦਾਹੜੀ ਵਾਲਾ ਕਹਿੰਦੇ ਹਨ, ਮਹਾਰਾਜਾ ਰਣਜੀਤ ਸਿੰਘ ਨੇ ਅੱਠ ਆਨੇ ਰੋਜ਼ ਦਾ ਭੱਤਾ ਉਸਦੀ ਸੁੰਦਰ ਤੇ ਲੰਮੀ ਦਾਹੜੀ ਵਾਸਤੇ ਦੇਣਾ ਪ੍ਰਵਾਨ ਕੀਤਾ। ਇਸੇ ਤਰ੍ਹਾ ਹੀ ਤਰਾਸ਼ੀਆਂ ਮੁਗਲਈ ਦਾਹੜੀਆਂ ਦਾ ਰਿਵਾਜ ਘਟਿਆ, ਤੇ ਲੰਮੀਆਂ ਦਾਹੜੀਆਂ ਦਾ ਰਿਵਾਜ ਵਧਿਆ। ਗੁਲੇਰ ਦੇ ਪੁਰਾਣੇ ਚਿਤਰ ਜਿਹੜੇ ਰਾਜਾ ਗਵਰਧਨ ਚੰਦ ਦੇ ਜ਼ਮਾਨੇ ਦੇ ਹਨ, ਇਕ ਰੀਟਾਇਰਡ ਫੌਜੀ ਅਫ਼ਸਰ ਕਪਤਾਨ ਸੁੰਦਰ ਸਿੰਘ ਕੋਲ ਸਨ ਜਿਹੜਾ ਵਜ਼ੀਰ ਧਿਆਨ ਸਿੰਘ ਦੇ ਖ਼ਾਨਦਾਨ ਵਿਚੋਂ ਹੈ। ਹੁਣ ਇਹ ਚਿਤਰ ਪੰਜਾਬ ਮਿਊਜੀਅਮ ਵਿਚ ਹਨ।
ਭੂਪ ਸਿੰਘ ਕੋਲ 1790 ਵਿਚ ਰਾਜਾ ਬਣਿਆ। ਇਹ ਗੁਲੇਰ ਦਾ ਆਖਰੀ ਰਾਜਾ ਸੀ। ਇਸ ਦੇ ਕਈ ਚਿਤਰਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਆਪਣੇ ਪਿਓ ਵਾਂਗ ਇਹ ਰਾਜਾ ਵੀ ਕਲਾ ਦਾ ਬੜਾ ਕਦਰਦਾਨ ਸੀ ਤੇ ਕਲਾਕਾਰਾਂ ਦੀ ਦਿਲ ਖੋਲ ਕੇ ਮਦਦ ਕਰਦਾ ਸੀ। ਇਕ ਸੁੰਦਰ ਚਿਤਰ ਵਿਚ ਭੂਪ ਸਿੰਘ ਆਪਣੀ ਰਾਣੀ ਤੇ ਪੁੱਤਰ ਸਮਸ਼ੇਰ ਸਿੰਘ ਨਾਲ ਬੈਠਾ ਹੈ। ਰਾਜਾ ਤੇ ਰਾਣੀ ਮੂਹੜਿਆਂ ਉੱਤੇ ਬੈਠੇ ਹੋਏ ਹਨ। ਭੂਪ ਸਿੰਘ ਦੀ ਗੋਦੀ ਵਿਚ ਉਸਦਾ ਪੁੱਤਰ ਹੈ। ਪਿਛਵਾੜੇ ਵਿਚ ਕੇਲੇ ਲੱਗੇ ਹੋਏ ਹਨ, ਜਿਹੜੇ ਗੁਲੇਰ ਦੇ ਚਿਤਰਾਂ ਵਿਚ ਅਕਸਰ ਦਿਖਾਏ ਜਾਂਦੇ ਸਨ। 1815 ਤੋਂ ਬਾਅਦ ਦੇ ਗੁਲੇਰ ਦੇ ਚਿਤਰ ਅਕਸਰ ਸਿੱਖ ਸੈਲੀ ਦੇ ਮੁਤਾਬਿਕ ਹਨ। ਇਨ੍ਹਾਂ ਚਿਤਰਾਂ ਵਿਚ ਲੋਕਾਂ ਦੀਆਂ ਦਾਹੜੀਆਂ ਬੀਬੀਆਂ ਹਨ ਤੇ ਸਾਫ਼ੇ ਵੀ ਖ਼ਾਸ ਤਰ੍ਹਾਂ ਦੇ ਹਨ। 1813 ਵਿਚ ਰਣਜੀਤ ਸਿੰਘ ਨੇ ਗੁਲੇਰ ਉੱਤੇ ਕਬਜਾ ਕਰ ਲਿਆ। ਮਹਾਰਾਜੇ ਨੇ ਭੂਪ ਸਿੰਘ ਨੂੰ ਪਠਾਣਾਂ ਦੇ ਖਿਲਾਫ਼ ਮਦਦ ਲਈ ਕਿਹਾ ਤੇ ਜਦੋਂ ਗੁਲੇਰ ਖਾਲੀ ਹੋ ਗਿਆ, ਉਸਨੇ ਭੂਪ ਸਿੰਘ ਨੂੰ ਲਾਹੌਰ ਬੁਲਾ ਲਿਆ। ਦੇਸਾ ਸਿੰਘ ਮਜੀਠੀਏ ਨੂੰ ਦਸ ਹਾਜ਼ਾਰ ਸਿੰਘਾਂ ਦੀ ਫੌਜ ਨਾਲ ਗੁਲੇਰ ਉੱਤੇ ਹਮਲਾ ਕਰਨ ਲਈ ਭੇਜ ਦਿੱਤਾ। ਰਾਜੇ ਨੂੰ ਉਸਦੇ ਖਰਚੇ ਲਈ 20 ਹਜ਼ਾਰ ਰੁਪਏ ਦੀ ਜਾਗੀਰ ਦਿੱਤੀ। ਭੂਪ ਸਿੰਘ ਦੇ ਰਾਜ ਦੇ ਅਖ਼ੀਰਲੇ ਦਿਨਾਂ ਦੇ ਇੱਕ ਚਿੱਤਰ ਵਿਚ ਸਿੱਖ ਸ਼ੈਲੀ ਦਾ ਅਸਰ ਸਪੱਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ। ਭੂਪ ਸਿੰਘ ਇਕ ਚਬੂਤਰੇ ਉੱਤੇ ਬੈਠਾ ਹੈ। ਹੇਠ ਬਾਨ ਗੰਗਾ ਬਹਿ ਰਹੀ ਹੈ ਅਤੇ ਉਹਦੇ ਸਾਹਮਣੇ ਵਜ਼ੀਰ ਘੰਟਾ ਖਤਰੀ ਦਰਸਾਇਆ ਗਿਆ ਹੈ। ਸਾਰਿਆਂ ਦੇ ਪਹਿਰਾਵੇ ਸਿੱਖਾਂ ਵਰਗੇ ਹਨ।
ਭੂਪ ਸਿੰਘ ਤੋਂ ਬਾਅਦ ਸਮਸ਼ੇਰ ਸਿੰਘ ਨੇ 1826 ਵਿਚ ਰਾਜਪਾਟ ਸੰਭਾਲ ਲਿਆ। ਇਕ ਚਿਤਰ ਵਿਚ ਸ਼ਮਸ਼ੇਰ ਸਿੰਘ ਆਪਣੇ ਮਾਮੇ ਨਾਲ ਖੇਡ ਰਿਹਾ ਵਿਖਾਇਆ ਗਿਆ ਹੈ। ਮਾਮਾ ਘੋੜਾ ਬਣਿਆ ਹੈ, ਤੇ ਭਣੇਵਾਂ ਉੱਪਰ ਸਵਾਰ ਹੈ। ਇਸ ਚਿਤਰ ਤੋਂ ਪਤਾ ਲਗਦਾ ਹੈ ਕਿ ਰਾਜਿਆਂ ਦੇ ਪੁੱਤਰ ਕਿਵੇ ਚਮ੍ਹਲਾਏ ਜਾਂਦੇ ਸਨ। ਅੰਗਰੇਜ਼ਾਂ ਨਾਲ ਸਿੱਖਾਂ ਦੀ ਪਹਿਲੀ ਲੜਾਈ ਵਿਚ ਜਦੋਂ ਸਿੱਖਾਂ ਨੂੰ ਹਾਰ ਹੋਈ ਤਾਂ ਸ਼ਮਸ਼ੇਰ ਸਿੰਘ ਨੇ ਇਨ੍ਹਾਂ ਦੀ ਫੌਜ ਨੂੰ ਆਪਣੀ ਰਿਆਸਤ ਵਿਚੋਂ ਕੱਢ ਦਿੱਤਾ। ਇਹ ਰਾਜਾ 1813 ਵਿਚ ਸੁਰਗਵਾਸ ਹੋ ਗਿਆ।
ਕਿਉਂਕਿ ਸਮਸ਼ੇਰ ਸਿੰਘ ਕੋਈ ਪੁੱਤਰ ਛੱਡ ਕੇ ਨਹੀਂ ਸੀ ਮੋਇਆ ਇਸ ਲਈ ਉਸਤੋਂ ਬਾਅਦ ਉਸਦਾ ਭਰਾ ਜੈ ਸਿੰਘ 1877 ਵਿਚ ਤਖ਼ਤ ਉੱਤੇ ਬੈਠਾ। ਰਾਜਾ ਸ਼ਮਸ਼ੇਰ ਸਿੰਘ ਦੇ ਜ਼ਮਾਨੇ ਨਾਲ ਸੰਬੰਧ ਰੱਖਦੇ ਇਕ ਚਿਤਰ ਵਿਚ ਜੈ ਸਿੰਘ ਆਪਣੀ ਮਾਂ ਨਾਲ ਵਿਖਾਇਆ ਗਿਆ ਹੈ। ਇਸਦੀ ਮਾਂ ਚੰਬਿਆਲ ਰਾਣੀ ਇਕ ਯੱਗ ਵਿਚ ਹਿੱਸਾ ਲੈ ਰਹੀ ਹੈ ਜਿਹੜਾ ਦਰਬਾਰ ਦੇ ਦਰਜ਼ੀ ਨੇ ਕਰਵਾਇਆ ਹੈ। ਦਰਜ਼ੀ ਹਵਨ ਕੋਲ ਬੈਠਾ ਅਹੂਤੀ ਚੜ੍ਹਾ ਰਿਹਾ ਹੈ ਤੇ ਬ੍ਰਾਹਮਣ ਪਰੋਹਿਤ ਚਿੱਟੇ ਕੱਪੜੇ ਪਾਈ ਕੋਲ ਬੈਠਾ ਹੈ। ਉਹਦੇ ਹੱਥ ਵਿਚ ਇਕ ਪੁਸਤਕ ਹੈ ਜਿਸਦੇ ਵਿਚੋਂ ਉਹ ਕੁਝ ਮੰਤਰ ਪੜ੍ਹ ਰਿਹਾ ਹੈ। ਸਾਹਮਣੇ ਕੁਝ ਮਰਾਸਣਾਂ ਬੈਠੀਆਂ ਗਾ ਰਹੀਆਂ ਹਨ। ਮਰਦਾਂ ਤੇ ਔਰਤਾਂ ਦੇ ਸਾਰੇ ਚਿਤਰ ਬਹੁਤ ਨਜ਼ਾਕਤ ਤੇ ਸਿਆਣਪ ਨੂੰ ਦਰਸਾਉਂਦੇ ਹਨ, ਤੇ ਇੰਜ ਜਾਪਦਾ ਹੈ ਕਿ ਇਸ ਰਾਜੇ ਦੇ ਦਰਬਾਰੀ ਕਲਾਕਾਰ ਵੀ ਪੁਰਾਣੇ ਕਲਾਕਾਰਾਂ ਵਰਗੀ ਮੁਹਾਰਤ ਰੱਖਦੇ ਸਨ। ਇਕ ਹੋਰ ਚਿਤਰ ਵਿਚ ਰਾਜਾ ਜੈ ਸਿੰਘ ਦੀ ਜੰਝ ਦਾ ਨਜ਼ਾਰਾ ਖਿੱਚਿਆ ਹੈ। ਇਸ ਚਿਤਰ ਵਿਚ ਸਿੱਖ ਸ਼ੈਲੀ ਦਾ ਅਸਰ ਸਪੱਸ਼ਟ ਤੌਰ ਤੇ ਨਜ਼ਰ ਆਉਂਦਾ ਹੈ। ਇਕ ਹੋਰ ਚਿਤਰ ਵਿਚ ਰਾਜਾ ਜੈ ਸਿੰਘ ਇਕ ਮੁਜਰੇ ਵਿਚ ਬੈਠਾ ਹੈ, ਨੱਚਣ ਵਾਲੀਆਂ ਕੰਚਨੀਆਂ ਦੇ ਚਿੱਤਰ ਏਨੇ ਕੁਦਰਤੀ ਨਹੀਂ ਜਿੰਨੇ ਹੋਣੇ ਚਾਹੀਦੇ ਹਨ। ਇਕ ਹੋਰ ਚਿਤਰ ਵਿਚ ਰਾਜਾ ਜੈ ਸਿੰਘ ਆਪਣੇ ਪੁੱਤਰ ਟਿੱਕਾ ਰਘੁਨਾਥ ਸਿੰਘ ਨਾਲ ਦਰਸਾਇਆ ਗਿਆ ਹੈ। ਇਹ ਚਿਤਰ ਗੁਲੇਰ ਕਲਾ ਦਾ ਸਭ ਤੋਂ ਵਧੀਆ ਨਮੂਨਾ ਹੈ। ਰਾਜਾ, ਉਸਦਾ ਪੁੱਤਰ ਤੇ ਨੌਕਰ ਚਾਕਰ ਸਭ ਦੇ ਪਹਿਰਾਵੇ ਬਹਤ ਸ਼ਾਨਦਾਰ ਹਨ ਤੇ ਉਨ੍ਹਾਂ ਦੇ ਸਾਫ਼ਿਆਂ ਵਿਚ ਮੋਤੀ ਜੜੇ ਹੋਏ ਹਨ। ਇਸ ਸਾਰੀ ਸ਼ਾਨ ਸ਼ੌਕਤ ਵਿਚ ਇਸ ਕਲਾ ਦਾ ਜ਼ਵਾਲ ਨਜ਼ਰ ਆਉਂਦਾ ਹੈ। ਇੰਜ ਜਾਪਦਾ ਹੈ ਕਿ ਇਸ ਵਕਤ ਤੋਂ ਹੀ ਗੁਲੇਰ ਦੀ ਕਲਾ ਢਹਿੰਦੀਆਂ ਕਲਾ ਵਲ ਜਾਣੀ ਸ਼ੁਰੂ ਹੋ ਗਈ ਸੀ।
1890 ਤੋਂ ਬਾਅਦ ਗੁਲੇਰ ਵਿਚ ਇਹ ਕਲਾ ਖ਼ਤਮ ਹੋ ਗਈ। ਇੰਜ ਜਾਪਦਾ ਹੈ ਕਿ ਇਸਦਾ ਕਾਰਨ ਜ਼ਮਾਨੇ ਦੇ ਨਾਲ-ਨਾਲ ਹਾਲਾਤ ਦੀ ਤਬਦੀਲੀ ਤੇ ਲੋਕਾਂ ਦੀਆਂ ਕਦਰਾਂ ਵਿਚ ਫ਼ਰਕ ਸੀ। ਜਾਗੀਗਦਾਰੀ ਵਿਚ ਭਾਵੇਂ ਲੱਖ ਐਬ ਹੋਣ ਪਰ ਇਸਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਾਗੀਰਦਾਰੀ ਦੇ ਜ਼ਮਾਨੇ ਵਿਚ ਅਦੁੱਤੀ ਤੇ ਅਤਿ ਸੁੰਦਰ ਕਲਾ ਦਾ ਨਿਰਮਾਣ ਹੁੰਦਾ ਰਿਹਾ। ਜਾਗੀਰਦਾਰੀ ਦੇ ਖ਼ਤਮ ਹੋਣ ਕਰਕੇ ਰਾਜਿਆਂ ਦੀ ਸਰਪ੍ਰਸਤੀ ਘਟਦੀ ਗਈ, ਤੇ ਕਾਂਗੜੇ ਦੀ ਕਲਾ ਵੀ ਹੌਲੀ-ਹੌਲੀ ਮਿਟਣੀ ਸ਼ੁਰੂ ਹੋ ਗਈ।
ਜਿੰਨ੍ਹਾਂ ਲੋਕਾ ਨੇ ਇਤਨੇ ਸੁੰਦਰ ਚਿੱਤਰ ਬਣਾਏ ਆਖ਼ਰ ਉਹ ਕੌਣ ਸਨ? ਰਾਜਾ ਬਲਦੇਵ ਸਿੰਘ ਦੇ ਕਹਿਣ ਮੁਤਾਬਿਕ ਇਹ ਲੋਕ ਜਾਤ ਦੇ ਤਰਖ਼ਾਣ ਤੇ ਸੁਨਿਆਰੇ ਸਨ ਤੇ ਇਨ੍ਹਾਂ ਦੀ ਔਲਾਦ ਅਜੇ ਵੀ ਹਰੀਪੁਰ ਵਿਚ ਮਿਲਦੀ ਹੈ।
ਇਨ੍ਹਾਂ ਸਮਕਾਲੀ ਚਿੱਤਰਾਂ ਵਿਚ ਕਲਾ ਦੀ ਪੁਰਾਣੀ ਸੂਝ ਨਹੀਂ, ਤੇ ਇਹ ਲੋਕ ਆਪਣੀ ਜੀਵਿਕਾ ਦਰਵਾਜ਼ੇ ਖਿੜਕੀਆਂ ਆਦਿ ਚਿੱਤਰ ਕੇ ਹੀ ਤੋਰਦੇ ਹਨ।
ਜਿਵੇਂ ਇਕ ਆਦਮੀ ਬਚਪਨ, ਜਵਾਨੀ, ਅਧੇੜ ਉਮਰ ਤੇ ਬੁਢਾਪੇ ਵਿਚੋਂ ਗੁਜ਼ਰਦਾ ਹੈ ਇੰਜ ਹੀ ਕਾਂਗੜੇ ਦੀ ਕਲਾ ਵੀ ਚਾਰ ਸਪੱਸ਼ਟ ਪੜਾਵਾਂ ਵਿਚੋਂ ਲੰਘੀ ਜਾਪਦੀ ਹੈ। ਸਭ ਤੋਂ ਪਹਿਲਾਂ ਜ਼ਮਾਨਾ ਤਜਰਬੇ ਦਾ ਜ਼ਮਾਨਾ ਸੀ ਜਦੋਂ ਕਲਾਕਾਰ ਇਕ ਨਵਾਂ ਢੰਗ ਅਪਣਾਨ ਦੀ ਕੋਸ਼ਿਸ਼ ਕਰ ਰਹੇ ਸਨ। ਗੁਲੇਰ ਵਿਚ ਇਹ ਜ਼ਮਾਨਾ 1661 ਤੋਂ 1695 ਈ: ਤਕ (ਬਿਕਰਮ ਸਿੰਘ ਦੇ ਰਾਜ ਤੋਂ ਦਲੀਪ ਸਿੰਘ ਦੇ ਰਾਜ ਤਕ) ਮੰਨਿਆ ਜਾਂਦਾ ਹੈ। 1740 ਤੋਂ ਲੈ ਕੇ 1780 ਤਕ ਜਦੋਂ ਗਵਰਧਨ ਚੰਦ ਤੇ ਪ੍ਰਕਾਸ਼ ਚੰਦ ਦਾ ਰਾਜ ਸੀ, ਗੁਲੇਰ ਵਿਚ ਕਾਂਗੜੇ ਦੀ ਕਲਾ ਆਪਣੇ ਸਿਖ਼ਰ ਤੇ ਪੁੱਜ ਗਈ ਸੀ। ਗਵਰਧਨ ਚੰਦ ਦੇ ਜ਼ਮਾਨੇ ਦੇ ਸ਼ੁਰੂ-ਸ਼ੁਰੂ ਦੇ ਚਿੱਤਰਾਂ ਵਿਚ ਇਕ ਗੈਰ-ਮਾਮੂਲੀ ਸਾਦਗੀ ਤੇ ਖੂਬਸੂਰਤੀ ਹੈ। ਗਵਰਧਨ ਚੰਦ ਦੇ ਅੰਤਿਮ ਦਿਨਾਂ ਵਿਚ ਕ੍ਰਿਸ਼ਨ ਤੇ ਗੋਪੀਆਂ ਦੇ ਬਹੁਤ ਸਾਰੇ ਚਿਤਰ ਬਣਾਏ ਗਏ। ਇਸ ਸਮੇਂ ਨੂੰ ਕਾਂਗੜਾ ਕਲਾ ਦੀ ਬਸੰਤ ਰਿਤੂ ਦਾ ਨਾਮ ਦਿੱਤਾ ਜਾ ਸਕਦਾ ਹੈ। ਪ੍ਰਕਾਸ਼ ਚੰਦ ਦੇ ਰਾਜ ਵਿਚ ਗੁਲੇਰ ਦੀ ਕਲਾ ਪੂਰੀ ਤਰ੍ਹਾਂ ਨਿੱਖਰ ਚੁੱਕੀ ਸੀ। 1790 ਤੋਂ ਲੈ ਕੇ 1878 ਤਕ ਗੁਲੇਰ ਦੀ ਕਲਾ ਵਿਚ ਸਿੱਖ ਸ਼ੈਲੀ ਪ੍ਰਧਾਨ ਹੈ। ਇਹ ਜ਼ਮਾਨਾ ਭੂਪ ਸਿੰਘ ਤੋਂ ਲੈ ਕੇ ਜੈ ਸਿੰਘ ਦੇ ਰਾਜ ਦਾ ਜ਼ਮਾਨਾ ਹੈ। ਹੁਣ ਕਲਾ ਦੇ ਹੁਨਰ ਵਿਚ ਜ਼ਿਆਦਾ ਸਜਾਵਟ ਤੇ ਮੀਨ ਮੇਖ ਆ ਗਈ ਹੈ, ਪਰ ਬਣਤ ਦਿਨੋ-ਦਿਨ ਕਰੜੀ ਹੁੰਦੀ ਗਈ। ਇਨਸਾਨਾਂ ਦੇ ਵਿਕਾਸ ਵਿਚ ਵੀ ਜ਼ਿਆਦਾ ਸਜਾਵਟ ਤੇ ਜ਼ਿਆਦਾ ਅੜਕ-ਮੜਕ ਢਹਿੰਦੀਆਂ ਕਲਾ ਦੀ ਨਿਸ਼ਾਨੀ ਹੋਇਆ ਕਰਦੀ ਹੈ। ਇਹ ਸਮਾਂ ਕਾਂਗੜੇ ਦੀ ਕਲਾ ਦੇ ਪਤਝੜ ਦਾ ਸਮਾਂ ਹੈ, ਤੇ ਇਸ ਕਲਾ ਦਾ ਜ਼ਵਾਲ ਸ਼ੁਰੂ ਹੋ ਰਿਹਾ ਵਿਖਾਈ ਦਿੰਦਾ ਹੈ। ਜਿਸ ਤਰ੍ਹਾਂ ਇਨਸਾਨਾਂ ਦੀ ਜਿੰਦਗੀ ਵਿਚ ਹੁੰਦਾ ਹੈ, ਕਲਾ ਸਾਹਿਤ ਤੇ ਵਿਕਾਸ ਵਿਚ ਵੀ ਇਕ ਖ਼ਾਸ ਸਿਖਰ ਤੇ ਪੁੱਜਣ ਤੋਂ ਬਾਅਦ ਬੁਢਾਪੇ ਦੀਆਂ ਨਿਸ਼ਾਨੀਆਂ ਵਿਖਾਈ ਦੇਣ ਲਗ ਪੈਂਦੀਆਂ ਹਨ। ਕਿਸੇ ਖਾਸ ਵਕਤ ਵਿਚ ਕਲਾ ਕਿਉਂ ਜ਼ਿਆਦਾ ਪ੍ਰਫੁਲਿਤ ਹੁੰਦੀ ਹੈ ਤੇ ਕਿਸੇ ਹੋਰ ਵਕਤ ਇਹ ਢਹਿੰਦੀਆਂ ਕਲਾ ਵਿਚ ਕਿਉਂ ਚਲੀ ਜਾਂਦੀ ਹੈ, ਇਹ ਗੱਲ ਇਤਿਹਾਸ ਦਾ ਮੁਇੰਮਾ ਹੈ, ਤੇ ਕੋਈ ਇਸਦਾ ਤਸੱਲੀ ਬਖ਼ਸ ਜਵਾਬ ਨਹੀਂ ਦੇ ਸਕਦਾ।
1 ਰੰਧਾਵਾ ਅੈੱਮ.ਐੱਸ. ਕਾਂਗੜੇ ਦੇ ਲੋਕ ਗੀਤ,1955, ਅਤਰ ਚੰਦ ਕਪੂਰ ਐਂਡ ਸੰਨਜ਼ ਦਿੱਲੀ।
2 ਰੰਧਾਵਾ ਮਹਿੰਦਰ ਸਿੰਘ ਕਾਂਗੜਾ, ਨਵਯੁਗ ਪਬਲਿਸ਼ਰਜ਼,ਦਿੱਲੀ, 1955
3 ਰੰਧਾਵਾ ਅੈੱਮ.ਐੱਸ. ਕਾਂਗੜਾ ਕਲਾ,ਲੋਕ ਤੇ ਗੀਤ,1963,ਸਾਹਿਤ ਅਕਾਦਮੀ, ਨਵੀਂ ਦਿੱਲੀ
1 Randhawa, M.S, Guler- The Birth Place of Kangra Art, Marg 1953
2 Randhawa, M.S, Kangra Paintings illustrating the life of Shiva and Parvati, Roop Lekha 1953
3 Randhawa, M.S, Sujanpur Tira, The Cradle of Kangra Art, Marg 1953
4 Randhawa, M.S, Kangra Paintings of love, Studio Sept.1954
5 Randhawa, M.S, Kangra valley School of Paintings, Art and Letters 1954
6 Randhawa, M.S, Moonlight in Kangra Paintings March April 1954
7 Randhawa, M.S Kangra Painting of Bhagavata Purana, New Delhi, National Museum, 1960
8 Randhawa, M.S, Maharaja Sansar Chand: The Patron of Kangra Paintings Roop Lekha, 1962
9 Randhawa, M.S Kangra Painting of Bihari Satsai, New Delhi, National Museum, 1966
10 Randhawa, M.S Kangra Ragmala Paintings, New Delhi, National Museum, 1968
ਦਸਵੀਂ ਕਰਕੇ ਪਲੱਸ ਵਨ ‘ਚ ਦਾਖਲਾ ਹੋਇਆ ਹੀ ਸੀ ਅਤੇ ਗਰਮੀ ਦੀ ਰੁੱਤ ਵੀ ਜੋਬਨ ਤੇ ਸੀ। ਟਿਕੀ ਦੁਪਹਿਰ ਨੂੰ ਬੈਠੇ ਘਰ ਦੇ ਬਾਹਰੋਂ ਸੱਪ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੱਸ ਇਹ ਉਸ ਦੀ ਆਖ਼ਰੀ ਘੜੀ ਸੀ। ਉਸਨੂੰ ਮਾਰਨ ਤੋਂ ਕੁੱਝ ਕੁ ਦਿਨਾ ਬਾਅਦ ਇੱਕ ਹੋਰ ਸੱਪ ਤਰਕਾਲ਼ਾਂ ਸਮੇਂ ਰੋਜ ਜਦੋਂ ਘਰੇ ਆਉਂਦਾ ਅਤੇ ਮੇਰੀ ਭੈਣ ਅਤੇ ਚਾਚੀ ਡਰ ਜਾਂਦੀਆਂ। ਹੌਲੀ-ਹੌਲੀ ‘ਨਾਗਿਨ’ ਫ਼ਿਲਮ ਦੀ ਕਹਾਣੀ ਵਾਂਗੂ ਇਹ ਗੱਲ ਬਣੀ ਕਿ “ਜੁਆਨਾਂ ਤੂੰ ਜੋੜੇ ਵਿਚੋਂ ਇੱਕ ਸੱਪ ਮਾਰ’ਤਾ ਅਤੇ ਹੁਣ ਦੂਜਾ ਬਦਲਾ ਲਊ।” ਲਓ ਜੀ ਆਂਢ-ਗੁਆਂਢ ਦੇ ਮਹਿਲਾ ਮੰਡਲ ਨੇ ਇਹ ਫ਼ੈਸਲਾ ਕੀਤਾ ਕਿ ਰਾਹੋਂ(ਸ਼ਹਿਰ) ਤੋਂ ਜਾ ਕੇ ਜੋਗੀ ਲਿਆਂਦਾ ਜਾਵੇ, ਜੋ ਬੀਨ ਬਜਾ ਕੇ ਦੂਜੇ ਸੱਪ ਨੂੰ ਫੜ ਕੇ ਲੈ ਜਾਵੇ। ਮੈਂ ਅਤੇ ਮੇਰੇ ਤਾਏ ਦਾ ਮੁੰਡਾ ਸਾਈਕਲ ਤੇ ਰਾਹੋਂ ਪਹੁੰਚ ਗਏ। ਸ਼ਹਿਰ ਦੇ ਬਾਹਰ ਨੂੰ ਝੌਂਪੜ-ਪੱਟੀ ‘ਚ ਸਾਈਕਲ ਸਟੈਂਡ ਤੇ ਲਾਇਆ ਤੇ ਝਾੜੂ ਦਿੰਦੀ ਇੱਕ ਜੋਗਣ ਔਰਤ ਨੂੰ ਪੁੱਛਿਆ;
“ਮਾਤਾ! ਕਿਸੇ ਜੋਗੀ ਨੂੰ ਮਿਲਣਾ ਸੀ”
“ਕਿਉਂ?”
“ਸਾਨੂੰ ਸੱਪ ਤੰਗ ਕਰ ਰਿਹਾ”
“ਜੋਗੀ ਤਾਂ ਨੀ ਕੋਈ ਮਿਲਣਾ ਤੁਹਾਨੂੰ, ਇੱਕ ਮਹੀਨਾ”
“ਕਿਉਂ ਜੀ?”
“ਸਾਡੀ ਕੁੜੀ ਦਾ ਅਗਲੇ ਮਹੀਨੇ ਵਿਆਹ ਏ ਤੇ ਸਾਰੇ ਜੋਗੀ ਪਹਾੜਾਂ ਨੂੰ ਗਏ ਹੋਏ ਨੇ।”
“ਪਹਾੜਾਂ ‘ਚ ਕੀ ਕਰਨ ਗਏ ਆ?”
“ਦਾਜ ਲਈ ਸੱਪ ਫੜਨ।”
ਅਸੀਂ ਹੱਕੇ-ਬੱਕੇ ਰਹਿ ਗਏ। ਜ਼ਿੰਦਗੀ ‘ਚ ਪਹਿਲੀ ਵਾਰੀ ਇਹ ਗੱਲ ਸੁਣੀ ਸੀ।
“ਅੱਛਾ ਬੀਬੀ, ਤੁਸੀਂ ਦਾਜ ‘ਚ ਸੱਪ ਦਿੰਦੇ ਹੋ?
“ਹਾਂ, ਜਿੰਨੇ ਜ਼ਹਿਰੀ ਸੱਪ, ਉੱਨੀ ਹੀ ਸਾਡੀ ਕੁੜੀ ਦੀ ਕਦਰ ਹੁੰਦੀ ਹੈ ਸਹੁਰਿਆਂ ‘ਚ।”
ਖੈਰ ਕੁੱਝ ਕੁ ਦਿਨਾ ਮਗਰੋਂ ਦੂਜਾ ਵੀ ਅੜਿੱਕੇ ਆ ਗਿਆ। ਤਾਂ ਜਾ ਕੇ ਸਾਡੀ ਪੱਤੀ ‘ਚ ਸ਼ਾਂਤੀ ਜਿਹੀ ਵਰਤੀ।
ਸ਼ਾਇਦ ਹੀ ਕੋਈ ਪੰਜਾਬੀ ਕਿਸਾਨ ਹੋਵੇਗਾ ਜਿਸ ਦਾ ਸੱਪਾਂ ਨਾਲ ਵਾਸਤਾ ਨਾ ਪਿਆ ਹੋਵੇ ਜਾਂ ਇਸ ਤਰਾਂ ਕਹਿ ਲਵੋ ਕਿ ਨਿਊਜ਼ੀਲੈਂਡ ਦੇ ਕਿਸਾਨਾਂ ਨੂੰ ਛੱਡ ਕੇ ਸਾਰੀ ਦੁਨੀਆ ਦੇ ਹੀ ਕਿਸਾਨ ਸੱਪਾਂ ਦੀਆਂ ਸਿਰੀਆਂ ‘ਤੋਂ ਨੋਟ ਚੁੱਕਦੇ ਹਨ। ਇਸ ਕਰਕੇ ਹੀ ਇਹ ਧਰਤੀ ਸੱਪਾਂ ਦੀ ਹੈ। ਪੁਰਾਤਨ ਅਖਾਣਾਂ ਵਿਚ ਸੱਪ ਨੂੰ ਧਰਤੀ ਦਾ ਰਾਜਾ ਕਿਹਾ ਜਾਂਦਾ ਹੈ। ਧਰਤੀ ‘ਤੇ ਕਬਜ਼ੇ ਲਈ ਮਨੁੱਖ ਅਤੇ ਸੱਪ ਵਿਚਕਾਰ ਕਸ਼ਮਕਸ਼ ਯੁੱਗਾਂ ਪੁਰਾਣੀ ਹੈ।
ਮਹਾਂਭਾਰਤ ਦੇ ਅਰਜੁਨ ਦਾ ਪੁੱਤਰ ਸੀ ‘ਅਭਿਮਨਯੁ’, ਉਸ ਦਾ ਪੁੱਤਰ ਹੋਇਆ ਰਾਜਾ ਪ੍ਰੀਕਸ਼ਤ ਜੋ ਕਿ ‘ਦੁਆਪਰ ਯੁੱਗ’ ਦਾ ਆਖ਼ਰੀ ਰਾਜਾ ਹੋਇਆ। ਇਕ ਪੁਰਾਤਨ ਕਥਾ ਇਸ ਤਰਾਂ ਹੈ ਕਿ ਸ਼੍ਰੀ ਕਿਸ਼ਨ ਦੇ ਸਰੀਰ ਛੱਡਣ ਤੋਂ ਬਾਅਦ ‘ਕਲਯੁਗ’ ਨੇ ਰਾਜੇ ਨੂੰ ਜੰਗਲ ਵਿਚ ਸ਼ਿਕਾਰ ਖੇਡਦੇ ਸਮੇਂ ਉਸ ਦੇ ਰਾਜ ਵਿਚ ਆਉਣ ਦੀ ਆਗਿਆ ਮੰਗੀ ਪਰ ਰਾਜੇ ਨੇ ਮਨਜ਼ੂਰ ਨਹੀਂ ਕੀਤੀ। ਮਿੰਨਤ ਕਰਨ ਤੇ ਪ੍ਰੀਕਸ਼ਤ ਨੇ ਪੰਜ ਥਾਵਾਂ ਤੇ ਉਸਨੂੰ ਆਗਿਆ ਦੇ ਦਿੱਤੀ। ਉਹ ਸਨ; ਜਿੱਥੇ ਜੂਹਾ ਖੇਡਿਆ ਜਾਂਦਾ, ਨਸ਼ਾ ਕੀਤਾ ਜਾਂਦਾ, ਜਾਨਵਰਾਂ ਨੂੰ ਵੱਢਿਆ ਜਾਂਦਾ, ਦੇਹ ਦਾ ਵਪਾਰ ਅਤੇ ਜਿੱਥੇ ਸੋਨਾ ਹੁੰਦਾ ਹੈ। ਇਸ ਤਰਾਂ ਕਲਯੁਗੀ ਸੋਚ ਉਸ ਦੇ ਰਾਜ ਵਿਚ ਦਾਖਲ ਹੋ ਗਈ ਅਤੇ ਚਲਾਕੀ ਨਾਲ ਰਾਜੇ ਦੇ ਪਵਿੱਤਰ ਮਨ ਨੂੰ ਭੇਦ ਲਿਆ। ਸ਼ਿਕਾਰ ਖੇਡਣ ਤੋਂ ਬਾਅਦ ਪਾਣੀ ਦੀ ਭਾਲ ਵਿਚ ਪ੍ਰੀਕਸ਼ਤ ਇੱਕ ਰਿਸ਼ੀ ਦੀ ਕੁਟੀਆ ਵਿਚ ਦਾਖਲ ਹੁੰਦਾ ਹੈ, ਜਿੱਥੇ ਰਿਸ਼ੀ ਬਹੁਤ ਹੀ ਡੂੰਘੀ ਸਮਾਧੀ ਵਿਚ ਲੀਨ ਹੁੰਦਾ ਹੈ। ਰਾਜਾ ਬਾਰ-ਬਾਰ ਪਾਣੀ ਦੀ ਮੰਗ ਕਰਦਾ ਹੈ ਅਤੇ ਜਵਾਬ ਨਾ ਮਿਲਣ ਤੇ ਗ਼ੁੱਸੇ(ਕਲਯੁਗ) ਵਿਚ ਆਕੇ ਇੱਕ ਮਰਿਆ ਸੱਪ ਉਸ ਦੇ ਗਲੇ ਵਿਚ ਪਾ ਦਿੰਦਾ ਹੈ। ਇਸ ਗੱਲ ਦਾ ਪਤਾ ਜਦੋਂ ਰਿਸ਼ੀ ਦੇ ਪੁੱਤਰ ਨੂੰ ਲਗਦਾ ਹੈ ਤਾਂ ਉਹ ਸਰਾਪ ਦਿੰਦਾ ਹੈ ਕਿ ਸੱਤ ਦਿਨਾ ਬਾਅਦ ਸੱਪ ਦੇ ਡੱਸਣ ਨਾਲ ਰਾਜੇ ਦੀ ਮੌਤ ਹੋਵੇਗੀ। ਇਹ ਸੁਣਕੇ ਪ੍ਰੀਕਸ਼ਤ ਪਸ਼ਚਾਤਾਪ ਕਰਦਾ ਹੈ, ਪਾਠ ਸੁਣਦਾ ਹੈ ਅਤੇ ਰਾਜ ਆਪਣੇ ਪੁੱਤਰ ਜਨਮੇਜੇ ਨੂੰ ਸਾਂਭ ਦਿੰਦਾ ਹੈ। ਕੁੱਝ ਦਿਨਾ ਬਾਅਦ ਤਕਸ਼ੀਲਾ ਦੇ ਨਾਗ ਕਬੀਲੇ ਦਾ ਰਾਜਾ “ਤਕਸ਼ਖ” ਰਾਜੇ ਨੂੰ ਬਿਸਤਰ ‘ਤੇ ਪਏ ਨੂੰ ਡੱਸਦਾ ਹੈ ਅਤੇ ਰਾਜਾ ਸਰੀਰ ਛੱਡ ਜਾਂਦਾ ਹੈ। ਇਸ ਦਾ ਬਦਲਾ ਲੈਣ ਲਈ ਜਨਮੇਜਾ, ਜੋ ਕਿ ਕਲਯੁਗ ਦਾ ਪਹਿਲਾ ਰਾਜਾ ਹੈ, ਸੱਤ ਦਿਨਾ ਦੇ ਅੰਦਰ ਤਕਸ਼ਖ ਅਤੇ ਨਾਗ ਕੁੱਲ ਨੂੰ ਧਰਤੀ ਤੋਂ ਖ਼ਤਮ ਕਰਨ ਲਈ ਸਰਪਯੱਗ(ਸਰਪ-ਮੇਧ) ਕਰਦਾ ਹੈ। ਇਸ ਯੱਗ ਕਾਰਨ ਸਾਰੇ ਸੱਪ ਆਪਣੇ ਆਪ ਅੱਗ ਦੇ ਕੁੰਡ ਵੱਲ ਨੂੰ ਖਿੱਚੇ ਚਲੇ ਆਉਂਦੇ ਹਨ ਅਤੇ ਭਸਮ ਹੋਈ ਜਾਂਦੇ ਹਨ ਪਰ ਤਕਸ਼ਖ ਨੂੰ ਨਾ ਦੇਖ ਕੇ ਰਾਜਾ ਪਰੋਹਤਾਂ ਨੂੰ ਪੁੱਛਦਾ ਹੈ ਕਿ ਤਕਸ਼ਖ ਕਿੱਥੇ ਹੈ? ਪਰੋਹਤ ਦੱਸਦਾ ਹੈ ਕਿ ਉਸ ਨੇ ਰਾਜੇ ਇੰਦਰ ਦੀ ਸ਼ਰਨ ਲੈ ਲਈ ਹੈ ਅਤੇ ਉਸ ਦੇ ਸਿੰਘਾਸਣ ਨੂੰ ਜਫ਼ਾ ਮਾਰ ਲਿਆ ਹੈ। ਪਰੋਹਤਾਂ ਨੇ ਇੰਦਰ ਨੂੰ ਵੀ ਖਿੱਚਣ ਦੇ ਮੰਤਰ ਤੀਬਰਤਾ ਨਾਲ ਪੜ੍ਹਨੇ ਸ਼ੁਰੂ ਕਰ ਦਿੱਤੇ ਅਤੇ ਸਿੰਘਾਸਣ ਡੋਲਦਾ ਦੇਖ ਇੰਦਰ ਨੇ ਤਕਸ਼ਖ ਦਾ ਸਾਥ ਛੱਡ ਦਿੱਤਾ। ਫਿਰ ਤਕਸ਼ਖ ਯੱਗ ਵਿਚ ਬੈਠੇ ਬ੍ਰਾਹਮਣ “ਆਸਤੀਕ” ਦੀ ਮਿੰਨਤ ਕਰਦਾ ਹੈ ਕਿ ਅਗਰ ਮੇਰੀ ਕੁਲ ਤਬਾਹ ਹੋ ਗਈ ਤਾਂ ਸੂਰਜ ਦਾ ਸਿੰਘਾਸਣ ਵੀ ਤਬਾਹ ਹੋ ਜਾਵੇਗਾ ਅਤੇ ਧਰਤੀ ਤੇ ਜੀਵ ਲੰਮਾ ਚਿਰ ਜੀ ਨਹੀਂ ਸਕਣਗੇ। ਇਸ ਨੁਕਤੇ ਨੂੰ ਸਮਝਦੇ ਹੋਏ ਵਰ ਦੇ ਰੂਪ ਵਜੋਂ ਆਸਤੀਕ ਰਾਜੇ ਜਨਮੇਜੇ ਤੋਂ ਨਾਗਾਂ ਨੂੰ ਛੁਡਵਾ ਲੈਂਦਾ ਹੈ। ਸਮਝੌਤੇ ਵਜੋਂ ਤਕਸ਼ਖ ਇਹ ਵਾਅਦਾ ਕਰਦਾ ਹੈ ਕਿ ਮੇਰੀ ਕੁਲ ਦਾ ਸੱਪ ਕਿਸੇ ਵੀ ਮਨੁੱਖ ਨੂੰ ਸਿਰਫ਼ ਧਰਤੀ ਤੇ ਹੀ ਡੱਸ ਸਕੇਗਾ ਧਰਤੀ ਤੋਂ ਉੱਪਰ ਨਹੀਂ।
ਇਸ ਕਥਾ ਵਿਚੋਂ ਅਧਿਆਤਮਿਕ ਬਿੰਬਾਂ ਤੋਂ ਇਲਾਵਾ ਰੋਜ਼ਾਨਾ ਜ਼ਿੰਦਗੀ ਦਾ ਬਹੁਤ ਗਿਆਨ ਮਿਲਦਾ ਹੈ;
1. ਜ਼ਹਿਰੀਲਾ ਸੱਪ ਕਦੇ ਵੀ ਧਰਤੀ ਨਹੀਂ ਛੱਡਦਾ
2. “ਮਰਿਆ ਸੱਪ ਗਲ਼ੇ ਪੈਣਾ” ਮੁਹਾਵਰਾ ਇਸੇ ਹੀ ਕਥਾ ਦੀ ਦੇਣ ਹੈ।
3. “ਆਸਤੀਨ(ਆਸਤੀਕ) ਕਾ ਸਾਂਪ” ਮੁਹਾਵਰਾ ਵੀ ਇਸੇ ਕਥਾ ਦੀ ਉਪਜ ਹੈ ਜਿਸ ਦਾ ਮਤਲਬ ਬਹੁਤ ਹੀ ਭੇਤੀ, ਖ਼ਤਰਨਾਕ, ਨੀਤੀਵਾਨ ਅਤੇ ਜ਼ਹਿਰੀ ਵਿਅਕਤੀ।
4. ਧਰਾਤਲ ਦੇ ਰੀਂਗਣ ਵਾਲੇ ਜ਼ਹਿਰੀ ਜੀਵਾਂ ਤੋਂ ਬਚਣ ਲਈ ਮਨੁੱਖ ਨੇ ਚਾਰ ਪਾਵੇ(ਚਕੋਣੇ) ਦੇ ਮੰਜੇ ਦੀ ਕਾਢ ਕੱਢੀ।
5. ਮਨੁੱਖ ਅਤੇ ਸੱਪ ਨੇ ਇਕ ਦੂਜੇ ਦੀ ਅਹਿਮੀਅਤ ਅਤੇ ਸ਼ਕਤੀ ਨੂੰ ਸਮਝਿਆ ਅਤੇ ਸਮਕਾਲੀ ਜੀਵਨ ਵਿਚ ਵਿਸ਼ਵਾਸ ਦ੍ਰਿੜਾਇਆ।
ਅਸੀਂ ਆਸਟ੍ਰੇਲੀਆ ਵਿਚ ਕੇਲੇ ਦੀ ਖੇਤੀ ਤਕਰੀਬਨ ਬਾਰਾਂ ਸਾਲ ਕੀਤੀ। ਸੱਪ ਦਾ ਕੇਲੇ ਨਾਲ ਬਹੁਤ ਮੇਲ-ਜੋਲ ਹੈ। ਮਨ ਵਿਚ ਡਰ ਰਹਿੰਦਾ ਸੀ ਕਿ ਕਿਤੇ ਉਹੀ ਗੱਲ ਨਾ ਹੋ ਜਾਵੇ। ਖੈਰ, ਕੰਮ ਸਿੱਖਦੇ ਹੋਏ ਕੁਲਬੀਰ ਅੰਕਲ ਤੋਂ ਪੁੱਛਿਆ, ਤਾਂ ਉਨ੍ਹਾਂ ਦੱਸਿਆ ਕਿ “ਯੰਗ ਫੈਲਾ(ਜੁਆਨਾਂ)! ਸੱਪ ਤਾਂ ਬਹੁਤ ਫ਼ਾਇਦਾ ਕਰਦੇ ਆ, ਚੂਹਾ ਵਗ਼ੈਰਾ ਨੀ ਪੈਂਦਾ ਕੇਲੇ ਨੂੰ, ਇਸ ਕਰਕੇ ਇਹਨਾਂ ਨੂੰ ਮਾਰੀਦਾ ਨਹੀਂ। ਇਹਨਾਂ ਦਾ ਵੀ ਹੱਕ ਬਣਦਾ ਧਰਤੀ ‘ਤੇ, ਵੈਸੇ ਆਪਣੇ ਬੰਦੇ ਸਮਝਦੇ ਨੀ, ਬੱਸ ਮਾਰ ਦਿੰਦੇ ਆ। ਬਲੱਡੀ(bloody), ਐਵਰੀ ਗੁੱਡ ਸਨੇਕ ਇਜ਼ ਡੈਡ ਸਨੇਕ”।
ਅਸਲ ਵਿਚ ਸੱਪਾਂ ਪ੍ਰਤੀ ਮੇਰਾ ਨਜ਼ਰੀਆ ਕੁਲਬੀਰ ਅੰਕਲ ਦੇ ਪ੍ਰਵਚਨਾਂ ਤੋਂ ਬਾਅਦ ਹੀ ਬਦਲਿਆ।
ਅਸੀਂ 1998 ਦੇ ਅਖੀਰ ਪੰਜਾਬ ਰਿਸ਼ਤੇਦਾਰੀ ਵਿਚ ਵਿਆਹ ਗਏ। ਪਿੰਡ ਜੋਗੀ ਆ ਗਏ। ਉਨ੍ਹਾਂ ਬੀਨ ਬਜਾਈ, ਪਟਾਰੀ ‘ਚੋਂ ਸੱਪ ਕੱਢੇ ਅਤੇ ਸੱਪ ਕੱਢਦੇ ਹੋਏ ਜੋਗੀ ਦੇ ਹੱਥ ‘ਤੇ ਡੰਗ ਵੱਜਿਆ। ਜੋਗੀ ਨੇ ਸੰਧੂਰ ਦੀ ਡੱਬੀ ‘ਚੋ ਮਣਕਾ ਕੱਢਿਆ ਅਤੇ ਜ਼ਖਮ ਤੇ ਲਾਇਆ। ਮਣਕਾ ਇਕ ਦਮ ਚੁੰਬੜ ਗਿਆ। ਤਕਰੀਬਨ ਅੱਧੇ ਕੁ ਮਿੰਟ ਬਾਅਦ ਮਣਕਾ ਆਪ ਹੀ ਲੱਥ ਗਿਆ ਅਤੇ ਉਸਨੂੰ ਕੱਚੀ ਲੱਸੀ ਵਿਚ ਪਾ ਦਿੱਤਾ ਗਿਆ। ਇੱਕ ਛੋਟਾ ਜਿਹਾ ਬੁਲਬੁਲਾ ਮਣਕੇ ਵਿਚੋਂ ਨਿਕਲਿਆ। ਫਿਰ ਧੋ ਕੇ ਦੁਬਾਰਾ ਡੱਬੀ ‘ਚ ਪਾ ਲਿਆ। ਬੀਬੀਆਂ ਨੇ ਅੰਨ, ਦਾਣਾ, ਪੈਸਾ ਆਦਿ ਦਿੱਤਾ। ਮੇਰੇ ਅੰਦਰ ਜਾਣਨ ਦੀ ਉਤਸੁਕਤਾ ਵਧੀ। ਮੈਂ ਜੋਗੀ ਕੌਲ ਗਿਆ ਜੋ ਕਿ ਮੇਰੀ ਹੀ ਉਮਰ ਦਾ ਸੀ। ਮੈਂ ਉਸ ਨੂੰ ਕਿਹਾ ਕਿ ਮਣਕੇ ਬਾਰੇ ਮੈਨੂੰ ਦਸੋ। ਪਹਿਲਾਂ ਥੋੜਾ ਜਿਹਾ ਢਿੱਲਾ ਬੋਲਿਆ ਪਰ ਜਦੋਂ ਮੈਂ ਉਸਨੂੰ ਦੱਸਿਆ ਕਿ ਮੈਂ ਬਾਹਰੋਂ ਆਇਆਂ, ਮੈਂ ਕੋਈ ਜੋਗੀ ਨੀ ਬਣਨਾ ਅਤੇ ਥੋੜੇ ਪੈਸੇ ਦੀ ਹੋਰ ਸੇਵਾ ਕਰ ਦੇਂਉ ਤਾਂ ਉਹ ਫਿਰ ਚਾਹ ਪੀਂਦਾ ਹੋਇਆ ਆਪਣੇ ਇਲਮ ਦਾ ਗਿਆਨ ਮੇਰੇ ਨਾਲ ਸਾਂਝਾ ਕਰਨ ਲੱਗਾ।
ਸੱਪ ਦੀ ਮਣੀ ਅਤੇ ਮਣਕੇ ਵਿਚ ਫ਼ਰਕ ਹੁੰਦਾ। ਮਣਕਾ ਸੱਪ ਦੀ ਜ਼ਹਿਰ ਦੀ ਥੈਲੀ, ਜੋ ਕਿ ਉਸ ਦੇ ਦੰਦ ਨਾਲ ਜੁੜੀ ਹੁੰਦੀ ਹੈ, ਉਸ ਦੀ ਪਥਰੀ ਹੁੰਦੀ ਹੈ ਜਿਵੇਂ ਬੰਦੇ ਅੰਦਰ ਕਿਸੇ ਅੰਗ ਵਿਚ ਪਥਰੀ। ਡਸਣਾ ਸੱਪ ਦੀ ਮਜਬੂਰੀ ਹੈ ਤਾਂ ਕਿ ਜ਼ਹਿਰ ਦੀ ਥੈਲੀ ਨੂੰ ਖਾਲੀ ਕੀਤਾ ਜਾ ਸਕੇ। ਜੋਗੀ ਕੋਸ਼ਿਸ਼ ਕਰਦਾ ਹੈ ਕਿ ਸਭ ਤੋਂ ਜ਼ਹਿਰੀਲਾ ਸੱਪ ਫੜੇ। ਫਿਰ ਉਸਨੂੰ ਉਹ ਇੱਕ ਅਜਿਹੀ ਜਗਾ ਰੱਖਦਾ ਹੈ, ਜਿੱਥੇ ਉਹ ਡੰਗ ਨਾ ਮਾਰ ਸਕੇ ਅਤੇ ਜ਼ਹਿਰ ਖਾਲੀ ਨਾ ਕਰੇ। ਹੌਲੀ-ਹੌਲੀ ਉਹ ਜ਼ਹਿਰ ਸੰਘਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਪਥਰੀ ਦਾ ਰੂਪ ਧਾਰ ਲੈਂਦਾ ਹੈ। ਇਹ ਪਥਰੀ ਵਾਧੂ ਜ਼ਹਿਰ ਸੋਕ ਕਰਦੀ ਰਹਿੰਦੀ ਅਤੇ ਆਕਾਰ ਵਿਚ ਵੱਡੀ ਹੋ ਜਾਂਦੀ ਹੈ। ਇਕ ਸਮਾਂ ਪਾ ਕੇ ਇਸ ਦਾ ਉਭਾਰ ਸੱਪ ਦੀ ਸਿਰੀ ਦੇ ਉੱਪਰ ਦਿਖਾਈ ਦੇਣ ਲਗ ਪੈਂਦਾ ਹੈ। ਢੁਕਵੇਂ ਸਮੇਂ, ਜੋਗੀ ਤਿੱਖੇ ਚਾਕੂ ਨਾਲ ਚੀਰਾ ਦੇ ਕੇ ਇਸ ਪਥਰੀ ਨੂੰ ਕੱਢ ਲੈਂਦਾ ਹੈ। ਇਸ ਮਣਕੇ ਦੇ ਗੁਣ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜ਼ਹਿਰੀਲੇ ਜਾਨਵਰਾਂ ਦੇ ਡੱਸਣ ਨਾਲ ਖੂਨ ਵਿਚ ਫੈਲੇ ਜ਼ਹਿਰ ਨੂੰ ਸੋਕ ਲੈਂਦਾ ਹੈ ਅਤੇ ਜਾਨ ਬਚ ਜਾਂਦੀ ਹੈ।
ਇਸ ਵਾਰਤਾ ਵਿਚੋਂ ਇੱਕ ਹੋਰ ਨੁਕਤਾ ਸਾਹਮਣੇ ਆਉਂਦਾ ਹੈ ਕਿ ਸੱਪ ਦੀ ਜ਼ਹਿਰ ਨੂੰ ਪਥਰੀ ਤੋਂ ਦੁੱਧ ਅਲੱਗ ਕਰਦਾ ਹੈ। ਸ਼ਾਇਦ ਇਸੇ ਹੀ ਕਰਕੇ ਬਚਪਨ ‘ਚ ਸੁਣਦੇ ਸੀ ਕਿ ਕਈ ਸੱਪ ਲਵੇਰਿਆਂ ਦੇ ਥਣਾਂ ਨੂੰ ਪੈਂਦੇ ਸੀ ਅਤੇ ਦੁੱਧ ਚੁੰਘਦੇ ਸੀ ਪਰ ਪਸ਼ੂ ਦੀ ਮੌਤ ਹੋ ਜਾਦੀ ਸੀ। ਸਾਇੰਸ ਇਹ ਨਹੀਂ ਮੰਨਦੀ ਕਿ ਸੱਪ ਦੁੱਧ ਪੀਂਦੇ ਹਨ, ਉਹ ਇਹ ਕਹਿ ਕੇ ਨਕਾਰਦੇ ਹਨ ਕਿ ਉਸ ਦੀ ਖ਼ੁਰਾਕ ਡੱਡੂ, ਚੂਹਾ ਆਦਿ ਹੀ ਹੈ। ਸਾਇੰਸ ਮਣਕੇ ਦੇ ਗੁਣਾ ਨੂੰ ਵੀ ਨਹੀਂ ਮੰਨਦੀ। ਪੱਛਮੀ ਲੋਕਾਂ ਦਾ ਸੱਪ ਨਾਲ ਵਾਹ ਸੋਲਵੀ-ਸਤਾਰਵੀਂ ਸਦੀ ਵਿਚ ਹੀ ਪਿਆ ਹੈ। ਪਰ ਉੱਪਰ ਦਿੱਤੀ ਜੋਗੀ ਨਾਲ ਵਾਰਤਾ ‘ਚ ਦੁੱਧ ਦੇ ਗੁਣ ਜ਼ਾਹਿਰ ਹਨ। ਕਿਤੇ ਨਾ ਕਿਤੇ ਸੱਪ ਵੀ ਆਪਣੀ ਜ਼ਹਿਰ ਤੋਂ ਛੁਟਕਾਰਾ ਪਾਣ ਲਈ ਲਵੇਰਿਆਂ ਦੇ ਥਣਾਂ ਨੂੰ ਡੱਸਦਾ ਹੈ। ਇਸ ਵਰਤਾਰੇ ਨੂੰ ਦੇਖ ਕੇ ਕਿਸਾਨ ਇਸ ਦਾ ਹੱਲ ਸੋਚਦਾ ਹੈ ਕਿ ਕਿਉਂ ਨਾ ਆਪ ਹੀ ਸੱਪ ਨੂੰ ਦੁੱਧ ਪਿਲਾ ਕੇ ਦੇਖ ਲਈਏ। ਇਸੇ ਹੀ ਕਾਰਨ ਸੱਪ ਦੀ ਬਰ੍ਹਮੀ ਲੱਭੀ ਜਾਂਦੀ ਸੀ। ਸੱਪ ਇੱਕ ਮਿਥੇ ਸਮੇਂ ਤੇ ਬਰ੍ਹਮੀ ‘ਚੋਂ ਨਿਕਲਦਾ ਹੈ ਅਤੇ ਸ਼ਿਕਾਰ ਕਰਦਾ ਹੈ ਪਰ ਸੱਤਵੇਂ ਦਿਨ ਉਸ ਲਈ ਬਰ੍ਹਮੀ ਦੇ ਅੱਗੇ ਦੁੱਧ ਰੱਖਿਆ ਜਾਂਦਾ ਹੈ। ਇਹ ਹੈ ਇੱਕ ਮਿਲਵਰਤਨ ਵਾਲੀ ਭਾਵਨਾ। ਇਨਸਾਨ ਅਤੇ ਸੱਪ ਨੇ ਇਕ ਦੂਜੇ ਦੀ ਹੋਂਦ ਨੂੰ ਸਵੀਕਾਰ ਕਰ ਲਿਆ ਹੈ। ਸੱਪ ਦੀ ਪੂਰਤੀ ਘਰ ਬੈਠਿਆਂ ਹੀ ਅਤੇ ਖ਼ਤਰਾ ਰਹਿਤ ਹੋਣ ਲੱਗ ਪੈਂਦੀ ਹੈ।
ਬੰਦਾ, ਸੱਪ ਅਤੇ ਸ਼ੇਰ ਧਰਤੀ ਤੇ ਖੇਤਰੀ ਰਾਜ ਰੱਖਦੇ ਹਨ, ਬਾਜ਼ ਅਸਮਾਨ ਵਿਚ। ਇਸ ਦੇ ਉਲਟ ਜੇ ਇਸ ਇਲਾਕੇ ਦੇ ਸਰਬ-ਉੱਚ ਨਾਗ ਨੂੰ ਮਾਰ ਦਿੱਤਾ ਜਾਂਦਾ ਹੈ ਤਾਂ ਉਸ ਦੀ ਜਗ੍ਹਾ ਹੋਰ ਸੱਪ ਲੈ ਲੈਣਗੇ ਅਤੇ ਇਹ ਸਿਲਸਿਲਾ ਚਲਦਾ ਰਹੇਗਾ। ਇਸ ਕਰਕੇ ਨਾਗ ਨੂੰ ਮਾਰਨਾ ਉਚਿੱਤ ਨਹੀਂ ਹੁੰਦਾ ਸਗੋਂ ਉਸ ਨਾਲ ਸੰਧੀ ਹੀ ਸਹੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ “ਸੱਪ ਨੂੰ ਜਿੰਨਾਂ ਮਰਜ਼ੀ ਦੁੱਧ ਪਲਾਉ ਪਰ ਉਸ ਨੇ ਡੰਗ ਮਾਰਨਾ ਹੀ ਮਾਰਨਾ” ਪਰ ਇੱਥੇ ਇਹ ਨੁਕਤਾ ਸਮਝਣ ਦੀ ਲੋੜ ਹੈ ਕਿ ਸੱਪ ਸਿਰਫ਼ ਉਦੋਂ ਹੀ ਡੰਗ ਮਾਰਦਾ ਹੈ ਜਦੋਂ ਉਸਨੂੰ ਖ਼ਤਰਾ ਹੁੰਦਾ ਹੈ, ਖ਼ਤਰੇ ਵਿਚ ਦੁੱਧ ਪਿਲਾਇਆ ਮਾਅਨੇ ਨਹੀਂ ਰੱਖਦਾ। ਖ਼ਤਰਾ ਖੜਾ ਹੀ ਨਹੀਂ ਕਰਨਾ ਚਾਹੀਦਾ। ਸੋ ਮੇਰੇ ਮੁਤਾਬਿਕ ਬਰ੍ਹਮੀ ਤੇ ਦੁੱਧ ਰੱਖਣਾ(ਬਿਨਾ ਹੋਰ ਕਿਸੇ ਅਡੰਬਰ ਤੋਂ) ਕੋਈ ਵਹਿਮ ਭਰਮ ਨਹੀਂ ਸਗੋਂ ਕੁਦਰਤ ਦੇ ਵਰਤਾਰੇ ਨਾਲ ਇਕਸੁਰਤਾ ਦੀ ਨਿਸ਼ਾਨੀ ਹੈ।
ਉਮੀਦ ਹੈ ਕਿ ਇਹ ਨਿੱਜੀ ਜਾਣਕਾਰੀ ਆਪ ਜੀ ਲਈ ਲਾਹੇਵੰਦ ਹੋਵੇਗੀ ਅਤੇ ਜੇ ਤੁਸੀਂ ਵੀ ਇਸ ਵਿਚ ਵਾਧਾ ਕਰਨਾ ਚਾਹੋ ਤਾਂ ਸਵਾਗਤ ਹੈ। ਵੈਸੇ ਸੱਪ ਨੂੰ ਜੋਗ ਮੱਤ ਅਤੇ ਹੋਰ ਧਰਮਾਂ ਵਿਚ ਵੀ ਕੁੰਡਲੀ ਊਰਜਾ ਦੇ ਬਿੰਬ ਵਜੋਂ ਵਰਤਿਆ ਜਾਂਦਾ ਹੈ ਅਤੇ ਅਵਤਾਰਾਂ, ਪੈਗ਼ੰਬਰਾਂ ਦੇ ਸਿਰ ਉੱਤੇ ਸ਼ੇਸ਼ਨਾਗ ਦੀ ਛਾਇਆ ਹੋਣੀ, ਇਸ ਕੁੰਡਲੀ ਮਾਇਆ ਨੂੰ ਸਾਧਣ ਦਾ ਪ੍ਰਤੀਕ ਹੈ।
Manpreet Singh USA
ਸੱਪ ਦੇ ਸਂਬੰਧ ਚ ਇਕ ਹੋਰ ਗਲ ਹੈ ਜੋ ਕਿ ਪੁਰਾਣੇ ਵੈਦ ਮੰਨਦੇ ਹਨ ਕਿ ਜਦੋ ਸੱਪ ਦਾ ਜ਼ਹਰ ਹੱਦ ਤੋ ਵਧ ਜਾਵੇ ਤੇ ਇਹ ਕਿਸੇ ਵੀ ਚੀਜ਼ ਨੂੰ ਡੰਗ ਮਾਰ ਕੇ ਆਪਣੀ ਜ਼ਹਰ ਕਢਦਾ ਹੈ….. ਤੇ ਜੇ ਇਹਨੂ ਕੁਛ ਹੋਰ ਨਾ ਵੀ ਮਿਲੇ ਤੇ ਏ ਪਥਰ ਦੇ ਹੀ ਡੰਗ ਮਾਰ ਕੇ ਆਪਣੀ ਜ਼ਹਰ ਕਢ ਦੇਂਦਾ ਹੈ…… ਜਿਸ ਪਥਰ ਦੇ ਡੰਗ ਮਾਰ ਕੇ ਇਹ ਜ਼ਹਰ ਕਢਦਾ ਹੈ ਓਸੇ ਪਥਰ ਤੋਂ ਸੰਖੀਆ ਬਣਦਾ ਹੈ ਜੋ ਕਿ ਵੈਦ ਬਹੁਤ ਸਾਰੀਆਂ ਦਵਾਈਆਂ ਵਿਚ ਵਰਤਦੇ ਹਨ……
Harpreet Singh Kahlon
ਭਾਜੀ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਕਮਾਲ ਦੀ ਹੈ ਬੱਸ ਇਸ ‘ਚ ਜੋੜ ਰਿਹਾ ਹਾਂ ਕਿ ਨਾਗਾਂ ਨੂੰ ਲੈ ਕੇ ਭਾਰਤ ਦਾ ਇੱਕ ਮੈਟਾਫਰ ਰਾਜਾ ਤਕਿਸ਼ਕ ਕਰਕੇ ਆਰਿਅਨ ਬਨਾਮ ਦ੍ਰਵਿੜਾਂ ‘ਚ ਦ੍ਰਵਿੜ ਨੁਮਾਇੰਦਗੀ ਵੀ ਹੈ।ਇਹੋ ਕਾਰਨ ਹੈ ਕਿ ਸੰਘਰਸ਼ਸ਼ੀਲ ਜਮਾਤ ਅਤੇ ਉਹਨਾਂ ਦੇ ਗੁੱਰੀਲਾ ਢੰਗਾਂ ਕਰਕੇ ਜਦੋਂ ਲਾਲ ਸਿੰਘ ਦਿਲ ਨਕਸਲੀਆਂ ਅਤੇ ਉਹਨਾਂ ਮਜ਼ਦੂਰ ਸੰਘਰਸ਼ਾਂ ਲਈ ਲਿਖਦਾ ਹੈ ਤਾਂ ਉਹਦਾ ਸਿਰਲੇਖ ਉਹ ਨਾਗ ਲੋਕ ਦਿੰਦਾ ਹੈ।
ਨਾਗ ਕੁਦਰਤ ਦਾ ਮੈਟਾਫਰ ਵੀ ਹੋਏ ਹਨ।ਕੁਦਰਤ ‘ਚ ਕੁਦਰਤ ਦੀ ਤਰ੍ਹਾਂ ਜਿਊਣਾ ਸਾਡਾ ਅਸਲ ਹੈ,ਸਾਡਾ ਸੱਚ ਹੈ ਇਹੋ।ਜਦੋਂ ਗਰੀਸ਼ ਕਰਨਾਡ ਇਹਨੂੰ ਨਾਗਮੰਡਲ ‘ਚ ਪੇਸ਼ ਕਰਦਾ ਹੈ ਤਾਂ ਔਰਤ ਦੇ ਦੁੱਖ ‘ਚ ਉਹਦਾ ਸਾਥੀ ਇੱਕ ਨਾਗ ਬਣਦਾ ਹੈ ਅਤੇ ਉਹਦੇ ਘਰਵਾਲੇ ਦਾ ਰੂਪ ਧਾਰ ਉਹਦੇ ਨਾਲ ਰਹਿੰਦਾ ਹੈ।ਉਹ ਔਰਤ ਦੇ ਪਾਕਿ ਹੋਣ ਲਈ ਗਵਾਹੀ ਦੇਣ ਵੀ ਆਉਂਦਾ ਹੈ।ਇਸੇ ‘ਤੇ ਬਾਅਦ ‘ਚ ਸੁਰਜੀਤ ਪਾਤਰ ਜੀ ਨੇ ਪੰਜਾਬੀ ਤਰਜਮੇ ਨਾਲ ਨਾਟਕ ਲਿਖਿਆ ਸੀ ਜਿਹਨੂੰ ਨੀਲਮ ਮਾਨ ਸਿੰਘ ਚੌਧਰੀ ਨੇ ਖੇਡਿਆ ਸੀ ਅਤੇ ਇਸੇ ਕਥਾਨਕ ‘ਤੇ ਦੀਪਾ ਮਹਿਤਾ ਨੇ ਪ੍ਰਿਤੀ ਜ਼ਿੰਟਾ ਨੂੰ ਲੈ ਕੇ ਵਿਦੇਸ਼-ਹੈਵਨ ਆਨ ਅਰਥ ਫ਼ਿਲਮ ਬਣਾਈ ਸੀ….
ਨਾਗ ਸਿੰਗਮੰਡ ਫਰਾਈਡ ਮੁਤਾਬਕ ਇੱਛਾਵਾਂ ਦਾ ਵੀ ਪ੍ਰਤੀਕ ਹੈ ਅਤੇ ਸ਼ਾਇਦ ਸ਼ਿਵ ਜੀ ਦੀ ਪੂਜਾ ਹਰ ਸੋਮਵਾਰ ਕੁੜੀਆਂ ਵੱਲੋਂ ਕਰਨਾ ਚੰਗੇ ਵਰ ਘਰ ਲਈ ਇਸ ਇੱਛਾ ਦਾ ਹੀ ਮੈਟਾਫਰ ਹੈ।ਨਾਗ ਨੂੰ ਕਾਮ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ…ਨਾਗਾਲੈਂਡ ਦੀ ਧਰਤੀ ਨੂੰ ਲੈ ਕੇ ਇਹਦੇ ਬਹੁਤ ਅਧਾਰ ਹਨ।
ਇੱਕ ਦਿਲਚਸਪ ਗੱਲ ਇਹ ਵੀ ਹੈ ਭਾਜੀ ਕਿ ਨਾਗ ਦੀ ਵਿਆਖਿਆ ਭਾਰਤ ਅੰਦਰ ਜਿੱਥੇ ਮਜ਼ਲੂਮ ਜਾਂ ਦ੍ਰਵਿੜਾ ਲਈ ਕੀਤੀ ਜਾਂਦੀ ਹੈ ਉੱਥੇ ਗ੍ਰੀਕ ਜਾਂ ਮਿਸਰ ਕਲਚਰ ‘ਚ ਨਾਗ ਤਾਨਾਸ਼ਾਹੀ,ਜ਼ਾਲਮਤਾ ਦਾ ਪ੍ਰਤੀਕ ਹੈ।ਐਕਸੋਡੋਸ ਦੇ ਮੁਤਾਬਕ ਮੂਸਾ ਦੇ ਖਿਲਾਫ ਜ਼ਾਲਮ ਫਰਔਨ ਸੱਪ ਰੱਖਦਾ ਸੀ…ਯੂਨਾਨ ‘ਚ ਸਿੰਕਦਰ ਬਾਰੇ ਇਹ ਵੀ ਮਸ਼ਹੂਰ ਹੈ ਕਿ ਉਹ ਸੱਪਾਂ ਦਾ ਪੁੱਤ ਸੀ…ਕਿਉਂ ਕਿ ਸਿੰਕਦਰ ਦੀ ਮਾਂ ਸੱਪਾਂ ‘ਚ ਬਹੁਤ ਖੇਡਦੀ ਹੁੰਦੀ ਸੀ…ਬਾਕੀ ਖੋਜ ਜਾਰੀ ਹੈ…,
Naib Singh Gill
ਜੇ ਸਾਉਣ ਮਹੀਨੇ ਸੱਪ ਲੜੇ ,ਤਾਂ ਵਾਰ ਵਾਰ ਲੜਦਾ ਹੈ = ਓਹ ਸ਼ਾਇਦ ਸਪਣੀ ਹੁੰਦੀ ਹੈ ਜੋ ਪਹਿਲੀ ਵਾਰ ਲੜਦੀ ਹੈ ਬਾਅਦ ਵਿਚ ਸੱਪ ਉਸ ਸਪਣੀ ਦੀ ਮੁਸ਼ਕ ਕਰਕੇ ਆਦਮੀ ਕੋਲ ਵਾਰ ਵਾਰ ਆਉਂਦਾ ਹੈ ਜਿਸਦੀ ਮੁਸ਼ਕ ਜਹਿਰ ਨਾਲ ਆਦਮੀ ਦੇ ਸਰੀਰ ਚ ਸਮਾ ਜਾਂਦੀ ਹੈ
ਕਈਆਂ ਨੂੰ ਸਮਝੌਤੇ ਕਰਾਉਣ ਅਤੇ ਪੰਚਾਇਤਾਂ ‘ਚ ਜਾਣ ਦਾ ਬੜਾ ਸ਼ੌਂਕ ਹੁੰਦਾ ਹੈ। ਇਹ ਗੱਲ ਮੈਂ ਰੇਡੀਉ ਤੇ ਵੀ ਸਾਂਝੀ ਕੀਤੀ ਸੀ ਅਤੇ ਹੁਣ ਇਸ ਨੂੰ ਕਲਮਬਧ ਵੀ ਕਰ ਰਿਹਾਂ ਹਾਂ। ਮੇਰੇ ਸਿਡਨੀ ਰਹਿੰਦੇ ਦੋਸਤ ਗੋਗੀ ਭਾਜੀ ਇਸਨੂੰ ਬੜੀ ਸ਼ਿਦੱਤ ਨਾਲ ਮਹਿਫਲ ‘ਚ ਸੁਣਾਉਂਦੇ ਹੁੰਦੇ ਨੇ ਅਤੇ ਉਹਨਾਂ ਦੀ ਇਜ਼ਾਜਤ ਨਾਲ ਹੀ ਛਾਪ ਰਿਹਾਂ ਹਾਂ। ਉਹਨੇ ਨੇ ਦੱਸਿਆ ਕਿ ਇਸ ਘਟਨਾ ਵਿੱਚ ਸਾਰੇ ਕਿਰਦਾਰ ਅਸਲੀ ਹਨ ਅਤੇ ਜੇ ਕੋਈ ਕੇਸ ਕਰਨਾ ਚਾਹੇ ਤਾਂ ਫਿਰ ਇਸੇ ਤਰਾਂ ਦੀ ਪੰਚਾਇਤ ਕਰ ਲਵਾਂਗੇ ਜਿਸ ਤਰਾਂ ਘੋਗੇਵਾਲ਼ ਹੋਈ ਸੀ।
ਗੱਲ ਇਸ ਤਰਾਂ ਹੋਈ ਕਿ ਪੰਜਾਬ ਹਰਿਆਣਾ ਬਾਰਡਰ ਤੇ ਇੱਕ ਪਿੰਡ ਦਾ ਮੁੰਡਾ ਘੋਗੇਵਾਲ਼ ਵਿਆਹਿਆ ਹੋਇਆ ਸੀ ਪਰ ਛੇਤੀ ਹੀ ਅਣਬਣ ਜਿਹੀ ਹੋ ਗਈ ਅਤੇ ਬਹੁ ਵਾਪਸ ਘੋਗੇਵਾਲ਼ ਚਲੀ ਗਈ। ਮੁੰਡੇ ਵਾਲੇ ਪਿੰਡ ਦੀ ਪੰਚਾਇਤ ਨੂੰ ਕਹਿਣ ਕਿ ਚਲੋ ਸਾਡੇ ਨਾਲ ਬਹੁ ਲੈਣ ਪਰ ਕੋਈ ਨੱਕ ਜਿਹਾ ਨਾ ਕਰੇ ਕਿਉਂਕਿ ਮੁੰਡੇ ਦਾ ਪਰਿਵਾਰ ਕੁਝ ਕਲੇਸ਼ੀ ਜਿਹਾ ਸੀ ਅਤੇ ਪਹਿਲਾਂ ਵੀ ਕਈ ਵਾਰ ਪਰਿਵਾਰ ਦੇ ਹੋਰ ਜੀਆਂ ਨੇ ਅਜਿਹਾ ਕੀਤਾ ਸੀ। ਆਖਰ ਨੂੰ ਅੱਧੀ ਪੰਚਾਇਤ ਮੰਨ ਗਈ ਤੇ ਬੰਦੇ ਪੂਰੇ ਕਰਨ ਨੂੰ ਇੱਕ ਅਮਲੀ ਨੂੰ ਤਿਆਰ ਕਰ ਲਿਆ ਨਾਲ਼ ਜਾਣ ਲਈ।
ਵਾਪਸ ਆਉਣ ਤੋਂ ਦੂਜੇ ਦਿਨ ਉਹ ਅਮਲੀ ਨੂੰ ਕੁਝ ਬੰਦੇ ਪੁੱਛਣ ਜਾਂਦੇ ਨੇ ਕਿ ਕੀ ਹੋਇਆ ਤੇ ਅੱਗੋਂ ਅਮਲੀ ਪਿੰਡੇ ਤੇ ਟਕੋਰਾਂ ਕਰਵਾ ਰਿਹਾ ਸੀ, ਇੱਕ ਅੱਖ ਸੁੱਜੀ ਹੋਈ ਤੇ ਦੂਜੀ ਕਾਲ਼ੀ। ਕਹਿਣ ਲਗਾ(ਹਰਿਆਵਣੀ ਪੰਜਾਬੀ ‘ਚ)। ਅਸੀਂ ਜੀ ਫਿਰ ਪੰਚਾਇਤ ਲੈ ਕੇ ਘੋਗੇਵਾਲ਼ ਪਹੁੰਚੇ। ਅੱਗੋਂ ਕੁੜਮਾਂ ਦੇ ਘਰੇ ਸਬਾਤ ਵਿੱਚ ਫਰਸ਼(ਚਟਾਈ) ਬਛਾਈ ਹੋਈ ਤੇ ਉਹਨਾਂ ਦੀ ਪੰਚਾਇਤ ਵੀ ਬੈਠੀ। ਕੁੜਮਾ ਪਰਿਵਾਰ ਵੀ ਬੈਠਾ। ਮਹੌਲ ਬੜਾ ਸੁਹਣਾ ਲੱਗਿਆ, ਪਾਣੀ ਧਾਣੀ ਪਿਲਾਇਆ ਤੇ ਫਿਰ ਚਾਹ ਦੀ ‘ਵਾਜ਼ ਮਾਰਤੀ। ਮੈਂ ਬਖਸ਼ੀਸ ਸਿਉਂ ਨੂੰ ਕਿਹਾ ਕਿ ਇਹ ਆਪਣੇ ਹੀ ਖਰਾਬ ਆ, ਇਹ ਵਿਚਾਰੇ ਤਾਂ ਕਬੀਲਦਾਰ ਬੰਦੇ ਆ, ਦੇਖੋ ਕਿੰਨੀ ਲਿਆਕਤ ਅ ਇਹਨਾਂ ‘ਚ।
ਹਾਲ ਚਾਲ ਹੋਇਆ ਤੇ ਸਰਪੰਚ ਨੇ ਪੁੱਛਿਆ “ਆ ਗੇ ਸਾਰੇ ਕਿ ਕੋਈ ਰਹਿੰਦਾ”।
ਮੈਂ ਚਾਉ ਨਾਲ ਕਿਹਾ “ਆ ਗੇ , ਆ ਗੇ”
ਸਰਪੰਚ “ਅੱਛਾਂ, ਛਕਾਈਏ ਬਾਈ ਹੁਣ”
ਇੰਨੇ ਨੂੰ ਉਹਨਾ ਦੇ ਸੀਰੀ ਨੇ ਘਰ ਦਾ ਮੂਹਰਲਾ ਗੇਟ ਭੇੜ ਦਿੱਤਾ ਤੇ ਕੁੰਡਾ ਵੀ ਅੰਦਰੋਂ ਲਾ ਤਾ। ਸਾਡੇ ਸਰੰਪਚ ਨੇ ਪੁੱਛਿਆ ਕਿ ਇਹ ਕਿਉ ਤਾਂ ਉਹਨਾਂ ਕਿਹਾ ਕਿ ਐਂਵੇ ਲੋਕੀ ਪੰਚਾਇਤ ‘ਚ ਬਾਹਰੋਂ ਆ ਬਹਿੰਦੇ ਆ। ਸਬਾਤ ਤੇ ਗੇਟ ਵਿਚਾਲੇ ਇੱਕ ਬਲਦਾਂ ਦਾ ਜੋੜਾ ਅਤੇ ਚਾਰ-ਪੰਜ ਮੰਝਾਂ ਖੜੀਆਂ ਜੁਗਾਲ਼ੀ ਕਰ ਰਹੀਆਂ ਸਨ ਪਰ ਅਜੀਬ ਕਿਸਮ ਦਾ ਸਨਾਟਾ ਸੀ।
ਸਰਪੰਚ “ਮੁੰਡਿਉ, ਲਿਆਉ ਫਿਰ ਹੁਣ ਚਾਹਟਾ ਛਕਾਈਏ!”
ਇੰਨੇ ਨੂੰ ਪੰਜ-ਸੱਤ ਜਣੇ ਡਾਂਗਾਂ ਲੈ ਕੇ ਅੰਦਰੋਂ ਨਿਕਲੇ ਤੇ ਵਰਾਉਣ ਲੱਗੇ ਡਾਂਗ। ਦੇ ਪੈਂਦੀ ਜਿਹਦੇ ਪੈਣ ਦੇ। ਭਗਦੜ ਮਚ ਗੀ, ਧੂੜ ਉੱਡਣ ਲਗੀ, ਪਸ਼ੂ ਰੰਭਣ ਲਗੇ, ਮਰਗੇ ਉਏ, ਹਾਏ ਉਏ ਤੇ ਚੀਕ ਚੀਹਾੜਾ ਪੈਣ ਲਗਾ। ਨਾਲ ਬੈਠਾ ਬਖਸ਼ੀਸ਼ ਭੱਜ ਕੇ ਮੱਝਾਂ ਹੇਠ ਜਾ ਵੜਿਆ, ਦੋ ਜਣੇ ਉਹਨੂੰ ਹੇਠੋਂ ਬਾਹਰ ਨੂੰ ਧੂਣ। ਮੈਨੂੰ ਫਿਰ ਬਚਣ ਦੀ ਤਰਕੀਬ ਸੁੱਝੀ, ਮੈਂ ਨੱਠ ਕੇ ਬਲਦਾਂ ਦੀ ਖੁਰਲੀ ‘ਚ ਛਾਲ ਮਾਰੀ ਤੇ ਛਾਤੀ ਭਾਰ ਸਿਰ ਬਾਹਾਂ ‘ਚ ਲਕੋ ਕੇ ਪੈ ਗਿਆ। ਮਗਰ ਤਾਂ ਮੇਰੇ ਕੋਈ ਨੀ ਆਇਆ ਪਰ ਬਲਦਾਂ ਨੂੰ ਲੱਗਿਆ ਕਿ ਇਹ ਕੋਈ ਨਵੀਂ ਕਿਸਮ ਦਾ ਚਾਰਾ ਪਾਤਾ। ਉਹ ਜੀਭ ਨਾਲ ਅਮਲੀ ਦਾ ਸਲੂਣਾ ਪਿੰਡਾ ਚੱਟਣ ਲੱਗੇ। ਮੈਂਨੂੰ ਇੰਝ ਲੱਗੇ ਜਿਵੇਂ ਤਰਖਾਣ ਦਸ ਨੰਬਰ ਦਾ ਰੇਗਮਾਰ ਮੇਰੀ ਪਿੱਠ ਤੇ ਫੇਰ ਰਿਹਾ ਹੋਵੇ। ਜਿਵੇਂ ਜਿਵੇਂ ਉਹ ਜੀਭ ਫੇਰੇ ਮੇਰੀ ਜਾਨ ਨਿਕਲੇ। ਮੈਂ ਦਰਦ ਵਿੱਚ ਕਿਹਾ “ਚਾਟ ਲੇ, ਚਾਟ ਲੇ, #!@# ਅਮਲੀ ਕਾ ਸਲੂਣਾ ਪਿੰਡਾ, ਜੇ ਤੂੰ ਮੇਰੇ ਘਰੇ ਹੁੰਦਾ ਤੇਰੇ ਡਾਂਗ ਬਹੁਤ ਫੇਰਨੀ ਸੀ ਮੈ”। ਮੈਂ ਮੌਕਾ ਦੇਖ ਕੇ ਛਾਲ ਮਾਰੀ ਤੇ ਕੰਧ ਟੱਪ ਗਿਆ ਤੇ ਗਲ਼ੀ ਤੋਂ ਭੱਜਕੇ ਪਿੰਡ ਦੇ ਅੱਡੇ ਤੇ ਆ ਗਿਆ। ਪਜਾਮਾ ਮੇਰਾ ਲੀਰੋ ਲੀਰ। ਇੰਨੇ ਨੂੰ ਮੋਟਰਾਂ ਆਲਾ ਸੁੱਚਾ ਸਾਇਕਲ ਤੇ ਆ ਗਿਆ ਤੇ ਮੈਨੂੰ ਪਿੰਡ ਛੱਡਕੇ ਗਿਆ।
“ਤੇ ਬਾਕੀ”
“ਕੋਈ ਤੁਰ ਕੇ ਆਇਆ, ਦੋਂ ਕੁ ਨੂੰ ਟਰਾਲੀ ‘ਚ ਪਾਕੇ ਛੱਡਕੇ ਗਏ, ਸਰਪੰਚ ਵਿਚਾਰਾ ਅਜੇ ਹਸਤਪਤਾਲ ਆ”
“ਤੇਰੇ ਘਰਦੇ ਕੀ ਕਹਿੰਦੇ ਫਿਰ?”
“ਉਹ ਤਾਂ ਬਸ ਟਕੋਰਾਂ ਕਰਦੇ ਆ, ਰੋ ਰੋ ਕੇ ਕਹਿਨਾਂ ਤਾਂ ਮੈਂ ਆਂ ਉਹਨਾਂ ਨੂੰ!”
“ਕੀ?”
“ਮੈਂ ਤਾਂ ਆਪਣੇ ਪੋਤਰੋਂ ਕੋ ਬੀ ਬਤਾ ਦੀਆ ਕਿ ਆਪਣੇ ਗੁਰੂ.. ਨੂੰ ਛੱਡ ਕੇ ਕਿਸੇ ਡੇਰੇ ਬੇਸ਼ਕ ਚਲੇ ਜਾਇਉ…..ਪਰ ਘੋਗੇਵਾਲ਼ ਕੀ ਪੰਚਾਇਤ ਮ ਮਤ ਜਾਇਉ… ਹਾਏ….”
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ – ਇਕ ਵਿਗਿਆਨੀ ਤੱਥ ਕੁਲਦੀਪ ਮਾਣਕ ਦਾ ਗਾਇਆ ਅਤੇ ਗੁਰਮੁਖ ਸਿੰਘ ਗਿੱਲ (ਜਬੋ ਮਾਜਰੇ ਵਾਲਾ) ਦੇ ਕਲਮਬੱਧ ਕੀਤੇ ਹੋਏ ਇਸ ਗੀਤ ਦਾ ਮੁਖੜਾ ਕਿਰਸਾਨੀ ਲੋਕ ਤੱਤ ਜਾਂ ਕਿਰਸਾਨੀ ਗਿਆਨ ਦਾ ਪ੍ਰਤੀਕ ਹੈ। ਅਜਿਹਾ ਗਿਆਨ ਸਦੀਆਂ ਤੋਂ ਧਰਤੀ ਅਤੇ ਹਰਿਆਵਲ ਦੇ ਆਪਸੀ ਸੰਬੰਧਾਂ ਨੂੰ ਨੇੜੇ ਤੋਂ ਵਾਚਣ ਤੋਂ ਬਾਅਦ ਹੀ ਪੈਦਾ ਹੁੰਦਾ ਹੈ। ਅੰਬ ਦਾ ਬੂਟਾ ਕਿਉਂ ਮਸਤ ਹੈ ਕੇਲਿਆਂ ਦੇ ਬੂਟਿਆਂ ਕੋਲ? ਇਸ ਤੱਥ ਦੀ ਸਮਝ ਮੈਨੂੰ ਆਸਟ੍ਰੇਲੀਆ ਵਿਚ ਆ ਕੇ ਕਈ ਸਾਲਾਂ ਬਾਅਦ ਆਈ। 1994 ਵਿਚ ਸਾਡੇ ਪਰਿਵਾਰ ਨੇ ਵੂਲਗੁਲਗਾ ਖੇਤਰ ਵਿਚ ਖੇਤੀ ਕਰਨ ਦਾ ਫ਼ੈਸਲਾ ਕੀਤਾ ਅਤੇ ਕੇਲਿਆਂ ਦਾ ਫਾਰਮ ਲਿਆ। ਕੁੱਝ ਸਾਲਾਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਹੋਰ ਫ਼ਸਲਾਂ ਵੀ ਲਾਉਣ ਦੀ ਲੋੜ ਹੈ। ਇਸ ਇਲਾਕੇ ਵਿਚ ਐਵੋਕਾਡੋ (Avocado) ਵੀ ਕਾਫੀ ਹੁੰਦਾ ਸੀ, ਸੋ ਅਸੀ ਇੱਕ ਫਾਰਮ ਨੂੰ ਇਸ ਖੇਤੀ ਵਿਚ ਬਦਲਣ ਦਾ ਫ਼ੈਸਲਾ ਕੀਤਾ ਅਤੇ ਕੇਲਿਆਂ ਵਿਚ ਹੀ ਬੂਟੇ ਲਗਾ ਦਿੱਤੇ। ਬਹੁਤ ਸੁਹਣਾ ਉਗੰਰੇ ਅਤੇ ਦੋ ਸਾਲਾਂ ਵਿਚ ਹੀ ਬਹੁਤ ਫਲਾਰ ਹੋ ਗਿਆ। ਕੇਲੇ ਘਟਾਉਂਦੇ ਗਏ ਅਤੇ ਹੌਲ਼ੀ-ਹੌਲ਼ੀ ਬਹੁਤ ਥੋੜੇ ਰਹਿ ਗਏ। ਫ਼ਸਲ ਬਹੁਤ ਸੁਹਣੀ ਹੋ ਜਾਂਦੀ। ਸੋਕੇ ਦੇ ਹਾਲਤਾਂ ਵਿਚ ਵੀ ਪਾਣੀ ਦੀ ਲੋੜ ਨਾ ਪਈ, ਜੜਾਂ ਦੀ ਬਿਮਾਰੀ ਵੀ ਨਾ ਪਈ। ਫਿਰ ਅਸੀ ਸਾਰੇ ਕੇਲੇ ਖ਼ਤਮ ਕਰਨ ਦੀ ਸੋਚੀ। ਬੱਸ ਡੇਢ ਕੁ ਸਾਲ ਬਾਅਦ, ਪਾਣੀ ਦੀ ਲੋੜ ਮਹਿਸੂਸ ਹੋਈ, ਜੜਾਂ ਦੀ ਬਿਮਾਰੀ (Phytophthora) ਪੈਣ ਲਗੀ ਅਤੇ ਉਹ ਆਬ ਨਾ ਰਹੀ ਜੋ ਪਹਿਲਾਂ ਸੀ। ਖੇਤੀ ਦੇ ਮਾਹਿਰਾਂ ਨੂੰ ਪੁੱਛਿਆ ਅਤੇ ਸਭ ਨੇ ਕਈ ਦਵਾਈਆਂ ਅਤੇ ਸਪਰੇਅ ਦੱਸੇ, ਕੀਤੇ ਵੀ ਪਰ ਗੱਲ ਨਾ ਬਣਦੀ ਦਿਸੀ। ਇਕ ਦਿਨ ਇਸ ਇਲਾਕੇ ਦੇ ਬਹੁਤ ਹੀ ਪੁਰਾਣੇ ਗੋਰੇ ਕਿਸਾਨ ਨੂੰ ਮਿਲਣ ਦਾ ਮੌਕਾ ਮਿਲਿਆ। ਉਸਨੂੰ ਆਪਣੀ ਸਮੱਸਿਆ ਦੱਸੀ ਤਾਂ ਉਸ ਨੇ ਸਹਿਜ ਸੁਭਾ ਹੀ ਕਿਹਾ ਕਿ “ਯੰਗ ਫੈਲੋ! ਦੇ ਆਰ ਲਾਇਕ ਮੈਂਗੋ। ਬੋਥ ਗੋ ਸਾਈਡ ਬਾਈ ਸਾਈਡ। ਰੀ ਪਲਾਂਟ ਸਮ ਬਨਾਨਾਜ਼” (ਜੁਆਨਾਂ! ਇਹ ਅੰਬਾਂ ਵਾਂਗ ਹੀ ਹਨ ਅਤੇ ਨਾਲ-ਨਾਲ ਹੀ ਰਹਿਣਾ ਪਸੰਦ ਕਰਦੇ ਹਨ, ਕੇਲੇ ਲਾ ਇਹਨਾਂ ਵਿਚ)। ਮੈਂ ਬੜਾ ਹੈਰਾਨ ਕਿ ਕਿਤੇ ਇਹ ਵੀ ਕੁਲਦੀਪ ਮਾਣਕ ਦਾ ਫੈਨ ਤਾਂ ਨੀ। ਫਿਰ ਆ ਕੇ ਤਹਿ ਤਕ ਸੋਚਿਆ ਅਤੇ ਘੋਖਿਆ ਅਤੇ ਇਸ ਪਿੱਛੇ ਚੱਲਦੀਆਂ ਕੁਦਰਤੀ ਗਰਾਰੀਆਂ ਆਪ ਜੀ ਨਾਲ ਸਾਂਝੀਆਂ ਕਰ ਰਿਹਾ ਹਾਂ।
ਅੰਬ ਅਤੇ ਕੇਲਾ ਦੋਨੋ ਹੀ ਸਦਾ ਬਹਾਰ ਬਨਸਪਤੀ ‘ਚੋਂ ਹਨ। ਅੰਬ ਦੀ ਮੁੱਖ ਜੜ੍ਹ ਕਾਫੀ ਡੂੰਘੀ ਜਾਂਦੀ ਹੈ ਅਤੇ ਜੇ ਜ਼ਮੀਨ ਨੰਗੀ ਹੈ ਤਾਂ ਵਾਲ਼ਾਂ ਵਰਗੀਆਂ ਉਪਰੀਆ ਜੜਾਂ ਘੱਟ ਹੁੰਦੀਆਂ ਹਨ। ਪਾਣੀ ਦੀ ਘਾਟ ਕਾਰਨ ਕਈ ਵਾਰੀ ਬੂਟਾ ਕਮਜ਼ੋਰ ਹੋ ਜਾਂਦਾ ਹੈ। ਧਰਤੀ ਸਖ਼ਤ ਹੋ ਜਾਂਦੀ ਹੈ। ਇਸ ਨਾਲ ਜੜਾਂ ਦੀ ਬਿਮਾਰੀ (Phytophthora) ਪੈਣ ਦੇ ਆਸਾਰ ਬਹੁਤ ਵੱਧ ਜਾਂਦੇ ਹਨ। ਜੋ ਜੜ੍ਹ ਵਿਚ ਰਹਿ ਕੇ ਤੱਤ ਖਾ ਜਾਂਦੇ ਹਨ ਅਤੇ ਬੂਟੇ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਇਸ ਬਿਮਾਰੀ ਨੂੰ ਰੋਕਣ ਵਾਸਤੇ ਮਿਟੀ ਵਿਚ ਦਵਾਈਆਂ ਦਾ ਛਿੱਟਾ ਦੇਣਾ ਜਾਂ ਸਪਰੇਅ ਕਰਨਾ ਪੈਂਦਾ ਹੈ। ਕਈ ਵਾਰੀ ਜ਼ਿਆਦਾ ਮੀਂਹ ਜਾਂ ਸਲ੍ਹਾਬ ਰਹਿਣ ਕਰਕੇ ਵੀ ਬਿਮਾਰੀ ਪੈਂਦੀ ਹੈ। ਇਸ ਸਮੱਸਿਆ ਨੂੰ ਕੇਲੇ ਦਾ ਬੂਟਾ ਹੱਲ ਕਰਦਾ ਹੈ। ਜ਼ਿਆਦਾ ਪਾਣੀ ਨੂੰ ਕੇਲਾ ਬੜੀ ਛੇਤੀ ਸੋਕ ਲੈਂਦਾ ਹੈ। ਕੇਲੇ ਦੇ ਸੁੱਕੇ ਹੋਏ ਪੱਤ-ਪਰਾਲ਼ ਧਰਤੀ ਨੂੰ ਢਕਦੇ ਹਨ ਤੇ ਧਰਤੀ ਨੂੰ ਪੋਲਾ ਰੱਖਦੇ ਹਨ, ਬੇਲੋੜਾ ਸੁੱਕਣ ਤੋਂ ਬਚਾਉਂਦਾ ਹਨ। ਜਿਸ ਕਰਕੇ ਉਪਰੀ ਜੜਾਂ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਗਲ਼ ਰਹੇ ਪੱਤੇ ਅਤੇ ਕੇਲੇ ਦੇ ਮੁੱਢ, ਤੱਤ ਅਤੇ ਪਾਣੀ ਮੁਹੱਈਆ ਕਰਵਾਉਂਦੇ ਹਨ। ਕੇਲਾ ਪੁੱਠੀ ਛਤਰੀ ਵਾਂਗ ਹੁੰਦਾ ਹੈ ਜੋ ਪਾਣੀ ਨੂੰ ਇਕਠਾ ਕਰਕੇ ਆਪਣੇ-ਆਪ ਨੂੰ ਤਰੌਤ ਕਰਦਾ ਹੈ। ਕਈ ਵਾਰੀ ਅੰਬ ਦੀ ਉੱਪਰਲੀਆਂ ਜੜ੍ਹਾਂ ਕੇਲੇ ਦੇ ਮੁੱਢ ਵਿਚ ਵੀ ਜਾਂ ਵੜਦੀਆਂ ਹਨ। ਇਸ ਕਰਕੇ ਇਹ ਦੋਵੇਂ ਇਕ ਦੂਜੇ ਦੇ ਪੂਰਕ ਬਣ ਜਾਂਦੇ ਹਨ।
ਆਉਣ ਵਾਲੇ ਸਮੇਂ ਵਿਚ ਆਪਣੇ ਖੇਤੀ ਦੇ ਤਜਰਬੇ ਵਿਚੋਂ ਹੋਰ ਵੀ ਸਾਂਝ ਪਾਵਾਂਗਾ ਜਿਵੇਂ “ਰੰਬੇ ਦੀ ਚਾਂਡ“, “ਅੰਬ ਨੂੰ ਟੱਕ“, “ਜੱਟ ਦੀਆਂ ਫ਼ਸਲ ਨਾਲ ਗੱਲਾਂ“, “ਚਾਨਣ ‘ਚ ਪੇਂਦ“, “ਗਊ ਦੇ ਜਾਏ ਕਾਮਧੇਨੁ“, “ਕਣਕ ‘ਚ ਸਰ੍ਹੋਂ ਦਾ ਸਿਆੜ“, ਆਦਿ।
– ਅਮਨਦੀਪ ਸਿੰਘ ਸਿੱਧੂ
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ – ਇਕ ਵਿਗਿਆਨੀ ਤੱਥ
ਕੁਲਦੀਪ ਮਾਣਕ ਦਾ ਗਾਇਆ ਅਤੇ ਗੁਰਮੁਖ ਸਿੰਘ ਗਿੱਲ(ਜਬੋ ਮਾਜਰੇ ਵਾਲਾ) ਦੇ ਕਲਮਬੱਧ ਕੀਤੇ ਹੋਏ ਇਸ ਗੀਤ ਦਾ ਮੁਖੜਾ ਕਿਰਸਾਨੀ ਲੋਕ ਤੱਤ ਜਾਂ ਕਿਰਸਾਨੀ ਗਿਆਨ ਦਾ ਪ੍ਰਤੀਕ ਹੈ। ਅਜਿਹਾ ਗਿਆਨ ਸਦੀਆਂ ਤੋਂ ਧਰਤੀ ਅਤੇ ਹਰਿਆਵਲ ਦੇ ਆਪਸੀ ਸੰਬੰਧਾਂ ਨੂੰ ਨੇੜੇ ਤੋਂ ਵਾਚਣ ਤੋਂ ਬਾਅਦ ਹੀ ਪੈਦਾ ਹੁੰਦਾ ਹੈ। ਅੰਬ ਦਾ ਬੂਟਾ ਕਿਉਂ ਮਸਤ ਹੈ ਕੇਲਿਆਂ ਦੇ ਬੂਟਿਆਂ ਕੋਲ?
ਇਸ ਤੱਥ ਦੀ ਸਮਝ ਮੈਨੂੰ ਆਸਟ੍ਰੇਲੀਆ ਵਿਚ ਆ ਕੇ ਕਈ ਸਾਲਾਂ ਬਾਅਦ ਆਈ। 1994 ਵਿਚ ਸਾਡੇ ਪਰਿਵਾਰ ਨੇ ਵੂਲਗੁਲਗਾ ਖੇਤਰ ਵਿਚ ਖੇਤੀ ਕਰਨ ਦਾ ਫ਼ੈਸਲਾ ਕੀਤਾ ਅਤੇ ਕੇਲਿਆਂ ਦਾ ਫਾਰਮ ਲਿਆ। ਕੁੱਝ ਸਾਲਾਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਹੋਰ ਫ਼ਸਲਾਂ ਵੀ ਲਾਉਣ ਦੀ ਲੋੜ ਹੈ। ਇਸ ਇਲਾਕੇ ਵਿਚ ਐਵੋਕਾਡੋ(Avocado) ਵੀ ਕਾਫੀ ਹੁੰਦਾ ਸੀ, ਸੋ ਅਸੀ ਇੱਕ ਫਾਰਮ ਨੂੰ ਇਸ ਖੇਤੀ ਵਿਚ ਬਦਲਣ ਦਾ ਫ਼ੈਸਲਾ ਕੀਤਾ ਅਤੇ ਕੇਲਿਆਂ ਵਿਚ ਹੀ ਬੂਟੇ ਲਗਾ ਦਿੱਤੇ। ਬਹੁਤ ਸੁਹਣਾ ਉਗੰਰੇ ਅਤੇ ਦੋ ਸਾਲਾਂ ਵਿਚ ਹੀ ਬਹੁਤ ਫਲਾਰ ਹੋ ਗਿਆ। ਕੇਲੇ ਘਟਾਉਂਦੇ ਗਏ ਅਤੇ ਹੌਲ਼ੀ-ਹੌਲ਼ੀ ਬਹੁਤ ਥੋੜੇ ਰਹਿ ਗਏ। ਫ਼ਸਲ ਬਹੁਤ ਸੁਹਣੀ ਹੋ ਜਾਂਦੀ। ਸੋਕੇ ਦੇ ਹਾਲਤਾਂ ਵਿਚ ਵੀ ਪਾਣੀ ਦੀ ਲੋੜ ਨਾ ਪਈ, ਜੜਾਂ ਦੀ ਬਿਮਾਰੀ ਵੀ ਨਾ ਪਈ। ਫਿਰ ਅਸੀ ਸਾਰੇ ਕੇਲੇ ਖ਼ਤਮ ਕਰਨ ਦੀ ਸੋਚੀ। ਬੱਸ ਡੇਢ ਕੁ ਸਾਲ ਬਾਅਦ, ਪਾਣੀ ਦੀ ਲੋੜ ਮਹਿਸੂਸ ਹੋਈ, ਜੜਾਂ ਦੀ ਬਿਮਾਰੀ(Phytophthora) ਪੈਣ ਲਗੀ ਅਤੇ ਉਹ ਆਬ ਨਾ ਰਹੀ ਜੋ ਪਹਿਲਾਂ ਸੀ। ਖੇਤੀ ਦੇ ਮਾਹਿਰਾਂ ਨੂੰ ਪੁੱਛਿਆ ਅਤੇ ਸਭ ਨੇ ਕਈ ਦਵਾਈਆਂ ਅਤੇ ਸਪਰੇਅ ਦੱਸੇ, ਕੀਤੇ ਵੀ ਪਰ ਗੱਲ ਨਾ ਬਣਦੀ ਦਿਸੀ। ਇਕ ਦਿਨ ਇਸ ਇਲਾਕੇ ਦੇ ਬਹੁਤ ਹੀ ਪੁਰਾਣੇ ਗੋਰੇ ਕਿਸਾਨ ਨੂੰ ਮਿਲਣ ਦਾ ਮੌਕਾ ਮਿਲਿਆ। ਉਸਨੂੰ ਆਪਣੀ ਸਮੱਸਿਆ ਦੱਸੀ ਤਾਂ ਉਸ ਨੇ ਸਹਿਜ ਸੁਭਾ ਹੀ ਕਿਹਾ ਕਿ “ਯੰਗ ਫੈਲੋ! ਦੇ ਆਰ ਲਾਇਕ ਮੈਂਗੋ। ਬੋਥ ਗੋ ਸਾਈਡ ਬਾਈ ਸਾਈਡ। ਰੀ ਪਲਾਂਟ ਸਮ ਬਨਾਨਾਜ਼”(ਜੁਆਨਾਂ! ਇਹ ਅੰਬਾਂ ਵਾਂਗ ਹੀ ਹਨ ਅਤੇ ਨਾਲ-ਨਾਲ ਹੀ ਰਹਿਣਾ ਪਸੰਦ ਕਰਦੇ ਹਨ, ਕੇਲੇ ਲਾ ਇਹਨਾਂ ਵਿਚ)। ਮੈਂ ਬੜਾ ਹੈਰਾਨ ਕਿ ਕਿਤੇ ਇਹ ਵੀ ਕੁਲਦੀਪ ਮਾਣਕ ਦਾ ਫੈਨ ਤਾਂ ਨੀ। ਫਿਰ ਆ ਕੇ ਤਹਿ ਤਕ ਸੋਚਿਆ ਅਤੇ ਘੋਖਿਆ ਅਤੇ ਇਸ ਪਿੱਛੇ ਚੱਲਦੀਆਂ ਕੁਦਰਤੀ ਗਰਾਰੀਆਂ ਆਪ ਜੀ ਨਾਲ ਸਾਂਝੀਆਂ ਕਰ ਰਿਹਾ ਹਾਂ।
ਅੰਬ ਅਤੇ ਕੇਲਾ ਦੋਨੋ ਹੀ ਸਦਾ ਬਹਾਰ ਬਨਸਪਤੀ ‘ਚੋਂ ਹਨ। ਅੰਬ ਦੀ ਮੁੱਖ ਜੜ੍ਹ ਕਾਫੀ ਡੂੰਘੀ ਜਾਂਦੀ ਹੈ ਅਤੇ ਜੇ ਜ਼ਮੀਨ ਨੰਗੀ ਹੈ ਤਾਂ ਵਾਲ਼ਾਂ ਵਰਗੀਆਂ ਉਪਰੀਆ ਜੜਾਂ ਘੱਟ ਹੁੰਦੀਆਂ ਹਨ। ਪਾਣੀ ਦੀ ਘਾਟ ਕਾਰਨ ਕਈ ਵਾਰੀ ਬੂਟਾ ਕਮਜ਼ੋਰ ਹੋ ਜਾਂਦਾ ਹੈ। ਧਰਤੀ ਸਖ਼ਤ ਹੋ ਜਾਂਦੀ ਹੈ। ਇਸ ਨਾਲ ਜੜਾਂ ਦੀ ਬਿਮਾਰੀ(Phytophthora) ਪੈਣ ਦੇ ਆਸਾਰ ਬਹੁਤ ਵੱਧ ਜਾਂਦੇ ਹਨ। ਜੋ ਜੜ੍ਹ ਵਿਚ ਰਹਿ ਕੇ ਤੱਤ ਖਾ ਜਾਂਦੇ ਹਨ ਅਤੇ ਬੂਟੇ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਇਸ ਬਿਮਾਰੀ ਨੂੰ ਰੋਕਣ ਵਾਸਤੇ ਮਿਟੀ ਵਿਚ ਦਵਾਈਆਂ ਦਾ ਛਿੱਟਾ ਦੇਣਾ ਜਾਂ ਸਪਰੇਅ ਕਰਨਾ ਪੈਂਦਾ ਹੈ। ਕਈ ਵਾਰੀ ਜ਼ਿਆਦਾ ਮੀਂਹ ਜਾਂ ਸਲ੍ਹਾਬ ਰਹਿਣ ਕਰਕੇ ਵੀ ਬਿਮਾਰੀ ਪੈਂਦੀ ਹੈ। ਇਸ ਸਮੱਸਿਆ ਨੂੰ ਕੇਲੇ ਦਾ ਬੂਟਾ ਹੱਲ ਕਰਦਾ ਹੈ। ਜ਼ਿਆਦਾ ਪਾਣੀ ਨੂੰ ਕੇਲਾ ਬੜੀ ਛੇਤੀ ਸੋਕ ਲੈਂਦਾ ਹੈ। ਕੇਲੇ ਦੇ ਸੁੱਕੇ ਹੋਏ ਪੱਤ-ਪਰਾਲ਼ ਧਰਤੀ ਨੂੰ ਢਕਦੇ ਹਨ ਤੇ ਧਰਤੀ ਨੂੰ ਪੋਲਾ ਰੱਖਦੇ ਹਨ, ਬੇਲੋੜਾ ਸੁੱਕਣ ਤੋਂ ਬਚਾਉਂਦਾ ਹਨ। ਜਿਸ ਕਰਕੇ ਉਪਰੀ ਜੜਾਂ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਗਲ਼ ਰਹੇ ਪੱਤੇ ਅਤੇ ਕੇਲੇ ਦੇ ਮੁੱਢ, ਤੱਤ ਅਤੇ ਪਾਣੀ ਮੁਹੱਈਆ ਕਰਵਾਉਂਦੇ ਹਨ। ਕੇਲਾ ਪੁੱਠੀ ਛਤਰੀ ਵਾਂਗ ਹੁੰਦਾ ਹੈ ਜੋ ਪਾਣੀ ਨੂੰ ਇਕਠਾ ਕਰਕੇ ਆਪਣੇ-ਆਪ ਨੂੰ ਤਰੌਤ ਕਰਦਾ ਹੈ। ਕਈ ਵਾਰੀ ਅੰਬ ਦੀ ਉੱਪਰਲੀਆਂ ਜੜ੍ਹਾਂ ਕੇਲੇ ਦੇ ਮੁੱਢ ਵਿਚ ਵੀ ਜਾਂ ਵੜਦੀਆਂ ਹਨ। ਇਸ ਕਰਕੇ ਇਹ ਦੋਵੇਂ ਇਕ ਦੂਜੇ ਦੇ ਪੂਰਕ ਬਣ ਜਾਂਦੇ ਹਨ।
ਆਉਣ ਵਾਲੇ ਸਮੇਂ ਵਿਚ ਆਪਣੇ ਖੇਤੀ ਦੇ ਤਜਰਬੇ ਵਿਚੋਂ ਹੋਰ ਵੀ ਸਾਂਝ ਪਾਵਾਂਗਾ ਜਿਵੇਂ “ਰੰਬੇ ਦੀ ਚਾਂਡ”, “ਅੰਬ ਨੂੰ ਟੱਕ”, “ਜੱਟ ਦੀਆਂ ਫ਼ਸਲ ਨਾਲ ਗੱਲਾਂ”, “ਚਾਨਣ ‘ਚ ਪੇਂਦ”, “ਗਊ ਦੇ ਜਾਏ ਕਾਮਧੇਨੁ”, “ਕਣਕ ‘ਚ ਸਰ੍ਹੋਂ ਦਾ ਸਿਆੜ”, ਆਦਿ।
ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥
ਇਹ ਸ਼ਬਦ ਗੁਰੁ ਅਮਰਦਾਸ ਜੀ ਨੇ ਸਿਰੀਰਾਗ ਵਿੱਚ ਪੰਨਾ 67 ਉੱਤੇ ਦਰਜ ਕੀਤਾ ਹੈ। ਜਦੋਂ ਵੀ ਗੁਰਬਾਣੀ ਦੀ ਮਹਾਨਤਾ ਨੂੰ ਕੋਈ ਦੱਸਦਾ ਹੈ ਤਾਂ ਇਹ ਤੁਕਾਂ ਵਰਤੀਆਂ ਜਾਦੀਆਂ ਹਨ ਅਤੇ ਸਾਡੇ ਅਚੇਤ ਮਨ ਵਿੱਚ ਵਸੀਆਂ ਹੋਈਆਂ ਹਨ। ਤਕਰੀਬਨ ਸਾਰੇ ਹੀ ਧਰਮਾਂ ਵਿੱਚ ਉਸ ਸੱਚੇ ਨਾਮ ਦੀ ਬੜੀ ਮਹਾਨਤਾ ਹੈ ਜਿਸ ਤੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ। ਸਾਂਇਸ ਵੀ “ਬਿੱਗ ਬੈਂਗ ਥੀਊਰੀ” ਰਾਹੀਂ ਥੋੜਾ-ਥੋੜਾਂ ਮੰਨ ਰਹੀ ਹੈ ਕਿ ਬ੍ਰਹਿਮੰਡ ਧੁਨੀਆਂ ਤੋਂ ਪ੍ਰਗਟ ਹੁੰਦਾ ਹੈ। ਇਸੇ ਹੀ ਸ਼ਬਦ ਵਿੱਚ ਉਸ ਨਾਮ ਦਾ ਸਾਫ ਵਰਨਣ ਹੈ ਜਿਸ ਇੱਕ ਨਾਮ ਨੂੰ ਪੜਨਾ ਹੈ ਅਤੇ ਬੁਝਣਾ ਹੈ;
ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥
ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥੪॥
ਪਰ ਇਹ ਨਾਮ ਹੈ ਕੀ? ਇਹ ਕੋਈ ਕੋਈ ਬੁਝਦਾ ਹੈ ਅਤੇ ਇਸੇ ਹੀ ਸ਼ਬਦ ਦੇ ਅਖੀਰ ਵਿੱਚ ਤੀਜੇ ਗੁਰੁ ਸਮਝਾਉਂਦੇ ਹਨ ਕਿ ਗੁਰ ਕੇ ਸ਼ਬਦ ਰਾਹੀਂ ਨਾਮ ਦੀ ਵਡਿਆਈ ਮਿਲਦੀ ਹੈ।
ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥
ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨
ਇਸੇ ਹੀ ਨਾਮ ਨੂੰ ਵੇਦ ਅਤੇ ਉਪਨਿਸ਼ਠ – ਹਰੀ ਨਾਮ, ਜੋਗੀ – ਅਨਹਦ ਨਾਦ ਜਾਂ ਅਲੱਖ ਨਾਮ, ਬਾਈਬਲ – ਵਰਡ ਜਾਂ ਲੋਗੋਸ, ਕੁਰਾਨ – ਕਲਮਾ ਆਦਿ ਕਹਿੰਦੇ ਹਨ। ਸਭ ਦੇ ਅੰਦਰ ਜਿੰਨੇ ਵੀ ਕਣ ਜਾਂ ਐਟਮ ਹਨ, ਉਸੇ ਤੋਂ ਹੀ ਪੈਦਾ ਹੋਏ ਹਨ ਅਤੇ ਇਹ ਗਿਆਨ ਉਸ ਕਰਤੇ ਦੀ ਸੋਝੀ ਬਖਸ਼ਦਾ ਹੈ ਅਤੇ ਇਸੇ ਹੀ ਕਰਕੇ ਮੇਰੇ ਲਈ ਪੂਜਣ ਯੋਗ ਹੈ। ਇਸੇ ਹੀ ਕਰਕੇ ਸਿੱਖ ਵਾਸਤੇ “ਸ਼ਬਦ” ਗੁਰੁ ਹੈ । ਬੇਅਦਬੀ ਕਰਨ ਵਾਲਿਆਂ ਨੂੰ ਸੁਮੱਤ ਆਵੇ, ਇਹੀ ਅਰਦਾਸ ਹੈ।
“ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਨੇ ਹਰ ਸਿੱਖ ਨੂੰ ਇਹ ਗੱਲ ਕਹੀ ਸੀ ਸ਼ਬਦ ਨਾਲ ਜੁੜੋਗੇ ਤਾਂ ਵਿਛੜੋਗੇ ਨਹੀਂ ਪਰ ਸਰੀਰ ਨਾਲ ਮਿਲੋਗੇ ਤਾਂ ਵਾਰਵਾਰ ਵਿਛੜੋਗੇ। ਦਸਾਂ ਗੁਰੂ ਜਾਮਿਆਂ ਨੇ ਸ਼ਬਦਗੁਰੂ ਦਾ ਹੀ ਪ੍ਰਚਾਰ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੀ ਗੁਰੂ ਗ੍ਰੰਥ ਸਾਹਿਬ ਦਾ ਕਰ ਦਿੱਤਾ ਸੀ। ਸ਼ਬਦ ਨੂੰ ਗੁਰੂ ਤਾਂ ਗੁਰੂ ਨਾਨਕ ਦੇਵ ਨੇ ਹੀ ਕਹਿ ਦਿੱਤਾ ਸੀ। ਦਸਾਂ ਗੁਰੂ ਵਿਅੱਕਤੀਆਂ ਨੇ ਇਹੀ ਗੱਲ ਕਹੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਅੰਤਿਮ ਰਸਮ ਵੀ ਅਦਾ ਕਰ ਦਿੱਤੀ। ਐਸਾ ਨਾ ਸੋਚਣਾ ਕਿ ਪਹਿਲਾਂ ਬਾਣੀ ਦਾ ਆਦਰ ਅਦਬ ਨਹੀਂ ਸੀ, ਨਹੀਂ…. ਖੁਦ ਗੁਰੂ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਦੇ ਸਨ, ਬਾਣੀ ਦਾ ਆਦਰ ਕਰਦੇ ਸਨ” -ਗਿਆਨੀ ਜਸਵੰਤ ਸਿੰਘ ਪ੍ਰਵਾਨਾ
ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥
ਇਹ ਸ਼ਬਦ ਗੁਰੁ ਅਮਰਦਾਸ ਜੀ ਨੇ ਸਿਰੀਰਾਗ ਵਿੱਚ ਪੰਨਾ 67 ਉੱਤੇ ਦਰਜ ਕੀਤਾ ਹੈ। ਜਦੋਂ ਵੀ ਗੁਰਬਾਣੀ ਦੀ ਮਹਾਨਤਾ ਨੂੰ ਕੋਈ ਦੱਸਦਾ ਹੈ ਤਾਂ ਇਹ ਤੁਕਾਂ ਵਰਤੀਆਂ ਜਾਦੀਆਂ ਹਨ ਅਤੇ ਸਾਡੇ ਅਚੇਤ ਮਨ ਵਿੱਚ ਵਸੀਆਂ ਹੋਈਆਂ ਹਨ। ਤਕਰੀਬਨ ਸਾਰੇ ਹੀ ਧਰਮਾਂ ਵਿੱਚ ਉਸ ਸੱਚੇ ਨਾਮ ਦੀ ਬੜੀ ਮਹਾਨਤਾ ਹੈ ਜਿਸ ਤੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ। ਸਾਂਇਸ ਵੀ “ਬਿੱਗ ਬੈਂਗ ਥੀਊਰੀ” ਰਾਹੀਂ ਥੋੜਾ-ਥੋੜਾਂ ਮੰਨ ਰਹੀ ਹੈ ਕਿ ਬ੍ਰਹਿਮੰਡ ਧੁਨੀਆਂ ਤੋਂ ਪ੍ਰਗਟ ਹੁੰਦਾ ਹੈ। ਇਸੇ ਹੀ ਸ਼ਬਦ ਵਿੱਚ ਉਸ ਨਾਮ ਦਾ ਸਾਫ ਵਰਨਣ ਹੈ ਜਿਸ ਇੱਕ ਨਾਮ ਨੂੰ ਪੜਨਾ ਹੈ ਅਤੇ ਬੁਝਣਾ ਹੈ;
ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥
ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥੪॥
ਪਰ ਇਹ ਨਾਮ ਹੈ ਕੀ? ਇਹ ਕੋਈ ਕੋਈ ਬੁਝਦਾ ਹੈ ਅਤੇ ਇਸੇ ਹੀ ਸ਼ਬਦ ਦੇ ਅਖੀਰ ਵਿੱਚ ਤੀਜੇ ਗੁਰੁ ਸਮਝਾਉਂਦੇ ਹਨ ਕਿ ਗੁਰ ਕੇ ਸ਼ਬਦ ਰਾਹੀਂ ਨਾਮ ਦੀ ਵਡਿਆਈ ਮਿਲਦੀ ਹੈ।
ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥
ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨
ਇਸੇ ਹੀ ਨਾਮ ਨੂੰ ਵੇਦ ਅਤੇ ਉਪਨਿਸ਼ਠ – ਹਰੀ ਨਾਮ, ਜੋਗੀ – ਅਨਹਦ ਨਾਦ ਜਾਂ ਅਲੱਖ ਨਾਮ, ਬਾਈਬਲ – ਵਰਡ ਜਾਂ ਲੋਗੋਸ, ਕੁਰਾਨ – ਕਲਮਾ ਆਦਿ ਕਹਿੰਦੇ ਹਨ। ਸਭ ਦੇ ਅੰਦਰ ਜਿੰਨੇ ਵੀ ਕਣ ਜਾਂ ਐਟਮ ਹਨ, ਉਸੇ ਤੋਂ ਹੀ ਪੈਦਾ ਹੋਏ ਹਨ ਅਤੇ ਇਹ ਗਿਆਨ ਉਸ ਕਰਤੇ ਦੀ ਸੋਝੀ ਬਖਸ਼ਦਾ ਹੈ ਅਤੇ ਇਸੇ ਹੀ ਕਰਕੇ ਮੇਰੇ ਲਈ ਪੂਜਣ ਯੋਗ ਹੈ। ਇਸੇ ਹੀ ਕਰਕੇ ਸਿੱਖ ਵਾਸਤੇ “ਸ਼ਬਦ” ਗੁਰੁ ਹੈ । ਬੇਅਦਬੀ ਕਰਨ ਵਾਲਿਆਂ ਨੂੰ ਸੁਮੱਤ ਆਵੇ, ਇਹੀ ਅਰਦਾਸ ਹੈ।
ਜਦੋਂ ਅਸੀ ਅਲਟਰਨੇਟਿਵ ਮੀਡੀਆ ਵੱਜੋਂ ਆਪਣੇ ਆਪ ਨੂੰ ਸੋਚਦੇ ਹਾਂ ਤਾਂ ਸਾਡੇ ਲਈ ਇਸ ਨੂੰ ਲੈ ਕੇ ਕੇਂਦਰਤ ਰਹਿਣਾ ਜ਼ਰੂਰੀ ਐ ਕਿ ਅਸੀ ਵਿਦੇਸ਼ ‘ਚ ਰਹਿਣ ਵਾਲੇ ਪੰਜਾਬੀ ਭਾਈਚਾਰੇ ‘ਚ ਕੀ ਪੇਸ਼ ਕਰੀਏ । ਇਸ ਸੰਦਰਭ ‘ਚ ਸਾਡੀ ਕੌਸ਼ਿਸ਼ ਸੀ ਕਿ ਕੰਮਕਾਰ ਕਰਦੇ ਪੰਜਾਬੀ ਭਾਈਚਾਰੇ ਤੱਕ ਪੰਜਾਬ ਦਾ ਵਿਸ਼ਾ, ਲੋਕ ਧਾਰਾ, ਸਾਹਿਤ ਸੰਗੀਤ ਅਤੇ ਖਬਰਾਂ ਦੀ ਪਹੁੰਚ ਪੇਸ਼ ਕਰ ਸਕੀਏ । ਇਸ ਨੂੰ ਲੈਕੇ ਅਸੀ ਮਹਿਸੂਸ ਕਰਦੇ ਹਾਂ ਕਿ ਜਦੋਂ ਅਸੀ ਇਸ ਸਭ ਨੂੰ ਸ਼ੁਰੂ ਕੀਤਾ ਸੀ ਉਸ ਸਮੇਂ ਵਟਸ ਅਪ, ਫੇਸਬੁੱਕ ਜਾਂ ਅਜਿਹੇ ਹੋਰ ਸਾਧਨ ਜਿਵੇਂ ਕਿ ਹਰ ਖਬਰੀ ਅਦਾਰੇ ਦੀ ਨਿਜੀ ਅਤਿ ਆਧੁਨਿਕ ਐਪ ਹੈ ਆਦਿ ਜ਼ਿਆਦਾ ਸਰਗਰਮ ਨਹੀਂ ਸਨ ਸੋ ਅਜਿਹੇ ਹਾਲ ‘ਚ ਮੌਜੂਦਾ ਸਮੇਂ ਖਬਰਾਂ ਤੱਕ ਸਾਡੇ ਸਰੋਤਿਆਂ ਦੀ ਪਹੁੰਚ ਸਾਡੇ ਨਾਲੋਂ ਵੀ ਤੇਜ ਹੈ ।
ਅਜਿਹੇ ‘ਚ ਖਬਰਾਂ ਦਾ ਵਿਸਥਾਰਤ ਮਸੌਦਾ ਰੇਡਿਓ ‘ਤੇ ਪੇਸ਼ ਕਰਨ ਦਾ ਕੋਈ ਅਧਾਰ ਨਹੀਂ ਬੱਝਦਾ । ਇਸ ਲਈ ਅਸੀ ਖਬਰਸਾਰ ਬੰਦ ਕਰ ਰਹੇ ਹਾਂ । ਇਹ ਕੋਈ ਬਹੁਤਾ ਵਧੀਆ ਖਿਆਲ ਨਹੀਂ ਕਿ ਜਿਹਨਾਂ ਖਬਰਾਂ ਬਾਰੇ ਪਹਿਲਾਂ ਹੀ ਪਹੁੰਚ ਵਧੇਰੇ ਐ ਅਸੀ ਉਹੋ ਸੁਣਾਈ ਜਾਈਏ ।
ਅਸੀ ਹੁਣ ਚਾਹੁੰਦੇ ਹਾਂ ਕਿ ਲੋਕਾਂ ਦੀ ਗੱਲ ਲੋਕਾਂ ਵੱਲੋਂ ਹੀ ਹੋਵੇ । ਜਿਸ ਕਰਕੇ ਅਸੀ ਇਕ ਨਵੀਂ ਸ਼ੁਰੂਆਤ ਕਰ ਰਹੇ ਹਾਂ ਕਿ ਲੋਕਾਂ ਦਾ ਮੰਚ ਪੇਸ਼ ਕਰ ਰਹੇ ਹਾਂ । ਤੁਸੀ ਆਪਣੇ ਆਲੇ ਦੁਆਲੇ ਦੀ ਗੱਲ ਰੇਡਿਓ ਮਾਰਫਤ ਕਰੋ ਜਿਹਦੇ ਬਾਰੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਹੋਰ ਇਹ ਗੱਲ ਨਹੀਂ ਹੋਈ । ਅਸੀ ਚਾਹੁੰਦੇ ਹਾਂ ਕਿ ਲੋਕਾਂ ਦੀ ਆਪਣੀ ਗੱਲ ਉਹਨਾਂ ਦੀ ਆਪਣੀ ਚਰਚਾ ਹੋਵੇ । ਜਿਹਨਾਂ ਖਬਰਾਂ ਦੀ ਪਹਿਲਾਂ ਹੀ ਹੋਰ ਬਹੁਤ ਜ਼ਰੀਏ ਤੋਂ ਉਪਲਬਧਤਾ ਹੈ ਉਹਨਾਂ ਨੂੰ ਅਸੀ ਮੁੜ ਸੁਣਾਈਏ ਇਹਦਾ ਕੋਈ ਅਧਾਰ ਨਹੀਂ ।
ਦੂਜਾ ਇਹਨਾਂ ‘ਤੇ ਚਰਚਾ ਸਵੇਰੇ ਪ੍ਰੋਗਰਾਮ ਲਹਿਰਾਂ ‘ਚ ਵੀ ਹੋ ਜਾਂਦੀ ਹੈ । ਇਹਨਾਂ ਖਬਰਾਂ ਦਾ ਵਾਰ ਵਾਰ ਦੁਹਰਾਓ ਦਾ ਵੀ ਕੋਈ ਅਧਾਰ ਨਹੀਂ ਬਣਦਾ ਹੈ ।
ਇਸ ਤੋਂ ਇਲਾਵਾ ਸਾਡੀ ਕੌਸ਼ਿਸ਼ ਪੰਜਾਬ ਦੇ ਆਮ ਸਹਿਜ ਸੁਭਾਕੇ ਖੇਤਰੀ ਵਿਸ਼ਿਆਂ ‘ਤੇ ਕੰਮ ਕਰਨ ਦੀ ਹੈ ਅਤੇ ਰੇਡਿਓ ਨੂੰ ਕੰਮਕਾਰ ਦੌਰਾਨ ਆਮ ਲੋਕਾਈ ਦੀ ਅਰਾਮਦਾਇਕਤਾ ਤੱਕ ਪੇਸ਼ ਕਰਨ ਦਾ ਇਰਾਦਾ ਹੈ । ਉਮੀਦ ਹੈ ਕਿ ਇਸ ਨੁਕਤੇ ‘ਤੇ ਅਸੀ ਇਸ ਬਦਲ ਰਾਹੀਂ ਵੀ ਤੁਹਾਡੇ ਦਿਲ ਤੱਕ ਪਹੁੰਚਾਗੇ ।
ਬੁਜ਼ਰਗਾਂ, ਭਰਾਵਾਂ, ਭੈਣਾਂ, ਦੋਸਤਾਂ ਨੂੰ ਸਤਿ ਸ੍ਰੀ ਅਕਾਲ
ਅਸਟ੍ਰੇਲੀਆ ‘ਚ Daylight saving time ਮੁਤਾਬਕ ਅਸਟ੍ਰੇਲੀਆ ‘ਚ ਸਮਾਂ ਮੌਸਮ ਮੁਤਾਬਕ ਬਦਲ ਜਾਂਦਾ ਹੈ ਅਤੇ ਇਸੇ ਤਹਿਤ ਹਰਮਨ ਰੇਡਿਓ ਦੀ ਕੌਸ਼ਿਸ਼ ਸੀ ਕਿ ਅਸੀ ਤੁਹਾਡੇ ਸੰਗ ਕੁਝ ਬੇਹਤਰੀਨ ਪ੍ਰੋਗਰਾਮਿੰਗ ਦੇ ਨਾਲ ਉਤਰੀਏ। ਇਸ ਤਹਿਤ ਅਸੀ ਇੱਕ ਵਿਚਾਰ ਨੂੰ ਆਪਣਾ ਕੇਂਦਰੀ ਵਿਚਾਰ ਬਣਾਇਆ ਸੀ…
“ਸੋਚਣ ਵਾਲੀ ਗੱਲ ਇਹ ਨਹੀਂ ਕਿ ਜ਼ਿੰਦਗੀ ‘ਚ ਕਿੰਨੇ ਪਲ ਹੁੰਦੇ ਨੇ, ਮਾਇਨੇ ਇਹ ਰੱਖਦਾ ਹੈ ਕਿ ਇੱਕ ਪਲ ‘ਚ ਕਿੰਨੀ ਜ਼ਿੰਦਗੀ ਹੈ।”
ਅਸੀ ਆਪਣੀ ਪ੍ਰੋਗਰਾਮਿੰਗ ‘ਚ ਤੁਹਾਡੇ ਤੱਕ ਪ੍ਰੋਗਰਾਮ ਕੁਦਰਵਾਣੀ (ਜੋ ਕਿ ਵਾਤਾਵਰਨ ਦੇ ਵਿਸ਼ੇ ‘ਤੇ ਗੱਲ ਕਰਦਾ ਪ੍ਰੋਗਰਾਮ ਸੀ), ਸਾਹਿਤ ਸਟੂਡਿਓ ਲਾਲ ਸਿੰਘ ਦਿਲ ਰੂਹਦਾਰੀਆਂ, 1947 ਪ੍ਰੋਜੈਕਟ, ਪੁਆਧ ਨੂੰ ਲੈ ਕੇ ਬਾਤਾਂ ਪੁਆਧ ਕੀਆਂ, ਸਾਰਥਕ ਜ਼ਿੰਦਗੀ ਲਈ ਵਿਜ਼ਨ ਆਫ ਲਾਈਫ ਜੋ ਕਿ ਪਰਮਜੀਤ ਸਿੰਘ ਹੁਣਾਂ ਵੱਲੋਂ ਪੇਸ਼ ਕੀਤਾ ਜਾਂਦਾ ਸੀ, ਪ੍ਰੋਗਰਾਮ ਮੁਹੱਬਤ ਜ਼ਿੰਦਬਾਦ (ਇਸ ਤਹਿਤ ਅਸੀ ਸਮਾਜ ਦੇ ਸਾਰਥਕ ਉਦਾਹਰਨ ਪੇਸ਼ ਕਰਨੇ ਵਾਲੇ ਜੋੜੇ ਤੁਹਾਡੇ ਮੁਖਾਤਬ ਕੀਤੇ ਸਨ), ਹਰਮਨ ਮਿਊਜ਼ਿਕ ਜੰਕਸ਼ਨ, ਗੁਲਦਸਤਾ ਆਦਿ ਪ੍ਰੋਗਰਾਮ ਲੈ ਕੇ ਆਏ। ਹੁਣ ਸਾਡੀ ਕੌਸ਼ਿਸ਼ ਹੋਰ ਬੇਹਤਰ ਕਰਨ ਦੀ ਹੈ। ਇਸ ਨੂੰ ਅਸੀ ਛੋਟੀਆਂ ਛੌਟੀਆਂ ਗੱਲਾਂ ਮਾਰਫਤ ਲੈ ਕੇ ਆਉਣਾ ਚਾਹੁੰਦੇ ਸਾਂ…ਤਾਂ ਕਿ ਵਿਸਥਾਰ ਨਾਲ ਨੁਕਤਿਆਂ ‘ਚ ਗੱਲ ਕੀਤੀ ਜਾਵੇ…ਇਸ ‘ਚ ਤੁਹਾਡਾ ਯੋਗਦਾਨ ਵੀ ਸਾਨੂੰ ਚਾਹੀਦਾ ਹੈ…ਤੁਹਾਡੇ ਬਿਨਾਂ ਅਵਾਜ਼ ਦਾ ਮੁੰਕਮਲ ਨਹੀਂ ਦੋਸਤੋ…
ਹੁਣ ਅਸੀ ਹਰਮਨ ਸਟੂਡਿਓ, ਗੱਲਾਂ ਦੇਸ਼ ਪੰਜਾਬ ਦੀਆਂ, ਮਹਿਫਲ, ਜਿੱਤ ਦਾ ਮੰਤਰ, ਰਾਤ ਬਾਕੀ ਹੈ, ਵਾਇਆ ਕਹਾਣੀ, ਲਹਿਰਾਂ, ਮਾਈਗ੍ਰੇਸ਼ਨ ਮੈਟਰ, ਗਾਵਹੁ ਸੱਚੀ ਬਾਣੀ, ਦਿਲ ਵਾਲੀ ਗੱਲ, ਖ਼ਬਰਸਾਰ ਸੱਥ ਵਰਗੇ ਚੁਨਿੰਦਾ ਪ੍ਰੋਗਰਾਮਾਂ ਨਾਲ ਤੁਹਾਡੇ ਤੱਕ ਪਰਵਾਜ਼ ਭਰਨਾ ਚਾਹੁੰਦੇ ਹਾਂ…
ਜਦੋਂ ਵੀ ਸਾਡੀ ਬੋਲੀ ਜਾਂ ਧਰਤੀ ਪੁਆਧ ਦੀ ਗੱਲ ਚਲਦੀ ਹੈ ਤਾਂ ਲੋਕਾਂ ਕੋਲ ਬੱਸ ਇੱਕੋ ਗੱਲ ਹੁੰਦੀ ਐ ਕਿ ਉਹੀ ਲਾਕਾ ਬਈ ਜਿੱਥੇ ਮ੍ਹਾਰਾ,ਥਾਰਾ ਬੋਲਦੇ ਹਨ ਤੇ ਲੋਕ ਇਹ ਕਹਿ ਕੇ ਹੱਸਦੇ ਹਨ। ਕਾਰਪੋਰੇਟਾਂ ਦੇ ਵਿਕਾਊ ਮੀਡੀਆ ਤਾਂ ਸਾਡੀ ਹਸਤੀ ਨੂੰ ਹੀ ਰੱਦ ਕਰ ਦਿੰਦਾ ਜਦੋਂ ਟੀ ਵੀ ਤੇ ਖਬਰਾਂ ਪੜ੍ਹੀਆਂ ਜਾਂਦੀਆਂ,,,,,,,,,,,,,,ਹੁਣ ਸੁਣੋ ਮਾਝੇ, ਮਾਲਵੇ, ਦੁਆਬੇ ਦੀਆਂ ਖਬਰਾਂ।
ਮੈਂ ਬਹੁਤ ਵਾਰ ਸੋਚਦਾ ਸੀ ਕਿ ਸਾਡਾ ਡਿੱਗਿਆ ਹੋਇਆ ਝੰਡਾ ਵੀ ਕਦੇ ਖੜਾ ਹੋ ਸਕੇਗਾ। ਸਾਨੂੰ ਆਪਣੀ ਪਛਾਣ ਤੇ ਮਾਣ ਕਰਨ ਦਾ ਦਿਨ ਵੀ ਕਦੇ ਆਵੇਗਾ। ਹੋਰਾਂ ਦੀ ਤਾਂ ਗੱਲ ਹੀ ਛੱਡ ਦਿਉ ਸਾਡੇ ਲੋਕ ਇੰਨੇ ਘਟੀਆਪਣ ਦਾ ਸਿਕਾਰ ਹਨ ਕਿ ਉਹ ਆਪ ਹੀ ਆਪਣੀ ਬੋਲੀ ਨੂੰ ਰੱਦ ਕਰ ਦਿੰਦੇ ਹਨ। ਆਖਰ ਸਾਡੀ ਵੀ ਸੁਣੀ ਗਈ ਤੇ ਆਪਣੀ ਪਛਾਣ ਦੇ ਮਸਲੇ ਤੇ ਇਕ ਤਰ੍ਹਾਂ ਨਾਲ ਦਲਿਤਾਂ ਤੋਂ ਵੀ ਮਾੜੀ ਹਾਲਤ ਚੋਂ ਲੰਘ ਰਹੇ ਪੁਆਧੀਏ ਉਦੋਂ ਜਿਊਂਦਿਆਂ ਚ ਹੋ ਗਏ ਜਦੋਂ ਹਰਮਨ ਰੇਡੀਉ ਤੇ ਮ੍ਹਾਰਾ ਥਾਰਾ ਗੂੰਜਣ ਲੱਗ ਪਿਆ। ਸਚਮੁੱਚ ਇਹ ਕਿਸੇ ਕਰਾਮਾਤ ਦੇ ਵਾਪਰਨ ਵਰਗਾ ਸੀ ਕਿ ਜਿਹੜੀ ਬੋਲੀ ਨੂੰ ਕੋਈ ਗਲੀ ਚ ਖੜ ਕੇ ਵੀ ਬੋਲਣ ਤੋਂ ਡਰਦਾ ਸੀ ਉਹ ਸਮੁੰਦਰਾਂ ਪਾਰ ਚਲੀ ਗਈ।
ਸਭ ਤੋਂ ਵੱਡਾ ਕਮਾਲ ਇਹ ਹੈ ਕਿ ਸਾਡੀ ਬੋਲੀ ਦਾ ਝੰਡਾ ਚੁੱਕਣ ਦਾ ਮਾਣ ਵੀ ਮਝੈਲ ਬਾਈ ਹਰਪ੍ਰੀਤ ਸਿੰਘ ਕਾਹਲੋਂ ਨੂੰ ਹਾਸਲ ਹੋਇਆ। ਬਾਈ ਨਾਲ ਮੁਲਾਕਾਤ ਤਾਂ ਕਿਸੇ ਹੋਰ ਸਬੱਬ ਕਰਕੇ ਹੋਈ ਸੀ ਪਰ ਕੀ ਪਤਾ ਸੀ ਕਿ ਇਹ ਮੁਲਾਕਾਤ ਸੁਪਨਿਆਂ ਦੀ ਧਰਤੀ ਤੱਕ ਪੁੱਜਣ ਦਾ ਸਬੱਬ ਬਣੇਗੀ। ਬਾਈ ਨੇ ਫਿਰ ਹਰਮਨ ਰੇਡੀਓ ਤੇ ਬਾਤਾਂ ਪੁਆਧ ਕੀਆਂ ਪ੍ਰੋਗਰਾਮ ਸ਼ੁਰੂ ਕਰਵਾਇਆ ਤੇ ਲਗਭਗ ਪੌਣਾ ਸਾਲ ਹਰਮਨ ਰੇਡੀਓ ਤੇ ਹਰ ਐਤਵਾਰ ਦੋ ਘੰਟੇ ਪੁਆਧ ਕੀ ਧਰਤੀ ਦੇ ਲੇਖੇ ਲਗਦੇ ਰਹੇ।
ਹੁਣ ਬਾਤਾਂ ਪੁਆਧ ਕੀਆਂ ਤੋਂ ਬਾਅਦ ਗੱਲਾਂ ਦੇਸ਼ ਪੰਜਾਬ ਦੀਆਂ ਫਿਰ ਲੈ ਕੇ ਤੁਹਾਡੀ ਕਚੈਹਰੀ ਵਿਚ ਹਾਜ਼ਰ ਹਾਂ। ਇਸ ਵਿਚ ਉਸ ਪੰਜਾਬ ਦੀਆਂ ਗੱਲਾਂ ਹੋਣਗੀਆਂ ਜਿਸ ਨੂੰ ਕੋਈ ਵੀ ਬਾਰਡਰ ਵੱਖਰਾ ਨੀ ਕਰ ਸਕਿਆ।
ਹਰਮਨ ਰੇਡੀਓ ਦੇ ਡਾਇਰੈਕਟਰ ਅਮਨਦੀਪ ਸਿੱਧੂ ਤੇ ਹੋਰ ਸਾਰੇ ਸੱਜਣਾਂ ਲਈ, ਇਸ ਸਭ ਕਾਸੇ ਦੇ ਸਬੰਧ ਵਿਚ ਧਨਵਾਦ ਲਫਜ਼ ਬਹੁਤ ਛੋਟਾ ਲਗਦਾ। ਦੋਸਤੀਆਂ ਇਸ ਤਰ੍ਹਾਂ ਹੀ ਸਦਾ ਮਾਣ ਦਾ ਸਬੱਬ ਬਣਦੀਆਂ ਰਹਿਣ।
Manjit Singh Rajpura
ਪੰਜਾਬ ਇਸ ਸਮੇਂ ਇਸ ਤਰਾਂ ਲਗਦਾ ਜਿਵੇਂ ਗੁਲਾਮਾਂ ਦੀ ਸਭ ਤੋਂ ਵੱਡੀ ਬਸਤੀ ਬਣ ਗਿਆ ਹੋਵੇ। ਵਿਆਹ ਦੇ ਸੱਦੇ ਅੰਗਰੇਜ਼ੀ ‘ਚ, ਦਸਤਖ਼ਤ ਅੰਗਰੇਜ਼ੀ ‘ਚ, ਘਰ ਜਾਂ ਦੁਕਾਨ ਦੇ ਬਾਹਰ ਨਾਂ ਅੰਗਰੇਜ਼ੀ ਵਿਚ। ਇਹ ਸਾਰੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਹਨ। ਜਦੋਂ ਕੋਈ ਕੌਮ ਆਪ ਹੀ ਅਪਣੇ ਖਿਲਾਫ ਖੜੀ ਹੋ ਜਾਵੇ ਤਾਂ ਉਸ ਨੂੰ ਕੋਈ ਨੀ ਬਚਾ ਸਕਦਾ।
ਕਿਸੇ ਬੋਲੀ ਨੂੰ ਸਿੱਖਣਾ ਹੋਰ ਗੱਲ ਹੈ ਤੇ ਉਸ ਦੀ ਗੁਲਾਮੀ ਕਰਨਾ ਮਰੀ ਹੋਈ ਅਣਖ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ। ਇਸ ਸਮੇਂ ਪੰਜਾਬ ਮੁਰਦਾ ਅਣਖ ਵਾਲੇ ਲੋਕਾਂ ਦਾ ਸਭ ਤੋਂ ਵੱਡਾ ਗੜ ਬਣ ਗਿਆ ਹੈ।
ਬੜੀ ਚੰਗੀ ਗੱਲ ਹੈ ਜੇ ਕੋਈ ਅੰਗਰੇਜ਼ੀ ਸਿੱਖਣਾ ਚਾਹੁੰਦਾ। ਬੋਲੀ ਕੋਈ ਵੀ ਹੋਵੇ ਇਕ ਜ਼ੁਬਾਨ ਦੇ ਤੌਰ ਤੇ ਸਿੱਖਣੀ ਬਹੁਤ ਵਧੀਆ ਹੁੰਦੀ। ਲਉ ਜੀ ਮੈਂ ਤੁਹਾਨੂੰ ਅਪਣਾ ਤਜਰਬਾ ਦੱਸਦਾਂ। ਮੈਨੂੰ ਇਕ ਵਾਰ ਅੰਗਰੇਜ਼ੀ ਸਿੱਖਣ ਦਾ ਬਹੁਤ ਬੁਖਾਰ ਚੜ ਗਿਆ। ਮੇਰਾ ਇਕ ਦੋਸਤ ਬਹੁਤ ਵਧੀਆ ਅੰਗਰੇਜ਼ੀ ਬੋਲਦਾ ਹੁੰਦਾ ਸੀ। ਮੈਂ ਜਦੋਂ ਉਸ ਨੂੰ ਕਹਿਣਾ ਕਿ ਤੂੰ ਯਾਰ ਬਹੁਤ ਵਧੀਆ ਅੰਗਰੇਜ਼ੀ ਕਿਵੇਂ ਬੋਲ ਲੈਂਦਾਂ ਤਾਂ ਉਸ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨੀ। ਇਹ ਤਾਂ ਸਾਈਕਲ ਸਿੱਖਣ ਵਾਂਗ ਹੈ। ਜਿਹਨਾਂ ਨੂੰ ਸਾਈਕਲ ਚਲਾਉਣਾ ਨੀ ਆਂਦਾ ਉਹਨਾਂ ਨੂੰ ਲਗਦਾ ਕਿ ਜਿਹੜੇ ਸਾਈਕਲ ਚਲਾਉਂਦੇ ਨੇ, ਉਹ ਕਿੰਨੇ ਕਮਾਲ ਦੇ ਬੰਦੇ ਨੇ।
ਲਉ ਜੀ ਫੇਰ ਮੈਂ ਅਪਣੇ ਆਪ ਨੂੰ ਅੰਗਰੇਜ਼ੀ ਦਾ ਬੁਖਾਰ ਬਹੁਤ ਬੁਰੀ ਤਰਾਂ ਚੜਾ ਲਿਆ। ਅੰਗਰੇਜ਼ੀ ਸਿੱਖਣ ਵਿਚ ਸਭ ਤੋਂ ਵੱਡਾ ਮਸਲਾ ਕਿ ਹੋਰ ਕੋਈ ਅੰਗਰੇਜ਼ੀ ਬੋਲਣ ਵਾਲਾ ਨੀ ਟੱਕਰਦਾ ਜਿਸ ਨਾਲ ਪ੍ਰੈਕਟਿਸ ਕੀਤੀ ਜਾ ਸਕੇ। ਪਰ ਆਪਾਂ ਨੇ ਉਠਦਿਆਂ ਬੈਠਦਿਆਂ ਅੰਗਰੇਜ਼ੀ ਦਾ ਸਿਮਰਨ ਕਰਨਾ ਸ਼ੁਰੂ ਕਰਰ ਦਿੱਤਾ। ਮੈਂ ਕੱਲੇ ਨੇ ਬੈਠੇ ਨੇ ਹੀ ਅੰਗਰੇਜ਼ੀ ਬੋਲੀ ਜਾਣੀ। ਮੈਂ ਘੁੰਮਦਾ ਫਿਰਦਾ ਬਹੁਤ ਹਾਂ ਜਦੋਂ ਵੀ ਪੰਜਾਬ ਤੋਂ ਬਾਹਰ ਜਾਣਾ ਤਾਂ ਜਿੱਥੇ ਵੀ ਅੰਗਰੇਜ਼ ਵੇਖਣਾ ਉਥੇ ਹੀ ਸਿੰਗ ਫਸਾ ਕੇ ਬੈਠ ਜਾਣਾ। ਅੰਗਰੇਜ਼ਾਂ ਨਾਲ ਬੋਲ ਬੋਲ ਕੇ ਮੈਨੂੰ ਅੰਗਰੇਜ਼ੀ ਵਿਚ ਬਹੁਤ ਮੁਹਾਰਤ ਹੋਈ।
ਬੋਲਣ ਵਾਲੀ ਅੰਗਰੇਜ਼ੀ ਵਿਚ ਇਕ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਵਿਚ ਕੋਈ ਟੈਨਸ ਨੀ ਹੁੰਦਾ ਨਾ ਹੀ ਕੋਈ ਗਰਾਮਰ ਹੁੰਦੀ ਆ। ਪਰ ਅੰਗਰੇਜ਼ੀ ਸਿੱਖਣ ਵਾਲੇ ਕੀ ਕਰਦੇ ਨੇ ਉਹ ਗਰਾਮਰ ਤੇ ਟੈਨਸਾਂ ਦੇ ਗਧੀਗੇੜ ਵਿਚ ਅਜਿਹੇ ਫਸਦੇ ਨੇ ਕਿ ਅੰਗਰੇਜ਼ੀ ਤੋਂ ਹੀ ਤੌਬਾ ਕਰ ਜਾਂਦੇ ਨੇ। ਬੋਲਣ ਵਾਲੀ ਕਿਸੇ ਵੀ ਜ਼ੁਬਾਨ ਵਿਚ ਕੋਈ ਗਰਾਮਰ ਨੀ ਵਰਤੀ ਜਾਂਦੀ। ਲਉ ਜੀ ਫੇਰ ਮੈਂ ਛੇਤੀ ਹੀ ਅੰਗਰੇਜ਼ੀ ਵਾਲੇ ਘੋੜੇ ਤੇ ਕਾਠੀ ਪਾਉਣ ਵਿਚ ਕਾਮਯਾਬ ਹੋ ਗਿਆ।
ਹੁਣ ਮੈਂ ਚਰੀ ਵੱਢ ਅੰਗਰੇਜ਼ੀ ਬੋਲਦਾ ਹਾਂ ਤੇ ਬੋਲਣ ਵਾਲੀ ਅੰਗਰੇਜ਼ੀ ਵਿਚ ਕਿਸੇ ਕਾਨਵੈਂਟ ਦੇ ਪੜੇ ਕਾਲੇ ਅੰਗਰੇਜ਼ ਦੀ ਤਾਂ ਗੱਲ ਹੀ ਛੱਡ ਦਿਉ, ਮੈਂ ਚਿੱਟੀ ਚਮੜੀ ਵਾਲੇ ਅੰਗਰੇਜ਼ਾਂ ਦੀਆਂ ਵੀ ਘੀਸੀਆਂ ਕਰਾ ਦਿੰਦਾ ਹਾਂ। ਅੰਗਰੇਜ਼ੀ ਇੰਗਲੈਂਡ ਦੇ ਅੰਗਰੇਜ਼ਾਂ ਦੀ ਮਾਂ ਬੋਲੀ ਹੈ ਤੇ ਉਹ ਸਲੈਂਗ (ਡੱਡੂ ਛੜੱਪਾ) ਅੰਗਰੇਜ਼ੀ ਬੋਲਦੇ ਹਨ ਜਿਵੇਂ ਅਸੀਂ ਪੰਜਾਬੀ ਬੋਲਦੇ ਹਾਂ। ਉਨ੍ਹਾ ਦੀ ਅੰਗਰੇਜ਼ੀ ਸਮਝਣੀ ਬਹੁਤ ਮੁਸ਼ਕਲ ਹੁੰਦੀ ਹੈ। ਬਾਕੀ ਡੱਚ, ਫਰੈਂਚ ਤਾਂ ਅਪਣੇ ਵਰਗੀ ਅੰਗਰੇਜ਼ੀ ਹੀ ਬੋਲਦੇ ਹਨ ਕਿਉਂਕਿ ਇਹ ਉਨ੍ਹਾ ਦੀ ਜ਼ੁਬਾਨ ਨਹੀਂ।
ਮੇਰਾ ਇਕ ਵਾਰੀ ਇੰਗਲੈਂਡ ਦੀ ਅੰਬੈਸੀ ਵਿਚ ਮੇਮ ਨਾਲ ਟਾਕਰਾ ਹੋ ਗਿਆ। ਅਸਲ ਵਿਚ ਗੱਲ ਇਸ ਤਰਾਂ ਹੋਈ ਕਿ 9, 10 ਜੂਨ 2009 ‘ਚ ਲੰਡਨ ਵਿਚ ਇਕ ਕਾਨਫਰੰਸ ਸੀ ਜਿਸ ਦਾ ਮੈਨੂੰ ਸੱਦਾ ਆਇਆ। ਮੈਂ ਚੰਡੀਗੜ ਕੌਂਸਲਖਾਨੇ ਵਿਚ ਅਪਣੀ ਫਾਈਲ ਦੇ ਆਇਆ। ਜਦੋਂ ਮੈਂ ਅਪਣੀ ਫਾਈਲ ਲੈਣ ਗਿਆ ਤਾਂ ਕਾਨਫਰੰਸ ਦਾ ਸਮਾਂ ਲੰਘ ਚੁੱਕਿਆ ਸੀ ਪਰ ਜਦੋਂ ਮੈਂ ਅਪਣੀ ਫਾਈਲ ਖੋਲ ਕੇ ਵੇਖੀ ਤਾਂ ਉਸ ‘ਤੇ 11 ਜੂਨ ਤੋਂ ਛੇ ਮਹੀਨੇ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਸੀ। 12, 13 ਜੂਨ ਦੀ ਛੁੱਟੀ ਸੀ। ਫਾਈਲ ਮੈਨੂੰ 14 ਜੂਨ ਨੂੰ ਮਿਲੀ।
ਕਾਨਫਰੰਸ ਦੀ ਤਰੀਕ ਤਾਂ ਲੰਘ ਗਈ ਸੀ ਇਸ ਲਈ ਮੈਂ ਸੋਚਿਆ ਕਿ ਹੁਣ ਮਹੀਨਾ ਠਹਿਰ ਕੇ ਜਾਵਾਂਗੇ ਪਰ ਜਦੋਂ ਮੈਂ 27 ਜੁਲਾਈ ਨੂੰ ਜਹਾਜ਼ ਚੜਨ ਗਿਆ ਤਾਂ ਮੈਨੂੰ ਰੋਕ ਲਿਆ ਗਿਆ ਤੇ ਕਿਹਾ ਗਿਆ ਕਿ ਮੇਰਾ ਕਾਨਫਰੰਸ ‘ਤੇ ਜਾਣ ਦਾ ਸਮਾਂ ਲੰਘ ਗਿਆ ਹੈ। ਉਹ ਕਹਿੰਦੇ ਕਿ ਤੂੰ ਅੰਬੈਸੀ ਆ । ਲਉ ਜੀ ਜਦੋਂ ਮੈਂ ਅੰਬੈਸੀ ਪੁੱਜਾ ਤਾਂ ਉਥੇ ਮੈਨੂੰ ਇਕ ਬੀਬੀ ਨੇ ਪੰਜਾਬੀ ਵਿਚ ਪੁੱਛਿਆ ਕਿ ਅੰਗਰੇਜ਼ੀ ਆਉਂਦੀ ਆ। ਮੈਂ ਅਪਣੇ ਮਨ ਵਿਚ ਕਿਹਾ ਕਿ ਅਸੀਂ ਤਾਂ ਅੰਗਰੇਜ਼ਾਂ ਦੇ ਵੀ ਮਾਸੜ ਹਾਂ। ਉਸ ਨੇ ਮੈਨੂੰ 9 ਨੰਬਰ ਕਾਊਂਟਰ ‘ਤੇ ਇਕ ਮੇਮ ਕੋਲ ਭੇਜ ਦਿੱਤਾ। ਮੇਮ ਨੇ ਮੇਰੀ ਫਾਈਲ ਕੱਢ ਲਈ ਤੇ ਮੈਨੂੰ ਸਵਾਲ ਜਵਾਬ ਕਰਨ ਲੱਗ ਪਈ। ਉਹ ਬਹੁਤ ਹੀ ਸਲੈਂਗ ਬੋਲੀ ਵਿਚ ਗੱਲ ਕਰ ਰਹੀ ਸੀ। ਜਦ ਉਸ ਦੇ ਸਵਾਲ ਖਤਮ ਹੋ ਗਏ ਤਾਂ ਮੈਂ ਉਸ ਨੂੰ ਉਸ ਤੋਂ ਵੀ ਸਲੈਂਗ ‘ਚ ਕਿਹਾ ਕਿ ਤੇਰੇ ਸਵਾਲ ਖਤਮ ਹੋ ਗਏ ਹਨ ਤੇ ਹੁਣ ਸਵਾਲ ਕਰਨ ਦੀ ਵਾਰੀ ਮੇਰੀ ਹੈ। ਮੇਰੀ ਇਹ ਗੱਲ ਸੁਣ ਕੇ ਉਹ ਬਹੁਤ ਹੈਰਾਨ ਹੋਈ ਕਿ ਇਹ ਦੇਸੀ ਜਿਹਾ ਬੰਦਾ ਮੈਨੂੰ ਕੀ ਸਵਾਲ ਕਰੇਗਾ।
ਮੈਂ ਉਸ ਨੂੰ ਕਿਹਾ ਕਿ ਕਾਨਫਰੰਸ 9 ਤੇ 10 ਜੂਨ ਨੂੰ ਸੀ ਤੇ ਤੁਸੀਂ ਵੀਜ਼ਾ 11 ਜੂਨ ਤੋਂ ਲਾਇਆ। ਮੈਨੂੰ ਪਾਸਪਰੋਟ 14 ਜੂਨ ਨੂੰ ਮਿਲਿਆ। ਤੂੰ ਮੈਨੂੰ ਦੱਸ ਕਿ ਇਸ ਵੀਜ਼ੇ ‘ਤੇ ਮੈਂ ਕਾਨਫਰੰਸ ‘ਤੇ ਕਿਵੇਂ ਜਾ ਸਕਦਾ ਸੀ? Îਮੇਮ ਲੱਗੀ ਯਾ ਯਾ ਕਰਨ। ਫੇਰ ਮੈਂ ਕਿਹਾ ਕਿ ਇਹ ਮਲਟੀਪਲ ਵੀਜ਼ਾ ਹੈ। ਮਤਲਬ ਮੈਂ ਛੇ ਮਹੀਨੇ ਵਿਚ ਇੰਗਲੈਂਡ ਜਿੰਨੀ ਮਰਜ਼ੀ ਵਾਰੀ ਜਾ ਸਕਦਾ ਹਾਂ ਪਰ ਤੁਸੀਂ ਮੈਨੂੰ ਪਹਿਲੀ ਵਾਰ ਹੀ ਜਾਣ ਨੀ ਦੇ ਰਹੇ। ਇਸ ਲਈ ਇਹ ਵੀਜ਼ਾ ਤੁਹਾਡੇ ਵੱਲੋਂ ਮੇਰੇ ਨਾਲ ਕੀਤਾ ਫਰਾਡ ਹੈ।
ਤੁਸੀਂ ਮੇਰੇ ਨਾਲ ਇਸ ਤਰਾਂ ਵਰਤਾਅ ਕਰ ਰਹੇ ਹੋ ਜਿਵੇਂ ਮੈਂ ਬਹੁਤ ਵੱਡਾ ਦੋਸ਼ੀ ਹੁੰਦਾਂ। ਤੁਸੀਂ ਇਕ ਬੰਦੇ ਦੇ ਸਵੈਮਾਣ ਨੂੰ ਸੱਟ ਮਾਰੀ ਹੈ। ਤੁਹਾਡੇ ਤੋਂ ਘਟੀਆ ਵਰਤਾਅ ਕਰਨ ਵਾਲਾ ਬੰਦਾ ਮੈਂ ਅੱਜ ਤੱਕ ਨੀ ਵੇਖਿਆ। ਇਹ ਸਾਰੀਆਂ ਗੱਲਾਂ ਮੈਂ ਤੇਜ਼ ਰਫਤਾਰ ਡੱਡੂ ਛੜੱਪਾ ਅੰਗਰੇਜ਼ੀ ਵਿਚ ਕਹੀਆਂ। ਜਿਨਾਂ ਨੂੰ ਸੁਣ ਕੇ ਮੇਮ ਬਹੁੜੀਆਂ ਪਾਉਣ ਲੱਗ ਪਈ। ਉਸ ਨੂੰ ਕੋਈ ਜਵਾਬ ਨਾ ਅਹੁੜੇ ਕਿ ਮੈਂ ਕੀ ਕਹਾਂ।
ਦੱਸਣ ਦਾ ਮਤਲਬ ਅੰਗਰਜ਼ੀ ਕੋਈ ਮਸਲਾ ਵੱਡਾ ਮਸਲਾ ਨੀ। ਸਭ ਤੋ ਵੱਡੀ ਗੱਲ ਖਾਸ ਕਰਕੇ ਬੋਲਣ ਵਾਲੀ ਅੰਗਰੇਜ਼ੀ ਦੇ ਮਾਮਲੇ ਵਿਚ ਇਹ ਹੈ ਕਿ ਦੁਨੀਆ ਦਾ ਕੋਈ ਵੀ ਬੰਦਾ ਇਹ ਦਾਅਵਾ ਨੀ ਕਰ ਸਕਦਾ ਕਿ ਉਸ ਦੀ ਅੰਗਰੇਜ਼ੀ ਹੀ ਸਭ ਤੋਂ ਠੀਕ ਹੈ। ਜਿਹੜੀ ਅੰਗਰੇਜ਼ੀ ਅਮਰੀਕਾ ਵਿਚ ਬੋਲੀ ਜਾਂਦੀ ਹੈ ਉਹ ਅਫਰੀਕਾ ਵਿਚ ਨੀ ਬੋਲੀ ਜਾਂਦੀ ਜਿਹੜੀ ਇੰਗਲੈਂਡ ਵਿਚ ਬੋਲੀ ਜਾਂਦੀ ਉਹ ਭਾਰਤ ਵਿਚ ਨੀ ਬੋਲੀ ਜਾਂਦੀ। ਹਰੇਕ ਥਾਂ ਲਫ਼ਜ਼ਾਂ, ਵਾਕਾਂ ਤੇ ਉਚਾਰਨ ਦਾ ਬਹੁਤ ਫਰਕ ਹੈ।
ਇਹ ਬਿਲਕੁਲ ਇਸ ਤਰਾਂ ਜਿਵੇਂ ਪੁਆਧ ਤੇ ਮਾਝੇ ਦੀ ਪੰਜਾਬੀ ਦਾ ਕੋਈ ਮੇਲ ਈ ਨਹੀਂ। ਜੇ ਕੋਈ ਮਝੈਲ ਪੁਆਧ ਦੇ ਕਿਸੇ ਪਿੰਡ ਵਿਚ ਆ ਜਾਵੇ ਤਾਂ ਉਹ ਸਮਝ ਈ ਨਾ ਸਕੇ ਕਿ ਇਹ ਬੰਦੇ ਕੀ ਕਹਿ ਰਹੇ ਹਨ। ਇਵੇਂ ਹੀ ਪੁਆਧ ਵਾਲੇ ਨਾਲ ਹੋਵੋ। ਪਰ ਦੋਵੇਂ ਪੰਜਾਬੀਆਂ ਅਪਣੀ ਥਾਂ ‘ਤੇ ਸਹੀ ਹਨ ਕਿਉਂਕਿ ਇਲਾਕੇ ਦੇ ਹਿਸਾਬ ਨਾਲ ਵੱਖਰੇ ਵੱਖਰੇ ਲਹਿਜੇ ‘ਚ ਬੋਲੀਆਂ ਜਾਂਦੀਆਂ ਹਨ।
ਕਈ ਤਾਂ ਅੰਗਰੇਜ਼ੀ ਦੀ ਐਮ ਏ ਕਰਨ ਵਾਲੇ ਬੰਦੇ ਇਕ ਵੀ ਅੱਖਰ ਅੰਗਰੇਜ਼ੀ ਦਾ ਨੀ ਬੋਲ ਸਕਦੇ। ਕੇਰਲਾ ਰਹਿੰਦੇ ਮੇਰੇ ਦੋਸਤ ਆਈਸੈਕ ਪਾਲ ਨਾਲ ਮੇਰੀ ਅੰਗਰੇਜ਼ੀ ਵਿਚ ਇੰਨੀ ਸੁਰ ਰਲਦੀ ਹੈ ਕਿ ਅਸੀਂ ਜਦੋਂ ਵੀ ਮਿਲਦੇ ਹਾਂ ਤਾਂ ਅਸੀਂ ਬਹੁਤ ਹੀ ਸਲੈਂਗ ਅੰਗਰੇਜ਼ੀ ਵਿਚ ਗੱਲ ਕਰਦੇ ਹਾਂ ਜਿਸ ਨੂੰ ਛੇਤੀ ਕਿਤੇ ਕੋਈ ਨੀ ਸਮਝ ਸਕਦਾ।
ਪਰ ਸਾਡੇ ਅੰਗਰੇਜ਼ੀ ਸਿੱਖਣ ਦੀ ਥਾਂ ਬਸ ਭੇਡਾਂ ਸਾਰਾ ਦਿਨ ਹੈਂਕੀ, ਮੈਡਮ, ਸਰ, ਕਜ਼ਨ, ਬ੍ਰਦਰ, ਸਿਸਟਰ, ਵਾਈਫ ਵਰਗੇ ਲਫ਼ਜ਼ਾਂ ਦਾ ਰਾਗ ਅਲਾਪਦੀਆਂ ਰਹਿੰਦੀਆਂ ਹਨ। ਕਾਨਵੈਂਟ ਸਕੂਲਾਂ ਵਿਚ ਤਾਂ ਜਰਨਲ ਡੈਰ ਦੇ ਡੱਡੂਆਂ ਦੀ ਫੌਜ ਲੱਖਾਂ ਦੀ ਗਿਣਤੀ ਵਿਚ ਤਿਆਰ ਹੋ ਰਹੀ ਹੈ ਪਰ ਸਰਕਾਰੀ ਸਕੂਲਾਂ ਵਿਚ ਸਰਕਾਰੀ ਮਾਸਟਰ ਰੱਜ ਕੇ ਗੰਦ ਪਾ ਰਹੇ ਹਨ।
ਸਰਕਾਰੀ ਸਕੂਲ ‘ਚ ਵੜੋ ਤਾਂ ਨਿਆਣੇ ਕਹਿੰਦੇ ਮਿਲਣਗੇ ਗੁੱਡ ਮਾਰਨਿੰਗ ਸਰ, ਮੇ ਆਈ ਕਮ ਇਨ ਸਰ। ਮੈਂ ਕਈ ਮਾਸਟਰਾਂ ਨੂੰ ਕਿਹਾ ਕਿ ਓਏ ਤੁਸੀਂ ਨਿਆਣਿਆਂ ਤੋਂ ਕਿਉਂ ਗੁੱਡ ਮਾਰਨਿੰਗ, ਗੁੱਡ ਆਫਟਰਨੂਨ ਬੁਲਾਉਂਦੇ ਹੋ। ਨਿਆਣਿਆਂ ਤੋਂ ਕਿਉਂ ਕਹਾਉਂਦੇ ਹੋ ‘ਮੈਂ ਆਈ ਕਮ ਇਨ ਸਰ’ ਇਸ ਨਾਲ ਇਹ ਅੰਗਰੇਜ਼ੀ ਨਹੀਂ ਸਿੱਖ ਰਹੇ ਸੱਗੋਂ ਇਹ ਸਿੱਖ ਰਹੇ ਹਨ ਕਿ ਅੰਗਰੇਜ਼ੀ, ਪੰਜਾਬੀ ਤੋਂ ਵਧੀਆ ਜ਼ੁਬਾਨ ਹੈ। ਪੰਜਾਬੀ ਵਿਚ ਇਹ ਕਹਿਣਾ ਕਿ ਕੀ ਮੈਂ ਅੰਦਰ ਆ ਸਕਦਾ ਹਾਂ ਕੀ ਘਟੀਆ ਗੱਲ ਹੈ? ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਮਾਸਟਰ ਅੰਗਰੇਜ਼ੀ ਪੜਾਵੇ ਰਹੇ ਹਨ, ਉਹ ਆਪ ਵੀ ਇਕ ਅੱਖਰ ਵੀ ਅੰਗਰੇਜ਼ੀ ਦਾ ਨੀ ਬੋਲ ਸਕਦੇ। ਬਸ ਨਿਆਣਿਆਂ ਦੀ ਮਾਂ ਬੋਲੀ ਦੀਆਂ ਜੜ ਪੱਟ ਰਹੇ ਹਨ।
ਜੇ ਨਿਆਣਿਆਂ ਨੂੰ ਅੰਗਰੇਜ਼ੀ ਸਿਖਾਣੀ ਹੈ ਤਾਂ ਕੋਈ ਵਧੀਆ ਅੰਗਰੇਜ਼ੀ ਬੋਲਣ ਵਾਲਾ ਮਾਸਟਰ ਪੜਾਵੇ ਤੇ ਕਿਹਾ ਜਾਵੇ ਕਿ ਅੰਗਰੇਜ਼ੀ ਦੀ ਘੰਟੀ ਵਿਚ ਨਿਆਣੇ ਸਿਰਫ ਅੰਗਰੇਜ਼ੀ ਹੀ ਬੋਲਣਗੇ ਭਾਵੇਂ ਉਹ ਕਿੰਨੀ ਵੀ ਗਲਤ ਕਿਉਂ ਨਾ ਹੋਵੇ ਹੌਲੀ ਹੌਲੀ ਜ਼ੁਬਾਨ ਲਫ਼ਜ਼ਾਂ ਨੂੰ ਆਪੇ ਥਾਂ ਸਿਰ ਕਰ ਲਵੇਗੀ। ਬਾਕੀ ਸਾਰਾ ਸਮਾਂ ਮਾਂ ਬੋਲੀ ਦਾ ਦਰਿਆ ਵਗਦਾ ਰਹੇ। ਗੁੱਡ ਮਾਰਨਿੰਗ ਮੈਡਮ, ਸਰ ਆਲੀ ਬਕਵਾਸ ਸਕੂਲਾਂ ਵਿਚੋਂ ਤੁਰਤ ਬੰਦ ਕਰਵਾਈ ਜਾਵੇ।
ਪਰ ਫੇਰ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਦੁਨੀਆਂ ਦੀ ਸਭ ਤੋਂ ਮਿੱਠੀ ਜ਼ੁਬਾਨ ਕਿਸੇ ਵੀ ਬੰਦੇ ਦੀ ਮਾਂ ਬੋਲੀ ਹੁੰਦੀ ਹੈ। ਉਸ ਨੂੰ ਸਭ ਤੋਂ ਪਹਿਲਾਂ ਆਪਣੀ ਮਾਂ ਬੋਲੀ ਨਾਲ ਪਿਆਰ ਕਰਨਾ ਚਾਹੀਦਾ ਹੈ, ਹੋਰ ਬੋਲੀਆਂ ਜਿੰਨੀਆਂ ਮਰਜ਼ੀ ਸਿੱਖਦਾ ਰਵੇ।
Manjit Singh Rajpura
ਇੱਕ ਦਿਨ ਕੈਨਬਰਾ ਤੋਂ ਪੱਛੋਂ ਨੂੰ ਪੈਂਦੀ ਜਮੀਨ ਤੇ ਫੈਡਰਲ ਪੁਲਸ ਦੇ ਦੋ ਅਫਸਰ ਗਸ਼ਤ ਕਰਦੇ ਹੋਏ ਪਹੁੰਚੇ। ਬਾਹਰ ਖੜੇ ਇੱਕ ਐਬੋਰਿਜ਼ਨਲ ਬਜ਼ੁਰਗ ਨਾਲ ਗਲਾਂ ਕਰਨ ਲੱਗੇ। ਅਫਸਰ ਨੇ ਬਜ਼ੁਰਗ ਨੂੰ ਕਿਹਾ “ਸਰ, ਅਸੀਂ ਤੇਰੀ ਜ਼ਮੀਨ ਦਾ ਮੁਆਇਨਾ ਕਰਨਾ ਹੈ ਕਿ ਕਿਤੇ ਤੁਸੀਂ ਇਥੇ ਗੈਰਕਾਨੂਨੀ ਨਸ਼ਿਆਂ ਦੀ ਖੇਤੀ ਤਾਂ ਨੀ ਕਰਦੇ” ਬਜ਼ੁਰਗ ਨੇ ਕੁਝ ਝਿਜਕਦੇ ਹੋਏ ਜਵਾਬ ਦਿੱਤਾ “ਠੀਕ ਹੈ, ਪਰ ਉਹ ਜਿੱਥੇ ਸ਼ੈਡ ਹੈ ਉਸ ਪਾਸੇ ਨਾ ਜਾਇਉ” ਉਸ ਪਾਸੇ ਨੂੰ ਇਸ਼ਾਰਾ ਕਰਦੇ ਹੋਏ ਕਿਹਾ।
ਪੁਲਸ ਵਾਲੇ ਨੇ ਆਪਣਾ ਸੁਰ ਉੱਚਾ ਕਰਦੇ ਹੋਏ ਕਿਹਾ “ਦੇਖੋ ਸਰ, ਮੇਰੇ ਕੋਲ ਫੈਡਰਲ (ਸੈਂਟਰ) ਸਰਕਾਰ ਤੋਂ ਪਾਵਰ ਹੈ!” ਉਸਨੇ ਪਿਛਲੀ ਜੇਬ ਵਿੱਚੋਂ ਏ.ਐਫ.ਪੀ(ਅਸਟ੍ਰੇਲੀਅਨ ਫੈਡਰਲ ਪੁਲੀਸ) ਦਾ ਬੱਲਾ ਕੱਢਕੇ ਐਬੋਰਿਜ਼ਨਲ ਬਜ਼ੁਰਗ ਸਾਹਮਣੇ ਪੇਸ਼ ਕੀਤਾ। “ਆਹ ਬੱਲਾ ਦੇਖਿਆ?! ਇਸਦਾ ਮਤਲਬ ਹੈ ਕਿ ਮੈਂ ਕਿਸੇ ਥਾਂ, ਕਦੋਂ ਵੀ, ਜਿਵੇਂ ਵੀ ਚਾਹਵਾਂ ਜਾ ਸਕਦਾਂ……ਕੋਈ ਸਵਾਲ ਨੀ ਕਰ ਸਕਦਾ, ਕੋਈ ਜਵਾਬਦੇਈ ਨੀ! ਮੇਟ, ਤੈਨੂੰ ਸਮਝ ਆਈ ਕਿ ਨਹੀਂ?” ਬਜ਼ੁਰਗ ਨੇ ਹਾਂ ਪੱਖੀ ਸਿਰ ਹਿਲਾਇਆ ਤੇ ਆਪਣਾ ਕੰਮ ਕਰਨ ਲੱਗਾ।
ਕੁੱਝ ਮਿਟਾਂ ਬਾਅਦ ਹੀ ਦੂਰੋਂ ਚੀਕ ਚਿਹਾੜਾ ਪੈਣ ਲੱਗਾ, ਬਜ਼ੁਰਗ ਨੇ ਸਿਰ ਉਤਾਂਹ ਕਰਕੇ ਦੇਖਿਆ ਤਾਂ ਉਹ ਅਫਸਰ ਆਪਣੀ ਜਾਨ ਬਚਾਉਦਾਂ ਹੋਇਆ ਭੱਜ ਰਿਹਾ ਸੀ। ਇੱਕ ਮਾਰੂ ਸਾਨ ਉਸ ਪਿੱਛੇ ਭਜ ਰਿਹਾ ਸੀ ਅਤੇ ਦੋੜ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਬਾੜ(ਫੈਨਸ) ਤਕ ਪਹੂੰਚਦੇ ਅਫਸਰ ਨੂੰ ਢਾਅ ਲੈਣਾ ਸੀ ਸਾਨ ਨੇ। ਅਫਸਰ ਬੁਰੀ ਤਰਾਂ ਡਰਿਆ ਹੋਇਆ ਜਾਨ ਬਚਾ ਰਿਹਾ ਸੀ।
ਬਜ਼ੁਰਗ ਨੇ ਆਪਣੀ ਕਹੀ ਥਾਂ ਹੀ ਸੁੱਟੀ ਅਤੇ ਤੇਜੀ ਨਾਲ ਫੈਨਸ ਵੱਲ ਨੂੰ ਭਜਿਆ ਤੇ ਉੱਚੀ ਦੇਣੀ ਅਫਸਰ ਨੂੰ ਆਵਾਜ ਦੇ ਕੇ ਕਹਿਣ ਲੱਗਾ “ਤੇਰਾ ਬੱਲਾ, ਤੇਰਾ ਬੱਲਾ, ਸਾਲਿਆ ਇਹਨੂੰ ਆਪਣਾ ਬੱਲਾ ਦਖਾਲ…ਬੱਲਾ…”
ਅਜਾਦੀ ਦੀ ਭਾਵਨਾ ਆਮ ਬੰਦੇ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਗੁਲਾਮੀ ਦੀ ਭਾਵਨਾ ਜੋਰ ਅਤੇ ਸਿਰੜ ਨਾਲ ਹੀ ਖਤਮ।
ਅਮਨਦੀਪ ਸਿੰਘ ਸਿੱਧੂ
(ਇਹ ਕਿੱਸਾ ਅੰਗਰੇਜ਼ੀ ਤੋਂ ਉੱਲਥਾ ਕੀਤਾ ਗਿਆ ਹੈ)
15 ਅਗਸਤ ਅਸਟ੍ਰੇਲੀਆ ਦੇ ਖੇਤਾਂ ਚੋਂ
ਇੱਕ ਦਿਨ ਕੈਨਬਰਾ ਤੋਂ ਪੱਛੋਂ ਨੂੰ ਪੈਂਦੀ ਜਮੀਨ ਤੇ ਫੈਡਰਲ ਪੁਲਸ ਦੇ ਦੋ ਅਫਸਰ ਗਸ਼ਤ ਕਰਦੇ ਹੋਏ ਪਹੁੰਚੇ। ਬਾਹਰ ਖੜੇ ਇੱਕ ਐਬੋਰਿਜ਼ਨਲ ਬਜ਼ੁਰਗ ਨਾਲ ਗਲਾਂ ਕਰਨ ਲੱਗੇ। ਅਫਸਰ ਨੇ ਬਜ਼ੁਰਗ ਨੂੰ ਕਿਹਾ “ਸਰ, ਅਸੀਂ ਤੇਰੀ ਜ਼ਮੀਨ ਦਾ ਮੁਆਇਨਾ ਕਰਨਾ ਹੈ ਕਿ ਕਿਤੇ ਤੁਸੀਂ ਇਥੇ ਗੈਰਕਾਨੂਨੀ ਨਸ਼ਿਆਂ ਦੀ ਖੇਤੀ ਤਾਂ ਨੀ ਕਰਦੇ” ਬਜ਼ੁਰਗ ਨੇ ਕੁਝ ਝਿਜਕਦੇ ਹੋਏ ਜਵਾਬ ਦਿੱਤਾ “ਠੀਕ ਹੈ, ਪਰ ਉਹ ਜਿੱਥੇ ਸ਼ੈਡ ਹੈ ਉਸ ਪਾਸੇ ਨਾ ਜਾਇਉ” ਉਸ ਪਾਸੇ ਨੂੰ ਇਸ਼ਾਰਾ ਕਰਦੇ ਹੋਏ ਕਿਹਾ।
ਪੁਲਸ ਵਾਲੇ ਨੇ ਆਪਣਾ ਸੁਰ ਉੱਚਾ ਕਰਦੇ ਹੋਏ ਕਿਹਾ “ਦੇਖੋ ਸਰ, ਮੇਰੇ ਕੋਲ ਫੈਡਰਲ(ਸੈਂਟਰ) ਸਰਕਾਰ ਤੋਂ ਪਾਵਰ ਹੈ!” ਉਸਨੇ ਪਿਛਲੀ ਜੇਬ ਵਿੱਚੋਂ ਏ.ਐਫ.ਪੀ(ਅਸਟ੍ਰੇਲੀਅਨ ਫੈਡਰਲ ਪੁਲੀਸ) ਦਾ ਬੱਲਾ ਕੱਢਕੇ ਐਬੋਰਿਜ਼ਨਲ ਬਜ਼ੁਰਗ ਸਾਹਮਣੇ ਪੇਸ਼ ਕੀਤਾ। “ਆਹ ਬੱਲਾ ਦੇਖਿਆ?! ਇਸਦਾ ਮਤਲਬ ਹੈ ਕਿ ਮੈਂ ਕਿਸੇ ਥਾਂ, ਕਦੋਂ ਵੀ, ਜਿਵੇਂ ਵੀ ਚਾਹਵਾਂ ਜਾ ਸਕਦਾਂ……ਕੋਈ ਸਵਾਲ ਨੀ ਕਰ ਸਕਦਾ, ਕੋਈ ਜਵਾਬਦੇਈ ਨੀ! ਮੇਟ, ਤੈਨੂੰ ਸਮਝ ਆਈ ਕਿ ਨਹੀਂ?” ਬਜ਼ੁਰਗ ਨੇ ਹਾਂ ਪੱਖੀ ਸਿਰ ਹਿਲਾਇਆ ਤੇ ਆਪਣਾ ਕੰਮ ਕਰਨ ਲੱਗਾ।
ਕੁੱਝ ਮਿਟਾਂ ਬਾਅਦ ਹੀ ਦੂਰੋਂ ਚੀਕ ਚਿਹਾੜਾ ਪੈਣ ਲੱਗਾ, ਬਜ਼ੁਰਗ ਨੇ ਸਿਰ ਉਤਾਂਹ ਕਰਕੇ ਦੇਖਿਆ ਤਾਂ ਉਹ ਅਫਸਰ ਆਪਣੀ ਜਾਨ ਬਚਾਉਦਾਂ ਹੋਇਆ ਭੱਜ ਰਿਹਾ ਸੀ। ਇੱਕ ਮਾਰੂ ਸਾਨ ਉਸ ਪਿੱਛੇ ਭਜ ਰਿਹਾ ਸੀ ਅਤੇ ਦੋੜ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਬਾੜ(ਫੈਨਸ) ਤਕ ਪਹੂੰਚਦੇ ਅਫਸਰ ਨੂੰ ਢਾਅ ਲੈਣਾ ਸੀ ਸਾਨ ਨੇ। ਅਫਸਰ ਬੁਰੀ ਤਰਾਂ ਡਰਿਆ ਹੋਇਆ ਜਾਨ ਬਚਾ ਰਿਹਾ ਸੀ।
ਬਜ਼ੁਰਗ ਨੇ ਆਪਣੀ ਕਹੀ ਥਾਂ ਹੀ ਸੁੱਟੀ ਅਤੇ ਤੇਜੀ ਨਾਲ ਫੈਨਸ ਵੱਲ ਨੂੰ ਭਜਿਆ ਤੇ ਉੱਚੀ ਦੇਣੀ ਅਫਸਰ ਨੂੰ ਆਵਾਜ ਦੇ ਕੇ ਕਹਿਣ ਲੱਗਾ “ਤੇਰਾ ਬੱਲਾ, ਤੇਰਾ ਬੱਲਾ, ਸਾਲਿਆ ਇਹਨੂੰ ਆਪਣਾ ਬੱਲਾ ਦਖਾਲ…ਬੱਲਾ…”
———————————————————————-
“ਅਜਾਦੀ ਦੀ ਭਾਵਨਾ ਆਮ ਬੰਦੇ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਗੁਲਾਮੀ ਦੀ ਭਾਵਨਾ ਜੋਰ ਅਤੇ ਸਿਰੜ ਨਾਲ ਹੀ ਖਤਮ।”
(ਇਹ ਕਿੱਸਾ ਅੰਗਰੇਜ਼ੀ ਤੋਂ ਉੱਲਥਾ ਕੀਤਾ ਗਿਆ ਹੈ)
Amnesty International India will be sharing the jingle made by Harman Radio, with all its supporters for 1984 Sikh Massacre.
It will be a joint offering for the supporters. Amnesty acknowledges the support given to them by Harman radio.
Hosted By Mintu Brar & Harroop Sandhu
Music, Edited & Directed By Manpreet Singh Dhindsa
Presentation : Shining Hope Productions
Location : Munno Para (South Australia)